Home /News /lifestyle /

Govardhan Puja 2022: ਜਾਣੋ ਇਸ ਸਾਲ ਕਦੋਂ ਹੈ ਗੋਵਰਧਨ ਪੂਜਾ, ਨਾਲ ਹੀ ਪੜ੍ਹੋ ਇਸ ਦੀ ਪੂਰੀ ਪੂਜਾ ਵਿਧੀ

ਗੋਵਰਧਨ ਪੂਜਾ ਹਰ ਸਾਲ ਦੀਵਾਲੀ ਦੇ ਦੂਜੇ ਦਿਨ ਮਨਾਈ ਜਾਂਦੀ ਹੈ ਜੋ ਕਿ ਸ਼੍ਰੀ ਕ੍ਰਿਸ਼ਨ ਅਤੇ ਗਿਰੀਰਾਜ ਜੀ ਨੂੰ ਸਮਰਪਿਤ ਹੈ। ਸਨਾਤਨ ਧਰਮ ਵਿਚ ਗੋਵਰਧਨ ਦਾ ਵਿਸ਼ੇਸ਼ ਸਥਾਨ ਹੈ ਜੋ ਮੁੱਖ ਤੌਰ 'ਤੇ ਦੀਵਾਲੀ ਦੇ ਅਗਲੇ ਦਿਨ ਕੀਤਾ ਜਾਂਦਾ ਹੈ। ਗੋਵਰਧਨ ਪੂਜਾ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਗਿਰੀਰਾਜ ਮਹਾਰਾਜ ਗੋਵਰਧਨ ਪਰਵਤ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਦਿਖਾਉਣ ਲਈ ਮਨਾਈ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਦੀਵਾਲੀ ਦੇ ਦੂਜੇ ਦਿਨ ਮੱਧ ਅਤੇ ਉੱਤਰੀ ਭਾਰਤ ਵਿੱਚ ਗੋਵਰਧਨ ਪੂਜਾ ਕਰੀ ਜਾਂਦੀ ਹੈ, ਜਿਸ ਨੂੰ ਅੰਨਕੂਟ ਵੀ ਕਿਹਾ ਜਾਂਦਾ ਹੈ। ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਗੋਵਰਧਨ ਨੂੰ ਪੜਵਾ ਕਿਹਾ ਜਾਂਦਾ ਹੈ, ਨਾਲ ਹੀ ਕੁਝ ਥਾਵਾਂ 'ਤੇ ਇਸ ਨੂੰ ਦਿਊਤ ਕ੍ਰਿੜਾ ਦਿਵਸ ਵੀ ਕਿਹਾ ਜਾਂਦਾ ਹੈ। ਗੋਵਰਧਨ ਦਾ ਤਿਉਹਾਰ ਕੁਦਰਤ ਅਤੇ ਮਨੁੱਖਾਂ ਵਿਚਕਾਰ ਸਿੱਧੇ ਸਬੰਧ ਨੂੰ ਦਰਸਾਉਂਦਾ ਹੈ ਅਤੇ ਇਹ ਦਿਨ ਦੀਵਾਲੀ ਦੇ ਤਿਉਹਾਰ ਦਾ ਚੌਥਾ ਦਿਨ ਹੈ।

ਹਿੰਦੂ ਕੈਲੰਡਰ ਦੇ ਅਨੁਸਾਰ, ਗੋਵਰਧਨ ਪੂਜਾ ਜਾਂ ਅੰਨ ਕੂਟ ਹਰ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਨੂੰ ਮਨਾਈ ਜਾਂਦੀ ਹੈ। ਅੰਗਰੇਜ਼ੀ ਕੈਲੰਡਰ ਦੇ ਅਨੁਸਾਰ, ਗੋਵਰਧਨ ਦਾ ਤਿਉਹਾਰ ਆਮ ਤੌਰ 'ਤੇ ਅਕਤੂਬਰ ਜਾਂ ਨਵੰਬਰ ਵਿੱਚ ਆਉਂਦਾ ਹੈ। ਮਿਥਿਹਾਸ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਨੇ ਇਸ ਤਿਉਹਾਰ ਨੂੰ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਗੋਕੁਲ ਵਾਸੀਆਂ ਨੂੰ ਦੇਵਰਾਜ ਇੰਦਰ ਦੀ ਹਉਮੈ ਨੂੰ ਦੂਰ ਕਰਨ ਲਈ ਗੋਵਰਧਨ ਪੂਜਾ ਕਰਨ ਲਈ ਪ੍ਰੇਰਿਤ ਕੀਤਾ। ਇਸ ਲਈ ਇਸ ਤਿਉਹਾਰ ਨੂੰ ਭਗਵਾਨ ਕ੍ਰਿਸ਼ਨ ਦੀਆਂ ਕਈ ਲੀਲਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਗੋਵਰਧਨ ਪੂਜਾ ਦਾ ਮਹੱਤਵ

