Home /News /lifestyle /

ਗੁਜਰਾਤੀ ਵਿਆਹਾਂ 'ਚ ਹੁੰਦੇ ਹਨ ਇਹ ਸਵਾਦਿਸ਼ਟ ਭੋਜਨ, ਮੌਸਮ ਦੇ ਹਿਸਾਬ ਨਾਲ ਬਣਦੇ ਹਨ ਕੁੱਝ ਪਕਵਾਨ

ਗੁਜਰਾਤੀ ਵਿਆਹਾਂ 'ਚ ਹੁੰਦੇ ਹਨ ਇਹ ਸਵਾਦਿਸ਼ਟ ਭੋਜਨ, ਮੌਸਮ ਦੇ ਹਿਸਾਬ ਨਾਲ ਬਣਦੇ ਹਨ ਕੁੱਝ ਪਕਵਾਨ

ਗੁਜਰਾਤੀ ਵਿਆਹਾਂ 'ਚ ਹੁੰਦੇ ਹਨ ਇਹ ਸਵਾਦਿਸ਼ਟ ਭੋਜਨ, ਮੌਸਮ ਦੇ ਹਿਸਾਬ ਨਾਲ ਬਣਦੇ ਹਨ ਕੁੱਝ ਪਕਵਾਨ

ਗੁਜਰਾਤੀ ਵਿਆਹਾਂ 'ਚ ਹੁੰਦੇ ਹਨ ਇਹ ਸਵਾਦਿਸ਼ਟ ਭੋਜਨ, ਮੌਸਮ ਦੇ ਹਿਸਾਬ ਨਾਲ ਬਣਦੇ ਹਨ ਕੁੱਝ ਪਕਵਾਨ

ਅੱਜ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਪੰਜਾਬੀ ਵਿਆਹਾਂ ਵਿੱਚ ਹੀ ਬਹੁਤ ਸਾਰੇ ਭੋਜਨ ਤਿਆਰ ਕੀਤਾ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਗੁਜਰਾਤੀ ਵਿਆਹਾਂ ਵਿੱਚ ਬਣਨ ਵਾਲੇ ਸਪੈਸ਼ਲ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂ ਦਾ ਸਵਾਦ ਲੋਕਾਂ ਨੂੰ ਉਂਗਲਾਂ ਚੱਟਣ ਤੱਕ ਮਜ਼ਬੂਰ ਕਰ ਦਿੰਦਾ ਹੈ।

  • Share this:

Gujarati Wedding Food: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ। ਭਾਰਤ ਜਿਹੇ ਦੇਸ਼ ਵਿੱਚ ਜਿੱਥੇ ਹਰ ਰਾਜ ਦੇ ਆਪਣੇ ਰਵਾਇਤੀ ਭੋਜਨ ਹਨ ਉੱਥੇ ਵਿਆਹਾਂ ਵਿਚ ਬਣੇ ਭੋਜਨ ਤਾਂ ਲਾਜਵਾਬ ਹੋਣੇ ਹੀ ਹਨ। ਅੱਜ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਪੰਜਾਬੀ ਵਿਆਹਾਂ ਵਿੱਚ ਹੀ ਬਹੁਤ ਸਾਰੇ ਭੋਜਨ ਤਿਆਰ ਕੀਤਾ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਗੁਜਰਾਤੀ ਵਿਆਹਾਂ ਵਿੱਚ ਬਣਨ ਵਾਲੇ ਸਪੈਸ਼ਲ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂ ਦਾ ਸਵਾਦ ਲੋਕਾਂ ਨੂੰ ਉਂਗਲਾਂ ਚੱਟਣ ਤੱਕ ਮਜ਼ਬੂਰ ਕਰ ਦਿੰਦਾ ਹੈ।

ਆਓ ਦੇਖਦੇ ਹਾਂ ਕਿ ਗੁਜਰਾਤੀ ਵਿਆਹਾਂ ਵਿੱਚ ਕਿਹੜੇ ਭੋਜਨ ਬਣਦੇ ਹਨ ਖਾਸ:

ਵੇਸਣ ਦੀ ਕੜ੍ਹੀ: ਵੈਸੇ ਤਾਂ ਤੁਸੀਂ ਪੰਜਾਬੀ ਕੜ੍ਹੀ ਕਈ ਵਾਰ ਖਾਧੀ ਹੋਵੇਗੀ ਪਰ ਗੁਜਰਾਤੀ ਕੜ੍ਹੀ ਪੰਜਾਬੀ ਕੜ੍ਹੀ ਨਾਲੋਂ ਕਾਫੀ ਪਤਲੀ ਹੁੰਦੀ ਹੈ ਅਤੇ ਇਸਨੂੰ ਵੀ ਵੇਸਣ, ਦਹੀਂ ਅਤੇ ਲੱਸੀ ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਹਰ ਗੁਜਰਾਤੀ ਵਿਆਹ ਵਿੱਚ ਜ਼ਰੂਰ ਬਣਾਈ ਜਾਂਦੀ ਹੈ ਜਿਸਨੂੰ ਚੌਲਾਂ ਨਾਲ ਪਰੋਸਿਆ ਜਾਂਦਾ ਹੈ।

