Home /News /lifestyle /

GST ਵਿੱਚੋਂ ਛੇਤੀ ਹਟ ਸਕਦੀ ਹੈ 12ਫ਼ੀਸਦੀ ਅਤੇ 18 ਫ਼ੀਸਦੀ ਸਲੈਬ, ਦੋਵਾਂ ਨੂੰ ਮਿਲਾ ਕੇ ਬਣੇਗੀ ਨਵੀਂ ਸਲੈਬ

GST ਵਿੱਚੋਂ ਛੇਤੀ ਹਟ ਸਕਦੀ ਹੈ 12ਫ਼ੀਸਦੀ ਅਤੇ 18 ਫ਼ੀਸਦੀ ਸਲੈਬ, ਦੋਵਾਂ ਨੂੰ ਮਿਲਾ ਕੇ ਬਣੇਗੀ ਨਵੀਂ ਸਲੈਬ

GST Structure: ਜੀਐਸਟੀ ਦਰਾਂ (GST Rates) ਦੇ ਢਾਂਚੇ ਵਿੱਚ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਇਸ 'ਚ ਬਦਲਾਅ ਦਾ ਸੁਝਾਅ ਦੇਣ ਲਈ ਗਠਿਤ ਰਾਜ ਮੰਤਰੀਆਂ ਦੀ ਕਮੇਟੀ 12 ਫੀਸਦੀ ਅਤੇ 18 ਫੀਸਦੀ ਦੇ ਸਲੈਬਾਂ ਨੂੰ ਮਿਲਾ ਕੇ 15 ਫੀਸਦੀ ਦੇ ਸਲੈਬ ਦਾ ਸੁਝਾਅ ਦੇ ਸਕਦੀ ਹੈ। ਭਾਵ ਫਿਰ 12 ਅਤੇ 18 ਪ੍ਰਤੀਸ਼ਤ ਦੇ ਸਲੈਬ ਨੂੰ ਹਟਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਜਗ੍ਹਾ 15 ਫੀਸਦੀ ਦੀ ਸਲੈਬ ਆਵੇਗੀ।

ਹੋਰ ਪੜ੍ਹੋ ...
  • Share this:
GST Structure: ਜੀਐਸਟੀ ਦਰਾਂ (GST Rates) ਦੇ ਢਾਂਚੇ ਵਿੱਚ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਇਸ 'ਚ ਬਦਲਾਅ ਦਾ ਸੁਝਾਅ ਦੇਣ ਲਈ ਗਠਿਤ ਰਾਜ ਮੰਤਰੀਆਂ ਦੀ ਕਮੇਟੀ 12 ਫੀਸਦੀ ਅਤੇ 18 ਫੀਸਦੀ ਦੇ ਸਲੈਬਾਂ ਨੂੰ ਮਿਲਾ ਕੇ 15 ਫੀਸਦੀ ਦੇ ਸਲੈਬ ਦਾ ਸੁਝਾਅ ਦੇ ਸਕਦੀ ਹੈ। ਭਾਵ ਫਿਰ 12 ਅਤੇ 18 ਪ੍ਰਤੀਸ਼ਤ ਦੇ ਸਲੈਬ ਨੂੰ ਹਟਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਜਗ੍ਹਾ 15 ਫੀਸਦੀ ਦੀ ਸਲੈਬ ਆਵੇਗੀ। ਹਾਲਾਂਕਿ, ਪੈਨਲ ਮਹਿੰਗਾਈ ਦੀ ਚਿੰਤਾ ਦੇ ਕਾਰਨ ਘੱਟੋ-ਘੱਟ 5 ਤੋਂ 8 ਫੀਸਦੀ ਦੀ ਦਰ ਵਧਾਉਣ ਦੇ ਪ੍ਰਸਤਾਵ ਨੂੰ ਲੈ ਕੇ ਸੁਚੇਤ ਹੈ। New GST Slab of 15%

