Home /News /lifestyle /

Government Jobs: ਇਹਨਾਂ ਵਿਭਾਗਾਂ ਵਿਚ ਨਿਕਲੀਆਂ ਸਰਕਾਰੀ ਨੌਕਰੀਆਂ, ਜਾਣੋ ਆਸਾਮੀਆਂ ਦੀ ਗਿਣਤੀ ਤੇ ਆਖ਼ਰੀ ਮਿਤੀ

Government Jobs: ਇਹਨਾਂ ਵਿਭਾਗਾਂ ਵਿਚ ਨਿਕਲੀਆਂ ਸਰਕਾਰੀ ਨੌਕਰੀਆਂ, ਜਾਣੋ ਆਸਾਮੀਆਂ ਦੀ ਗਿਣਤੀ ਤੇ ਆਖ਼ਰੀ ਮਿਤੀ

ਰਾਜਸਥਾਨ ਬੋਰਡ ਨੇ ਤੀਜੇ ਦਰਜੇ ਦੇ ਅਧਿਆਪਕਾਂ ਦੀ ਭਰਤੀ ਵੀ ਕਰਨੀ ਹੈ

ਰਾਜਸਥਾਨ ਬੋਰਡ ਨੇ ਤੀਜੇ ਦਰਜੇ ਦੇ ਅਧਿਆਪਕਾਂ ਦੀ ਭਰਤੀ ਵੀ ਕਰਨੀ ਹੈ

RSMSSB ਯਾਨੀ Subordinate and MinisterialServices Selection Board ਨੇ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿਚ ਬੋਰਡ ਨੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਭਰਤੀ 2022 ਦੇ ਤਹਿਤ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।

  • Share this:

ਦਿੱਲੀ ਯੂਨੀਵਰਸਿਟੀ ਅਧੀਨ ਆਉਂਦੇ ਬਹੁਤ ਸਾਰੇ ਵਿਭਾਗਾਂ ਅਤੇ ਕਾਲਜਾਂ ਵਿਚ ਵੀ ਭਰਤੀ ਪ੍ਰਕਿਰਿਆ ਆਰੰਭ ਕੀਤੀ ਜਾ ਚੁੱਕੀ ਹੈ। ਇਸ ਅਧੀਨ ਅਸਿਸਟੈਂਟ ਪ੍ਰੋਫੈਸਰਾਂ ਅਤੇ ਗੈਰ ਅਧਿਆਪਨ ਅਮਲੇ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਅਸਾਮੀਆਂ ਲਈ ਐਸਸੀ, ਐਸਟੀ, ਪੀਡਬਲਿਊਡੀ ਅਤੇ ਔਰਤਾਂ ਲਈ ਕੋਈ ਵੀ ਭਰਤੀ ਫੀਸ ਨਹੀਂ ਹੈ ਜਦਕਿ ਜਨਰਲ ਵਰਗ ਦੇ ਉਮੀਦਵਾਰਾਂ ਲਈ ਭਰਤੀ ਫੀਸ 500 ਲੱਗੇਗੀ। ਇਹਨਾਂ ਪੋਸਟਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਲੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।


RSMSSB ਯਾਨੀ Subordinate and MinisterialServices Selection Board ਨੇ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿਚ ਬੋਰਡ ਨੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਭਰਤੀ 2022 ਦੇ ਤਹਿਤ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹਨਾਂ ਅਸਾਮੀਆਂ ਲਈ 21 ਦਸੰਬਰ ਤੋਂ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ। ਯੋਗ ਉਮੀਦਵਾਰ rsmssb.rajasthan.gov.in ਉੱਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 19 ਜਨਵਰੀ 2023 ਹੈ।


ਇਸਦੇ ਨਾਲ ਹੀ ਰਾਜਸਥਾਨ ਬੋਰਡ ਨੇ ਤੀਜੇ ਦਰਜੇ ਦੇ ਅਧਿਆਪਕਾਂ ਦੀ ਭਰਤੀ ਵੀ ਕਰਨੀ ਹੈ ਜਿਸ ਬਾਰੇ ਅਨੁਮਾਨ ਹੈ ਕਿ 25 ਫਰਵਰੀ ਤੋਂ 28 ਫਰਵਰੀ ਦੌਰਾਨ ਹੋਵੇਗੀ। ਇਹਨਾਂ ਭਰਤੀਆਂ ਤਹਿਤ 48 ਹਜ਼ਾਰ ਉਮੀਦਵਾਰ ਚੁਣੇ ਜਾਣਗੇ। ਇਹਨਾਂ ਅਸਾਮੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਚੈਕ ਕੀਤੀ ਜਾ ਸਕਦੀ ਹੈ।


ਏਅਰਪੋਰਟ ਅਥਾਰਟੀ ਆਫ਼ ਇੰਡੀਆਂ (Airports Authority of India) ਨੇ ਵੀ ਜੂਨੀਅਰ ਕਾਰਜਕਾਰੀ ਦੀਆਂ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ। ਚਾਹਵਾਨ ਉਮੀਦਵਾਰ aai.aero ਉੱਤੇ ਜਾ ਕੇ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਇਹਨਾਂ ਅਸਾਮੀਆਂ ਦੀ ਗਿਣਤੀ 596 ਹੈ ਅਤੇ 21 ਜਨਵਰੀ 2023 ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਹੈ।


ਯੂਪੀਐਸਸੀ ਨੇ ਸੰਯੁਕਤ ਰੱਖਿਆ ਸੇਵਾਵਾਂ ਦੀ ਪ੍ਰੀਖਿਆ-2023 ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਪ੍ਰੀਖਿਆ 16 ਅਪ੍ਰੈਲ 2023 ਨੂੰ ਹੋਵੇਗੀ। ਇਸ ਜ਼ਰੀਏ ਭਾਰਤੀ ਫੌਜ ਦੀਆਂ ਵੱਖੋ ਵੱਖਰੀਆਂ ਸੰਸਥਾਵਾਂ ਵਿਚ 341 ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰਾਂ ਨੂੰ ਪ੍ਰੀਖਿਆ ਮਿਤੀ ਤੋਂ ਤਿੰਨ ਹਫ਼ਤੇ ਪਹਿਲਾਂ ਈ-ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।


ਸਟਾਫ਼ ਸਿਲੈਕਸ਼ਨ ਕਮਿਸ਼ਨ (SSC) ਨੇ ਵੀ ਸੰਯੁਕਤ ਉੱਚ ਸੈਕੰਡਰੀ ਪੱਧਰੀ ਪ੍ਰੀਖਿਆ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। 12ਵੀਂ ਪਾਸ ਚਾਹਵਾਨ ਉਮੀਦਵਾਰ ਅਰਜ਼ੀਆਂ ਦੇ ਸਕਦੇ ਹਨ। ਇਹਨਾਂ ਅਰਜ਼ੀਆਂ ਲਈ ਆਖ਼ਰੀ ਮਿਤੀ 4 ਜਨਵਰੀ 2023 ਹੈ ਅਤੇ ਅਧਿਕਾਰਤ ਵੈਬਸਾਈਟ ssc.inc.in ਉੱਤੇ ਜਾ ਕੇ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ ਤੇ ਹੋਰ ਵੇਰਵੇ ਵੀ ਪੜ੍ਹੇ ਜਾ ਸਕਦੇ ਹਨ।

Published by:Tanya Chaudhary
First published:

Tags: Career, Government jobs, Sarkari jobs