Home /News /lifestyle /

GST ਕੁਲੈਕਸ਼ਨ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀ, ਸਰਕਾਰੀ ਖਜ਼ਾਨੇ ਵਿੱਚ ਪਏ ₹ 1.68 ਲੱਖ ਕਰੋੜ

ਦੇਸ਼ ਵਿੱਚ ਵਧਦੀ ਮਹਿੰਗਾਈ ਤੇ ਅਰਥਵਿਵਥਾ ਨੂੰ ਆ ਰਹੀਆਂ ਚੁਣੌਤੀਆਂ ਦੇ ਵਿਚਕਾਰ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਦਾ ਜੀਐਸਟੀ ਕੁਲੈਕਸ਼ਨ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਦਰਅਸਲ ਦੇਸ਼ ਵਿੱਚ ਜੀਐਸਟੀ ਐਕਟ ਲਾਗੂ ਹੋਣ ਤੋਂ ਬਾਅਦ ਅਪ੍ਰੈਲ 2022 ਵਿੱਚ ਸਰਕਾਰ ਦੁਆਰਾ ਸਭ ਤੋਂ ਵੱਧ ਟੈਕਸ ਇਕੱਠਾ ਕੀਤਾ ਗਿਆ ਹੈ। ਇਸ ਮਹੀਨੇ ਕੁੱਲ 1,67,540 ਕਰੋੜ ਰੁਪਏ ਸਰਕਾਰ ਦੇ ਖ਼ਜ਼ਾਨੇ ਵਿੱਚ ਆਏ ਹਨ।

ਹੋਰ ਪੜ੍ਹੋ ...
  • Share this:

ਵਿੱਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਾਰਚ ਮਹੀਨੇ 'ਚ ਜੀਐੱਸਟੀ ਕੁਲੈਕਸ਼ਨ 1.42 ਲੱਖ ਕਰੋੜ ਰੁਪਏ ਸੀ। ਅਪ੍ਰੈਲ ਵਿੱਚ ਪਹਿਲੀ ਵਾਰ ਇੱਕ ਮਹੀਨੇ ਵਿੱਚ ਜੀਐਸਟੀ ਕੁਲੈਕਸ਼ਨ 1.50 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਹ ਮਾਰਚ 2022 ਦੇ 1.42 ਲੱਖ ਕਰੋੜ ਰੁਪਏ ਦੇ ਪਿਛਲੇ ਉੱਚ ਪੱਧਰ ਤੋਂ ਲਗਭਗ 25 ਹਜ਼ਾਰ ਕਰੋੜ ਰੁਪਏ ਜ਼ਿਆਦਾ ਹੈ। ਸਰਕਾਰ ਨੇ ਕਿਹਾ ਕਿ ਟੈਕਸ ਅਨੁਪਾਲਨ ਵਿੱਚ ਸੁਧਾਰ ਕਾਰਨ ਜੀਐਸਟੀ ਕੁਲੈਕਸ਼ਨ ਦੇ ਅੰਕੜਿਆਂ ਵਿੱਚ ਸੁਧਾਰ ਹੋਇਆ ਹੈ।

ਅਪ੍ਰੈਲ, 2022 ਵਿੱਚ CGST ਕੁਲੈਕਸ਼ਨ 33,159 ਕਰੋੜ ਰੁਪਏ, SGST ਕੁਲੈਕਸ਼ਨ 41,793 ਕਰੋੜ ਰੁਪਏ ਅਤੇ IGST ਕੁਲੈਕਸ਼ਨ 81,939 ਕਰੋੜ ਰੁਪਏ ਰਿਹਾ ਹੈ। ਆਈਜੀਐਸਟੀ ਵਿੱਚ, ਵਸਤੂਆਂ ਦੇ ਆਯਾਤ 'ਤੇ 36,705 ਕਰੋੜ ਰੁਪਏ ਜੁਟਾਏ ਗਏ ਸਨ। ਇਸ ਦੇ ਨਾਲ ਹੀ, ਸੈੱਸ ਦਾ ਹਿੱਸਾ 10,649 ਕਰੋੜ ਰੁਪਏ ਸੀ (ਮਾਲ ਦੀ ਦਰਾਮਦ 'ਤੇ 857 ਕਰੋੜ ਰੁਪਏ ਜੁਟਾਏ ਗਏ ਸਨ)।

ਵੱਡੀ ਗੱਲ ਇਹ ਮੰਨੀ ਜਾ ਰਹੀ ਹੈ ਕਿ ਐਕਟ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰ ਨੇ ਆਲ-ਟਾਈਮ-ਹਾਈ ਜੀਐਸਟੀ ਕੁਲੈਕਸ਼ਨ ਕੀਤੀ ਹੋਵੇ। ਅਪ੍ਰੈਲ, 2022 ਵਿੱਚ GSTR-3B ਵਿੱਚ ਕੁੱਲ 1.06 ਕਰੋੜ GST ਰਿਟਰਨ ਦਾਇਰ ਕੀਤੇ ਗਏ ਸਨ।

ਅਪ੍ਰੈਲ 2021 ਦੇ ਮੁਕਾਬਲੇ ਅਪ੍ਰੈਲ 2022 ਵਿੱਚ ਜੀਐਸਟੀ ਕੁਲੈਕਸ਼ਨ ਵਿੱਚ 20 ਫੀਸਦੀ ਦਾ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਸਪੱਸ਼ਟ ਸੰਕੇਤ ਹਨ ਕਿ ਪਾਲਣਾ ਦੇ ਪੱਧਰ ਵਿੱਚ ਸੁਧਾਰ ਹੋਇਆ ਹੈ। ਟੈਕਸ ਪ੍ਰਸ਼ਾਸਨ ਨੇ ਇਸ ਸਬੰਧੀ ਕਈ ਕਦਮ ਚੁੱਕੇ ਹਨ, ਜਿਨ੍ਹਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਵਿਭਾਗ ਨੇ ਟੈਕਸ ਦਾਤਾਵਾਂ ਨੂੰ ਸਮੇਂ ਸਿਰ ਰਿਟਰਨ ਭਰਨ ਲਈ ਪ੍ਰੇਰਿਤ ਕਰ ਕੇ ਟੈਕਸ ਪਾਲਣਾ ਦੀ ਸਹੂਲਤ ਵੀ ਦਿੱਤੀ ਹੈ।
Published by:rupinderkaursab
First published:

Tags: Central government, GST, Income tax, Indian government, Tax

ਅਗਲੀ ਖਬਰ