ਸੇਵ ਟਮੇਟਾ ਨੂ ਸ਼ਾਕ: ਜਿਵੇਂ ਇਸਦਾ ਨਾਮ ਪੜ੍ਹਨ-ਸੁਣਨ ਨੂੰ ਅਜੀਬ ਲਗਦਾ ਹੈ ਇਹ ਭੋਜਨ ਓਨਾ ਹੀ ਸਵਾਦਿਸ਼ਟ ਹੈ। ਇਹ ਇੱਕ ਟਮਾਟਰ ਦੀ ਸਬਜ਼ੀ ਹੈ ਜਿਸਨੂੰ ਤਿੱਖੀ ਅਤੇ ਮਿੱਠੀ ਬਣਾਇਆ ਜਾਂਦਾ ਹੈ। ਇਸ ਨੂੰ ਵੀ ਗੁਜਰਾਤੀ ਵਿਆਹਾਂ ਦੇ ਮੇਨੂ ਵਿੱਚ ਬਣਾਇਆ ਜਾਂਦਾ ਹੈ। ਇਸ ਨਾਲ ਤੁਸੀਂ ਪਰਾਠਾ ਜਾਂ ਥੇਪਲਾ ਖਾ ਸਕਦੇ ਹੋ।

ਖਾਂਡਵੀ: ਇਹ ਇੱਕ ਦਹੀਂ ਅਤੇ ਵੇਸਣ ਤੋਂ ਤਿਆਰ ਡਿਸ਼ ਹੈ ਜਿਸਨੂੰ ਬਹੁਤ ਨਰਮ ਬਣਾਇਆ ਜਾਂਦਾ ਹੈ ਅਤੇ ਇਹ ਸਵਾਦ ਵਿੱਚ ਖੱਟੀ ਹੁੰਦੀ ਹੈ। ਦੇਖਣ ਵਿੱਚ ਇਸਦੀ ਝਲਕ ਬਿਲਕੁਲ ਸਪਰਿੰਗ ਰੋਲ ਨਾਲ ਮੇਲ ਖਾਂਦੀ ਹੈ ਜਾਂ ਤੁਸੀਂ ਇਸਨੂੰ ਗੁਜਰਾਤੀ ਸਪਰਿੰਗ ਰੋਲ ਵੀ ਕਹਿ ਸਕਦੇ ਹੋ।

ਪਾਤਰਾ: ਅਰਬੀ ਦੇ ਪੱਤਿਆਂ ਤੋਂ ਬਣੀ ਇਹ ਡਿਸ਼ ਵੀ ਗੁਜਰਾਤੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਇਸਦੇ ਵੱਖ-ਵੱਖ ਰਾਜਾਂ ਵਿੱਚ ਵੱਖ ਨਾਮ ਹਨ। ਇਹ ਮਹਾਰਾਸ਼ਟਰ ਵਿੱਚ ਵੀ ਸਵਾਦ ਨਾਲ ਖਾਧੀ ਜਾਂਦੀ ਹੈ। ਉੱਥੇ ਇਸਨੂੰ ਆਲੂ ਵੜੀ ਕਹਿੰਦੇ ਹਨ।

ਜਲੇਬੀ ਅਤੇ ਗਠੀਆ: ਜੇਕਰ ਤੁਸੀਂ ਮਿੱਠਾ ਅਤੇ ਨਮਕੀਨ ਇੱਕਠੇ ਖਾਣੇ ਹਨ ਤਾਂ ਗੁਜਰਾਤੀ ਵਿਆਹ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੋ ਸਕਦੀ। ਇੱਥੇ ਤੁਹਾਨੂੰ ਮਿੱਠੀਆਂ ਚਾਸ਼ਨੀ ਨਾਲ ਭਰੀਆਂ ਜਲੇਬੀਆਂ ਦੇ ਨਾਲ ਖਾਣ ਲਈ ਮੈਦੇ ਤੋਂ ਤਿਆਰ ਨਮਕੀਨ ਗਠੀਆ ਦਿੱਤਾ ਜਾਂਦਾ ਹੈ। ਇਹ ਇੱਕ ਅਨੋਖਾ ਸਵਾਦ ਦਾ ਸੁਮੇਲ ਹੁੰਦਾ ਹੈ।

ਉਂਦਿਉ: ਸਰਦੀਆਂ ਵਿੱਚ ਇਸ ਤੋਂ ਬਿਨ੍ਹਾਂ ਗੁਜਰਾਤੀ ਵਿਆਹਾਂ ਦਾ ਭੋਜਨ ਜਿਵੇਂ ਅਧੂਰਾ ਹੀ ਹੁੰਦਾ ਹੈ। ਇਸ ਨੂੰ ਬਣਾਉਣ ਲਈ ਬੈਂਗਣ, ਆਲੂ, ਰਤਾਲੂ ਅਤੇ ਮਟਰਾਂ ਤੋਂ ਇਲਾਵਾ ਕਈ ਸਬਜ਼ੀਆਂ ਦੀ ਲੋੜ ਪੈਂਦੀ ਹੈ। ਇਸਨੂੰ ਪੂੜੀਆਂ ਦੇ ਨਾਲ ਪਰੋਸਿਆ ਜਾਂਦਾ ਹੈ।

Published by:Tanya Chaudhary
First published:

Tags: Food, Gujarat, Recipe, Wedding