ਜੇਕਰ ਤੁਸੀਂ ਹਰ ਮਹੀਨੇ ਕੁੱਝ ਪੈਸੇ PF ਅਕਾਊਂਟ ਵਿੱਚ ਜਮਾਂ ਕਰਵਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਖੁਸ਼ੀ ਦੇ ਖਬਰ ਹੈ। PF ਅਕਾਊਂਟ ਇਕ ਤਰ੍ਹਾਂ ਦਾ ਸਾਡਾ ਸੁਰੱਖਿਅਤ ਭਵਿੱਖ ਬਣਾਉਣ ਦਾ ਕੰਮ ਕਰਦਾ ਹੈ ਜਿਸ ਤੇ ਤੁਹਾਨੂੰ ਵਧੀਆ ਵਿਆਜ ਮਿਲਦਾ ਹੈ ਅਤੇ ਨਾਲ ਹੀ ਇਸ ਉੱਪਰ ਤੁਹਾਨੂੰ ਟੈਕਸ ਛੋਟ ਵੀ ਮਿਲਦੀ ਹੈ।
ਤੁਹਾਡੀ ਕੰਪਨੀ ਹਰ ਮਹੀਨੇ ਕੁੱਝ ਪੈਸੇ ਚਾਹਦੀ ਤਨਖਾਹ ਵਿੱਚੋਂ ਅਤੇ ਕੁੱਝ ਹਿੱਸਾ ਆਪਣੇ ਵੱਲੋਂ EPFO ਖਾਤੇ ਵਿੱਚ ਜਮਾਂ ਕਰਵਾਉਂਦੀ ਹੈ। ਖ਼ਬਰਾਂ ਆ ਰਹੀਆਂ ਹਨ ਕਿ EPFO ਗਾਹਕ ਲੰਬੇ ਸਮੇਂ ਤੋਂ ਆਪਣੇ PF ਵਿਆਜ ਦੀ ਉਡੀਕ ਕਰ ਰਹੇ ਹਨ ਅਤੇ ਵਿਭਾਗ ਇਸ ਮਹੀਨੇ ਦੇ ਅੰਤ ਤੱਕ 6 ਕਰੋੜ ਤੋਂ ਵੱਧ ਕਰਮਚਾਰੀਆਂ ਦੇ ਪੀਐਫ ਖਾਤੇ ਵਿੱਚ ਵਿਆਜ ਦਾ ਪੈਸਾ ਪਾ ਸਕਦਾ ਹੈ। ਤੁਸੀਂ EPFO ਦੇ ਪੋਰਟਲ ਤੋਂ ਆਪਣਾ ਬਕਾਇਆ ਚੈੱਕ ਕਰ ਸਕਦੇ ਹੋ ਅਤੇ ਪਤਾ ਲਗਾ ਸਕਦੇ ਹੋ ਕਿ ਤੁਹਾਨੂੰ ਕਿੰਨਾ ਵਿਆਜ ਮਿਲਿਆ ਹੈ।
ਅੱਜ ਅਸੀਂ ਤੁਹਾਨੂੰ PF ਖਾਤੇ ਦਾ ਬਕਾਇਆ ਚੈੱਕ ਕਰਨ ਦੇ ਚਾਰ ਆਸਾਨ ਤਰੀਕੇ ਦੱਸਦੇ ਹਾਂ ਜਿਸ ਨਾਲ ਤੁਸੀਂ ਆਪਣੇ ਘਰ ਬੈਠੇ ਕੁੱਝ ਹੀ ਪਲਾਂ ਵਿੱਚ ਬਕਾਇਆ ਚੈੱਕ ਕਰ ਸਕਦੇ ਹੋ।
- ਸਭ ਤੋਂ ਪਹਿਲਾ ਤਰੀਕਾ ਇਹ ਹੈ ਕਿ ਤੁਸੀਂ EPFO ਦੀ ਵੈੱਬਸਾਈਟ 'ਤੇ ਜਾ ਕੇ ਬਕਾਇਆ ਚੈੱਕ ਕਰ ਸਕਦੇ ਹੋ। ਇੱਥੇ ਤੁਸੀਂ For Employees ਸੈਕਸ਼ਨ ਵਿੱਚ ਜਾ ਕੇ View Passbook 'ਤੇ ਕਲਿੱਕ ਕਰਕੇ ਬਕਾਇਆ ਰਾਸ਼ੀ ਦਾ ਪਤਾ ਕਰ ਸਕਦੇ ਹੋ। ਅਜਿਹਾ ਕਰਨ ਲਈ ਤੁਹਾਨੂੰ ਆਪਣੀ ID ਨਾਲ Login ਕਰਨਾ ਹੋਵੇਗਾ।
