Home /News /lifestyle /

Govt. jobs: ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਕਰ ਲੈਣ ਤਿਆਰੀ, 2023 'ਚ ਆ ਰਹੀਆਂ ਹਨ ਇਹ ਭਰਤੀਆਂ

Govt. jobs: ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਕਰ ਲੈਣ ਤਿਆਰੀ, 2023 'ਚ ਆ ਰਹੀਆਂ ਹਨ ਇਹ ਭਰਤੀਆਂ

ਸਾਲ 2023 'ਚ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਮੌਕਾ

ਸਾਲ 2023 'ਚ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਮੌਕਾ

ਅੱਜ ਕੱਲ੍ਹ ਨੌਜਵਾਨ ਸਰਕਾਰੀ ਨੌਕਰੀਆਂ ਦੇ ਇਮਤਿਹਾਨ ਪਾਸ ਕਰਨ ਲਈ ਤਿਆਰੀਆਂ ਕਰਦੇ ਹਨ। ਅਜਿਹੇ ਵਿਚ ਨੌਜਵਾਨ ਨਵੀਆਂ ਸਰਕਾਰੀ ਭਰਤੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਆਉਣ ਵਾਲਾ ਨਵਾਂ ਸਾਲ 2023 ਅਜਿਹੇ ਨੌਜਵਾਨਾਂ ਲਈ ਉਮੀਦ ਲੈ ਕੇ ਆ ਰਿਹਾ ਹੈ। ਸਾਲ 2023 ਦੇ ਸ਼ੁਰੂਆਤੀ ਦਿਨਾਂ 'ਚ ਪੁਲਿਸ, ਪਟਵਾਰੀ ਆਦਿ ਕਈ ਵਿਭਾਗਾਂ 'ਚ ਅਸਾਮੀਆਂ ਨਿਕਲ ਰਹੀਆਂ ਹਨ। ਇਹਨਾਂ ਅਸਾਮੀਆਂ ਦੀ ਕੁੱਲ ਗਿਣਤੀ 20000 ਤੋਂ ਵੀ ਵੱਧ ਹੈ।

ਹੋਰ ਪੜ੍ਹੋ ...
  • Share this:

ਸਰਕਾਰੀ ਨੌਕਰੀ ਲੱਗਣਾ ਲਗਭਗ ਹਰ ਪੜ੍ਹੇ ਲਿਖੇ ਨੌਜਵਾਨ ਦੀ ਤਮੰਨਾ ਹੁੰਦੀ ਹੈ। ਅੱਜ ਕੱਲ੍ਹ ਨੌਜਵਾਨ ਸਰਕਾਰੀ ਨੌਕਰੀਆਂ ਦੇ ਇਮਤਿਹਾਨ ਪਾਸ ਕਰਨ ਲਈ ਤਿਆਰੀਆਂ ਕਰਦੇ ਹਨ। ਅਜਿਹੇ ਵਿਚ ਨੌਜਵਾਨ ਨਵੀਆਂ ਸਰਕਾਰੀ ਭਰਤੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਆਉਣ ਵਾਲਾ ਨਵਾਂ ਸਾਲ 2023 ਅਜਿਹੇ ਨੌਜਵਾਨਾਂ ਲਈ ਉਮੀਦ ਲੈ ਕੇ ਆ ਰਿਹਾ ਹੈ। ਸਾਲ 2023 ਦੇ ਸ਼ੁਰੂਆਤੀ ਦਿਨਾਂ ਵਿਚ ਪੁਲਿਸ, ਪਟਵਾਰੀ ਆਦਿ ਕਈ ਵਿਭਾਗਾਂ ਵਿਚ ਅਸਾਮੀਆਂ ਨਿਕਲ ਰਹੀਆਂ ਹਨ। ਇਹਨਾਂ ਅਸਾਮੀਆਂ ਦੀ ਕੁੱਲ ਗਿਣਤੀ 20000 ਤੋਂ ਵੀ ਵੱਧ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਵਿਭਾਗ ਵਿਚ ਕਿੰਨੀਆਂ ਨੌਕਰੀਆਂ ਨਿਕਲੀਆਂ ਹਨ –


