Home /News /lifestyle /

ਪ੍ਰਧਾਨ ਮੰਤਰੀ ਬੀਮਾ ਯੋਜਨਾਵਾਂ ਦੇ ਪ੍ਰੀਮੀਅਮ 'ਚ ਵੱਡਾ ਬਦਲਾਅ, 7 ਸਾਲ ਬਾਅਦ ਦਰਾਂ `ਚ ਵਾਧਾ

ਪ੍ਰਧਾਨ ਮੰਤਰੀ ਬੀਮਾ ਯੋਜਨਾਵਾਂ ਦੇ ਪ੍ਰੀਮੀਅਮ 'ਚ ਵੱਡਾ ਬਦਲਾਅ, 7 ਸਾਲ ਬਾਅਦ ਦਰਾਂ `ਚ ਵਾਧਾ

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਲਈ ਹੁਣ 330 ਰੁਪਏ ਦੀ ਬਜਾਏ ਸਲਾਨਾ ਪ੍ਰੀਮੀਅਮ 436 ਰੁਪਏ ਹੋਵੇਗਾ। ਜਦੋਂ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੀ ਪ੍ਰੀਮੀਅਮ ਰਕਮ 20 ਰੁਪਏ ਹੋ ਗਈ ਹੈ। ਪਹਿਲਾਂ ਇਹ 12 ਰੁਪਏ ਸਾਲਾਨਾ ਸੀ। ਇਨ੍ਹਾਂ ਦੋਵਾਂ ਸਕੀਮਾਂ ਦੇ ਤਹਿਤ, 2 ਲੱਖ ਰੁਪਏ ਦਾ ਬੀਮਾ ਕਵਰ ਉਪਲਬਧ ਹੈ।

ਹੋਰ ਪੜ੍ਹੋ ...
  • Share this:
ਸਰਕਾਰ ਨੇ ਪ੍ਰਧਾਨ ਮੰਤਰੀ ਬੀਮਾ ਯੋਜਨਾਵਾਂ ਦਾ ਪ੍ਰੀਮੀਅਮ ਵਧਾ ਦਿੱਤਾ ਹੈ। ਪਹਿਲੀ ਵਾਰ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਦੇ ਪ੍ਰੀਮੀਅਮ ਵਿੱਚ ਵਾਧਾ ਕੀਤਾ ਗਿਆ ਹੈ। ਇਹ ਵਾਧਾ 1 ਜੂਨ, 2022 ਯਾਨੀ ਕੱਲ੍ਹ ਤੋਂ ਲਾਗੂ ਹੋਵੇਗਾ। ਇਹ ਦੋਵੇਂ ਬੀਮਾ ਯੋਜਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਸਾਲ ਪਹਿਲਾਂ 2015 ਵਿੱਚ ਸ਼ੁਰੂ ਕੀਤੀਆਂ ਸਨ।

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਲਈ ਹੁਣ 330 ਰੁਪਏ ਦੀ ਬਜਾਏ ਸਲਾਨਾ ਪ੍ਰੀਮੀਅਮ 436 ਰੁਪਏ ਹੋਵੇਗਾ। ਜਦੋਂ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੀ ਪ੍ਰੀਮੀਅਮ ਰਕਮ 20 ਰੁਪਏ ਹੋ ਗਈ ਹੈ। ਪਹਿਲਾਂ ਇਹ 12 ਰੁਪਏ ਸਾਲਾਨਾ ਸੀ। ਇਨ੍ਹਾਂ ਦੋਵਾਂ ਸਕੀਮਾਂ ਦੇ ਤਹਿਤ, 2 ਲੱਖ ਰੁਪਏ ਦਾ ਬੀਮਾ ਕਵਰ ਉਪਲਬਧ ਹੈ।

ਦਾਅਵਿਆਂ ਵਿੱਚ ਵਾਧੇ ਕਾਰਨ ਘਾਟਾ
ਵਿੱਤ ਮੰਤਰਾਲੇ ਨੇ ਬੀਮਾ ਪ੍ਰੀਮੀਅਮ 'ਚ ਵਾਧੇ ਦੀ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰਾਲੇ ਦੀ ਤਰਫੋਂ, ਕਿਹਾ ਗਿਆ ਹੈ ਕਿ ਇਹ ਵਾਧਾ ਪਹਿਲੀ ਵਾਰ PMJJBYY ਅਤੇ PMSBY ਦੇ ਵੱਧ ਦਾਅਵਿਆਂ ਅਤੇ ਘੱਟ ਪ੍ਰੀਮੀਅਮ ਆਮਦਨ ਦੇ ਮੱਦੇਨਜ਼ਰ ਕੀਤਾ ਗਿਆ ਹੈ। ਵਧੇ ਹੋਏ ਦਾਅਵਿਆਂ ਕਾਰਨ ਬੀਮਾ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਸੀ। ਇਸ ਲਈ ਪ੍ਰੀਮੀਅਮ ਨੂੰ ਪਹਿਲਾਂ ਨਾਲੋਂ ਜ਼ਿਆਦਾ ਵਿਹਾਰਕ ਬਣਾਇਆ ਗਿਆ ਹੈ।

