ਮੋਟਾਪਾ ਅੱਜ ਦੇ ਸਮੇਂ ਇਕ ਵੱਡੀ ਸਰੀਰਕ ਸਮੱਸਿਆ ਹੈ। ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਅੱਜਕੱਲ੍ਹ ਲੋਕਾਂ ਦਾ ਲਾਇਫਸਟਾਈਲ ਅਣਹੈਲਥੀ ਹੋ ਗਿਆ ਹੈ। ਖਾਣ ਪੀਣ ਦੀਆਂ ਗਲਤ ਆਦਤਾਂ ਕਾਰਨ ਅਤੇ ਸਾਡੇ ਭੋਜਨਾਂ ਵਿਚ ਮੌਜੂਦ ਰਸਾਇਣਾਂ ਆਦਿ ਕਾਰਨ ਮੋਟਾਪੇ ਨਾਲ ਪੀੜਤਾਂ ਗਿਣਤੀ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ। ਪਹਿਲਾਂ ਮੋਟਾਪੇ ਦੀ ਸਮੱਸਿਆ ਪ੍ਰੌੜ ਉਮਰ ਦੇ ਲੋਕਾਂ ਵਿਚ ਹੁੰਦੀ ਸੀ, ਪਰ ਹੁਣ ਨੌਜਵਾਨ ਅਤੇ ਕੁਝ ਹਾਲਤਾਂ ਵਿਚ ਤਾਂ ਬੱਚੇ ਵੀ ਮੋਟਾਪੇ ਦੀ ਸਮੱਸਿਆ ਤੋਂ ਪੀੜਤ ਹਨ। ਅਜਿਹੇ ਵਿਚ ਸਵਾਲ ਹੈ ਕਿ ਮੋਟਾਪੇ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਇਸ ਲਈ ਲੋਕਾਂ ਵਿਚ ਬਹੁਤ ਸਾਰੀਆਂ ਧਾਰਨਾਵਾਂ ਪ੍ਰਚੱਲਿਤ ਹੋ ਰਹੀਆਂ ਹਨ। ਅਜਿਹੀ ਹੀ ਇਕ ਧਾਰਨਾ ਹੈ ਕਿ ਗ੍ਰੀਨ ਟੀ ਪੀਣ ਨਾਲ ਮੋਟਾਪੇ ਤੋਂ ਛੁਟਕਾਰਾ ਮਿਲਦਾ ਹੈ। ਪਰ ਕੀ ਸੱਚਮੁੱਚ ਅਜਿਹਾ ਹੈ, ਕੀ ਸਚਮੁੱਚ ਕੋਈ ਇਨਸਾਨ ਹਰ ਰੋਜ਼ ਗ੍ਰੀਨ ਟੀ ਪੀ ਕੇ ਵਜਨ ਘੱਟ ਕਰ ਸਕਦਾ ਹੈ। ਜੇਕਰ ਹਾਂ ਤਾਂ ਆਖਰ ਇਕ ਦਿਨ ਵਿਚ ਕਿੰਨੀ ਕੁ ਕੱਪ ਗ੍ਰੀਨ ਟੀ ਪੀਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਾਂਗੇ ਕਿ ਗ੍ਰੀਨ ਟੀ ਨਾਲ ਵਜਨ ਘੱਟ ਹੁੰਦਾ ਹੈ ਜਾਂ ਨਹੀਂ।
ਗ੍ਰੀਨ ਟੀ ਨਾਲ ਵਜਨ ਘਟਦਾ ਹੈ?
