ਗਰਿਲਡ ਸੁਰਮਈ ਸਟੇਕ ਰੇਸਿਪੀ (Grilled Surmai Steak Recipe) : ਕੀ ਤੁਹਾਨੂੰ ਵੀ ਸੀਫੂਡ ਖਾਣਾ ਕਾਫ਼ੀ ਪਸੰਦ ਹੈ? ਮੱਛੀ ਵੇਖਦੇ ਹੀ ਤੁਹਾਡਾ ਮਨ ਉਸ ਨੂੰ ਖਾਣ ਲਈ ਲਲਚਾਉਣ ਲੱਗਦਾ ਹੈ?
ਗ੍ਰਿੱਲਡ ਸੁਰਮਈ ਸਟੇਕ ਬਣਾਉਣ ਲਈ ਸਮੱਗਰੀ-
500 gms ਫਿਸ਼ (ਇੱਕ ਇੰਚ ਦੇ ਟੁਕੜੋਂ ਵਿੱਚ ਕੱਟੀ ਹੋਈ)
ਮੈਰੀਨੇਸ਼ਨ ਲਈ :
2 ਟੀ ਸਪੂਨ ਅਦਰਕ ਲਸਣ ਦਾ ਪੇਸਟ
ਹਰੀ ਮਿਰਚ
ਹਰਾ ਧਨੀਆ
1 ਟੀ ਸਪੂਨ ਹਲਦੀ ਧੂੜਾ
1 ਟੀ ਸਪੂਨ ਧਨੀਆ ਧੂੜਾ
1 ਟੀ ਸਪੂਨ ਜੀਰਾ
1 ਟੀ ਸਪੂਨ ਸੌਫ਼ ਧੂੜਾ
1 ਟੀ ਸਪੂਨ ਇਮਲੀ ਐਕਸਟਰਕਟ
ਲੂਣ ਸਵਾਦ ਅਨੁਸਾਰ
1 ਕਪ ਰਿਫਾਇੰਡ ਤੇਲ
ਬੇਬੀ ਪੋਟੈਟੋ
ਤੜਕੇ ਲਈ:
2 ਟੇਬਲ ਸਪੂਨ ਤੇਲ
1 ਟੀ ਸਪੂਨ ਕਲੌਂਜੀ
1 ਟੀ ਸਪੂਨ ਕਾਲੀ ਸਰਸੋਂ ਦੇ ਦਾਣੇ
1 ਟੀ ਸਪੂਨ ਜੀਰਾ
1 ਟੀ ਸਪੂਨ ਸੌਫ਼ ਧੂੜਾ
1 ਟੀ ਸਪੂਨ ਮੇਥੀ ਦਾਨਾ
2 - 3 ਸੁੱਕੀ ਲਾਲ ਮਿਰਚ
ਕਾਲ਼ਾ ਲੂਣ
ਗ੍ਰਿੱਲਡ ਸੁਰਮਈ ਸਟੇਕ ਬਣਾਉਣ ਦੀ ਵਿਧੀ ਰੇਸਿਪੀ:
- ਗਰਿਲਡ ਸੁਰਮਈ ਸਟੇਕ ਬਣਾਉਣ ਲਈ ਸਭ ਤੋਂ ਪਹਿਲਾਂ ਹਰੀ ਮਿਰਚ, ਲਾਲ ਮਿਰਚ ਧੂੜਾ, ਹਲਦੀ ਧੂੜਾ, ਧਨੀਆ ਧੂੜਾ ਅਤੇ ਅਦਰਕ ਅਤੇ ਲਸਣ ਨੂੰ ਲੈ ਕੇ ਇਸ ਦਾ ਪੇਸਟ ਬਣਾ ਲਉ।
- ਹੁਣ ਇਸ ਵਿੱਚ ਲੂਣ, ਹਰਾ ਧਨੀਆ ਵੀ ਪਾ ਕੇ ਮਿਕਸ ਕਰ ਲਵੋ।
- ਪੈਨ ਨੂੰ ਗੈਸ ਉੱਤੇ ਚੜਾਉ।ਇਸ ਵਿੱਚ ਦੋ ਕਪ ਪਾਣੀ ਪਾਓ ਅਤੇ ਇਸ ਉਬਾਲ ਲਉ।
- ਹੁਣ ਫਿਸ਼ ਉੱਤੇ ਮੈਰੀਨੇਟਿਡ ਪੇਸਟ ਲਗਾਉ।
- ਹੁਣ ਇਸ ਨੂੰ ਧੀਮੀ ਅੱਗ ਉਤੇ ਗਰਿਲ ਕਰੋ। ਮੱਛੀ ਉਤੇ ਹਲਕਾ ਜਿਹਾ ਤੇਲ ਲਗਾਉਣਾ ਚਾਹੀਦਾ ਹੈ।
- ਪੈਨ ਨੂੰ ਗੈਸ ਉੱਤੇ ਚੜਾਉ।ਇਸ ਵਿੱਚ ਜੀਰੇ ਨੂੰ ਸੁੱਕਾ ਭੁੰਨਾ, ਬੇਬੀ ਪੋਟੈਟੋ, ਲੂਣ, ਸਾਬੁਤ ਧਨੀਆ, ਇੱਕ ਛੋਟਾ ਚੱਮਚ ਤੇਲ, 2 ਛੋਟੇ ਚੱਮਚ ਇਮਲੀ ਦਾ ਰਸ ਵੀ ਐਡ ਕਰੋ। ਇਸ ਵਿੱਚ ਮੈਰੀਨੇਟਿਡ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਉ।
- ਪੈਨ ਨੂੰ ਗੈਸ ਉੱਤੇ ਚੜਾਉ। ਇਸ ਵਿੱਚ 2 ਛੋਟੇ ਚੱਮਚ ਤੇਲ ਪਾਕੇ ਗਰਮ ਕਰੋ। ਇਸ ਵਿੱਚ ਕਲੌਂਜੀ, ਕਾਲੇ ਸਰਸੋਂ ਦੇ ਦਾਣੇ, ਜੀਰਾ, ਸੌਫ਼ ਧੂੜਾ, ਮੇਥੀ ਦਾਣਾ, ਸਾਬੁਤ ਲਾਲ ਮਿਰਚ ਅਤੇ ਕਾਲ਼ਾ ਲੂਣ ਐਡ ਕਰੋ। ਇਸ ਤੜਕੇ ਨੂੰ ਫਿਸ਼ ਦੇ ਉੱਤੇ ਪਾਓ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Recipe, Seafood