
Green Apple Benefits : ਜਾਣੋ ਸਿਹਤ ਲਈ ਹਰੇ ਸੇਬ ਦੇ ਸ਼ਾਨਦਾਰ ਫਾਇਦੇ
ਅਸੀਂ ਅਕਸਰ ਇਹ ਸੁਣਿਆ ਹੈ "An Apple a Day, Keep Doctor Away"
ਸੇਬ ਸਿਹਤ ਦੇ ਖ਼ਜ਼ਾਨੇ ਨਾਲ ਭਰਿਆ ਹੋਇਆ ਹੈ। ਵਿਟਾਮਿਨ ਅਤੇ ਖਣਿਜਾਂ ਦੇ ਨਾਲ-ਨਾਲ ਐਂਟੀ-ਆਕਸੀਡੈਂਟਸ ਅਤੇ ਫਲੇਵੋਨੋਇਡਸ ਨਾਲ ਭਰਪੂਰ ਸੇਬ ਨੂੰ ਨਿਯਮਤ ਤੌਰ 'ਤੇ ਖਾਣਾ ਸਾਡੀ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰੋਜ਼ ਇੱਕ ਸੇਬ ਖਾਣ ਨਾਲ ਅਸੀਂ ਡਾਕਟਰ ਤੋਂ ਦੂਰ ਰਹਿੰਦੇ ਹਾਂ।
ਇਸ 'ਚ ਇੰਨੇ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ ਕਿ ਇਹ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਰੀਆਂ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਹਾਲਾਂਕਿ ਬਾਜ਼ਾਰ 'ਚ ਲਾਲ ਅਤੇ ਹਰੇ ਦੋਵੇਂ ਤਰ੍ਹਾਂ ਦੇ ਸੇਬ ਉਪਲਬਧ ਹਨ ਪਰ ਜ਼ਿਆਦਾਤਰ ਲੋਕ ਲਾਲ ਸੇਬ ਹੀ ਖਾਣ 'ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਲਾਲ ਸੇਬ ਸਿਹਤ ਲਈ ਬਿਹਤਰ ਹੈ ਜਦਕਿ ਹਰਾ ਸੇਬ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਹਰੇ ਸੇਬ ਦੇ ਫਾਇਦਿਆਂ ਬਾਰੇ ਦੱਸਦੇ ਹਾਂ। ਤਾਂ ਜੋ ਤੁਸੀਂ ਆਪਣੀ ਸਿਹਤ ਨੂੰ ਸਿਹਤਮੰਦ ਰੱਖਣ ਲਈ ਲਾਲ ਸੇਬ ਤੋਂ ਇਲਾਵਾ ਹਰੇ ਸੇਬ ਦੇ ਸਵਾਦ ਅਤੇ ਫਾਇਦਿਆਂ ਨੂੰ ਜਾਣ ਸਕੋ।
ਤਾਂ ਆਓ ਜਾਣਦੇ ਹਾਂ ਹਰੇ ਸੇਬ ਦੇ ਫਾਇਦਿਆਂ ਬਾਰੇ
ਅੱਖਾਂ ਲਈ ਫਾਇਦੇਮੰਦ
ਹਰਾ ਸੇਬ ਸਾਡੀਆਂ ਅੱਖਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਵਿਟਾਮਿਨ-ਏ ਅੱਖਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਲਈ ਹਰੇ ਸੇਬ ਦੇ ਸੇਵਨ ਨਾਲ ਅੱਖਾਂ ਵਿਚ ਕਮਜ਼ੋਰੀ ਜਾਂ ਖੁਸ਼ਕੀ ਦੀ ਸਮੱਸਿਆ ਵਿਚ ਬਹੁਤ ਰਾਹਤ ਮਿਲਦੀ ਹੈ।
ਟਾਈਪ 2 ਡਾਇਬਟੀਜ਼
ਹਰੇ ਸੇਬਾਂ ਵਿੱਚ ਲਾਲ ਸੇਬਾਂ ਦੇ ਮੁਕਾਬਲੇ ਬਹੁਤ ਘੱਟ ਸ਼ੂਗਰ ਹੁੰਦੀ ਹੈ। ਨਾਲ ਹੀ ਫਾਈਬਰ ਦੀ ਮਾਤਰਾ ਕਾਫੀ ਹੁੰਦੀ ਹੈ। ਇਸ ਲਈ ਹਰਾ ਸੇਬ ਸ਼ੂਗਰ ਦੀ ਸਮੱਸਿਆ ਵਿੱਚ ਬਹੁਤ ਰਾਹਤ ਦਿੰਦਾ ਹੈ। ਖ਼ਾਸਕਰ ਡਾਇਬਟੀਜ਼ ਦੇ ਟਾਈਪ-2 ਪੜਾਅ 'ਤੇ ਇਹ ਹੋਰ ਵੀ ਲਾਹੇਵੰਦ ਹੈ।
ਫੇਫੜਿਆਂ ਦੀ ਸਿਹਤ ਲਈ ਹਰਾ ਸੇਬ