ਗ੍ਰੀਨ ਟੀ ਵਿਚ ਕੈਫੀਨ ਅਤੇ ਕੈਟੇਚਿਨ ਮੌਜੂਦ ਹੁੰਦਾ ਹੈ। ਇਹ ਦੋਨੋਂ ਪਦਾਰਥ ਸਾਡੇ ਸਰੀਰ ਦੇ ਮੈਟਾਬਾਲਿਜਮ ਨੂੰ ਬੂਸਟ ਕਰਦੇ ਹਨ। ਮੈਟਾਬਾਲਿਜਮ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਸਾਡਾ ਸਰੀਰ ਖਾਣ ਪੀਣ ਰਾਹੀਂ ਮਿਲਣ ਵਾਲੇ ਪੌਸ਼ਕ ਤੱਤਾਂ ਨੂੰ ਸਰੀਰ ਲਈ ਐਨਰਜੀ ਦੇ ਰੂਪ ਵਿਚ ਬਦਲਦਾ ਹੈ। ਗ੍ਰੀਨ ਟੀ ਮੈਟਾਬਾਲਿਜਮ ਨੂੰ ਬੂਸਟ ਕਰ ਦਿੰਦੀ ਹੈ ਜਿਸ ਨਾਲ ਵਜਨ ਘਟਨ ਵਿਚ ਮੱਦਦ ਮਿਲਦੀ ਹੈ। ਇਸਦੇ ਇਲਾਵਾ ਕੈਟੇਚਿਨ ਨਾਮ ਦਾ ਪਦਾਰਥ ਵੀ ਸਰੀਰ ਵਿਚਲੀ ਵਾਧੂ ਫੈਟ ਨੂੰ ਤੋੜਨ ਵਿਚ ਸਹਾਇਤਾ ਕਰਦਾ ਹੈ। ਸਾਲ 2010 ਵਿਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਕੈਟੇਚਿਨ ਅਤੇ ਕੈਫੀਨ ਯੁਕਤ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਵਜਨ ਘਟਾਉਣ ਵਿਚ ਮੱਦਦ ਮਿਲਦੀ ਹੈ।
ਰੋਜ ਕਿੰਨੇ ਕੱਪ ਗ੍ਰੀਨ ਟੀ ਪੀਣ ਚਾਹੀਦੀ ਹੈ?
ਹੁਣ ਜਦ ਅਸੀਂ ਇਹ ਜਾਣ ਚੁੱਕੇ ਹਾਂ ਕਿ ਗ੍ਰੀਨ ਟੀ ਪੀਣ ਨਾਲ ਵਜਨ ਘਟਾਉਣ ਵਿਚ ਮੱਦਦ ਮਿਲਦੀ ਹੈ ਤਾਂ ਅਗਲਾ ਸਵਾਲ ਹੈ ਕਿ ਹਰ ਰੋਜ਼ ਕਿੰਨੀ ਗ੍ਰੀਨ ਟੀ ਪੀਣੀ ਚਾਹੀਦੀ ਹੈ। ਇਸਦਾ ਕੋਈ ਇਕ ਸਿੱਧਾ ਜਵਾਬ ਸੰਭਵ ਨਹੀਂ ਹੈ ਕਿਉਂਕਿ ਹਰ ਇਨਸਾਨ ਦਾ ਸਰੀਰ ਅਲੱਗ ਅਲੱਗ ਹੁੰਦਾ ਹੈ। ਹਰ ਇਨਸਾਨ ਦਾ ਮੈਟਾਬਾਲਿਜਮ ਵੱਖਰਾ ਹੁੰਦਾ ਹੈ। ਇਸ ਲਈ ਇਹ ਤੁਹਾਡੇ ਸਰੀਰ ਉੱਤੇ ਨਿਰਭਰ ਕਰਦਾ ਹੈ ਕਿ ਉਹ ਹਰ ਰੋਜ ਕਿੰਨੀ ਕੈਫੀਨ ਨੂੰ ਜਜਬ ਕਰ ਸਕਦਾ ਹੈ। ਪਰ ਆਮ ਅੰਕੜੇ ਦੀ ਗੱਲ ਕਰੀਏ ਤਾਂ ਹਰ ਰੋਜ਼ 2 ਤੋਂ 3 ਕੱਪ ਗ੍ਰੀਨ ਟੀ ਦੇ ਪੀਣੇ ਫਾਇਦੇਮੰਦ ਹੁੰਦੇ ਹਨ। ਇਸ ਨਾਲ ਵਜਨ ਘਟਾਉਣ ਵਿਚ ਮੱਦਦ ਮਿਲਦੀ ਹੈ। ਗ੍ਰੀਨ ਟੀ ਦਾ ਸੇਵਨ ਕਰਨ ਦੇ ਕੋਈ ਨੁਕਸਾਨ ਨਹੀਂ ਹਨ। ਪਰ ਬਲੱਡ ਪ੍ਰੈਸ਼ਰ ਤੇ ਦਿਲ ਦੇ ਮਰੀਜ਼ਾਂ ਲਈ ਗ੍ਰੀਨ ਟੀ ਨੁਕਸਾਨ ਦੇਹ ਹੋ ਸਕਦੀ ਹੈ, ਇਸ ਲਈ ਉਹਨਾਂ ਨੂੰ ਆਪਣੇ ਡਾਕਟਰ ਦੀ ਸਲਾਹ ਨਾਲ ਹੀ ਇਸਦਾ ਸੇਵਨ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care tips, Health news