HOME » NEWS » Life

ਹੁਣ ਇੰਨਾ ਸਰਕਾਰੀ ਬਚਤ ਸਕੀਮਾਂ ‘ਚ ਪੈਸਾ ਲਾਉਣ ‘ਤੇ ਹੋਵੇਗਾ ਨੁਕਸਾਨ

News18 Punjabi | News18 Punjab
Updated: March 19, 2020, 10:19 AM IST
share image
ਹੁਣ ਇੰਨਾ ਸਰਕਾਰੀ ਬਚਤ ਸਕੀਮਾਂ ‘ਚ ਪੈਸਾ ਲਾਉਣ ‘ਤੇ ਹੋਵੇਗਾ ਨੁਕਸਾਨ
ਹੁਣ ਇੰਨਾ ਸਰਕਾਰੀ ਬਚਤ ਸਕੀਮਾਂ ‘ਚ ਪੈਸਾ ਲਾਉਣ ‘ਤੇ ਹੋਵੇਗਾ ਨੁਕਸਾਨ

ਛੋਟੀ ਬਚਤ ਸਕੀਮਾਂ ਜਿਵੇ ਪੋਸਟ ਆਫਿਸ ਸੇਵਿੰਗ ਅਕਾਊਂਟ, ਪੀਪੀਐਫ, ਸੁਕੰਨਿਆ ਸਮਰਿਧੀ ਯੋਜਨਾ ਅਤੇ ਸੀਨੀਅਰ ਸਿਟੀਜਨ ਸੇਵਿੰਗਸ ਸਕੀਮ ਵਿਚ ਤੁਹਾਨੂੰ ਘੱਟ ਵਿਆਜ ਮਿਲ ਸਕਦਾ ਹੈ। ਕੇਂਦਰ ਸਰਕਾਰ ਅਗਲੀ ਤਿਮਾਹੀ ਵਿਚ ਛੋਟੀ ਬਚਤ ਸਕੀਮਾਂ ਉਤੇ ਵਿਆਜ ਦਰਾਂ ਵਿਚ ਕਟੌਤੀ ਕਰਨ ਉਤੇ ਵਿਚਾਰ ਕਰ ਰਹੀ ਹੈ।

  • Share this:
  • Facebook share img
  • Twitter share img
  • Linkedin share img
ਛੋਟੀ ਬਚਤ ਸਕੀਮਾਂ ਜਿਵੇ ਪੋਸਟ ਆਫਿਸ ਸੇਵਿੰਗ ਅਕਾਊਂਟ, ਪੀਪੀਐਫ, ਸੁਕੰਨਿਆ ਸਮਰਿਧੀ ਯੋਜਨਾ ਅਤੇ ਸੀਨੀਅਰ ਸਿਟੀਜਨ ਸੇਵਿੰਗਸ ਸਕੀਮ ਵਿਚ ਤੁਹਾਨੂੰ ਘੱਟ ਵਿਆਜ ਮਿਲ ਸਕਦਾ ਹੈ। ਕੇਂਦਰ ਸਰਕਾਰ ਅਗਲੀ ਤਿਮਾਹੀ ਵਿਚ ਛੋਟੀ ਬਚਤ ਸਕੀਮਾਂ ਉਤੇ ਵਿਆਜ ਦਰਾਂ ਵਿਚ ਕਟੌਤੀ ਕਰਨ ਉਤੇ ਵਿਚਾਰ ਕਰ ਰਹੀ ਹੈ। ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਇਸ ਨਾਲ ਰਿਜ਼ਰਵ ਬੈਂਕ ਦੀ ਮੁਦਰਾ ਸਮੀਖਿਆ ਵਿਚ ਨੀਤੀਗਤ ਦਰਾਂ ਨੂੰ ਘਟਾਉਣ ਦਾ ਰਾਹ ਪੱਧਰਾ ਹੋਵੇਗਾ। ਮੌਜੂਦਾ ਤਿਮਾਹੀ ਦੌਰਾਨ ਬੈਂਕ ਜਮ੍ਹਾਂ ਰੇਟਾਂ ਵਿਚ ਕਮੀ ਦੇ ਬਾਵਜੂਦ ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) ਅਤੇ ਨੈਸ਼ਨਲ ਸੇਵਿੰਗ ਪੇਪਰ (ਐਨਐਸਸੀ) ਵਰਗੀਆਂ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਵਿਚ ਕਟੌਤੀ ਨਹੀਂ ਕੀਤੀ ਸੀ।

