Home /News /lifestyle /

ਹਰੇ ਧਨੀਏ ਤੋਂ ਤਿਆਰ ਹਰੇ ਨਮਕ ਦੇ ਸਿਹਤ ਨੂੰ ਹਨ ਕਈ ਫਾਇਦੇ, ਭੋਜਨ ਦਾ ਸੁਆਦ ਹੋਵੇਗਾ ਦੁਗਣਾ, ਇੰਝ ਕਰੋ ਤਿਆਰ

ਹਰੇ ਧਨੀਏ ਤੋਂ ਤਿਆਰ ਹਰੇ ਨਮਕ ਦੇ ਸਿਹਤ ਨੂੰ ਹਨ ਕਈ ਫਾਇਦੇ, ਭੋਜਨ ਦਾ ਸੁਆਦ ਹੋਵੇਗਾ ਦੁਗਣਾ, ਇੰਝ ਕਰੋ ਤਿਆਰ

ਹਰੇ ਧਨੀਏ ਤੋਂ ਤਿਆਰ ਹਰੇ ਨਮਕ ਦੇ ਸਿਹਤ ਨੂੰ ਹਨ ਕਈ ਫਾਇਦੇ, ਭੋਜਨ ਦਾ ਸੁਆਦ ਹੋਵੇਗਾ ਦੁਗਣਾ, ਇੰਝ ਕਰੋ ਤਿਆਰ

ਹਰੇ ਧਨੀਏ ਤੋਂ ਤਿਆਰ ਹਰੇ ਨਮਕ ਦੇ ਸਿਹਤ ਨੂੰ ਹਨ ਕਈ ਫਾਇਦੇ, ਭੋਜਨ ਦਾ ਸੁਆਦ ਹੋਵੇਗਾ ਦੁਗਣਾ, ਇੰਝ ਕਰੋ ਤਿਆਰ

ਸੁਆਦਿਸ਼ਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਸਗੋਂ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਰੋਜ਼ਾਨਾ ਸੁਆਦ ਭਰਪੂਰ ਖਾਣਾ ਹੀ ਮਿਲੇ। ਇਹ ਕਈ ਵਾਰ ਹੁੰਦਾ ਹੈ ਕਿ ਕਿਸੇ ਦੇ ਹੱਥਾਂ ਦਾ ਬਣਿਆ ਭੋਜਨ ਸਾਨੂੰ ਬਹੁਤ ਸੁਆਦ ਲੱਗਦਾ ਹੈ। ਇਸ ਨੂੰ ਖਾਣਾ ਬਣਾਉਣ ਵਾਲੇ ਦਾ ਤਜਰਬਾ ਕਿਹਾ ਜਾ ਸਕਦਾ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਸੁਆਦ ਲਈ ਕਿਸੇ ਖਾਸ ਮਸਾਲੇ ਦਾ ਇਸਤੇਮਾਲ ਕਰਦਾ ਹੋਵੇ। ਹੁਣ ਨਮਕ ਦੀ ਹੀ ਗੱਲ ਕਰੀਏ ਤਾਂ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਨਮਕ ਹਨ ਜਿਨ੍ਹਾਂ ਨੂੰ ਭੋਜਨ ਪਕਾਉਣ ਲਈ ਜਾਂ ਕੱਚਾ ਹੀ ਸਲਾਦ ਵਿੱਚ ਵਰਤਿਆ ਜਾਂਦਾ ਹੈ।

ਹੋਰ ਪੜ੍ਹੋ ...
 • Share this:

  ਕਾਲਾ ਨਮਕ, ਸੇਂਧਾ ਨਮਕ, ਹਰਬਲ ਨਮਕ ਤੇ ਚਿੱਟਾ ਨਮਕ, ਹਰ ਕਿਸੇ ਦਾ ਆਪਣਾ ਸੁਆਦ ਹੈ। ਇਸੇ ਤਰ੍ਹਾਂ ਹਰੇ ਧਨੀਏ ਤੋਂ ਤਿਆਰ ਹਰੇ ਨਮਕ ਦਾ ਵੀ ਸੁਆਦ ਵੱਖਰਾ ਹੈ ਜੋ ਪਕਵਾਨ ਦਾ ਸੁਆਦ ਹੋਰ ਵੀ ਵਧਾ ਦਿੰਦਾ ਹੈ। ਹਰੇ ਧਨੀਏ ਦੇ ਹਰੇ ਨਮਕ ਨੂੰ ਘਰ ਵਿੱਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਭੋਜਨ ਨੂੰ ਸੁਆਦਿਸ਼ਟ ਬਣਾਉਣ ਦੇ ਨਾਲ ਇਹ ਪਕਵਾਨ ਨੂੰ ਹੋਰ ਵੀ ਪੌਸ਼ਟਿਕ ਬਣਾ ਦਿੰਦਾ ਹੈ। ਆਓ ਜਾਣਦੇ ਹਾਂ ਕਿ ਘਰ ਵਿੱਚ ਹਰੇ ਧਨੀਏ ਤੋਂ ਹਰਾ ਨਮਕ ਕਿਵੇਂ ਤਿਆਰ ਕਰਨਾ ਹੈ-

  ਸਭ ਤੋਂ ਪਹਿਲਾਂ ਹਰਾ ਨਮਕ ਬਣਾਉਣ ਲਈ ਜ਼ਰੂਰੀ ਹੈ ਹਰਾ ਤੇ ਤਾਜ਼ਾ ਧਨੀਆ। ਇਸ ਤੋਂ ਇਲਾਵਾ ਇਹ ਨਮਕ ਤਿਆਰ ਕਰਨ ਲਈ ਤੁਹਾਨੂੰ 2 ਚਮਚ ਹਿੰਗ, 2 ਚਮਚ ਜੀਰਾ, 3 ਤੋਂ 4 ਹਰੀਆਂ ਮਿਰਚਾਂ, 1 ਕਟੋਰਾ ਨਮਕ ਤੇ ਥੋੜੇ ਜਿਹੇ ਆਮਚੂਰ ਦੀ ਲੋੜ ਪਵੇਗੀ।

