Home /News /lifestyle /

AAI ਨੇ ਇਨ੍ਹਾਂ ਅਸਾਮੀਆਂ ਲਈ ਕੱਢੀ ਭਰਤੀ, ਜਾਣੋ ਕਿੰਨੀ ਹੋਵੇਗੀ ਫਾਰਮ ਫੀਸ

AAI ਨੇ ਇਨ੍ਹਾਂ ਅਸਾਮੀਆਂ ਲਈ ਕੱਢੀ ਭਰਤੀ, ਜਾਣੋ ਕਿੰਨੀ ਹੋਵੇਗੀ ਫਾਰਮ ਫੀਸ

AAI ਨੇ ਇਨ੍ਹਾਂ ਅਸਾਮੀਆਂ ਲਈ ਕੱਢੀ ਭਰਤੀ, ਜਾਣੋ ਕਿੰਨੀ ਹੋਵੇਗੀ ਫਾਰਮ ਫੀਸ

AAI ਨੇ ਇਨ੍ਹਾਂ ਅਸਾਮੀਆਂ ਲਈ ਕੱਢੀ ਭਰਤੀ, ਜਾਣੋ ਕਿੰਨੀ ਹੋਵੇਗੀ ਫਾਰਮ ਫੀਸ

ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲਿਆਂ ਲਈ ਖੁਸ਼ਖ਼ਬਰੀ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਨੇ ਜੂਨੀਅਰ ਅਸਿਸਟੈਂਟ ਅਤੇ ਸੀਨੀਅਰ ਅਸਿਸਟੈਂਟ ਦੀਆਂ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ (AAI ਭਰਤੀ 2022) ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ AAI ਦੀ ਅਧਿਕਾਰਤ ਵੈੱਬਸਾਈਟ aai.aero 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। AAI ਭਰਤੀ 2022 ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 30 ਸਤੰਬਰ 2022 ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਚਾਹਵਾਨ ਉਮੀਦਵਾਰ ਇਸ ਲਿੰਕ https://www.aai.aero/ 'ਤੇ ਕਲਿੱਕ ਕਰਕੇ AAI ਭਰਤੀ 2022 ਲਈ ਸਿੱਧੇ ਤੌਰ 'ਤੇ ਅਪਲਾਈ ਵੀ ਕਰ ਸਕਦੇ ਹਨ। ਇਸਦੇ ਨਾਲ ਹੀ, ਅਪਾਲਈ ਕਰਨ ਵਾਲੇ ਉਮੀਦਵਾਰ ਇਸ ਲਿੰਕ ਰਾਹੀਂ AAI ਭਰਤੀ 2022 ਸੰਬੰਧੀ ਨੋਟੀਫਿਕੇਸ਼ਨ PDF ਅਤੇ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹਨ। ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 156 ਅਸਾਮੀਆਂ ਭਰੀਆਂ ਜਾਣਗੀਆਂ।

ਏਏਆਈ ਭਰਤੀ 2022 ਲਈ ਯੋਗਤਾ ਮਾਪਦੰਡ

ਜੂਨੀਅਰ ਅਸਿਸਟੈਂਟ (ਫਾਇਰ ਸਰਵਿਸ)- ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਟੋਮੋਬਾਈਲ ਜਾਂ ਮਕੈਨੀਕਲ ਵਿੱਚ 3 ਸਾਲਾਂ ਦਾ ਡਿਪਲੋਮਾ ਹੋਵੇ ਜਾਂ ਭਾਰੀ ਵਾਹਨ ਡਰਾਈਵਿੰਗ ਲਾਇਸੈਂਸ ਦੇ ਨਾਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਹੋਵੇ।

ਜੂਨੀਅਰ ਅਸਿਸਟੈਂਟ (ਦਫ਼ਤਰ) – ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਈ ਲਾਜ਼ਮੀ ਹੈ।

ਸੀਨੀਅਰ ਅਸਿਸਟੈਂਟ (ਅਕਾਊਂਟਸ) - ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ 3 ਜਾਂ 6 ਮਹੀਨਿਆਂ ਦੇ ਕੰਪਿਊਟਰ ਸਰਟੀਫਿਕੇਟ ਦੇ ਨਾਲ ਨਾਲ ਕਾਮਰਸ ਵਿਸ਼ੇ ਵਿੱਚ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ।

ਸੀਨੀਅਰ ਸਹਾਇਕ (ਰਾਜਭਾਸ਼ਾ) - ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਲਾਜ਼ਮੀ ਹੈ।

ਇਸਦੇ ਨਾਲ ਹੀ ਏਏਆਈ ਭਰਤੀ 2022 ਲਈ ਉਮਰ ਸੀਮਾ ਹੀ ਰੱਖੀ ਗਈ ਹੈ। ਇਸ ਭਰਤੀ ਲਈ ਅਪਲਾਈ ਕਰਨ ਲਈ ਉਮਦੀਵਾਰ ਦੀ ਉਮਰ ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ।

ਏਏਆਈ ਭਰਤੀ 2022 ਲਈ ਅਰਜ਼ੀ ਫੀਸ

ਏਏਆਈ ਭਰਤੀ 2022 ਲਈ ਅਪਲਾਈ ਕਰਨ ਲਈ UR/OBC/EWS ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ 1000/- ਰੁਪਏ ਹੈ ਅਤੇ ਐਸਸੀ/ਐਸਟੀ/ਮਹਿਲਾ/ਸਾਬਕਾ ਸੈਨਿਕ/ਪੀਡਬਲਯੂਡੀ ਉਮੀਦਵਾਰਾਂ ਲਈ ਕੋਈ ਅਰਜ਼ੀ ਫ਼ੀਸ ਨਹੀਂ ਰੱਖੀ ਗਈ।

Published by:Drishti Gupta
First published:

Tags: Government jobs, How to apply for govt jobs, Jobs