- ਦੂਜਾ ਤਰੀਕਾ ਇਹ ਹੈ ਕਿ ਤੁਸੀਂ ਸਿਰਫ ਇੱਕ ਐੱਸਐੱਮਐੱਸ ਰਾਹੀਂ ਵੀ ਆਪਣੇ ਖਾਤੇ ਦਾ ਬਕਾਇਆ ਜਾਂਚ ਸਕਦੇ ਹੋ ਇਸ ਦੇ ਲਈ ਤੁਸੀਂ ਸਿਰਫ EPFOHO UAN ENG ਨੂੰ 7738299899 'ਤੇ ਇੱਕ ਮੈਸੇਜ ਭੇਜਣਾ ਹੈ ਅਤੇ ਸਾਰੀ ਜਾਣਕਾਰੀ ਤੁਹਾਨੂੰ ਇਕ ਮੈਸੇਜ ਰਹੀ ਮਿਲ ਜਾਵੇਗੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਮੈਸੇਜ ਸਿਰਫ ਰਜਿਸਟਰਡ ਮੋਬਾਈਲ ਨੰਬਰ ਤੋਂ ਭੇਜ ਜਾਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਇਏ ਕਿ ਇਹ ਸੇਵਾ ਅੰਗਰੇਜ਼ੀ, ਪੰਜਾਬੀ, ਮਰਾਠੀ, ਹਿੰਦੀ, ਕੰਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਬੰਗਾਲੀ ਵਿੱਚ ਉਪਲਬਧ ਹੈ। ਤੁਸੀਂ ਸਿਰਫ ENG ਦੀ ਥਾਂ ਆਪਣੀ ਭਾਸ਼ਾ ਦੇ ਪਹਿਲੇ 3 ਅੱਖਰ ਲਿਖਣੇ ਹਨ ਜਿਵੇਂ ਹਿੰਦੀ ਲਈ EPFOHO UAN HIN ਲਿਖ ਕੇ ਭੇਜਣਾ ਹੋਵੇਗਾ।
- ਤੀਸਰਾ ਤਰੀਕਾ ਇਹ ਕਿ ਤੁਸੀਂ ਆਪਣੇ ਫ਼ੋਨ 'ਚ UMANG App ਭਰ ਲਓ ਅਤੇ ਫਿਰ ਇਥੋਂ ਹੀ ਤੁਸੀਂ ਆਪਣੇ PF ਖਾਤੇ ਦੀ ਜਾਣਕਾਰੀ ਲੈ ਸਕਦੇ ਹੋ।
- ਚੌਥਾ ਤਰੀਕਾ ਇਹ ਹੈ ਕਿ ਤੁਸੀਂ ਇੱਕ ਮਿਸ ਕਾਲ ਕਰਕੇ ਵੀ ਆਪਣੇ ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹੋ। ਇਸ ਲਈ ਤੁਹਾਨੂੰ 011 22901406 'ਤੇ ਮਿਸ ਕਾਲ ਕਰਨੀ ਹੋਵੇਗੀ ਅਤੇ ਇੱਕ ਮੈਸੇਜ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
Published by:Drishti Gupta
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।