Home /News /lifestyle /

ਰਿਟਾਇਰਮੈਂਟ ਲਈ ਬਣਾਉਣੀ ਹੈ ਯੋਜਨਾ ਤਾਂ ਇਹਨਾਂ ਸਰਕਾਰੀ ਸਕੀਮਾਂ ਦਾ ਉਠਾਓ ਲਾਭ, ਪੜ੍ਹੋ ਰਿਟਾਇਰਮੈਂਟ ਪਲਾਨ

ਰਿਟਾਇਰਮੈਂਟ ਲਈ ਬਣਾਉਣੀ ਹੈ ਯੋਜਨਾ ਤਾਂ ਇਹਨਾਂ ਸਰਕਾਰੀ ਸਕੀਮਾਂ ਦਾ ਉਠਾਓ ਲਾਭ, ਪੜ੍ਹੋ ਰਿਟਾਇਰਮੈਂਟ ਪਲਾਨ

ਰਿਟਾਇਰਮੈਂਟ ਲਈ ਬਣਾਉਣੀ ਹੈ ਯੋਜਨਾ ਤਾਂ ਇਹਨਾਂ ਸਰਕਾਰੀ ਸਕੀਮਾਂ ਦਾ ਉਠਾਓ ਲਾਭ, ਪੜ੍ਹੋ ਰਿਟਾਇਰਮੈਂਟ ਪਲਾਨ

ਰਿਟਾਇਰਮੈਂਟ ਲਈ ਬਣਾਉਣੀ ਹੈ ਯੋਜਨਾ ਤਾਂ ਇਹਨਾਂ ਸਰਕਾਰੀ ਸਕੀਮਾਂ ਦਾ ਉਠਾਓ ਲਾਭ, ਪੜ੍ਹੋ ਰਿਟਾਇਰਮੈਂਟ ਪਲਾਨ

ਜਿਵੇਂ ਜਿਵੇਂ ਵਿਅਕਤੀ ਦੀ ਉਮਰ ਵਧਦੀ ਜਾਂਦੀ ਹੈ ਉਸਦੀ ਕਮਾਉਣ ਦੀ ਸਮਰੱਥਾ ਪਹਿਲੇ ਦੇ ਮੁਕਾਬਲੇ ਘੱਟ ਹੁੰਦੀ ਜਾਂਦੀ ਹੈ। ਫਿਰ ਵਧਦੀ ਮਹਿੰਗਾਈ ਵਿੱਚ ਵਿਅਕਤੀ ਬਹੁਤ ਮੁਸ਼ਕਿਲ ਨਾ ਗੁਜ਼ਾਰਾ ਹੀ ਕਰ ਪਾਉਂਦਾ ਹੈ ਅਤੇ ਜੇਕਰ ਕੁੱਝ ਬਚਦਾ ਹੈ ਤਾਂ ਫਿਰ ਉਸ ਨੂੰ ਨਿਵੇਸ਼ ਕਰਨ ਬਾਰੇ ਸੋਚਦਾ ਹੈ।

  • Share this:

ਜਿਵੇਂ ਜਿਵੇਂ ਵਿਅਕਤੀ ਦੀ ਉਮਰ ਵਧਦੀ ਜਾਂਦੀ ਹੈ ਉਸਦੀ ਕਮਾਉਣ ਦੀ ਸਮਰੱਥਾ ਪਹਿਲੇ ਦੇ ਮੁਕਾਬਲੇ ਘੱਟ ਹੁੰਦੀ ਜਾਂਦੀ ਹੈ। ਫਿਰ ਵਧਦੀ ਮਹਿੰਗਾਈ ਵਿੱਚ ਵਿਅਕਤੀ ਬਹੁਤ ਮੁਸ਼ਕਿਲ ਨਾ ਗੁਜ਼ਾਰਾ ਹੀ ਕਰ ਪਾਉਂਦਾ ਹੈ ਅਤੇ ਜੇਕਰ ਕੁੱਝ ਬਚਦਾ ਹੈ ਤਾਂ ਫਿਰ ਉਸ ਨੂੰ ਨਿਵੇਸ਼ ਕਰਨ ਬਾਰੇ ਸੋਚਦਾ ਹੈ। ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਵਧਦੀ ਉਮਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਨਿਸਚਿਤ ਹੁੰਦੀ ਹੈ। ਪਰ ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਦੀ ਤਾਂ ਨੌਕਰੀ ਦਾ ਹੀ ਪਤਾ ਨਹੀਂ ਹੁੰਦਾ ਕਿ ਕਦੋਂ ਤੱਕ ਹੈ, ਪੈਨਸ਼ਨ ਤਾਂ ਦੂਰ ਦੀ ਗੱਲ ਹੈ।