ਹਰੇ ਸੇਬ ਵਿੱਚ ਪਾਏ ਜਾਣ ਵਾਲੇ ਫਲੇਵੋਨੋਇਡਸ ਸਾਡੇ ਫੇਫੜਿਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਅਸਥਮਾ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕਰਦੇ ਹਨ। ਇਸ ਲਈ ਫੇਫੜਿਆਂ ਦੀ ਸਿਹਤ ਲਈ ਨਿਯਮਿਤ ਤੌਰ 'ਤੇ ਹਰੇ ਸੇਬ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ, ਖਾਸ ਕਰਕੇ ਸਰਦੀਆਂ ਵਿੱਚ।
ਪਾਚਨ ਪ੍ਰਣਾਲੀ ਲਈ ਹਰਾ ਸੇਬ
ਹਰੇ ਸੇਬ ਵਿੱਚ ਬਹੁਤ ਸਾਰਾ ਫਾਈਬਰ ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਖਾਣ ਨਾਲ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਇਸ ਨਾਲ ਸਾਨੂੰ ਕਬਜ਼ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਕਾਫੀ ਰਾਹਤ ਮਿਲਦੀ ਹੈ। ਨਾਲ ਹੀ, ਇਸ ਵਿੱਚ ਪਾਇਆ ਜਾਣ ਵਾਲਾ ਪੈਕਟਿਨ ਨਾਮਕ ਤੱਤ ਸਾਡੀਆਂ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਦੇ ਵਾਧੇ ਵਿੱਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਇਸ ਲਈ ਆਪਣੀ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਨਿਯਮਿਤ ਰੂਪ ਨਾਲ ਹਰੇ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ।
ਹੱਡੀਆਂ ਲਈ ਲਾਭਦਾਇਕ
ਹਰੇ ਸੇਬ ਵਿੱਚ ਪਾਏ ਜਾਣ ਵਾਲੇ ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਦੇ ਨਾਲ ਹੀ ਹਰੇ ਸੇਬ ਵਿੱਚ ਵਿਟਾਮਿਨ ਕੇ ਵੀ ਪਾਇਆ ਜਾਂਦਾ ਹੈ। ਜੋ ਔਰਤਾਂ ਵਿੱਚ ਓਸਟੀਓਪੋਰੋਸਿਸ ਦੀ ਰੋਕਥਾਮ ਲਈ ਜ਼ਰੂਰੀ ਹੈ। ਇਸ ਲਈ ਹੱਡੀਆਂ ਦੀ ਮਜ਼ਬੂਤੀ ਲਈ ਸਾਨੂੰ ਰੋਜ਼ਾਨਾ ਹਰੇ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ।
ਸਕਿਨ ਲਈ ਫਾਇਦੇਮੰਦ
ਹਰਾ ਸੇਬ ਸਿਹਤ ਦੇ ਨਾਲ-ਨਾਲ ਸਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ ਜੋ ਸਾਡੀ ਸਕਿਨ ਨੂੰ ਜਵਾਨ ਰੱਖਦਾ ਹੈ। ਇਸ ਤੋਂ ਇਲਾਵਾ ਹਰੇ ਸੇਬ 'ਚ ਵਿਟਾਮਿਨ ਕੇ ਅਤੇ ਏ ਦੇ ਨਾਲ ਕਈ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਜੋ ਚਮੜੀ 'ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਇਸ ਤਰ੍ਹਾਂ, ਹਰੇ ਸੇਬ ਦਾ ਸੇਵਨ ਤੁਹਾਨੂੰ ਜਵਾਨ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।