Home /News /lifestyle /

VLC Media Player: VLC ਮੀਡਿਆ ਪਲੇਅਰ ਤੋਂ ਸਰਕਾਰ ਨੇ ਹਟਾਇਆ ਬੈਨ, ਅੱਜ ਹੀ ਕਰੋ ਡਾਊਨਲੋਡ

VLC Media Player: VLC ਮੀਡਿਆ ਪਲੇਅਰ ਤੋਂ ਸਰਕਾਰ ਨੇ ਹਟਾਇਆ ਬੈਨ, ਅੱਜ ਹੀ ਕਰੋ ਡਾਊਨਲੋਡ

VLC Media Player

VLC Media Player

VLC Media Player:  ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਇਸ ਸਾਲ ਦੇ ਸ਼ੁਰੂ ਵਿੱਚ ਬਹੁਤ ਪ੍ਰਸਿੱਧ ਮੀਡਿਆ ਪਲੇਅਰ VLC 'ਤੇ ਇਹ ਕਹਿ ਕੇ ਪਾਬੰਦੀ ਲਗਾ ਦਿੱਤੀ ਸੀ ਕਿ ਇਹ ਮੀਡਿਆ ਪਲੇਅਰ ਯੂਜ਼ਰਸ ਦੀ ਜਾਣਕਾਰੀ ਦੂਸਰੇ ਦੇਸ਼ਾਂ ਨਾਲ ਸਾਂਝੀ ਕਰਦਾ ਹੈ ਅਤੇ ਪਾਬੰਦੀਸ਼ੁਦਾ ਸੌਫਟਵੇਅਰ ਦੇ ਨਾਲ ਜੁੜ ਕੇ ਕੰਮ ਕਰਦਾ ਹੈ। ਪਰ ਹੁਣ ਸਰਕਾਰ ਨੇ ਆਪਣੀ ਇਸ ਪਾਬੰਦੀ ਨੂੰ 14 ਨਵੰਬਰ ਨੂੰ ਵਾਪਸ ਲੈ ਲਿਆ ਹੈ ਅਤੇ ਯੂਜ਼ਰਸ ਇੱਕ ਵਾਰ ਫਿਰ ਤੋਂ ਇਸਨੂੰ ਡਾਊਨਲੋਡ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

ਪਾਬੰਦੀ ਲੱਗਣ ਤੋਂ ਬਾਅਦ ਡਾਊਨਲੋਡ ਦਾ ਵਿਕਲਪ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਇਹ ਦੁਬਾਰਾ ਸ਼ੁਰੂ ਹੋ ਗਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੰਟਰਨੈੱਟ ਫਰੀਡਮ ਫਾਊਂਡੇਸ਼ਨ (ਆਈਐਫਐਫ) ਨੇ ਇਹ ਪਾਬੰਧੀ ਹਟਾ ਦਿੱਤੀ ਹੈ ਅਤੇ ਕੰਪਨੀ ਨੂੰ ਕਾਨੂੰਨੀ ਸਹਾਇਤਾ ਨਾਲ ਇਸ ਵਿਚੋਂ ਨਿਕਲਣ ਵਿਚ ਮਦਦ ਕੀਤੀ ਹੈ। ਹੁਣ ਯੂਜ਼ਰਸ ਵੀਡੀਓਲਾਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ VLC ਮੀਡੀਆ ਪਲੇਅਰ ਦਾ ਲੇਟਸਟ ਵਰਜ਼ਨ ਡਾਊਨਲੋਡ ਕਰ ਸਕਦੇ ਹਨ।

ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਕੰਪਨੀ ਨੂੰ ਬੈਨ ਕਰਨ ਬਾਰੇ ਕੰਪਨੀ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ। ਜਿਸ ਦੇ ਚਲਦੇ ਕੰਪਨੀ ਨੇ ਸਰਕਾਰ ਨੂੰ ਇੱਕ ਨੋਟਿਸ ਭੇਜ ਕੇ ਇਸ ਸਬੰਧੀ ਜਾਣਕਾਰੀ ਮੰਗੀ ਸੀ ਅਤੇ ਕਿਹਾ ਸੀ ਕਿ ਜੇਕਰ ਇਸ ਬਾਰੇ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਤਾਂ ਕੰਪਨੀ ਅਗਲੇ ਕਦਮ ਚੁੱਕੇਗੀ। ਹੁਣ ਸਰਕਾਰ ਨੇ ਜਵਾਬ ਦਿੰਦੇ ਹੋਏ ਇਸ ਪਾਬੰਦੀ ਨੂੰ ਵਾਪਸ ਲੈ ਲਿਆ ਹੈ ਅਤੇ VLC ਮੀਡਿਆ ਪਲੇਅਰ ਪਹਿਲਾਂ ਵਾਂਗ ਹੀ ਚਲੇਗਾ।

ਕੰਪਨੀ ਨੇ ਸਰਕਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ

ਕੰਪਨੀ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਕੰਪਨੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਸਰਕਾਰ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਉਹ ਅਗਲੀ ਕਾਰਵਾਈ ਕਰਨਗੇ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਪਾਬੰਦੀ ਸਬੰਧੀ ਕੋਈ ਅਗਾਊਂ ਸੂਚਨਾ ਨਹੀਂ ਮਿਲੀ।

Published by:Rupinder Kaur Sabherwal
First published:

Tags: Business, Businessman, Central government