• Home
  • »
  • News
  • »
  • lifestyle
  • »
  • GOVERNMENT WILL RESCHEDULE LIC IPO LAUNCH DATE DUE TO RUSSIA UKRAINE WAR EFFECT

War Effect: ਨਿਵੇਸ਼ਕਾਂ ਲਈ ਬੁਰੀ ਖ਼ਬਰ! LIC ਦਾ IPO ਮੁਲਤਵੀ ਕਰ ਸਕਦੀ ਹੈ ਸਰਕਾਰ

War Effect: ਨਿਵੇਸ਼ਕਾਂ ਲਈ ਬੁਰੀ ਖ਼ਬਰ! LIC ਦਾ IPO ਮੁਲਤਵੀ ਕਰ ਸਕਦੀ ਹੈ ਸਰਕਾਰ

  • Share this:
ਰੂਸ-ਯੂਕਰੇਨ ਜੰਗ ਦੇ ਵਿਚਕਾਰ ਨਿਵੇਸ਼ਕਾਂ ਲਈ ਬੁਰੀ ਖ਼ਬਰ ਆਈ ਹੈ। ਬਾਜ਼ਾਰ 'ਚ ਜਾਰੀ ਅਸਥਿਰਤਾ ਤੋਂ ਡਰੀ ਸਰਕਾਰ LIC ਦੇ IPO ਨੂੰ ਮੁਲਤਵੀ ਕਰ ਸਕਦੀ ਹੈ।

ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਮਾਰਚ ਦੇ ਅੰਤ ਤੱਕ ਆਈਪੀਓ ਲਾਂਚ ਕਰਨ ਦੀਆਂ ਤਿਆਰੀਆਂ ਵਿਚ ਜੁਟੀ ਸਰਕਾਰ ਇਸ ਨੂੰ ਅਗਲੇ ਵਿੱਤੀ ਸਾਲ ਵਿਚ ਜਾਰੀ ਕਰਨ ਦਾ ਇਰਾਦਾ ਬਣਾ ਸਕਦੀ ਹੈ। IPO 'ਤੇ ਅੰਤਿਮ ਫੈਸਲਾ ਲੈਣ ਲਈ ਸਰਕਾਰ ਇਸ ਹਫਤੇ ਬੈਠਕ ਕਰੇਗੀ, ਜਿਸ 'ਚ ਇਹ ਫੈਸਲਾ ਕੀਤਾ ਜਾਵੇਗਾ ਕਿ LIC ਦੀ ਲਿਸਟਿੰਗ ਇਸ ਸਾਲ ਮਾਰਚ 'ਚ ਹੋਵੇਗੀ ਜਾਂ ਨਹੀਂ। ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਗਲੋਬਲ ਹਾਲਾਤ ਦੇ ਮੱਦੇਨਜ਼ਰ ਆਈਪੀਓ ਦੇ ਸਮੇਂ 'ਚ ਬਦਲਾਅ ਕੀਤਾ ਜਾ ਸਕਦਾ ਹੈ।

ਸੀਤਾਰਮਨ ਨੇ ਵੀ ਦਿੱਤੇ ਸੰਕੇਤ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਹਾਲ ਹੀ 'ਚ ਕਿਹਾ ਸੀ ਕਿ ਹਾਲਾਂਕਿ ਮੈਂ ਪਹਿਲਾਂ ਦੀ ਯੋਜਨਾ ਮੁਤਾਬਕ ਚੱਲਣਾ ਚਾਹਾਂਗੀ ਕਿਉਂਕਿ ਇਹ ਭਾਰਤੀ ਬਾਜ਼ਾਰ 'ਤੇ ਨਿਰਭਰ ਕਰਦਾ ਹੈ। ਪਰ, ਜੇਕਰ ਗਲੋਬਲ ਮਾਹੌਲ ਵਿਗੜਦਾ ਹੈ, ਤਾਂ IPO ਦੇ ਸਮੇਂ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਕੰਪਨੀ ਨੇ ਆਈਪੀਓ ਲਈ 13 ਫਰਵਰੀ ਨੂੰ ਹੀ ਮਾਰਕੀਟ ਰੈਗੂਲੇਟਰ ਸੇਬੀ ਨੂੰ ਡੀਆਰਐਚਪੀ ਜਮ੍ਹਾਂ ਕਰਾ ਦਿੱਤਾ ਹੈ।

ਵੱਡੇ ਨਿਵੇਸ਼ਕ ਸਰਕਾਰ 'ਤੇ ਦਬਾਅ ਪਾ ਰਹੇ ਹਨ। LIC ਦੇ IPO 'ਚ ਪੈਸਾ ਲਗਾਉਣ ਵਾਲੇ ਵੱਡੇ ਨਿਵੇਸ਼ ਬੈਂਕ ਸਰਕਾਰ 'ਤੇ ਲਿਸਟਿੰਗ ਮੁਲਤਵੀ ਕਰਨ ਦਾ ਦਬਾਅ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੂਸ-ਯੂਕਰੇਨ ਯੁੱਧ ਕਾਰਨ ਅਜੇ ਵੀ ਬਾਜ਼ਾਰ 'ਚ ਅਸਥਿਰਤਾ ਹੈ, ਜਿਸ ਦਾ ਅਸਰ ਆਈਪੀਓ ਦੀ ਕਾਰਗੁਜ਼ਾਰੀ 'ਤੇ ਵੀ ਪਵੇਗਾ।

ਜੇਕਰ ਇਸ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਸਥਿਰਤਾ ਆਉਣ ਤੋਂ ਬਾਅਦ ਨਿਵੇਸ਼ਕਾਂ ਦਾ ਭਰੋਸਾ ਵੀ ਹੋਰ ਵਧੇਗਾ, ਜਿਸ ਦਾ ਫਾਇਦਾ ਹੋਵੇਗਾ। ਐਲਆਈਸੀ ਦੇ ਆਈਪੀਓ 'ਤੇ ਕੰਮ ਕਰ ਰਹੇ ਇਕ ਬੈਂਕਰ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕ ਇਸ ਸਮੇਂ ਬਾਜ਼ਾਰ ਦੀ ਅਸਥਿਰਤਾ ਦੇ ਵਿਚਕਾਰ ਆਪਣੇ ਪੋਰਟਫੋਲੀਓ ਦੀ ਸਮੀਖਿਆ ਕਰ ਰਹੇ ਹਨ। ਅਜਿਹੇ ਸਮੇਂ 'ਚ ਉਹ ਇਸ IPO ਤੋਂ ਦੂਰੀ ਬਣਾ ਸਕਦੇ ਹਨ, ਜਿਸ ਦਾ ਅਸਰ ਸ਼ੇਅਰਾਂ ਦੇ ਪ੍ਰਦਰਸ਼ਨ 'ਤੇ ਵੀ ਪਵੇਗਾ।
Published by:Gurwinder Singh
First published: