Benefits of green tea: ਸਾਨੂੰ ਪੰਜਾਬੀਆਂ ਨੂੰ ਚਾਹ ਪੀਣਾ ਬਹੁਤ ਪਸੰਦ ਹੁੰਦਾ ਹੈ। ਕਈਆਂ ਦੀ ਤਾਂ ਇਹ ਆਦਤ ਹੁੰਦੀ ਹੈ ਕਿ ਸਵੇਰੇ ਉੱਠ ਕੇ ਬਿਸਤਰੇ 'ਤੇ ਗਰਮ ਚਾਹ ਦਾ ਕੱਪ ਪੀਤੇ ਬਿਨਾਂ ਉਨ੍ਹਾਂ ਨੂੰ ਤਰੋਤਾਜ਼ਾ ਮਹਿਸੂਸ ਨਹੀਂ ਹੁੰਦਾ। ਚਾਹ ਪੀਣ ਨਾਲ ਥਕਾਵਟ ਵੀ ਦੂਰ ਹੁੰਦੀ ਹੈ। ਕੁਝ ਲੋਕ ਦਿਨ 'ਚ 3-4 ਕੱਪ ਦੁੱਧ ਦੀ ਚਾਹ ਪੀਂਦੇ ਹਨ ਪਰ ਹਰਬਲ ਟੀ ਸਿਹਤ ਲਈ ਦੁੱਧ ਦੀ ਚਾਹ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਪਰ ਸਿਹਤ ਪ੍ਰਤੀ ਜਾਗਰੂਕ ਲੋਕ ਹੁਣ ਦੁੱਧ ਦੀ ਚਾਹ ਦੀ ਬਜਾਏ ਗਰੀਨ ਟੀ, ਬਲੈਕ ਟੀ ਨੂੰ ਤਰਜੀਹ ਦੇਣ ਲੱਗ ਪਏ ਹਨ।
ਕੁਝ ਲੋਕ ਗ੍ਰੀਨ ਟੀ ਵੀ ਪੀਂਦੇ ਹਨ ਕਿਉਂਕਿ ਇਹ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਗਰੀਨ ਟੀ ਤੇ ਬਲੈਕ ਟੀ ਦੋਵੇਂ ਹੀ ਸਿਹਤ ਲਈ ਬਹੁਤ ਫਾਇਦੇਮੰਦ ਹਨ। ਕਈ ਲੋਕ ਇਸ ਗੱਲ ਦੀ ਬਹਿਸ ਕਰਨ ਬੈਠ ਜਾਂਦੇ ਹਨ ਕਿ ਗਰੀਨ ਟੀ, ਬਲੈਕ ਟੀ ਵਿੱਚੋਂ ਕਿਹੜੀ ਬਿਹਤਰ ਹੈ, ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਗਰੀਨ ਟੀ ਤੇ ਬਲੈਕ ਟੀ ਦੇ ਕਈ ਗੁਣ ਤੇ ਫਾਇਦੇ ਇੱਕੋ ਜਿਹੇ ਹੁੰਦੇ ਹਨ। ਕਿਹੜੇ ਹਨ ਉਹ ਗੁਣ, ਆਓ ਜਾਣੀਏ...