ਇਸ ਆਧਾਰ ਉਤੇ ਵਿਆਜ ਦਰਾਂ ਵਿਚ ਸੋਧ ਹੁੰਦੀ ਹੈ

ਇਸ ਹਫਤੇ ਦੀ ਸ਼ੁਰੂਆਤ ਵਿਚ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਸਮਿਤੀ (ਐਮਪੀਐਸ) ਵਿਆਜ ਦਰਾਂ ਵਿਚ ਕਟੌਤੀ ਬਾਰੇ ਫੈਸਲਾ ਕਰੇਗੀ ਅਤੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿਠਣ ਦੇ ਸਾਰੇ ਵਿਕਲਪਾਂ ਉਤੇ ਵਿਚਾਰ ਕੀਤਾ ਜਾਵੇਗਾ। ਛੋਟੀ ਬਚਤ ਸਕੀਮਾਂ ਉਪਰ ਵਿਆਜ ਦਰਾਂ ਨੂੰ ਤਿਮਾਹੀ ਆਧਾਰ ਉਤੇ ਸੋਧ ਕੀਤੀ ਜਾਂਦੀ ਹੈ।
ਬੈਂਕ ਕਰਮਚਾਰੀਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਛੋਟੀਆਂ ਸਕੀਮਾਂ ਉਤੇ ਜ਼ਿਆਦਾ ਵਿਆਜ ਦਰ ਕਰਕੇ ਉਹ ਜਮ੍ਹਾਂ ਦਰਾਂ ਵਿਚ ਕਟੌਤੀ ਨਹੀਂ ਕਰ ਸਕਦੇ ਅਤੇ ਇਸ ਕਰਕੇ ਕਰਜਾ ਸਸਤਾ ਨਹੀਂ ਹੁੰਦਾ। ਬੈਂਕਾਂ ਵਿਚ ਇਸ ਸਮੇਂ ਇਕ ਸਾਲ ਵਾਲੀਆਂ ਬਚਤ ਸਕੀਮਾਂ ਅਤੇ ਛੋਟੀਆਂ ਬਚਤ ਸਕੀਮਾਂ ਵਿਚ ਇਕ ਪ੍ਰਤੀਸ਼ਤ ਦਾ ਫਰਕ ਹੈ।

31 ਦਸੰਬਰ, 2019 ਤੋਂ ਬਾਅਦ ਵਿਆਜ ਦੀਆਂ ਦਰਾਂ ਨਹੀਂ ਬਦਲੀਆਂ

ਸਰਕਾਰ ਨੇ 31 ਦਸੰਬਰ, 2019 ਨੂੰ ਪੀਪੀਐਫ ਅਤੇ ਐਨਐਸਸੀ ਵਰਗੀਆਂ ਛੋਟੀਆਂ ਬਚਤ ਸਕੀਮਾਂ ਲਈ ਮੌਜੂਦਾ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ ਵਿਆਜ ਦਰਾਂ ਨੂੰ 7.9 ਪ੍ਰਤੀਸ਼ਤ ਦੇ ਬਦਲਣ ਦਾ ਫੈਸਲਾ ਕੀਤਾ, ਜਦੋਂਕਿ 113 ਮਹੀਨਿਆਂ ਦੀਆਂ ਮਿਆਦ ਪੂਰੀ ਹੋਈ। ਕਿਸਾਨ ਵਿਕਾਸ ਪੱਤਰ ਦੀ ਦਰ 7.6 ਪ੍ਰਤੀਸ਼ਤ ਰੱਖੀ ਗਈ ਹੈ। ਸਰਕਾਰ ਨੇ ਕਿਹਾ ਸੀ ਕਿ ਸੁਕਨਿਆ ਸਮ੍ਰਿਧੀ ਯੋਜਨਾ ਜਨਵਰੀ-ਮਾਰਚ 2020 ਦੀ ਤਿਮਾਹੀ ਦੌਰਾਨ 8.4 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਅਦਾ ਕਰੇਗੀ।

 
First published: March 19, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading