• Home
  • »
  • News
  • »
  • lifestyle
  • »
  • GOVERNMENTS GREEN SIGNAL FOR MODEL TENANCY ACT SEPARATE AUTHORITY WILL BE FORMED IN EVERY STATE

Model Tenancy Act: ਕਿਰਾਏਦਾਰਾਂ ਲਈ ਵੱਡੀ ਖ਼ਬਰ! ਸਰਕਾਰ ਨੇ ਨਵੇਂ ਕਾਨੂੰਨ ਨੂੰ ਦਿੱਤੀ ਮਨਜ਼ੂਰੀ

Model Tenancy Act: ਕਿਰਾਏਦਾਰਾਂ ਲਈ ਵੱਡੀ ਖ਼ਬਰ! ਸਰਕਾਰ ਨੇ ਨਵੇਂ ਕਾਨੂੰਨ ਨੂੰ ਦਿੱਤੀ ਮਨਜ਼ੂਰੀ (ਸੰਕੇਤਕ ਤਸਵੀਰ: Shutterstock )

Model Tenancy Act: ਕਿਰਾਏਦਾਰਾਂ ਲਈ ਵੱਡੀ ਖ਼ਬਰ! ਸਰਕਾਰ ਨੇ ਨਵੇਂ ਕਾਨੂੰਨ ਨੂੰ ਦਿੱਤੀ ਮਨਜ਼ੂਰੀ (ਸੰਕੇਤਕ ਤਸਵੀਰ: Shutterstock )

  • Share this:
    ਕਿਰਾਏਦਾਰ (Tenant) ਜਾਂ ਰੈਂਟਲ ਖੇਤਰ (Rental Housing Sector) ਨਾਲ ਜੁੜੇ ਲੋਕਾਂ ਲਈ ਵੱਡੀ ਖ਼ਬਰ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਮਾਡਲ ਟੇਨੈਂਂਸੀ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

    ਇਸ ਤੋਂ ਬਾਅਦ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਰੈਂਟਲ ਨਾਲ ਜੁੜੇ ਮੌਜੂਦਾ ਨਿਯਮਾਂ ਨੂੰ ਬਦਲਣ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਰਾਜ ਸਰਕਾਰਾਂ ਨੂੰ ਵੀ ਨਵੇਂ ਕਾਨੂੰਨ ਵਿੱਚ ਨਵੇਂ ਨਿਯਮ ਲਾਗੂ ਕਰਨ ਦੀ ਆਗਿਆ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਦੇਸ਼ ਭਰ ਵਿੱਚ ਰੈਂਟਲ ਹਾਊਸਿੰਗ ਸੈਕਟਰ ਨੂੰ ਮਦਦ ਮਿਲੇਗੀ।

    ਮਾਡਲ ਟੇਨੈਂਸੀ ਐਕਟ ਦੇ ਤਹਿਤ ਹੁਣ ਰਾਜਾਂ ਵਿਚ ਅਥਾਰਿਟੀ ਤਿਆਰ ਕੀਤੀ ਜਾ ਸਕੇਗੀ, ਜਿਸ ਦੀ ਸਹਾਇਤਾ ਨਾਲ ਰੈਂਟਲ ਹਾਊਸਿੰਗ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਅਤੇ ਨਿਪਟਾਰਾ ਕੀਤਾ ਜਾ ਸਕਦਾ ਹੈ। ਸਰਕਾਰ ਨੇ ਕਿਹਾ ਹੈ ਕਿ ਨਵੇਂ ਕਾਨੂੰਨ ਤਹਿਤ ਇਹ ਖੇਤਰ ਵਿਚ ਕਾਨੂੰਨੀ ਪ੍ਰਣਾਲੀ ਵਿਚ ਸੁਧਾਰ ਲਿਆਉਣ ਵਿਚ ਸਹਾਇਤਾ ਕਰੇਗੀ। ਇਸ ਕਾਨੂੰਨ ਤਹਿਤ ਸਰਕਾਰ ਨੇ ਬੇਘਰਾਂ ਦੇ ਮੁੱਦੇ ਨੂੰ ਵੀ ਧਿਆਨ ਵਿੱਚ ਰੱਖਿਆ ਹੈ।

    ਕੇਂਦਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਸਾਰੇ ਆਮਦਨ ਸਮੂਹਾਂ ਲਈ ਕਿਰਾਏ ਦੇ ਆਵਾਸ ਦਾ ਢੁਕਵਾਂ ਸਟਾਕ ਤਿਆਰ ਕੀਤਾ ਜਾ ਸਕਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹੌਲੀ ਹੌਲੀ ਕਿਰਾਏ ਦੇ ਆਵਾਸ ਦੇ ਸਿਸਟਮ ਵੀ ਇੱਕ ਮਾਰਕੀਟ ਦਾ ਰੂਪ ਮਿਲ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਕਾਨੂੰਨ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ। ਮਾਹਰ ਕਾਨੂੰਨ ਵਿਚ ਤਬਦੀਲੀ ਦੀ ਮੰਗ ਕਰ ਰਹੇ ਸਨ।

    ਮਾਡਲ ਟੇਨੈਂਸੀ ਐਕਟ ਲਾਗੂ ਹੋਣ ਤੋਂ ਬਾਅਦ ਖਾਲੀ ਪਏ ਮਕਾਨ ਨੂੰ ਕਿਰਾਏਦਾਰਾਂ ਲਈ ਖੋਲ੍ਹਣ ਦੀ ਕਵਾਇਦ ਹੋਵੇਗੀ।
    Published by:Gurwinder Singh
    First published: