Home /News /lifestyle /

Top 5 Sarkari Naukri of the Day: ਵੱਖ-ਵੱਖ ਸਰਕਾਰੀ ਸੰਸਥਾਵਾਂ ਨੇ ਕੱਢੀਆਂ 2000 ਤੋਂ ਵੱਧ ਨੌਕਰੀਆਂ, ਜਾਣੋ ਡਿਟੇਲ

Top 5 Sarkari Naukri of the Day: ਵੱਖ-ਵੱਖ ਸਰਕਾਰੀ ਸੰਸਥਾਵਾਂ ਨੇ ਕੱਢੀਆਂ 2000 ਤੋਂ ਵੱਧ ਨੌਕਰੀਆਂ, ਜਾਣੋ ਡਿਟੇਲ

Top 5 Sarkari Naukri of the Day: ਵੱਖ-ਵੱਖ ਸਰਕਾਰੀ ਸੰਸਥਾਵਾਂ ਨੇ ਕੱਢੀਆਂ 2000 ਤੋਂ ਵੱਧ ਨੌਕਰੀਆਂ, ਜਾਣੋ ਡਿਟੇਲ

Top 5 Sarkari Naukri of the Day: ਵੱਖ-ਵੱਖ ਸਰਕਾਰੀ ਸੰਸਥਾਵਾਂ ਨੇ ਕੱਢੀਆਂ 2000 ਤੋਂ ਵੱਧ ਨੌਕਰੀਆਂ, ਜਾਣੋ ਡਿਟੇਲ

Top 5 Sarkari Naukri of the Day: ਵਧਦੀ ਬੇਰੁਜ਼ਗਾਰੀ ਦੇ ਚੱਲਦਿਆਂ ਸਰਕਾਰੀ ਨੌਕਰੀ ਦੀ ਕਾਮਨਾ ਕਰਨਾ ਲੋਕਾਂ ਨੂੰ ਬੇਫਜੂਲੀ ਲੱਗਦੀ ਹੈ। ਹਾਲਾਂਕਿ ਸਰਕਾਰ ਇਸ ਲਈ ਕਈ ਤਰ੍ਹਾਂ ਦੇ ਮੌਕੇ ਪੇਸ਼ ਕਰਦੀ ਹੈ। ਹਾਲ ਹੀ ਵਿੱਚ ਭਾਰਤ ਸਰਕਾਰ ਦੀਆਂ ਵੱਖ-ਵੱਖ ਸੰਸਥਾਵਾਂ 2000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਰਹੀਆਂ ਹਨ।

ਹੋਰ ਪੜ੍ਹੋ ...
  • Share this:
Top 5 Sarkari Naukri of the Day: ਵਧਦੀ ਬੇਰੁਜ਼ਗਾਰੀ ਦੇ ਚੱਲਦਿਆਂ ਸਰਕਾਰੀ ਨੌਕਰੀ ਦੀ ਕਾਮਨਾ ਕਰਨਾ ਲੋਕਾਂ ਨੂੰ ਬੇਫਜੂਲੀ ਲੱਗਦੀ ਹੈ। ਹਾਲਾਂਕਿ ਸਰਕਾਰ ਇਸ ਲਈ ਕਈ ਤਰ੍ਹਾਂ ਦੇ ਮੌਕੇ ਪੇਸ਼ ਕਰਦੀ ਹੈ। ਹਾਲ ਹੀ ਵਿੱਚ ਭਾਰਤ ਸਰਕਾਰ ਦੀਆਂ ਵੱਖ-ਵੱਖ ਸੰਸਥਾਵਾਂ 2000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਰਹੀਆਂ ਹਨ। ਦੱਸ ਦਈਏ ਕਿ ਇਹ ਸਰਕਾਰੀ ਨੌਕਰੀਆਂ ਭਾਰਤੀ ਫੌਜ ਦੇ ਏਅਰ ਡਿਫੈਂਸ ਸੈਂਟਰ, ਨਾਬਾਰਡ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਮਜ਼ਾਗਨ ਪੋਸਟ ਸ਼ਿਪ ਬਿਲਡਰਜ਼ ਲਿਮਟਿਡ ਅਤੇ ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI)ਵਿੱਚ ਨਿਕਲੀਆਂ ਹਨ।