  ਖੋਜ 'ਚ ਕੀਤਾ ਗਿਆ ਦਾਅਵਾ, ਭਾਰ ਘਟਾਉਣਾ ਹੈ ਤਾਂ ਡਾਈਟ 'ਚ ਪ੍ਰੋਟੀਨ ਕੰਟਰੋਲ ਕਰਨਾ ਜਰੂਰੀ

  ਹਰੇ ਧਨੀਏ ਤੋਂ ਹਰਾ ਨਮਕ ਬਣਾਉਣ ਲਈ ਤਕਰੀਬਨ ਸੁੱਕੇ ਮਸਾਲੇ ਹੀ ਲੈਣੇ ਪੈਂਦੇ ਹਨ। ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਹਿੰਗ ਤੇ ਜੀਰਾ ਲਓ ਤੇ ਇਸ ਨੂੰ ਮੱਧਮ ਸੇਕ 'ਤੇ ਹਲਕਾ ਭੁੰਨ ਲਓ। ਇਸ ਤੋਂ ਬਾਅਦ ਹਰਾ ਧਨੀਅ ਤੇ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਪੀਸ ਲਓ। ਇਸ ਵਿੱਚ ਭੁੰਨਿਆ ਹੋਇਆ ਜੀਰਾ ਤੇ ਹਿੰਗ ਮਿਕਸ ਕਰ ਲਓ। ਜੇਕਰ ਇਹ ਜ਼ਿਆਦਾ ਸੁੱਕਾ ਲੱਗ ਰਿਹਾ ਹੋਵੇ ਤਾਂ ਲੋੜ ਅਨੁਸਾਰ ਇਸ ਮਿਸ਼ਰਣ ਵਿੱਚ 2 ਚਮਚ ਪਾਣੀ ਵੀ ਮਿਲਾ ਸਕਦੇ ਹੋ। ਇਸ ਪੇਸਟ ਨੂੰ ਇਕ ਬਰਤਨ ਵਿੱਚ ਲੈ ਕੇ ਇਸ ਵਿੱਚ ਥੋੜਾ ਜਿਹਾ ਸਫੇਦ ਨਮਕ ਪਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ। ਹੋਲੀ-ਹੋਲੀ ਇਸ ਵਿੱਚ ਸਾਰਾ ਨਮਕ ਪਾ ਕੇ ਇਸ ਨੂੰ ਮਿਕਸ ਕਰਦੇ ਰਹੋ। ਹੁਣ ਇਸ ਮਿਸ਼ਰਣ ਨੂੰ ਕਿਸੇ ਪਲੇਟ ਵਿੱਚ ਕੱਢ ਕੇ ਪੱਖੇ ਹੇਠਾਂ ਜਾਂ ਧੁੱਪ ਵਿੱਚ ਸੁੱਕਣ ਲਈ ਰੱਖ ਦਿਓ। ਸੁੱਕਣ ਤੋਂ ਬਾਅਦ ਹਰਾ ਨਮਕ ਤਿਆਰ ਹੋ ਜਾਵੇਗਾ। ਇਸ ਨਮਕ ਦੇ ਸੁਆਦ ਨੂੰ ਹੋਰ ਵਧਾਉਣ ਲਈ ਇਸ ਵਿੱਚ ਲੱਸਣ ਵੀ ਪਾਇਆ ਜਾ ਸਕਦਾ ਹੈ ਤੇ ਇਸ ਨੂੰ ਕਿਸੇ ਕੰਟੇਨਰ ਵਿੱਚ ਕੱਢ ਕੇ ਲੰਬੇ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ।

  ਹਰੇ ਨਮਕ ਦੀ ਵਰਤੋਂ ਸਿਹਤ ਲਈ ਫਾਇਦੇਮੰਦ ਹੈ। ਤੁਸੀਂ ਕਈ ਤਰ੍ਹਾਂ ਦੇ ਪਕਵਾਨਾਂ ਵਿੱਚ ਇਸ ਨਮਕ ਦੀ ਵਰਤੋਂ ਕਰ ਸਕਦੇ ਹੋ। ਨਾਲ ਹੀ ਤੁਸੀਂ ਕਿਸੇ ਚਾਟ ਮਸਾਲੇ ਦੇ ਤੌਰ 'ਤੇ ਵੀ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿਵੇਂ ਕਿ ਸ਼ਕਰਕੰਦੀ, ਉਬਲੇ ਆਲੂ, ਨੂਡਲਜ਼ ਤੇ ਮੰਚੂਰੀਅਨ ਵਿੱਚ ਇਸ ਨਮਕ ਨਾਲ ਸੁਆਦ ਨੂੰ ਹੋਰ ਵਧਾਇਆ ਜਾ ਸਕਦਾ ਹੈ। ਰੋਟੀ ਉੱਤੇ ਘਿਓ ਲਗਾ ਕੇ ਹਰਾ ਨਮਕ ਲਗਾ ਕੇ ਖਾਧਾ ਜਾ ਸਕਦਾ ਹੈ ਜਾਂ ਇਸ ਨਮਕ ਨਾਲ ਰੋਟੀ ਦੀ ਚੂਰੀ ਵੀ ਸੁਆਦਿਸ਼ਟ ਬਣੇਗੀ। ਇਸ ਤੋਂ ਇਲਾਵਾ ਇਸ ਨਮਕ ਨੂੰ ਦਹੀਂ, ਰਾਇਤੇ ਵਿੱਚ ਵੀ ਮਿਲਾ ਕੇ ਦੁਗਣਾ ਮਜ਼ਾ ਲਿਆ ਜਾ ਸਕਦਾ ਹੈ।

  Published by:Sarafraz Singh
  First published:

  Tags: Food, Lifestyle, Tips and Tricks