ਇਸ ਲਈ ਅੱਜਕੱਲ੍ਹ ਪ੍ਰਾਈਵੇਟ ਕਰਮਚਾਰੀ ਵੀ ਆਪਣੀ ਰਿਟਾਇਰਮੈਂਟ ਲਈ ਯੋਜਨਾ ਬਣਾਉਣ ਲੱਗੇ ਹਨ ਤਾਂ ਜੋ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਪੈਸੇ ਲਈ ਕਿਸੇ ਸਾਹਮਣੇ ਹੱਥ ਨਾ ਅੱਡਣੇ ਪੈਣ।

ਜੇਕਰ ਤੁਸੀਂ ਵੀ ਪ੍ਰਾਈਵੇਟ ਨੌਕਰੀ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਤੁਹਾਡੀ ਰਿਟਾਇਰਮੈਂਟ ਲਈ ਵਧੀਆ ਸਰਕਾਰੀ ਸਕੀਮਾਂ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਰਿਟਾਇਰਮੈਂਟ ਦੀ ਚਿੰਤਾ ਨਹੀਂ ਹੋਵੇਗੀ। ਤੁਸੀਂ ਆਰਾਮ ਨਾਲ ਵਧੀਆ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ।

ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਹ ਸਕੀਮ ਹੈ ਅੱਟਲ ਪੈਨਸ਼ਨ ਯੋਜਨਾ (Atal Pension Yojna) ਇਹ ਇੱਕ ਸਰਕਾਰੀ ਸਕੀਮ ਹੈ ਜਿਸ ਵਿੱਚ ਤੁਸੀਂ 18 ਤੋਂ 40 ਸਾਲ ਦੀ ਉਮਰ ਤੱਕ ਨਿਵੇਸ਼ ਕਰ ਸਕਦੇ ਹੋ ਅਤੇ ਰਿਟਾਇਰਮੈਂਟ ਤੋਂ ਬਾਅਦ ਤੋਂ ਹਰ ਮਹੀਨੇ 5000 ਰੁਪਏ ਤੱਕ ਦੀ ਪੈਨਸ਼ਨ ਮਿਲ ਸਕਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਤੁਸੀਂ ਕਿਸੇ ਵੀ ਬੈਂਕ ਜਾਂ ਡਾਕਘਰ ਵਿਚ ਖਾਤਾਧਾਰਕ ਹੋਣੇ ਚਾਹੀਦੇ ਹੋ।

ਦੂਸਰੀ ਸਰਕਾਰੀ ਸਕੀਮ ਹੈ ਨੈਸ਼ਨਲ ਪੈਨਸ਼ਨ ਯੋਜਨਾ (ਨੈਸ਼ਨਲ Pension Yojna) ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਵਧੇਰੇ ਵਿਆਜ ਮਿਲਣ ਦੀ ਉਮੀਦ ਹੁੰਦੀ ਹੈ ਕਿਉਂਕਿ ਇਸ ਵਿੱਚ ਜਮਾਂ ਨਿਵੇਸ਼ ਨੂੰ ਸਟਾਕ ਮਾਰਕੀਟ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਇੱਥੇ ਤੁਹਾਨੂੰ 60 ਸਾਲ ਦੀ ਉਮਰ ਤੱਕ ਨਿਵੇਸ਼ ਕਰਨਾ ਪੈਂਦਾ ਹੈ। ਤੁਸੀਂ ਇਸ ਸਕੀਮ ਵਿੱਚ ਜਮਾਂ ਨਿਵੇਸ਼ ਦੇ 25% ਹਿੱਸੇ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਕਢਵਾ ਸਕਦੇ ਹੋ। ਜਦੋਂ 60 ਸਾਲ ਦੀ ਉਮਰ ਪੂਰੀ ਹੋ ਜਾਵੇਗੀ ਤਾਂ ਤੁਹਾਨੂੰ ਨਿਵੇਸ਼ ਅਤੇ ਵਿਆਜ ਦੀ ਰਕਮ ਦੋ ਹਿੱਸਿਆਂ ਵਿੱਚ ਮਿਲੇਗੀ, 60% ਇੱਕਮੁਸ਼ਤ ਅਤੇ 40% ਤੁਹਾਨੂੰ ਹਰ ਮਹੀਨੇ ਪੈਨਸ਼ਨ ਦੇ ਰੂਪ ਵਿੱਚ ਮਿਲੇਗੀ।