-ਗਰੀਨ ਟੀ ਤੇ ਬਲੈਕ ਟੀ ਵਿੱਚ ਅਮੀਨੋ ਐਸਿਡ ਐਲ-ਥੈਨਾਈਨ ਵੀ ਹੁੰਦਾ ਹੈ, ਜੋ ਕੌਫੀ ਵਿੱਚ ਮੌਜੂਦ ਨਹੀਂ ਹੁੰਦਾ। L-theanine ਹਮੇਸ਼ਾ ਦਿਮਾਗ ਨੂੰ ਅਲਰਟ ਮੋਡ 'ਤੇ ਰੱਖਦਾ ਹੈ। ਗਰੀਨ ਟੀ ਵਿੱਚ ਐਲ-ਥਾਈਨਾਈਨ ਥੋੜ੍ਹਾ ਵੱਧ ਹੁੰਦਾ ਹੈ।
-ਗ੍ਰੀਨ ਟੀ ਐਂਟੀਆਕਸੀਡੈਂਟ ਐਪੀਗਲੋਕੇਟੇਚਿਨ-3-ਗੈਲੇਟ (EGCG) ਨਾਲ ਭਰਪੂਰ ਹੁੰਦੀ ਹੈ। ਗ੍ਰੀਨ ਟੀ ਵਿੱਚ ਹੋਰ ਪੌਲੀਫੇਨੌਲ ਹੁੰਦੇ ਹਨ, ਜਿਵੇਂ ਕਿ ਕੈਚਿਨ ਅਤੇ ਗੈਲਿਕ ਐਸਿਡ। ਅਧਿਐਨ ਦੇ ਅਨੁਸਾਰ, ਈਜੀਸੀਜੀ ਕੈਂਸਰ ਨੂੰ ਰੋਕਣ ਵਿੱਚ ਵੀ ਲਾਭਦਾਇਕ ਹੈ। ਇਸ ਦੇ ਨਾਲ ਹੀ ਇਹ ਅਲਜ਼ਾਈਮਰ ਦੇ ਖਤਰੇ ਨੂੰ ਘੱਟ ਕਰਦਾ ਹੈ।
-ਗ੍ਰੀਨ ਟੀ ਬਾਰੇ ਇੱਕ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਜੋ ਲੋਕ ਇੱਕ ਦਿਨ ਵਿੱਚ 1-3 ਕੱਪ ਗ੍ਰੀਨ ਟੀ ਪੀਂਦੇ ਹਨ ਉਨ੍ਹਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ 19 ਤੋਂ 36 ਪ੍ਰਤੀਸ਼ਤ ਘੱਟ ਹੁੰਦਾ ਹੈ। ਇਸੇ ਤਰ੍ਹਾਂ, ਰੋਜ਼ਾਨਾ ਘੱਟੋ-ਘੱਟ 3 ਕੱਪ ਬਲੈਕ ਟੀ ਪੀਣ ਨਾਲ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਲਗਭਗ 11 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ।
-ਕੈਫੀਨ ਗਰੀਨ ਟੀ ਤੇ ਬਲੈਕ ਟੀ ਦੋਵਾਂ ਵਿਚ ਪਾਈ ਜਾਂਦੀ ਹੈ ਅਤੇ ਇਹ ਦਿਮਾਗ ਲਈ ਉਤੇਜਕ ਵਜੋਂ ਕੰਮ ਕਰਦੀ ਹੈ। ਇਸ ਲਈ ਜਦੋਂ ਵੀ ਤੁਹਾਨੂੰ ਥਕਾਵਟ ਜਾਂ ਨੀਂਦ ਆਉਂਦੀ ਹੈ, ਤਾਂ ਤੁਸੀਂ ਇਸ ਦਾ ਸੇਵਨ ਕਰਨ ਨਾਲ ਪੂਰੀ ਤਰ੍ਹਾਂ ਫਰੈਸ਼ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ।
-ਗ੍ਰੀਨ ਟੀ ਵਿੱਚ ਬਲੈਕ ਟੀ ਨਾਲੋਂ ਘੱਟ ਕੈਫੀਨ ਹੁੰਦੀ ਹੈ। ਕੈਫੀਨ ਡੋਪਾਮਾਈਨ ਅਤੇ ਸੇਰੋਟੋਨਿਨ ਵਰਗੇ ਹਾਰਮੋਨਸ ਦੇ ਉਤਪਾਦਨ ਨੂੰ ਤੇਜ਼ ਕਰਦੀ ਹੈ ਜੋ ਮੂਡ ਨੂੰ ਐਕਟਿਵ ਕਰਦੇ ਹਨ।
-ਗਰੀਨ ਟੀ ਤੇ ਬਲੈਕ ਟੀ ਦੋਵਾਂ ਵਿੱਚ ਪੌਲੀਫੇਨੌਲ ਨਾਮਕ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਾਡੇ ਦਿਲ ਦੀ ਸੁਰੱਖਿਆ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
-ਗਰੀਨ ਟੀ ਤੇ ਬਲੈਕ ਟੀ ਦੋਵੇਂ ਐਲਡੀਐਲ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੀਆਂ ਹਨ।
-ਕਈ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਬਲੈਕ ਅਤੇ ਗ੍ਰੀਨ ਟੀ ਦੋਵੇਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।