SIM cards new rules: ਮੋਬਾਈਲ ਸਿਮ ਕਾਰਡ ਖਰੀਦਣ ਸੰਬੰਧੀ ਭਾਰਤ ਸਰਕਾਰ ਸਖ਼ਤ ਨਿਯਮ ਲਾਗੂ ਕਰਨ ਜਾ ਰਹੀ ਹੈ। ਹੁਣ ਦੇ ਸਮੇਂ ਵਿੱਚ ਮੋਬਾਇਲ ਸਿਮ ਕਾਰਡ ਖਰੀਦਣਾ ਬਹੁਤ ਆਸਾਨ ਹੈ। ਤੁਸੀਂ ਆਪਣਾ ਕੋਈ ਵੀ ਅਡੈਂਟੀ ਕਾਰਡ ਦਿਖਾ ਕੇ ਸਿਮ ਕਾਰਡ ਖਰੀਦ ਸਕਦੇ ਹੋ। ਪਰ ਨਵੇਂ ਨਿਯਮ ਲਾਗੂ ਹੋਣ ਉਪਰੰਤ ਅਜਿਹਾ ਨਹੀਂ ਹੋਵੇਗਾ। ਭਾਰਤ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਮੋਬਾਇਲ ਸਿਮ ਕਾਰਡ ਖੀਰਦਣਾ ਹੁਣ ਜਿੰਨਾਂ ਸੌਖਾ ਨਹੀਂ ਰਹੇਗਾ। ਇਹ ਨਵੇਂ ਨਿਯਮ (SIM cards new rules) ਬਹੁਤ ਜਲਦ ਲਾਗੂ ਹੋ ਜਾਣਗੇ। ਆਓ ਜਾਣਦੇ ਹਾਂ ਇਨ੍ਹਾਂ ਨਵੇਂ ਨਿਯਮਾਂ ਬਾਰੇ-
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦੇਸ਼ ਵਿੱਚ ਸਿਮ ਕਾਰਡਾਂ ਰਾਹੀਂ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸਦੇ ਮੱਦੇਨਜ਼ਰ ਹੀ ਸਰਕਾਰ ਨੇ ਇਸ ਸੰਬੰਧੀ ਸਖ਼ਤ ਕਦਮ ਚੁੱਕਿਆ ਹੈ। ਹੁਣ ਤੁਸੀਂ ਕਿਸੇ ਵੀ ਅਡੈਂਟੀ ਕਾਰਡ ਨੂੰ ਦਿਖਾ ਕੇ ਮੋਬਾਇਲ ਸਿਮ ਨਹੀਂ ਖੀਰਦ ਸਕਦੇ। ਸਰਕਾਰ ਨੇ ਨਵੇਂ ਨਿਯਮਾਂ ਵਿੱਚ ਮੋਬਾਇਲ ਸਿਮ ਕਾਰਡ ਨੂੰ ਸਿਰਫ਼ 5 ਦਸਤਾਵੇਜ਼ਾਂ ਰਾਹੀਂ ਹੀ ਖਰੀਦ ਸਕਦੇ ਹੋ।
ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਮੌਜੂਦਾ ਸਮੇਂ ਵਿੱਚ, ਤੁਸੀਂ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਰਾਸ਼ਨ ਕਾਰਡ, ਬਿਜਲੀ ਬਿੱਲ, ਅਸਲਾ ਲਾਇਸੈਂਸ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਰਾਸ਼ਨ ਕਾਰਡ, ਸੰਸਦ ਜਾਂ ਵਿਧਾਇਕ ਦਾ ਪੱਤਰ, ਪੈਨਸ਼ਨ ਕਾਰਡ, ਸੁਤੰਤਰਤਾ ਸੈਨਾਨੀ ਕਾਰਡ, ਕਿਸਾਨ ਪਾਸਬੁੱਕ ਸੀਜੀਐਚਐਸ ਕਾਰਡ ਆਦਿ ਦਸਤਾਵੇਜ਼ਾ ਵਿੱਚੋਂ ਕਿਸੇ ਵੀ ਦਸਤਾਵੇਜ਼ ਨਾਲ ਸਿਮ ਕਾਰਡ ਖਰੀਦ ਸਕਦੇ ਹੋ। ਪਰ ਨਵੇਂ ਨਿਯਮਾਂ ਦੇ ਅਨੁਸਾਰ ਤੁਹਾਨੂੰ ਸਿਮ ਕਾਰਡ ਨੂੰ ਸਿਰਫ਼ 5 ਦਸਤਾਵੇਜ਼ਾਂ ਨਾਲ ਹੀ ਖਰੀਦ ਸਕਦੇ ਹੋ। ਇਨ੍ਹਾਂ ਵਿੱਚ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਰਾਸ਼ਨ ਕਾਰਡ ਅਤੇ ਬਿਜਲੀ ਬਿੱਲ ਸ਼ਾਮਿਲ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੁਣ ਭਾਰਤ ਵਿੱਚ ਕਿਤੇ ਵੀ ਆਸਾਨੀ ਨਾਲ ਸਿਮ ਕਾਰਡ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਵੇਗਾ। ਸਰਕਾਰ ਸਿਮ ਕਾਰਡ ਕੇਵਾਈਸੀ ਦੀ ਪ੍ਰਕਿਰਿਆ ਨੂੰ ਵੀ ਸਖ਼ਤ ਕਰਨ ਜਾ ਰਹੀ ਹੈ। ਸੂਤਾਰਾਂ ਅਨੁਸਾਰ ਸਿਮ ਨਾਲ ਜੁੜੇ ਨਵੇਂ ਨਿਯਮ 10 ਤੋਂ 15 ਦਿਨਾਂ ਵਿੱਚ ਲਾਗੂ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਨਵਾਂ ਬੈਂਕ ਖਾਤਾ ਖੋਲ੍ਹਣ 'ਤੇ ਵੀ ਸਖ਼ਤੀ ਵਧਾ ਸਕਦੀ ਹੈ। ਵਰਤਮਾਨ ਵਿੱਚ, ਕਿਸੇ ਵੀ ਬੈਂਕ ਵਿੱਚ ਨਵਾਂ ਖਾਤਾ ਖੋਲ੍ਹਣ ਲਈ, ਆਧਾਰ ਕਾਰਡ ਅਤੇ ਔਨਲਾਈਨ ਈ-ਕੇਵਾਈਸੀ ਦੁਆਰਾ ਵੇਰਵਿਆਂ ਦੀ ਪੁਸ਼ਟੀ ਕੀਤੀ ਜਾਂਦੀ ਹੈ। ਪਰ ਛੇਤੀ ਹੀ ਸਰਕਾਰ ਇਸ ਕੰਮ ਲਈ ਫਿਜ਼ੀਕਲ ਵੈਰੀਫਿਕੇਸ਼ਨ ਲਾਜ਼ਮੀ ਕਰ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian government, Rules, Sim