HOME » NEWS » Life

ਸਰਕਾਰ ਨਾਲ ਸ਼ੁਰੂ ਕਰੋ ਬਿਜਨੈਸ, ਇੱਥੇ ਕਰਵਾਓ ਰਜਿਸਟ੍ਰੇਸ਼ਨ, ਜਾਣੋ ਸਰਕਾਰੀ ਸਕੀਮ ਬਾਰੇ ਪੂਰਾ ਵੇਰਵਾ

News18 Punjabi | News18 Punjab
Updated: January 1, 2021, 12:43 PM IST
share image
ਸਰਕਾਰ ਨਾਲ ਸ਼ੁਰੂ ਕਰੋ ਬਿਜਨੈਸ, ਇੱਥੇ ਕਰਵਾਓ ਰਜਿਸਟ੍ਰੇਸ਼ਨ, ਜਾਣੋ ਸਰਕਾਰੀ ਸਕੀਮ ਬਾਰੇ ਪੂਰਾ ਵੇਰਵਾ
ਸਰਕਾਰ ਨਾਲ ਸ਼ੁਰੂ ਕਰੋ ਬਿਜਨੈਸ

ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਹਨ, ਜਿਨ੍ਹਾਂ ਰਾਹੀਂ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ, ਤੁਹਾਨੂੰ ਈ-ਪੋਰਟਲ GeM ਉਤੇ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਜੇ ਤੁਸੀਂ ਸਰਕਾਰ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਸਰਕਾਰੀ ਈ ਮਾਰਕੀਟਪਲੇਸ (GeM) ਨਾਲ ਜੋੜਿਆ ਹੈ। ਹੁਣ ਸਰਕਾਰੀ ਵਿਭਾਗ ਈ-ਪੋਰਟਲ ਜੀਐਮ ਦੇ ਜ਼ਰੀਏ ਉਨ੍ਹਾਂ ਦੀ ਵਰਤੋਂ ਲਈ ਚੀਜ਼ਾਂ ਅਤੇ ਸੇਵਾਵਾਂ ਖਰੀਦਣਗੇ। ਅਰਥਾਤ, ਹਰ ਕਿਸਮ ਦੀ ਖਰੀਦਦਾਰੀ ਆਨਲਾਈਨ ਹੋਵੇਗੀ। ਤੁਸੀਂ ਇਸ ਪੋਰਟਲ ਵਿਚ ਸ਼ਾਮਲ ਹੋ ਕੇ ਸਰਕਾਰ ਨਾਲ ਵਪਾਰ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ….

ਕੀ ਹੈ ਈ ਪੋਰਟਲ GeM

ਮੋਦੀ ਸਰਕਾਰ ਨੇ ਈ-ਪੋਰਟਲ ਰਾਹੀਂ GeM (ਸਰਕਾਰੀ ਈ-ਮਾਰਕੀਟ) ਯਾਨੀ ਆਨਲਾਈਨ ਬਾਜਾਰ ਤਿਆਰ ਕੀਤਾ ਹੈ। ਤੁਸੀਂ ਆਪਣੇ ਘਰ ਵਿਚ ਰਹਿ ਕੇ GeM ਨਾਲ ਜੁੜ ਕੇ ਸਰਕਾਰ ਨਾਲ ਵਪਾਰ ਕਰ ਸਕਦੇ ਹੋ। ਇਸ ਲਈ ਤੁਹਾਨੂੰ GeM ‘ਤੇ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ। ਰਜਿਸਟਰੇਸ਼ਨ ਤੋਂ ਬਾਅਦ, ਤੁਸੀਂ ਸਰਕਾਰੀ ਵਿਭਾਗਾਂ ਦੀ ਮੰਗ ਅਨੁਸਾਰ ਸਪਲਾਈ ਕਰ ਸਕਦੇ ਹੋ। ਅਜਿਹਾ ਕਰਨ ਲਈ, ਤੁਹਾਨੂੰ ਨਿਰਮਾਤਾਵਾਂ ਨਾਲ ਸੰਪਰਕ ਕਰਨਾ ਪਏਗਾ ਅਤੇ ਮੰਗ 'ਤੇ, ਤੁਸੀਂ ਉੱਥੋਂ ਸਾਮਾਨ ਦੀ ਪੂਰਤੀ ਕਰ ਸਕਦੇ ਹੋ। ਸਰਕਾਰੀ ਵਿਭਾਗ ਈ-ਪੋਰਟਲ GeM ਦੇ ਜ਼ਰੀਏ ਆਪਣੇ ਲਈ 50 ਹਜ਼ਾਰ ਰੁਪਏ ਦਾ ਸਮਾਨ ਖਰੀਦ ਸਕਦੇ ਹਨ।
GeM ‘ਤੇ ਕੌਣ ਕਰ ਸਕਦਾ ਹੈ ਵਿਕਰੀ