ਇਕਨਾਮਿਕ ਟਾਈਮਜ਼ ਦੀ ਇਕ ਰਿਪੋਰਟ ਵਿਚ ਇਹ ਗੱਲਾਂ ਸਾਹਮਣੇ ਆਈਆਂ ਹਨ। ਜੀਐਸਟੀ ਦਰਾਂ ਨੂੰ ਸਰਲ ਬਣਾਉਣ ਲਈ ਜੀਓਐਮ ਦਾ ਗਠਨ ਕੀਤਾ ਗਿਆ ਸੀ। GST ਕੌਂਸਲ ਦੁਆਰਾ ਮੰਤਰੀ ਸਮੂਹ (GoM) ਦਾ ਗਠਨ ਕੀਤਾ ਗਿਆ ਸੀ, ਜੋ GST ਦਰਾਂ ਨੂੰ ਸਰਲ ਬਣਾਉਣ, ਵਰਗੀਕਰਨ ਨਾਲ ਸਬੰਧਤ ਵਿਵਾਦਾਂ ਦਾ ਨਿਪਟਾਰਾ ਕਰਨ ਅਤੇ GST ਮਾਲੀਆ ਵਧਾਉਣ ਲਈ ਆਪਣੇ ਸੁਝਾਅ ਦੇਵੇਗਾ। ਮੰਤਰੀ ਸਮੂਹ ਦੀਆਂ ਸਿਫ਼ਾਰਸ਼ਾਂ 'ਤੇ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਅੰਤਿਮ ਫੈਸਲਾ ਲਿਆ ਜਾਵੇਗਾ।

New GST Slab of 15%

ਮੀਟਿੰਗ ਅਗਲੇ ਹਫ਼ਤੇ ਹੋ ਸਕਦੀ ਹੈ : ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਇਸ ਜੀਓਐਮ ਦੀ ਮੀਟਿੰਗ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਦਰਾਂ ਬਾਰੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ। ਰਿਪੋਰਟ ਅਤੇ ਰਾਜ ਦੇ ਮਾਲੀਏ ਦੀ ਸਥਿਤੀ 'ਤੇ ਵਿਚਾਰ ਕਰਨ ਲਈ ਜੀਐਸਟੀ ਕੌਂਸਲ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਮੀਟਿੰਗ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਜੀਐਸਟੀ ਵਿੱਚ 5 ਪ੍ਰਤੀਸ਼ਤ, 12 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 28 ਪ੍ਰਤੀਸ਼ਤ ਦਰਾਂ ਦੇ ਨਾਲ ਇੱਕ 4-ਪੱਧਰੀ ਢਾਂਚਾ ਹੈ।

ਨਾਲ ਹੀ, ਮਹਿੰਗੀਆਂ ਧਾਤਾਂ ਵਰਗੀਆਂ ਕੁਝ ਵਸਤਾਂ ਲਈ ਵਿਸ਼ੇਸ਼ ਦਰਾਂ ਹਨ। ਇਸ ਸਭ ਕਾਰਨ ਇਹ ਸਿਸਟਮ ਗੁੰਝਲਦਾਰ ਹੋ ਗਿਆ ਹੈ। ਜਦੋਂ ਜੁਲਾਈ 2017 ਵਿੱਚ ਜੀਐਸਟੀ ਲਾਗੂ ਕੀਤਾ ਗਿਆ ਸੀ, ਤਾਂ ਮਾਲੀਆ ਨਿਰਪੱਖ ਦਰ ਲਗਭਗ 15.5 ਪ੍ਰਤੀਸ਼ਤ ਸੀ। ਮਾਲੀਆ ਨਿਰਪੱਖ ਦਰ ਉਹ ਦਰ ਹੈ ਜਿਸ 'ਤੇ ਜੀਐਸਟੀ ਲਾਗੂ ਕਰਨ 'ਤੇ ਰਾਜਾਂ ਜਾਂ ਕੇਂਦਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਹਾਲਾਂਕਿ ਕਈ ਵਸਤਾਂ 'ਤੇ ਛੋਟਾਂ ਅਤੇ ਦਰਾਂ 'ਚ ਕਟੌਤੀ ਕਾਰਨ ਇਹ ਘਟ ਕੇ 11.6 ਫੀਸਦੀ 'ਤੇ ਆ ਗਿਆ ਹੈ।
Published by:Krishan Sharma
First published:

Tags: Central government, GST, Tax

ਅਗਲੀ ਖਬਰ