Home /News /lifestyle /

S.A.I.L ਵਿੱਚ ਨਿਕਲੀ ਸਰਕਾਰੀ ਭਰਤੀ, ਇੰਟਰਵਿਊ ਦੇ ਆਧਾਰ ਉੱਤੇ ਮਿਲੇਗੀ ਨੌਕਰੀ, ਲੱਖਾਂ 'ਚ ਹੋਵੇਗੀ ਤਨਖਾਹ

S.A.I.L ਵਿੱਚ ਨਿਕਲੀ ਸਰਕਾਰੀ ਭਰਤੀ, ਇੰਟਰਵਿਊ ਦੇ ਆਧਾਰ ਉੱਤੇ ਮਿਲੇਗੀ ਨੌਕਰੀ, ਲੱਖਾਂ 'ਚ ਹੋਵੇਗੀ ਤਨਖਾਹ

ਪੜ੍ਹੇ ਲਿਖੇ ਨੌਜਵਾਨਾਂ ਹਾਸਲ ਕਰ ਸਕਦੇ ਹਨ ਸਰਕਾਰੀ ਨੌਕਰੀ

ਪੜ੍ਹੇ ਲਿਖੇ ਨੌਜਵਾਨਾਂ ਹਾਸਲ ਕਰ ਸਕਦੇ ਹਨ ਸਰਕਾਰੀ ਨੌਕਰੀ

ਪਬਲਿਕ ਸੈਕਟਰ ਅੰਡਰਟੇਕਿੰਗ ਸਟੀਲ ਅਥਾਰਟੀ ਆਫ਼ ਇੰਡੀਆ ਵਿੱਚ (SAIL Recruitment 2022-23) ਭਰਤੀਆਂ ਖੁੱਲ੍ਹ ਗਈਆਂ ਹਨ। ਇਹ ਭਰਤੀ (SAIL Recruitment 2022-23) SAIL ਦੇ ਦੁਰਗਾਪੁਰ ਸਟੀਲ ਪਲਾਂਟ ਅਤੇ ਅਲੌਏ ਸਟੀਲ ਪਲਾਂਟ ਦੀਆਂ ਖਾਲੀ ਅਸਾਮੀਆਂ ਲਈ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਇੱਥੇ ਭਰਤੀ ਨਾਲ ਜੁੜੀ ਸਾਰੀ ਜਾਣਕਾਰੀ ਦੀ ਜਾਂਚ ਕਰ ਸਕਦੇ ਹੋ ਅਤੇ ਸਮੇਂ ਸਿਰ ਅਹੁਦਿਆਂ ਲਈ ਅਪਲਾਈ ਵੀ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

SAIL Recruitment 2022-23: ਜੇ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਤੋਂ ਤਾ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ ਕਿਉਂਕਿ ਪਬਲਿਕ ਸੈਕਟਰ ਅੰਡਰਟੇਕਿੰਗ ਸਟੀਲ ਅਥਾਰਟੀ ਆਫ਼ ਇੰਡੀਆ ਵਿੱਚ (SAIL Recruitment 2022-23) ਭਰਤੀਆਂ ਖੁੱਲ੍ਹ ਗਈਆਂ ਹਨ। ਇਹ ਭਰਤੀ (SAIL Recruitment 2022-23) SAIL ਦੇ ਦੁਰਗਾਪੁਰ ਸਟੀਲ ਪਲਾਂਟ ਅਤੇ ਅਲੌਏ ਸਟੀਲ ਪਲਾਂਟ ਦੀਆਂ ਖਾਲੀ ਅਸਾਮੀਆਂ ਲਈ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਇੱਥੇ ਭਰਤੀ ਨਾਲ ਜੁੜੀ ਸਾਰੀ ਜਾਣਕਾਰੀ ਦੀ ਜਾਂਚ ਕਰ ਸਕਦੇ ਹੋ ਅਤੇ ਸਮੇਂ ਸਿਰ ਅਹੁਦਿਆਂ ਲਈ ਅਪਲਾਈ ਵੀ ਕਰ ਸਕਦੇ ਹੋ। ਸੇਲ ਨੇ ਪਬਲਿਕ ਸੈਕਟਰ ਅੰਡਰਟੇਕਿੰਗ ਸਟੀਲ ਅਥਾਰਟੀ ਆਫ਼ ਇੰਡੀਆ ਪਲਾਂਟ ਵਿੱਚ ਕਾਰਜਕਾਰੀ ਅਤੇ ਗੈਰ-ਕਾਰਜਕਾਰੀ ਅਸਾਮੀਆਂ ਦੀ ਭਰਤੀ (SAIL Recruitment 2022-23) ਲਈ ਅਰਜ਼ੀਆਂ ਨੂੰ ਸੱਦਾ ਦੇਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਰਾਹੀਂ ਟੈਕਨੀਸ਼ੀਅਨ, ਆਪਰੇਟਰ, ਅਸਿਸਟੈਂਟ ਮੈਨੇਜਰ, ਕੰਸਲਟੈਂਟ ਅਤੇ ਮੈਨੇਜਰ ਦੀਆਂ ਅਸਾਮੀਆਂ (SAIL Recruitment 2022-23) ਭਰੀਆਂ ਜਾਣਗੀਆਂ। ਉਮੀਦਵਾਰ ਨੋਟੀਫਿਕੇਸ਼ਨ ਤੋਂ ਖਾਲੀ ਅਸਾਮੀਆਂ ਦੇ ਪੂਰੇ ਵੇਰਵੇ ਪ੍ਰਾਪਤ ਕਰ ਸਕਦੇ ਹਨ।


SAIL Recruitment 2022-23 ਲਈ ਇੰਝ ਕੀਤਾ ਜਾ ਸਕਦਾ ਹੈ ਅਪਲਾਈ : ਉਮੀਦਵਾਰਾਂ ਨੂੰ SAIL ਦੀ ਅਧਿਕਾਰਤ ਵੈੱਬਸਾਈਟ sail.co.in 'ਤੇ ਜਾ ਕੇ ਅਹੁਦਿਆਂ ਲਈ ਅਪਲਾਈ ਕਰਨਾ ਹੋਵੇਗਾ। ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕਿ ਇਸ ਭਰਤੀ (SAIL Recruitment 2022-23) ਦੀ ਆਖਰੀ ਤਰੀਕਾ 7 ਜਨਵਰੀ 2023 ਰੱਖੀ ਗਈ ਹੈ। ਇਸ ਲਈ ਇਸ ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਅਪਲਾਈ ਕਰਨਾ ਹੋਵੇਗਾ।


SAIL Recruitment 2022-23 ਭਰਤੀ ਤੋਂ ਬਾਅਦ ਹੇਠ ਲਿਖੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ :

ਮੈਡੀਕਲ ਅਫਸਰ ਅਤੇ ਅਸਿਸਟੈਂਟ ਮੈਨੇਜਰ - ₹ 50000 ਤੋਂ ₹1,60,000 ਪ੍ਰਤੀ ਮਹੀਨਾ

ਸਲਾਹਕਾਰ ਮੈਨੇਜਰ - ₹80000 ਤੋਂ ₹2,20,000 ਤੱਕ

ਅਟੈਂਡੈਂਟ - ₹25070 ਤੋਂ ₹35,070 ਪ੍ਰਤੀ ਮਹੀਨਾ

ਆਪਰੇਟਰ - ₹26600 ਤੋਂ ₹38,920


SAIL Recruitment 2022-23 ਲਈ ਅਪਲਾਈ ਕਰਨ ਦੀ ਯੋਗਤਾ ਦੀ ਗੱਲ ਕਰੀਏ ਤਾਂ ਡਿਪਲੋਮਾ, ITI ਤੋਂ BE, BTech ਅਤੇ MBBS ਡਿਗਰੀਆਂ ਵੱਖ-ਵੱਖ ਅਸਾਮੀਆਂ ਲਈ ਵਿਦਿਅਕ ਯੋਗਤਾ ਵਜੋਂ ਮੰਗੀਆਂ ਗਈਆਂ ਹਨ। ਅਹੁਦਿਆਂ ਦੇ ਅਨੁਸਾਰ, ਵਿਦਿਅਕ ਯੋਗਤਾ ਨੂੰ ਨੋਟੀਫਿਕੇਸ਼ਨ ਤੋਂ ਦੇਖਿਆ ਜਾ ਸਕਦਾ ਹੈ। ਨੋਟੀਫਿਕੇਸ਼ਨ ਦੇਖਣ ਲਈ ਤੁਸੀਂ ਇਸ ਲਿੰਕ


https://images.news18.com/ibnkhabar/uploads/2022/12/SAIL-Vacancy-2022-Notification-PDF.pdf ਉੱਤੇ ਦੇਖ ਸਕਦੇ ਹੋ।

Published by:Shiv Kumar
First published:

Tags: Central government, Government job, Government Recruitment