ਗੋਵਰਧਨ ਪੂਜਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ। ਇਸ ਵਿੱਚ ਗੋਵਰਧਨ ਪਰਬਤ ਦੇ ਰੂਪ ਵਿੱਚ ਕੁਦਰਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਵਿੱਚ ਗਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ ਵਿੱਚ, ਗਊ ਨੂੰ ਇੱਕ ਪਵਿੱਤਰ ਜਾਨਵਰ ਅਤੇ ਦੇਵੀ ਲਕਸ਼ਮੀ ਦਾ ਇੱਕ ਰੂਪ ਮੰਨਿਆ ਜਾਂਦਾ ਹੈ। ਇਹ ਤਿਉਹਾਰ ਕੁਦਰਤ ਦੇ ਨਾਲ-ਨਾਲ ਗਊ ਮਾਤਾ ਦੀ ਮਹੱਤਤਾ ਨੂੰ ਵੀ ਦਰਸਾਉਂਦਾ ਹੈ। ਜੋ ਵਿਅਕਤੀ ਗੋਵਰਧਨ ਦੀ ਪੂਜਾ ਪੂਰੀ ਸ਼ਰਧਾ ਨਾਲ ਕਰਦਾ ਹੈ, ਉਸ ਦੇ ਧਨ, ਸੰਤਾਨ, ਖੁਸ਼ਹਾਲੀ ਅਤੇ ਸੁੱਖ ਵਿੱਚ ਵਾਧਾ ਹੁੰਦਾ ਹੈ।

ਆਓ ਜਾਣਦੇ ਹਾਂ ਇਸ ਸਾਲ ਗੋਵਰਧਨ ਪੂਜਾ ਕਦੋਂ ਆ ਰਹੀ ਹੈ ਤੇ ਇਸ ਦਾ ਸ਼ੁੱਭ ਮੁਹੂਰਤ ਕੀ ਹੈ

ਇਸ ਸਾਲ ਗੋਵਰਧਨ ਪੂਜਾ ਬੁੱਧਵਾਰ 26 ਅਕਤੂਬਰ 2022 ਨੂੰ ਮਨਾਈ ਜਾਵੇਗੀ

ਪ੍ਰਤੀਪਦਾ ਤਾਰੀਖ ਸ਼ੁਰੂ ਹੁੰਦੀ ਹੈ - ਮੰਗਲਵਾਰ, 25 ਅਕਤੂਬਰ ਸ਼ਾਮ 04:18 ਵਜੇ

ਪ੍ਰਤਿਪਦਾ ਦੀ ਸਮਾਪਤੀ - ਬੁੱਧਵਾਰ 26 ਅਕਤੂਬਰ ਦੁਪਹਿਰ 02:42 ਵਜੇ ਹੋਵੇਗੀ

ਪੂਜਾ ਲਈ ਸ਼ੁਭ ਸਮਾਂ - 26 ਅਕਤੂਬਰ 06:29 ਤੋਂ 08:43 ਤੱਕ ਹੈ

ਗੋਵਰਧਨ ਪੂਜਾ ਵਿਧੀ ਅਤੇ ਨਿਯਮ

ਗੋਵਰਧਨ ਪੂਜਾ ਵਾਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨੋ। ਇਸ ਦਿਨ ਗੋਵਰਧਨ ਪਰਬਤ ਨੂੰ ਗਾਂ ਦੇ ਗੋਹੇ ਤੋਂ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਇਸ ਦਿਨ ਗਾਂ ਦੀ ਪੂਜਾ ਕਰਨ ਦਾ ਨਿਯਮ ਹੈ। ਪਰ ਇਸ ਦੇ ਨਾਲ ਹੀ ਖੇਤੀਬਾੜੀ ਦੇ ਕੰਮ ਲਈ ਵਰਤੇ ਜਾਣ ਵਾਲੇ ਪਸ਼ੂਆਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਪੂਜਾ 'ਚ ਬਣੇ ਗੋਵਰਧਨ ਪਰਬਤ 'ਤੇ ਕੁਮਕੁਮ, ਜਲ, ਫਲ, ਫੁੱਲ ਅਤੇ ਨਵੇਦਿਆ ਆਦਿ ਚੜ੍ਹਾਓ। ਫਿਰ ਧੂਪ ਦੀਪ ਜਗਾਓ। ਪੂਜਾ ਤੋਂ ਬਾਅਦ ਗੋਵਰਧਨ ਪਰਬਤ ਦੀ ਸੱਤ ਵਾਰ ਪਰਿਕਰਮਾ ਕਰੋ। ਇਸ ਦੌਰਾਨ ਜੌਂ ਬੀਜਦੇ ਸਮੇਂ ਕਲਸ਼ ਵਿੱਚੋਂ ਪਾਣੀ ਵੀ ਸੁੱਟਿਆ ਜਾਂਦਾ ਹੈ। ਇਸ ਦਿਨ ਗੋਵਰਧਨ ਪੂਜਾ ਦੇ ਨਾਲ-ਨਾਲ ਭਗਵਾਨ ਕ੍ਰਿਸ਼ਨ ਅਤੇ ਭਗਵਾਨ ਵਿਸ਼ਵਕਰਮਾ ਦੀ ਵੀ ਪੂਜਾ ਕੀਤੀ ਜਾਂਦੀ ਹੈ।

Published by:Drishti Gupta
First published:

Tags: Lord krishna, Puja, Religion