ਕੋਈ ਵੀ ਵਿਕਰੇਤਾ ਜੋ ਢੁੱਕਵਾਂ ਅਤੇ ਪ੍ਰਮਾਣਤ ਉਤਪਾਦ ਤਿਆਰ ਕਰਦਾ ਹੈ ਅਤੇ ਵੇਚਦਾ ਹੈ ਤਾਂ GeM ਉਤੇ ਵਿਕਰੀ ਕਰ ਸਕਦਾ ਹੈ। ਉਦਾਹਰਣ ਲਈ, ਜੇ ਤੁਸੀਂ ਕੰਪਿਊਟਰ ਵੇਚਦੇ ਹੋ, ਤਾਂ GeM ‘ਤੇ ਜਾ ਕੇ ਰਜਿਸਟਰੇਸ਼ਨ ਕਰਵਾਉ। ਇਸ ਤੋਂ ਬਾਅਦ, ਜੇ ਭਾਰਤ ਸਰਕਾਰ ਦਾ ਕੋਈ ਵਿਭਾਗ ਕੰਪਿਊਟਰ ਖਰੀਦਣ ਲਈ ਟੈਂਡਰ ਕਢੇਗਾ ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਤੁਸੀਂ ਇਸ ਟੈਂਡਰ ਲਈ ਬੋਲੀ ਲਗਾ ਸਕਦੇ ਹੋ।

ਕਿਵੇਂ ਰਜਿਸਟਰੇਸ਼ਨ ਕਰਵਾਈਏ  

GeM ਉਤੇ ਰਜਿਸਟਰੇਸ਼ਨ ਦੀ ਪ੍ਰਕਿਆ ਆਸਾਨ ਹੈ। ਬਿਨੈਕਾਰ ਨੂੰ GeM ਉਤੇ ਫਾਰਮ ਅਤੇ ਵੇਰਵਿਆਂ ਨੂੰ ਭਰਨਾ ਪਏਗਾ। ਇਸ ਤੋਂ ਬਾਅਦ GeM ‘ਤੇ ਆਈਡੀ ਅਤੇ ਪਾਸਵਰਡ ਜਨਰੇਟ ਕਰੋ। ਇਕ ਵਾਰ ਰਜਿਸਟਰ ਹੋਣ 'ਤੇ, ਸਰਕਾਰ ਦੀ ਕਿਸੇ ਵੀ ਖਰੀਦ ਦੇ ਟੈਂਡਰ ਬਾਰੇ ਜਾਣਕਾਰੀ ਵਿਕਰੇਤਾਵਾਂ ਨੂੰ ਐਸਐਮਐਸ ਅਤੇ ਈ-ਮੇਲ ਦੁਆਰਾ ਦਿੱਤੀ ਜਾਂਦੀ ਹੈ। ਤੁਸੀਂ ਇਸ ਪੋਰਟਲ 'ਤੇ ਰਜਿਸਟਰ ਹੋਣ ਤੋਂ ਬਾਅਦ ਸਰਕਾਰੀ ਕੰਪਨੀਆਂ ਵਿਚ ਆਪਣੀ ਸੇਵਾ ਵੀ ਦੇ ਸਕਦੇ ਹੋ।

ਕੀ ਡਾਕੂਮੈਂਟਸ ਦੀ ਲੋੜ ਹੈ

ਬਿਨੈਕਾਰ ਕੋਲ GeM ਉਤੇ ਰਜਿਸਟਰੇਸ਼ਨ ਕਰਵਾਉਣ ਲਈ ਪੈਨ ਕਾਰਡ, ਉਦਯੋਗ ਆਧਾਰ ਜਾਂ ਐਮਸੀਓ 21 ਪੰਜੀਕਰਣ, ਵੈਟ/ ਟਿਨ ਨੰਬਰ, ਬੈਂਕ ਖਾਤਾ ਅਤੇ ਕੇਵਾਈਸ ਦਸਤਾਵੇਜਾਂ ਜਿਵੇਂ ਪਛਾਣ ਪੱਤਰ, ਹਾਊਸਿੰਗ ਪਰੂਫ ਅਤੇ ਕੈਂਸਲ ਚੈੱਕ ਹੋਣੇ ਚਾਹੀਦੇ ਹਨ। ਹੋਰ ਜ਼ਿਆਦਾ ਜਾਣਕਾਰੀ ਲਈ GeM ਦੀ ਵੈਬਸਾਈਟ www.gem.gov.in  ਉਤੇ ਕਲਿਕ ਕਰੋ।
Published by: Ashish Sharma
First published: January 1, 2021, 12:43 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading