Home /News /lifestyle /

ਸਰਕਾਰੀ ਰਾਸ਼ਨ ਲੈਣ ਵਾਲੀਆਂ ਨੂੰ ਡੀਲਰਾਂ ਤੋਂ ਮਿਲ ਸਕਦਾ ਹੈ ਧੋਖਾ! ਰਹੋ ਸੁਚੇਤ

ਸਰਕਾਰੀ ਰਾਸ਼ਨ ਲੈਣ ਵਾਲੀਆਂ ਨੂੰ ਡੀਲਰਾਂ ਤੋਂ ਮਿਲ ਸਕਦਾ ਹੈ ਧੋਖਾ! ਰਹੋ ਸੁਚੇਤ

ਸਰਕਾਰੀ ਰਾਸ਼ਨ ਲੈਣ ਵਾਲੀਆਂ ਨੂੰ ਡੀਲਰ ਤੋਂ ਮਿਲ ਸਕਦਾ ਹੈ ਧੋਖਾ! ਰਹੋ ਸੁਚੇਤ

ਸਰਕਾਰੀ ਰਾਸ਼ਨ ਲੈਣ ਵਾਲੀਆਂ ਨੂੰ ਡੀਲਰ ਤੋਂ ਮਿਲ ਸਕਦਾ ਹੈ ਧੋਖਾ! ਰਹੋ ਸੁਚੇਤ

Ration Card News:  ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਅਤੇ ਇਸਦੇ ਤਹਿਤ ਤੁਸੀਂ ਸਰਕਾਰੀ ਰਾਸ਼ਨ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। FPS ਡੀਲਰ ਤੁਹਾਨੂੰ ਇਲੈਕਟ੍ਰਾਨਿਕ ਪੁਆਇੰਟ ਆਫ ਸੇਲ (EPOS) ਰਾਹੀਂ ਘੱਟ ਰਾਸ਼ਨ ਵੀ ਦੇ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਡੀਲਰ ਕਿਤੇ ਵੀ ਦੋ ਈ-ਪੀਓਐਸ ਡਿਵਾਈਸਾਂ ਦੀ ਵਰਤੋਂ ਨਹੀਂ ਕਰ ਰਿਹਾ। ਡੀਲਰ ਦੁਆਰਾ ਦੋ ਈ-ਪੀਓਐਸ ਡਿਵਾਈਸਾਂ ਦੀ ਵਰਤੋਂ ਕਾਨੂੰਨ ਦੇ ਤਹਿਤ ਇੱਕ ਗੰਭੀਰ ਅਪਰਾਧ ਹੈ। ਅਜਿਹਾ ਕਰਨ ਨਾਲ ਐਫਪੀਐਸ ਡੀਲਰ ਦੁਆਰਾ ਸਬਸਿਡੀ ਵਾਲੇ ਰਾਸ਼ਨ ਦੀ ਦੁਰਵਰਤੋਂ ਹੋ ਸਕਦੀ ਹੈ।

ਹੋਰ ਪੜ੍ਹੋ ...
  • Share this:

ਅਜਿਹਾ ਹੀ ਇੱਕ ਮਾਮਲਾ ਬੁੱਧਵਾਰ ਨੂੰ ਦਿੱਲੀ ਦੇ ਲਕਸ਼ਮੀ ਨਗਰ ਵਿੱਚ ਸਾਹਮਣੇ ਆਇਆ ਹੈ। ਦਿੱਲੀ ਦੇ ਖੁਰਾਕ ਸਪਲਾਈ ਵਿਭਾਗ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਇਮਰਾਨ ਹੁਸੈਨ ਨੇ ਲਕਸ਼ਮੀ ਨਗਰ ਇਲਾਕੇ 'ਚ ਸਥਿਤ ਰਾਸ਼ਨ ਦੀ ਦੁਕਾਨ 'ਤੇ ਛਾਪਾ ਮਾਰਿਆ। ਨਿਰੀਖਣ ਦੌਰਾਨ, ਮੰਤਰੀ ਨੇ ਪਾਇਆ ਕਿ ਐਫਪੀਐਸ ਡੀਲਰ ਦੁਆਰਾ ਅਲਾਟ ਕੀਤੇ ਇੱਕ ਈ-ਪੀਓਐਸ ਡਿਵਾਈਸ ਦੀ ਬਜਾਏ ਦੋ ਈ-ਪੀਓਐਸ ਡਿਵਾਈਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਐਫਪੀਐਸ ਡੀਲਰ ਵੱਲੋਂ ਕੀਤੀਆਂ ਜਾ ਰਹੀਆਂ ਗੰਭੀਰ ਬੇਨਿਯਮੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਕਮਿਸ਼ਨਰ (ਫੂਡ ਸਪਲਾਈ) ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਗ਼ਲਤੀ ਕਰਨ ਵਾਲੇ ਡੀਲਰ ਖ਼ਿਲਾਫ਼ ਤੁਰੰਤ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕਾਰਵਾਈ ਦੀ ਰਿਪੋਰਟ ਭਲਕੇ ਤੱਕ ਪੇਸ਼ ਕਰਨ ਲਈ ਕਿਹਾ। ਇਸਦੇ ਤਹਿਤ ਹੀ ਦਿੱਲੀ ਵਿੱਚ ਜਿਸ ਕੋਲ ਵੀ ਈ ਪਾਸ ਮਸ਼ੀਨ ਹੈ, ਵਿਭਾਗ ਉਸਦੀ ਦੁਬਾਰਾ ਜਾਂਚ ਕਰੇਗਾ।

ਇਸਦੇ ਨਾਲ ਹੀ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਦੇਖਿਆ ਕਿ ਰਾਸ਼ਨ ਦੀਆਂ ਦੁਕਾਨਾਂ ਦੇ ਬਾਹਰ ਸਟਾਕ, ਲਾਭਪਾਤਰੀਆਂ ਦੀ ਗਿਣਤੀ, ਹੈਲਪਲਾਈਨ ਨੰਬਰ ਆਦਿ ਸਬੰਧੀ ਨਿਰਧਾਰਤ ਜਾਣਕਾਰੀ ਨੋਟਿਸ ਬੋਰਡ ਰਾਹੀਂ ਉਪਲਬਧ ਨਹੀਂ ਹੈ।

ਇਸ ਦਾ ਤੁਰੰਤ ਨੋਟਿਸ ਲੈਂਦਿਆਂ, ਮੰਤਰੀ ਨੇ ਖੁਰਾਕ ਸਪਲਾਈ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਸ਼੍ਰੇਣੀ-ਵਾਰ ਯੋਗਤਾ, ਸਟਾਕ ਸਥਿਤੀ, ਲਾਭਪਾਤਰੀਆਂ ਦੀ ਕੁੱਲ ਸੰਖਿਆ, ਹੈਲਪਲਾਈਨ ਨੰਬਰ ਆਦਿ ਬਾਰੇ ਲਾਜ਼ਮੀ ਜਾਣਕਾਰੀ FPS ਕੰਪਲੈਕਸ ਦੇ ਬਾਹਰ ਪ੍ਰਦਰਸ਼ਿਤ ਕੀਤੀ ਜਾਵੇ। ਇਸ ਤੋਂ ਇਲਾਵਾ ਰਾਸ਼ਨ ਦੁਕਾਨ ਦੇ ਨਾਲ ਗੋਦਾਮ ਚਲਾਉਣ ਵਾਲਿਆ ਉੱਤੇ ਵੀ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ।

ਇੱਥੇ ਜ਼ਿਕਰਯੋਗ ਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਕੇਂਦਰ ਸਰਕਾਰ ਨੇ ਲਾਭਪਾਤਰੀਆਂ ਤੱਕ ਅਨਾਜ ਦੀ ਸਹੀ ਮਾਤਰਾ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਕਈ ਠੋਸ ਕਦਮ ਚੁੱਕੇ ਹਨ। ਹੁਣ ਰਾਸ਼ਨ ਦੀਆਂ ਦੁਕਾਨਾਂ 'ਤੇ ਇਲੈਕਟ੍ਰਾਨਿਕ ਪੁਆਇੰਟ-ਆਫ-ਸੇਲ ਡਿਵਾਈਸਾਂ ਨੂੰ ਇਲੈਕਟ੍ਰਾਨਿਕ ਸਕੇਲਾਂ ਨਾਲ ਜੋੜਨ ਦੀ ਇਜਾਜ਼ਤ ਦੇਣ ਲਈ ਫੂਡ ਸੇਫਟੀ ਐਕਟ ਦੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਸਰਕਾਰ ਨੇ ਮੁਫ਼ਤ ਰਾਸ਼ਨ ਦੀ ਮਿਆਦ ਸਤੰਬਰ ਤੱਕ ਵਧਾ ਦਿੱਤੀ ਹੈ।

Published by:Rupinder Kaur Sabherwal
First published:

Tags: Business, Businessman, Central government, Indian government, Ration card