Home /News /lifestyle /

GST ਕੁਲੈਕਸ਼ਨ ਨੇ ਮਾਰਚ 'ਚ ਤੋੜਿਆ ਰਿਕਾਰਡ, ਖਜ਼ਾਨੇ 'ਚ ਆਏ ₹1.42 ਲੱਖ ਕਰੋੜ

ਮਾਰਚ, 2022 ਦੀ ਕੁਲੈਕਸ਼ਨ ਪਿਛਲੇ ਸਾਲ ਮਾਰਚ ਦੇ ਜੀਐਸਟੀ ਕੁਲੈਕਸ਼ਨ ਨਾਲੋਂ 15 ਪ੍ਰਤੀਸ਼ਤ ਵੱਧ ਹੈ ਅਤੇ ਇਹ ਮਾਰਚ 2020 ਦੇ ਜੀਐਸਟੀ ਕੁਲੈਕਸ਼ਨ ਨਾਲੋਂ 46 ਪ੍ਰਤੀਸ਼ਤ ਵੱਧ ਹੈ। ਮਾਰਚ ਵਿੱਚ, ਸੀਜੀਐਸਟੀ ਕੁਲੈਕਸ਼ਨ 25,830 ਕਰੋੜ ਰੁਪਏ, ਐਸਜੀਐਸਟੀ ਕੁਲੈਕਸ਼ਨ 32,378 ਕਰੋੜ ਰੁਪਏ, ਆਈਜੀਐਸਟੀ ਕੁਲੈਕਸ਼ਨ 74,470 ਕਰੋੜ ਰੁਪਏ ਅਤੇ ਸੈੱਸ 9,417 ਕਰੋੜ ਰੁਪਏ ਸੀ।

ਹੋਰ ਪੜ੍ਹੋ ...
  • Share this:
ਮਾਰਚ ਵਿੱਚ ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ ਕੁਲੈਕਸ਼ਨ) ਵਧ ਕੇ 1.42 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਹੁਣ ਤੱਕ ਇੱਕ ਮਹੀਨੇ ਵਿੱਚ ਸਭ ਤੋਂ ਵੱਧ ਜੀਐਸਟੀ ਕੁਲੈਕਸ਼ਨ ਹੈ। ਮਾਰਚ ਦੇ ਜੀਐਸਟੀ ਕੁਲੈਕਸ਼ਨ ਨੇ ਜਨਵਰੀ, 2022 ਵਿੱਚ 1,40,986 ਲੱਖ ਕਰੋੜ ਰੁਪਏ ਦੇ ਕੁਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ ਹੈ।

ਮਾਰਚ, 2022 ਦੀ ਕੁਲੈਕਸ਼ਨ ਪਿਛਲੇ ਸਾਲ ਮਾਰਚ ਦੇ ਜੀਐਸਟੀ ਕੁਲੈਕਸ਼ਨ ਨਾਲੋਂ 15 ਪ੍ਰਤੀਸ਼ਤ ਵੱਧ ਹੈ ਅਤੇ ਇਹ ਮਾਰਚ 2020 ਦੇ ਜੀਐਸਟੀ ਕੁਲੈਕਸ਼ਨ ਨਾਲੋਂ 46 ਪ੍ਰਤੀਸ਼ਤ ਵੱਧ ਹੈ। ਮਾਰਚ ਵਿੱਚ, ਸੀਜੀਐਸਟੀ ਕੁਲੈਕਸ਼ਨ 25,830 ਕਰੋੜ ਰੁਪਏ, ਐਸਜੀਐਸਟੀ ਕੁਲੈਕਸ਼ਨ 32,378 ਕਰੋੜ ਰੁਪਏ, ਆਈਜੀਐਸਟੀ ਕੁਲੈਕਸ਼ਨ 74,470 ਕਰੋੜ ਰੁਪਏ ਅਤੇ ਸੈੱਸ 9,417 ਕਰੋੜ ਰੁਪਏ ਸੀ।

ਵਿੱਤੀ ਸਾਲ 2022 ਲਈ ਮਹੀਨਾਵਾਰ ਜੀਐਸਟੀ 1.38 ਲੱਖ ਕਰੋੜ ਰੁਪਏ ਹੈ। ਸਰਕਾਰ ਨੇ ਕਿਹਾ ਹੈ ਕਿ ਆਰਥਿਕ ਸੁਧਾਰਾਂ ਅਤੇ ਫਰਜ਼ੀ ਬਿੱਲਾਂ ਵਿਰੁੱਧ ਕਾਰਵਾਈ ਕਾਰਨ ਜੀਐੱਸਟੀ ਦੀ ਉਗਰਾਹੀ ਵਧੀ ਹੈ।

ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਜੀਐਸਟੀ ਦੇ ਇਤਿਹਾਸ ਵਿੱਚ ਇਹ ਚੌਥਾ ਸਭ ਤੋਂ ਵੱਧ ਕੁਲੈਕਸ਼ਨ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਸਰਕਾਰ ਨੂੰ ਜੀਐਸਟੀ ਤੋਂ 1,40,986 ਕਰੋੜ ਰੁਪਏ ਦੀ ਕਮਾਈ ਹੋਈ ਸੀ।

ਇਸ ਤੋਂ ਪਹਿਲਾਂ, ਅਪ੍ਰੈਲ, 2021 ਵਿੱਚ, ਜੀਐਸਟੀ ਕੁਲੈਕਸ਼ਨ 1,39,708 ਕਰੋੜ ਰੁਪਏ ਸੀ, ਜੋ ਦੂਜੀ ਸਭ ਤੋਂ ਵੱਡੀ ਵਸੂਲੀ ਹੈ। ਇਸ ਤੋਂ ਬਾਅਦ ਫਰਵਰੀ 2022 ਵਿੱਚ ਸਰਕਾਰ ਨੇ ਤੀਜੀ ਵਾਰ ਸਭ ਤੋਂ ਵੱਧ 1,33,026 ਕਰੋੜ ਰੁਪਏ ਕਮਾਏ ਹਨ। ਹੁਣ ਕੋਰੋਨਾ ਦੇ ਮਾਮਲੇ ਘਟਣ 'ਤੇ ਸਰਕਾਰ ਨੇ ਕੋਰੋਨਾ ਪਾਬੰਦੀਆਂ ਵੀ ਹਟਾ ਦਿੱਤੀਆਂ ਹਨ। ਇਸ ਕਾਰਨ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਵਧੀਆਂ ਹਨ। ਦੇਸ਼ ਦੀ ਆਰਥਿਕ ਵਿਵਸਥਾ ਮੁੜ ਲੀਹ 'ਤੇ ਆ ਰਹੀ ਹੈ।

ਜੀਐਸਟੀ ਕੁਲੈਕਸ਼ਨ ਵਿੱਚ ਵਾਧਾ ਇਹ ਵੀ ਸੰਕੇਤ ਦੇ ਰਿਹਾ ਹੈ ਕਿ ਹੁਣ ਦੇਸ਼ ਵਿੱਚ ਕਾਰੋਬਾਰ ਸਹੀ ਢੰਗ ਨਾਲ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਨਿਰਯਾਤ ਜਾਂ ਬਰਾਮਦ ਦੇ ਮਾਮਲੇ ਵਿੱਚ ਨਵੇਂ ਰਿਕਾਰਡ ਹਾਸਲ ਕਰ ਰਿਹਾ ਹੈ। ਦਰਅਸਲ ਮੋਦੀ ਸਰਕਾਰ ਵੱਲੋਂ ਬਰਾਮਦ ਲਈ ਜੋ ਟਾਰਗੇਟ ਮਿੱਥਿਆ ਗਿਆ ਸੀ, ਭਾਰਤ ਦੇ ਵਪਾਰੀਆਂ ਵੱਲੋਂ ਉਸ ਤੋਂ ਵੀ ਵੱਧ ਦਾ ਨਿਰਿਆਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਭਾਰਤ ਨੇ ਵਿੱਤੀ ਸਾਲ 2021-22 'ਚ ਬਰਾਮਦ ਦੇ ਮੋਰਚੇ 'ਤੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹੁਣ ਤੱਕ ਦੇ ਸਾਰੇ ਰਿਕਾਰਡ ਤੋੜਦੇ ਹੋਏ ਭਾਰਤ ਇਸ ਸਮੇਂ ਦੌਰਾਨ 417.81 ਬਿਲੀਅਨ ਡਾਲਰ ਦਾ ਨਿਰਯਾਤ ਕਰਨ ਵਿੱਚ ਕਾਮਯਾਬ ਰਿਹਾ ਹੈ।
Published by:Amelia Punjabi
First published:

Tags: GST, MONEY

ਅਗਲੀ ਖਬਰ