ਇਨ੍ਹਾਂ ਸਰਕਾਰੀ ਕੰਪਨੀਆਂ ਅਤੇ ਸੰਸਥਾਵਾਂ ਵਿੱਚ ਗ੍ਰੇਡ ਏ ਅਸਿਸਟੈਂਟ ਮੈਨੇਜਰ, ਅਸਿਸਟੈਂਟ ਲਾਈਨਮੈਨ, ਅਪ੍ਰੈਂਟਿਸ ਅਤੇ ਲੋਅਰ ਡਿਵੀਜ਼ਨ ਕਲਰਕ ਦੀਆਂ ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਨ੍ਹਾਂ ਨੌਕਰੀਆਂ ਲਈ ਗ੍ਰੈਜੂਏਟ, ਪੋਸਟ ਗ੍ਰੈਜੂਏਟ, 8ਵੀਂ, 10ਵੀਂ ਅਤੇ 12ਵੀਂ ਪਾਸ ਨੌਜਵਾਨ ਅਪਲਾਈ ਕਰ ਸਕਦੇ ਹਨ। ਤਜ਼ਰਬੇ ਦੀ ਗੱਲ ਕਰੀਏ ਤਾਂ ਕੁਝ ਅਸਾਮੀਆਂ ਲਈ ਕੰਮ ਦਾ ਤਜਰਬਾ ਜ਼ਰੂਰੀ ਮੰਗਿਆ ਗਿਆ ਹੈ। ਜਦੋਂ ਕਿ ਬਹੁਤ ਸਾਰੀਆਂ ਨੌਕਰੀਆਂ ਹਨ ਜਿਨ੍ਹਾਂ ਲਈ ਫਰੈਸ਼ਰ ਵੀ ਅਪਲਾਈ ਕਰ ਸਕਦੇ ਹਨ।

ਸੇਬੀ ਗ੍ਰੇਡ ਏ ਭਰਤੀ 2022 (SEBI Recruitment Grade A Recruitment 2022)
ਦੱਸ ਦਈਏ ਕਿ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI)ਨੇ ਅਫਸਰ ਗ੍ਰੇਡ ਏ (ਸਹਾਇਕ ਮੈਨੇਜਰ) ਦੀ ਭਰਤੀ ਕੱਢੀ ਹੈ। ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ 2022 ਹੈ। ਸੇਬੀ ਵਿੱਚ ਅਸਿਸਟੈਂਟ ਮੈਨੇਜਰ ਦੀਆਂ ਕੁੱਲ 24 ਅਸਾਮੀਆਂ ਹਨ। ਸੇਬੀ ਭਰਤੀ 2022 ਦੇ ਵੇਰਵੇ ਪੜ੍ਹੋ।

PSPCL ਸਹਾਇਕ ਲਾਈਨਮੈਨ ਭਰਤੀ 2022 (PSPCL Recruitment 2022)
ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ ਸਹਾਇਕ ਲਾਈਨਮੈਨ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੂਚਨਾ ਦੇ ਮੁਤਾਬਿਕ ਸਹਾਇਕ ਲਾਈਨਮੈਨ ਦੀਆਂ ਕੁੱਲ 1690 ਅਸਾਮੀਆਂ ਖਾਲੀ ਹਨ। ਇਸ ਭਰਤੀ ਲਈ ਆਨਲਾਈਨ ਅਰਜ਼ੀ 31 ਜੁਲਾਈ 2022 ਤੋਂ ਸ਼ੁਰੂ ਹੋਵੇਗੀ ਤੇ ਅਪਲਾਈ ਕਰਨ ਦੀ ਆਖਰੀ ਮਿਤੀ 29 ਅਗਸਤ ਹੈ। ਅਸਿਸਟੈਂਟ ਲਾਈਨਮੈਨ ਭਰਤੀ 2022 ਦੇ ਲਈ ਵੇਰਵੇ ਇੱਥੇ ਪੜ੍ਹੋ।