ਬੀਮਾ ਰੈਗੂਲੇਟਰ IRDA ਦੇ ਅੰਕੜਿਆਂ ਦੇ ਅਨੁਸਾਰ, 31 ਮਾਰਚ, 2022 ਤੱਕ PMJJBY ਦਾ ਦਾਅਵਾ ਅਨੁਪਾਤ 145.24 ਪ੍ਰਤੀਸ਼ਤ ਸੀ। ਜਦਕਿ PMSBY ਦਾ ਦਾਅਵਾ ਅਨੁਪਾਤ 221.61 ਫੀਸਦੀ ਸੀ। ਇਸੇ ਤਰ੍ਹਾਂ, ਸੰਯੁਕਤ ਅਨੁਪਾਤ (ਕੁੱਲ ਦਾਅਵੇ ਅਨੁਪਾਤ ਅਤੇ ਖਰਚ ਅਨੁਪਾਤ) ਕ੍ਰਮਵਾਰ 163.98 ਪ੍ਰਤੀਸ਼ਤ ਅਤੇ 254.71 ਪ੍ਰਤੀਸ਼ਤ ਰਿਹਾ।

ਬੀਮਾ ਕੰਪਨੀਆਂ ਨੇ 31 ਮਾਰਚ, 2022 ਤੱਕ PMJJBY ਦੇ ਤਹਿਤ 9,737 ਕਰੋੜ ਰੁਪਏ ਦਾ ਪ੍ਰੀਮੀਅਮ ਇਕੱਠਾ ਕੀਤਾ ਹੈ ਅਤੇ 14,144 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਹੈ। ਇਸ ਦੇ ਨਾਲ ਹੀ, ਪੀ.ਐੱਮ.ਐੱਸ.ਬੀ.ਵਾਈ. ਦੇ ਅਧੀਨ ਪ੍ਰੀਮੀਅਮ ਕੁਲੈਕਸ਼ਨ 1,134 ਕਰੋੜ ਰੁਪਏ ਅਤੇ ਦਾਅਵੇ ਦੀ ਅਦਾਇਗੀ 2,513 ਕਰੋੜ ਰੁਪਏ ਰਹੀ ਹੈ।

ਗਾਹਕਾਂ ਨੂੰ ਵਧਾਉਣ 'ਤੇ ਜ਼ੋਰ
ਵਿੱਤ ਮੰਤਰਾਲੇ ਨੂੰ ਉਮੀਦ ਹੈ ਕਿ ਪ੍ਰੀਮੀਅਮ ਦੀ ਰਕਮ ਵਿੱਚ ਵਾਧਾ ਨਿੱਜੀ ਬੀਮਾ ਕੰਪਨੀਆਂ ਨੂੰ ਇਸ ਵੱਲ ਆਕਰਸ਼ਿਤ ਕਰੇਗਾ। ਇਸ ਨਾਲ ਦੇਸ਼ ਦੇ ਵੱਧ ਤੋਂ ਵੱਧ ਲੋਕ ਇਸ ਦੇ ਘੇਰੇ ਵਿੱਚ ਆ ਸਕਣਗੇ।

31 ਮਾਰਚ, 2022 ਤੱਕ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੇ 6.4 ਕਰੋੜ ਗਾਹਕ ਸਨ। ਸਰਕਾਰ ਨੇ 5 ਸਾਲਾਂ 'ਚ ਇਸ ਨੂੰ ਵਧਾ ਕੇ 15 ਕਰੋੜ ਗਾਹਕਾਂ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਇਸ ਸਕੀਮ ਤਹਿਤ 2 ਲੱਖ ਰੁਪਏ ਦਾ ਜੀਵਨ ਬੀਮਾ ਕੀਤਾ ਜਾਂਦਾ ਹੈ। ਜਦਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ 31 ਮਾਰਚ ਤੱਕ 22 ਕਰੋੜ ਗਾਹਕ ਸਨ। ਇਸ ਨੂੰ ਵਧਾ ਕੇ 37 ਕਰੋੜ ਗਾਹਕ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤਹਿਤ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਹੈ।
Published by:Amelia Punjabi
First published:

Tags: Centre govt, Narendra modi, Pradhan Mantri Suraksha Bima Yojana, Prime Minister

ਅਗਲੀ ਖਬਰ