Gud Ki Roti Recipe: ਗੁੜ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਗੁੜ ਅਨੀਮੀਆ ਨੂੰ ਠੀਕ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਇਹ ਕਿਡਨੀ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਹਾਇਕ ਹੈ। ਗੁੜ ਭਾਰ ਨੂੰ ਕੰਟਰੋਲ ਕਰਨ ਲਈ ਵੀ ਬਹੁਤ ਵਧੀਆ ਹੈ। ਜੇਕਰ ਤੁਸੀਂ ਆਪਣੀ ਡਾਈਟ 'ਚ ਗੁੜ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪਾਚਨ 'ਚ ਫਾਇਦਾ ਹੋਵੇਗਾ। ਤੁਸੀਂ ਇਸ ਨੂੰ ਚਾਹ 'ਚ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ। ਪਰ ਸਰਦੀਆਂ ਆਉਂਦੇ ਹੀ ਲੋਕ ਗੁੜ ਦੀ ਰੋਟੀ ਖਾਣਾ ਪਸੰਦ ਕਰਦੇ ਹਨ। ਇਸ ਨੂੰ ਬਣਾਉਣਾ ਆਸਾਨ ਹੈ ਤੇ ਇਸ ਨੂੰ ਸਨੈਕ ਵਜੋਂ ਕਿਸੇ ਵੇਲੇ ਵੀ ਖਾਇਆ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਗੁੜ ਦੀ ਰੋਟੀ ਬਣਾਉਣ ਦੀ ਰੈਸਿਪੀ ਬਾਰੇ...
ਗੁੜ ਦੀ ਰੋਟੀ ਬਣਾਉਣ ਲਈ ਸਮੱਗਰੀ
ਕਣਕ ਦਾ ਆਟਾ - 1 ਕੱਪ, ਗੁੜ - ਅੱਧਾ ਕਟੋਰਾ, ਤਿਲ - 3 ਚਮਚੇ, ਬੇਸਨ - 3 ਚਮਚ, ਤੇਲ - ਲੋੜ ਅਨੁਸਾਰ
ਗੁੜ ਦੀ ਰੋਟੀ ਬਣਾਉਣ ਦਾ ਤਰੀਕਾ
-ਸਭ ਤੋਂ ਪਹਿਲਾਂ ਤਿਲ ਨੂੰ ਸਾਫ਼ ਕਰ ਲਓ ਅਤੇ ਇਸ ਨੂੰ ਕੜਾਹੀ 'ਚ ਪਾ ਕੇ ਘੱਟ ਅੱਗ 'ਤੇ ਭੁੰਨ ਲਓ। ਤਿਲਾਂ ਨੂੰ ਹਲਕੇ ਸੁਨਹਿਰੀ ਹੋਣ ਤੱਕ ਭੁੰਨ ਲਓ ਅਤੇ ਫਿਰ ਮਿਕਸਰ ਦੀ ਮਦਦ ਨਾਲ ਮੋਟੇ-ਮੋਟੇ ਪੀਸ ਲਓ।
-ਇਸ ਤੋਂ ਬਾਅਦ ਪੈਨ 'ਚ 3 ਚੱਮਚ ਤੇਲ ਪਾਓ ਅਤੇ ਇਸ 'ਚ ਬੇਸਨ ਪਾ ਕੇ ਮੱਧਮ ਅੱਗ 'ਤੇ ਭੁੰਨ ਲਓ। ਬੇਸਨ ਨੂੰ ਵੀ ਹਲਕਾ ਸੁਨਹਿਰੀ ਹੋਣ ਤੱਕ ਭੁੰਨਣਾ ਜ਼ਰੂਰੀ ਹੈ।
-ਬੇਸਨ ਭੁੰਨਣ ਤੋਂ ਬਾਅਦ ਗੁੜ ਨੂੰ ਪੀਸ ਕੇ ਬਰੀਕ ਟੁਕੜਿਆਂ 'ਚ ਕੱਟ ਲਓ। ਹੁਣ ਇੱਕ ਡੂੰਘੇ ਤਲੇ ਵਾਲਾ ਭਾਂਡਾ ਲੈ ਕੇ ਉਸ ਵਿੱਚ ਭੁੰਨਿਆ ਹੋਇਆ ਬੇਸਨ, ਤਿਲ ਅਤੇ ਪੀਸਿਆ ਹੋਇਆ ਗੁੜ ਪਾਓ।
-ਤਿੰਨਾਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੀਠੀ ਤਿਆਰ ਕਰ ਲਓ।
-ਹੁਣ ਇੱਕ ਬਰਤਨ ਵਿੱਚ ਆਟਾ ਲਓ ਅਤੇ ਉਸ ਵਿੱਚ ਥੋੜ੍ਹਾ ਜਿਹਾ ਪਾਣੀ ਅਤੇ ਇੱਕ ਚੁਟਕੀ ਨਮਕ ਮਿਲਾ ਲਓ। ਫਿਰ ਲੋੜ ਅਨੁਸਾਰ ਆਟੇ ਨੂੰ ਗੁਨ੍ਹੋ ਅਤੇ ਬਰਾਬਰ ਅਨੁਪਾਤ ਦੀਆਂ ਪੇੜੇ ਤਿਆਰ ਕਰੋ।
-ਹੁਣ ਇੱਕ ਆਟੇ ਦਾ ਪੇੜਾ ਲਓ ਅਤੇ ਇਸਨੂੰ ਥੋੜਾ ਜਿਹਾ ਰੋਲ ਕਰੋ। ਇਸ ਦੇ ਉੱਪਰ ਗੁੜ ਦੀ ਤਿਆਰ ਕੀਤੀ ਸਮੱਗਰੀ ਰੱਕੋ ਤੇ ਆਟੇ ਨੂੰ ਚੰਗੀ ਤਰ੍ਹਾਂ ਰੋਲ ਕਰੋ।
-ਰੋਟੀ ਦੀ ਤਰ੍ਹਾਂ ਰੋਲ ਕਰਨ ਤੋਂ ਬਾਅਦ ਨਾਨ-ਸਟਿਕ ਤਵੇ 'ਤੇ ਰੱਖ ਕੇ ਘਿਓ ਤੋਂ ਬਿਨਾਂ ਜਾਂ ਘਿਓ ਦੇ ਨਾਲ ਦੋਹਾਂ ਪਾਸਿਆਂ ਤੋਂ ਸੇਕ ਲਓ।
-ਇਸ ਤਰ੍ਹਾਂ ਗੁੜ ਤੋਂ ਤਿਆਰ ਬੈਟਰ ਤੇ ਆਟੇ ਨੂੰ ਮਿਲਾ ਤੇ ਗੁੜ ਦੀਆਂ ਰੋਟੀਆਂ ਤਿਆਰ ਕਰ ਲਓ।
-ਗੁੜ ਦੀ ਰੋਟੀ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਕਿਸੇ ਵੀ ਸਮੇਂ ਖਾਇਆ ਜਾ ਸਕਦਾ ਹੈ। ਇਸ ਨੂੰ ਤੁਸੀਂ ਦਿਨ ਵਿੱਤ ਸਕੈਨ ਦੇ ਤੌਰ ਉੱਤੇ ਵੀ ਖਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food