ਨਾਬਾਰਡ ਗ੍ਰੇਡ ਏ ਭਰਤੀ 2022 (NABARD Grade A Recruitment 2022
ਇਸ ਦੇ ਨਾਲ ਹੀ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੇ ਅਸਿਸਟੈਂਟ ਮੈਨੇਜਰ (Grade A) ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਨਾਬਾਰਡ ਵਿੱਚ ਸਹਾਇਕ ਇੰਜੀਨੀਅਰ ਦੀਆਂ ਕੁੱਲ 170 ਅਸਾਮੀਆਂ ਹਨ। ਇਸ ਭਰਤੀ ਲਈ ਅਰਜ਼ੀਆਂ 18 ਜੁਲਾਈ ਯਾਨੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਜਦਕਿ ਅਰਜ਼ੀ ਦੀ ਆਖਰੀ ਮਿਤੀ 7 ਅਗਸਤ 2022 ਹੈ।ਨਾਬਾਰਡ ਅਸਿਸਟੈਂਟ ਮੈਨੇਜਰ ਭਰਤੀ 2022 ਲਈ ਜਾਣਕਾਰੀ ਪੜ੍ਹੋ।

ਆਰਮੀ ਏਅਰ ਡਿਫੈਂਸ ਸੈਂਟਰ ਕਲਰਕ ਭਰਤੀ 2022 (Indian Army LDC Recruitment 2022)
ਫੌਜ ਵਿੱਚ ਕਲਰਕ ਦੀ ਨੌਕਰੀ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਭਾਰਤੀ ਫੌਜ ਨੇ ਆਰਮੀ ਏਅਰ ਡਿਫੈਂਸ ਸੈਂਟਰ ਵਿੱਚ ਲੋਅਰ ਡਿਵੀਜ਼ਨ ਕਲਰਕ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਸੂਚਨਾ ਅਨੁਸਾਰ ਲੋਅਰ ਡਿਵੀਜ਼ਨ ਕਲਰਕ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਰੁਜ਼ਗਾਰ ਅਖਬਾਰ ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਤੋਂ 45 ਦਿਨਾਂ ਤੱਕ ਦਿੱਤੀਆਂ ਜਾ ਸਕਦੀਆਂ ਹਨ।ਵੇਰਵੇ ਪੜ੍ਹੋ.

ਮਜ਼ਾਗਨ ਡੌਕ ਅਪ੍ਰੈਂਟਿਸਸ਼ਿਪ ਭਰਤੀ 2022 (MDL Recruitment 2022)
ਟਰੇਡਿੰਗ ਲਾਈਨ ਵਿੱਚ ਕਿਸਮਤ ਅਜ਼ਮਾਉਣ ਵਾਲਿਆਂ ਲਈ Mazagon Dock Shipbuilders Limited (MDL) ਨੇ ਟਰੇਡ ਅਪ੍ਰੈਂਟਿਸ ਦੀਆਂ 400 ਤੋਂ ਵੱਧ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 21 ਜੁਲਾਈ ਹੈ। ਮਜ਼ਾਗਨ ਡੌਕ ਅਪ੍ਰੈਂਟਿਸਸ਼ਿਪ ਭਰਤੀ 2022 ਲਈ ਮੁਕੰਮਲ ਵੇਰਵੇ ਪੜ੍ਹੋ।
Published by:Drishti Gupta
First published:

Tags: Government jobs, Jobs

ਅਗਲੀ ਖਬਰ