ਇਸ ਤੋਂ ਬਾਅਦ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਦੀ ਜਿਸ ਵਿੱਚ ਨਿਵੇਸ਼ ਦੀ ਸੀਮਾ ਨੂੰ ਲਗਭਗ ਦੁੱਗਣਾ ਕਰ ਦਿੱਤਾ ਗਿਆ ਹੈ। ਪਹਿਲੇ ਇਸ ਵਿੱਚ ਕੋਈ ਵੀ ਵਿਅਕਤੀ ਸਿਰਫ 7.5 ਲੱਖ ਰੁਪਏ ਹੀ ਨਿਵੇਸ਼ ਕਰ ਸਕਦਾ ਸੀ ਜੋ ਹੁਣ 15 ਲੱਖ ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ ਪਤੀ-ਪਤਨੀ ਦੋਵੇਂ ਲੈ ਸਕਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਨੂੰ ਨਿਵੇਸ਼ ਦੇ ਆਧਾਰ ਤੇ 18500 ਰੁਪਏ ਪੈਨਸ਼ਨ ਦੇ ਰੂਪ ਵਿੱਚ ਮਿਲ ਸਕਦੇ ਹਨ।

ਇੱਕ ਸਕੀਮ ਡਾਕਘਰ ਦੁਆਰਾ ਚਲਾਈ ਜਾਂਦੀ ਹੈ ਜਿਸ ਵਿਚ ਸਿਰਫ 60 ਸਾਲ ਤੋਂ ਵੱਧ ਦੀ ਉਮਰ ਦੇ ਲੋਕ ਹੀ ਨਿਵੇਸ਼ ਕਰ ਸਕਦੇ ਹਨ। ਇਸ ਸਕੀਮ ਦਾ ਨਾਮ ਹੈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ। ਇਸ ਵਿੱਚ ਵੱਧ ਤੋਂ ਵੱਧ 15 ਲੱਜ ਰੁਪਏ ਦਾ ਹੀ ਨਿਵੇਸ਼ ਕੀਤਾਜ ਸਕਦਾ ਹੈ ਅਤੇ ਇਸ ਤੇ ਤੁਹਾਨੂੰ 7.6% ਵਿਆਜ ਮਿਲਦਾ ਹੈ। ਇਸ ਹਿਸਾਬ ਨਾਲ ਜੇਕਰ ਕੋਈ ਵਿਅਕਤੀ ਪੰਜ ਸਾਲਾਂ ਲਈ 10 ਲੱਖ ਰੁਪਏ ਜਮਾਂ ਕਰਦਾ ਹੈ ਤਾਂ ਉਸਨੂੰ 5 ਸਾਲਾਂ ਬਾਅਦ ਮਿਸ਼ਰਿਤ ਵਿਆਜ ਨਾਲ 14,28,964 ਰੁਪਏ ਦਾ ਰਿਟਰਨ ਮਿਲੇਗਾ।

ਸਰਕਾਰ ਦੀ ਇੱਕ ਹੋਰ ਵਧੀਆ ਯੋਜਨਾ ਹੈ ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਆਪਣੀ ਰਿਟਾਇਰਮੈਂਟ ਦੀ ਯੋਜਨਾ ਬਣਾ ਸਕਦੇ ਹੋ। ਇਸ ਸਕੀਮ ਦਾ ਨਾਮ ਹੈ ਸੀਨੀਅਰ ਪੈਨਸ਼ਨ ਬੀਮਾ ਯੋਜਨਾ। ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਹੈ। ਇਸਨੂੰ LIC ਚਲਾਉਂਦੀ ਹੈ ਅਤੇ ਇਸ 'ਤੇ ਤੁਹਾਨੂੰ 8% ਦਾ ਵਿਆਜ ਮਿਲਦਾ ਹੈ। ਤੁਸੀਂ ਮਹੀਨਾਵਾਰ, ਤਿੰਨ ਮਹੀਨੇ, ਛੇ ਮਹੀਨੇ ਅਤੇ ਸਾਲਾਨਾ ਆਧਾਰ 'ਤੇ ਪੈਨਸ਼ਨ ਲੈ ਸਕਦੇ ਹੋ। ਇਸ ਪਲਾਨ ਵਿੱਚ, ਤੁਹਾਨੂੰ 15 ਦਿਨਾਂ ਦੀ ਮੁਫਤ ਲੁੱਕ ਅਪ ਪੀਰੀਅਡ ਵੀ ਮਿਲਦਾ ਹੈ। ਇਸ ਸਕੀਮ ਦੇ ਤਹਿਤ 10 ਸਾਲ ਤੱਕ ਪੈਨਸ਼ਨ ਮਿਲਦੀ ਹੈ।

Published by:Drishti Gupta
First published:

Tags: Double Money, Earn money, Pension, Plan, Retirement