ਨਵੀਂ ਦਿੱਲੀ : ਪਿਛਲੇ ਮਹੀਨੇ ਭਾਰਤ 'ਚ ਪਾਬੰਦੀਸ਼ੁਦਾ ਸਮਾਰਟ ਫੋਨ ਗੇਮ ਐਪ ਫ੍ਰੀ ਫਾਇਰ ਦੇ ਸਬੰਧ 'ਚ ਸੋਸ਼ਲ ਮੀਡੀਆ 'ਤੇ ਵਾਪਸੀ ਦੀ ਖਬਰ ਆ ਰਹੀ ਹੈ। ਕੁਝ ਖਿਡਾਰੀ ਦਾਅਵਾ ਕਰ ਰਹੇ ਹਨ ਕਿ ਸਰਕਾਰ ਇਸ ਗੇਮ ਤੋਂ ਪਾਬੰਦੀ ਹਟਾਉਣ ਜਾ ਰਹੀ ਹੈ। ਕੁਝ ਯੂਜ਼ਰਸ ਨੇ ਤਾਂ ਗੇਮ ਤੋਂ ਬੈਨ ਹਟਣ ਦੀ ਤਰੀਕ ਵੀ ਦੱਸ ਦਿੱਤੀ ਹੈ। ਪਿਛਲੇ ਮਹੀਨੇ ਭਾਰਤ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਨਾਲ ਸਬੰਧਤ ਐਪਸ ਨੂੰ ਕਰਾਰਾ ਝਟਕਾ ਦਿੰਦੇ ਹੋਏ 54 ਹੋਰ ਐਪਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਕਈ ਇੰਸਟਾਗ੍ਰਾਮ ਅਤੇ ਟਵਿੱਟਰ ਯੂਜ਼ਰਸ ਨੇ Free Fire unban ਬਾਰੇ ਲਿਖਿਆ ਹੈ ਕਿ ਸਰਕਾਰ ਜਲਦ ਹੀ ਇਸ ਗੇਮ ਤੋਂ ਬੈਨ ਹਟਾਉਣ ਜਾ ਰਹੀ ਹੈ। ਕੁਝ ਪੋਸਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਗੇਮ ਤੋਂ ਪਾਬੰਦੀ 10 ਅਪ੍ਰੈਲ ਨੂੰ ਹਟਾ ਦਿੱਤੀ ਜਾਵੇਗੀ। ਕੁਝ ਗੇਮ ਯੂਜ਼ਰ ਇਸ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਫ੍ਰੀ ਫਾਇਰ ਅਨਬਨ ਦੇ ਬਾਰੇ ਵਿੱਚ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਸਿਰਫ ਦੋ ਹਫਤਿਆਂ ਬਾਅਦ ਫ੍ਰੀ ਫਾਇਰ ਗੇਮ ਦੁਬਾਰਾ ਅਨਬੈਨ ਹੋਣ ਜਾ ਰਹੀ ਹੈ। ਉੱਥੇ ਹੀ ਸਰਕਾਰ ਵੱਲੋਂ ਫ੍ਰੀ ਫਾਇਰ ਅਨਬਨ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਗੇਮ ਡਿਵੈਲਪਰ ਨੇ ਵੀ ਇਸ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਹੈ। ਅਜਿਹੇ 'ਚ ਇੰਟਰਨੈੱਟ 'ਤੇ ਇਹ ਸਾਰੇ ਦਾਅਵੇ ਇਕ ਅਫਵਾਹ ਤੋਂ ਵੱਧ ਕੁਝ ਨਹੀਂ ਹਨ। ਫ੍ਰੀ ਫਾਇਰ ਸੰਬੰਧੀ ਕਿਸੇ ਵੀ ਪੋਸਟ ਵਿੱਚ ਕਿਸੇ ਸੋਰਸ ਜਾਂ ਪ੍ਰਮਾਣਿਤ ਜਾਣਕਾਰੀ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ। ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਫ੍ਰੀ ਫਾਇਰ ਜਲਦੀ ਹੀ ਸਰਕਾਰ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਾਪਸ ਆ ਜਾਵੇਗਾ ਅਤੇ ਖਿਡਾਰੀਆਂ ਨੂੰ ਨਵੇਂ ਅਪਡੇਟ ਦੇ ਨਾਲ ਇਸ ਤੱਕ ਪਹੁੰਚ ਪ੍ਰਾਪਤ ਹੋ ਸਕਦੀ ਹੈ।
ਪਿਛਲੇ ਮਹੀਨੇ ਭਾਰਤ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਨਾਲ ਸਬੰਧਤ ਐਪਸ ਨੂੰ ਝਟਕਾ ਦਿੰਦੇ ਹੋਏ 54 ਹੋਰ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਐਪਸ ਨੂੰ ਹੁਣ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਨ੍ਹਾਂ 54 ਐਪਸ ਦੀ ਸੂਚੀ ਜਾਰੀ ਕੀਤੀ ਸੀ, ਜਿਨ੍ਹਾਂ 'ਤੇ ਪਾਬੰਦੀ ਲਗਾਈ ਗਈ ਸੀ। ਇਸ ਸੂਚੀ ਵਿੱਚ ਸਭ ਤੋਂ ਵੱਧ ਚਰਚਿਤ ਨਾਮ ਫ੍ਰੀ ਫਾਇਰ ਸੀ, ਜੋ ਕਿ ਸਿੰਗਾਪੁਰ ਸਥਿਤ ਸੀ-ਲਿਮਟਿਡ ਕੰਪਨੀ ਦੀ ਮਲਕੀਅਤ ਵਾਲੀ ਬੈਟਲ ਰਾਇਲ ਗੇਮ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Central government, Game show, Indian government, Smartphone, Tech News