ਪੁਲਿਸ ਕਾਂਸਟੇਬਲ ਭਰਤੀ


ਐਮਪੀ ਪੁਲਿਸ ਵਿਚ ਜਲਦ 7500 ਅਸਾਮੀਆਂ ਕਾਂਸਟੇਬਲ ਰੈਂਕ ਦੀਆਂ ਕੱਢੀਆਂ ਜਾ ਰਹੀਆਂ ਹਨ। ਇਹਨਾਂ ਅਸਾਮੀਆਂ ਲਈ ਜਨਵਰੀ ਮਹੀਨੇ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਸ ਲਈ ਪੁਲਿਸ ਵਿਚ ਸੇਵਾ ਨਿਭਾਉਣ ਦੇ ਚਾਹਵਾਨ ਨੌਜਵਾਨ ਹੁਣੋ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦੇਣ। ਲਿਖਤੀ ਪ੍ਰੀਖਿਆ ਦੇ ਨਾਲੋ ਨਾਲ ਸਰੀਰਕ ਯੋਗਤਾ ਟੈਸਟ ਵੀ ਹੋਵੇਗਾ, ਜਿਸ ਲਈ ਅਗੇਤੀ ਤਿਆਰੀ ਬਹੁਤ ਹੀ ਜ਼ਰੂਰੀ ਹੁੰਦੀ ਹੈ।


ਪਟਵਾਰੀ ਭਰਤੀ


ਪਟਵਾਰੀ ਦੀਆਂ 6755 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਇਹ ਪੋਸਟਾਂ ਮੱਧਪ੍ਰਦੇਸ਼ ਕਰਮਚਾਰੀ ਚਹਨ ਮੰਡਲ ਵੱਲੋਂ ਐਲਾਨੀਆਂ ਗਈਆਂ ਹਨ। ਇਹਨਾਂ ਅਹੁਦਿਆਂ ਲਈ 5 ਜਨਵਰੀ ਤੋਂ 19 ਜਨਵਰੀ ਦੇ ਦੌਰਾਨ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।


ਜੇਲ ਪਹਿਰੇਦਾਰ ਤੇ ਵਨਰੱਖਿਅਕ ਭਰਤੀ


ਐਮਪੀ ਪੀਈਬੀ ਨੇ ਜੇਲ ਪਹਿਰੇਦਾਰ ਅਤੇ ਵਨਰੱਖਿਅਕ ਦੇ ਅਹੁਦਿਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਉਮੀਦਵਾਰ 20 ਜਨਵਰੀ ਬਾਦ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਦੀ ਆਖ਼ਰੀ ਮਿਤੀ 3 ਫਰਵਰੀ ਹੋਵੇਗੀ। ਇਹਨਾਂ ਅਸਾਮੀਆਂ ਲਈ ਹੋਣ ਵਾਲੀ ਪ੍ਰੀਖਿਆ ਖਾਤਰ 11 ਮਈ ਦਾ ਦਿਨ ਤਹਿ ਕੀਤਾ ਗਿਆ ਹੈ।


ਗਰੁੱਪ 4 ਭਰਤੀ


ਗਰੁੱਪ 4 ਦੇ ਤਹਿਤ ਸਹਾਇਕ, ਸਟੈਨੋ ਗਰਾਫ਼ਰ, ਸਟੈਨੋ ਟਾਈਪਿਸਟ ਜਿਹੇ ਅਹੁਦੇ ਆਉਂਦੇ ਹਨ। ਇਹਨਾਂ ਅਹੁਦਿਆਂ ਲਈ ਐਮਪੀਪੀਈਬੀ ਨੇ 2716 ਭਰਤੀਆਂ ਕੱਢੀਆਂ ਹਨ। ਇਹਨਾਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ 6 ਮਾਰਚ ਤੋਂ ਸ਼ੁਰੂ ਹੋਵੇਗੀ।

Published by:Shiv Kumar
First published:

Tags: Government jobs, How to apply for govt jobs, Sarkari jobs