• Home
  • »
  • News
  • »
  • lifestyle
  • »
  • GOVERNMENT EXTENDS DEADLINE FOR FILING OF VARIOUS FORMS UNDER INCOME TAX ACT DETAILS HERE GH KS

ITR: ਕਰਦਾਤਾਵਾਂ ਨੂੰ ਰਾਹਤ, ਕਰ ਭਰਨ ਦੀ ਮਿਤੀ 'ਚ ਹੋਇਆ ਵਾਧਾ

ITR: ਕਰਦਾਤਾਵਾਂ ਨੂੰ ਰਾਹਤ, ਕਰ ਭਰਨ ਦੀ ਮਿਤੀ 'ਚ ਹੋਇਆ ਵਾਧਾ

ITR: ਕਰਦਾਤਾਵਾਂ ਨੂੰ ਰਾਹਤ, ਕਰ ਭਰਨ ਦੀ ਮਿਤੀ 'ਚ ਹੋਇਆ ਵਾਧਾ

  • Share this:
ਨਵੀਂ ਦਿੱਲੀ: ਦੇਸ਼ ਦੇ ਕਰਦਾਤਾਵਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਹੁਣ ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਨੇ ਇਨਕਮ ਟੈਕਸ ਰਿਟਰਨ (ITR) ਭਰਨ ਦੀ ਆਖ਼ਰੀ ਤਰੀਕ 30 ਸਤੰਬਰ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਤਾਰੀਖ 31 ਅਗਸਤ ਸੀ ਪਰ ਹੁਣ ਇਸਨੂੰ ਲੋਕਾਂ ਦੀ ਸੁਵਿਧਾ ਲਈ ਅੱਗੇ ਵਧਾ ਦਿੱਤਾ ਗਿਆ ਹੈ। ਇਹ ਬਦਲਾਅ ਡਾਇਰੈਕਟ ਟੈਕਸ ਵਿਵਾਦ ਨਾਲ ਵਿਸ਼ਵਾਸ (VSV) ਐਕਟ ਦੀ ਧਾਰਾ 3 ਦੇ ਤਹਿਤ ਕੀਤਾ ਗਿਆ ਹੈ। ਆਮਦਨ ਕਰ ਵਿਭਾਗ (Income Tax Department) ਦੇ ਨਵੇਂ ਪੋਰਟਲ ਵਿੱਚ (New IT Portal) ਤਕਨੀਕੀ ਕਮੀਆਂ ਦੇ ਕਾਰਨ, ਟੈਕਸਦਾਤਾਵਾਂ ਨੂੰ ਰਿਟਰਨ ਭਰਨਾ ਮੁਸ਼ਕਲ ਹੋ ਰਿਹਾ ਸੀ।

ਸੀਬੀਡੀਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਵਾਦ ਨਾਲ ਵਿਸ਼ਵਾਸ ਐਕਟ ਦੇ ਤਹਿਤ ਫਾਰਮ 3 ਦੇ ਜਾਰੀ ਕਰਨ ਅਤੇ ਸੋਧ ਵਿੱਚ ਆ ਰਹੀਆਂ ਮੁਸ਼ਕਲਾਂ ਕਾਰਨ, ਕਿਸੇ ਵੀ ਵਾਧੂ ਰਕਮ ਦੇ ਭੁਗਤਾਨ ਦੀ ਆਖਰੀ ਤਾਰੀਖ 30 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਹਾਲਾਂਕਿ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵੀਐਸਵੀ ਐਕਟ ਦੇ ਅਧੀਨ ਬਿਨਾਂ ਕਿਸੇ ਵਾਧੂ ਰਕਮ ਦੇ ਭੁਗਤਾਨ ਦੀ ਆਖਰੀ ਤਾਰੀਖ ਨਹੀਂ ਬਦਲੀ ਗਈ ਹੈ ਅਤੇ ਇਹ 31 ਅਕਤੂਬਰ ਦੇ ਬਰਾਬਰ ਹੀ ਰਹੇਗੀ। ਹੁਣ ਜਿਹੜੇ ਲੋਕੀ ਇਸ ਮਿਤੀ ਨੂੰ ਲੈ ਕੇ ਪਰੇਸ਼ਾਨਿਆਂ ਦਾ ਸਾਹਮਣਾ ਕਰ ਰਹੇ ਸਨ ਉਹਨਾਂ ਲਈ ਇਹ ਇਕ ਰਾਹਤ ਵਾਲੀ ਖਬਰ ਹੈ।

ਵਿੱਤ ਮੰਤਰੀ ਨੇ Infosys ਨੂੰ 15 ਸਤੰਬਰ ਤੱਕ ਦਾ ਸਮਾਂ ਦਿੱਤਾ
ਹਾਲ ਹੀ ਵਿੱਚ, ਆਮਦਨ ਟੈਕਸ ਵਿਭਾਗ ਦੇ ਨਵੇਂ ਪੋਰਟਲ ਵਿੱਚ ਜਾਰੀ ਤਕਨੀਕੀ ਕਮੀਆਂ ਦੇ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਦੇਸ਼ ਦੀ ਪ੍ਰਮੁੱਖ ਸਾਫ਼ਟਵੇਅਰ ਸੇਵਾਵਾਂ ਕੰਪਨੀ, ਇਨਫੋਸਿਸ ਦੇ ਐਮਡੀ ਅਤੇ ਸੀਈਓ ਸਲਿਲ ਪਾਰੇਖ ਵਿੱਚ ਇੱਕ ਮੀਟਿੰਗ ਹੋਈ ਸੀ। ਨਾਰਾਜ਼ਗੀ ਜ਼ਾਹਰ ਕਰਦਿਆਂ ਵਿੱਤ ਮੰਤਰੀ ਨੇ ਪਾਰੇਖ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਇਆ ਕਿ ਕਰੀਬ ਢਾਈ ਮਹੀਨਿਆਂ ਦੇ ਲੰਘਣ ਤੋਂ ਬਾਅਦ ਵੀ ਪੋਰਟਲ ਸੁਚਾਰੂ ਢੰਗ ਨਾਲ ਕੰਮ ਕਿਉਂ ਨਹੀਂ ਕਰ ਰਿਹਾ? ਵਿੱਤ ਮੰਤਰੀ ਨੇ ਇਨਫੋਸਿਸ ਨੂੰ ਪੋਰਟਲ 'ਤੇ ਖਾਮੀਆਂ ਠੀਕ ਕਰਨ ਲਈ 15 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ।
Published by:Krishan Sharma
First published: