Home /News /lifestyle /

Guru Margi 2022: ਗੁਰੂ ਮਾਰਗੀ ਅੱਜ, ਮੀਨ ਸਣੇ ਇਨ੍ਹਾਂ ਰਾਸ਼ੀਆਂ ਤੇ ਕੀ ਪਵੇਗਾ ਪ੍ਰਭਾਵ, ਜ਼ਰੂਰ ਜਾਣੋ

Guru Margi 2022: ਗੁਰੂ ਮਾਰਗੀ ਅੱਜ, ਮੀਨ ਸਣੇ ਇਨ੍ਹਾਂ ਰਾਸ਼ੀਆਂ ਤੇ ਕੀ ਪਵੇਗਾ ਪ੍ਰਭਾਵ, ਜ਼ਰੂਰ ਜਾਣੋ

Guru Margi 2022

Guru Margi 2022

Guru Margi 2022:  ਅੱਜ ਸਾਲ ਗੁਰੂ ਮਾਰਗੀ ਹੈ। ਅੱਜ ਬ੍ਰਹਿਸਪਤੀ ਗ੍ਰਹਿ ਮੀਨ ਰਾਸ਼ੀ ਵਿੱਚ ਘੁੰਮ ਰਿਹਾ ਹੈ। ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਉੱਤੇ ਦੇਖਣ ਨੂੰ ਮਿਲੇਗਾ। ਜੋਤਿਸ਼ ਸ਼ਾਸਤਰ ਵਿੱਚ ਕੁੱਲ 12 ਰਾਸ਼ੀਆਂ ਦਾ ਵਰਣਨ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਰਾਸ਼ੀਆਂ ਦਾ ਬ੍ਰਹਿਮੰਡ ਦੇ ਗ੍ਰਹਿਆਂ ਨਾਲ ਸੰਬੰਧ ਦਰਸਾਇਆ ਗਿਆ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਆ ਦੀ ਸਥਿਤੀ ਦਾ ਪ੍ਰਭਾਵ ਇਨ੍ਹਾਂ ਰਾਸ਼ੀਆਂ ਤੇ ਸਾਡੇ ਜੀਵਨ ਉੱਤੇ ਪੈਂਦਾ ਹੈ। ਆਓ ਜਾਣਦੇ ਹਾਂ ਕਿ ਗੁਰੂ ਮਾਰਗੀ ਮੌਕੇ ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਦਾ ਰਾਸ਼ੀਆਂ ਉੱਤੇ ਕੀ ਪ੍ਰਭਾਵ ਪਵੇਗਾ।

ਹੋਰ ਪੜ੍ਹੋ ...
  • Share this:

Guru Margi 2022:  ਅੱਜ ਸਾਲ ਗੁਰੂ ਮਾਰਗੀ ਹੈ। ਅੱਜ ਬ੍ਰਹਿਸਪਤੀ ਗ੍ਰਹਿ ਮੀਨ ਰਾਸ਼ੀ ਵਿੱਚ ਘੁੰਮ ਰਿਹਾ ਹੈ। ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਉੱਤੇ ਦੇਖਣ ਨੂੰ ਮਿਲੇਗਾ। ਜੋਤਿਸ਼ ਸ਼ਾਸਤਰ ਵਿੱਚ ਕੁੱਲ 12 ਰਾਸ਼ੀਆਂ ਦਾ ਵਰਣਨ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਰਾਸ਼ੀਆਂ ਦਾ ਬ੍ਰਹਿਮੰਡ ਦੇ ਗ੍ਰਹਿਆਂ ਨਾਲ ਸੰਬੰਧ ਦਰਸਾਇਆ ਗਿਆ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਆ ਦੀ ਸਥਿਤੀ ਦਾ ਪ੍ਰਭਾਵ ਇਨ੍ਹਾਂ ਰਾਸ਼ੀਆਂ ਤੇ ਸਾਡੇ ਜੀਵਨ ਉੱਤੇ ਪੈਂਦਾ ਹੈ। ਆਓ ਜਾਣਦੇ ਹਾਂ ਕਿ ਗੁਰੂ ਮਾਰਗੀ ਮੌਕੇ ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਦਾ ਰਾਸ਼ੀਆਂ ਉੱਤੇ ਕੀ ਪ੍ਰਭਾਵ ਪਵੇਗਾ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਲਈ ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਦਾ ਸ਼ੁਭ ਯੋਗ ਹੈ। ਇਸ ਸਮੇਂ ਤੁਹਾਨੂੰ ਵਾਦ-ਵਿਵਾਦ ਦੇ ਮਾਮਲਿਆਂ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਹਾਡੇ ਜੀਵਨ ਲਈ ਵੀ ਇਹ ਚੰਗਾ ਸਮਾਂ ਹੈ। ਤੁਹਾਨੂੰ ਜੀਵਨ ਵਿੱਚ ਸਿਹਤ ਪੱਖੋਂ ਤੰਦਰੁਸਤੀ ਤੇ ਮਾਨਸਿਕ ਸ਼ਾਂਤੀ ਮਿਲੇਗੀ। ਵਿਆਹੁਤਾ ਜੀਵਨ ਖੁਸ਼ਹਾਲ ਰਹੇਗਾ। ਇਸ ਸਮੇਂ ਤੁਸੀਂ ਕਿਸੇ ਸਰਕਾਰੀ ਕੰਮ ਲਈ ਅਰਜ਼ੀ ਵੀ ਦੇ ਸਕਦੇ ਹੋ।

ਮੇਖ ਰਾਸ਼ੀ

ਮੇਖ ਰਾਸ਼ੀ ਉੱਤੇ ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਦਾ ਸ਼ੁਭ ਪ੍ਰਭਾਵ ਪਵੇਗਾ। ਇਸ ਨਾਲ ਘਰ ਵਿੱਚ ਕਈ ਸ਼ੁਭ ਕੰਮ ਬਣਨਗੇ ਤੇ ਇਨ੍ਹਾਂ ਸ਼ੁਭ ਕੰਮਾਂ ਉੱਤੇ ਖ਼ਰਚ ਵੀ ਹੋਵਗਾ। ਇਸਦਾ ਮੇਖ ਰਾਸ਼ੀ ਦੀ ਆਰਥਿਕ ਸਥਿਤੀ ਉੱਤ ਵੀ ਚੰਗਾ ਪ੍ਰਭਾਵ ਪਵੇਗਾ। ਜਾਇਦਾਦ ਦੇ ਕੰਮ ਬਣਨਗੇ। ਇਸ ਤੋਂ ਇਲਾਵਾ ਜੀਵਨ ਵਿੱਚ ਭੱਜ ਦੌੜ ਤੇ ਪ੍ਰੇਸ਼ਾਨੀ ਵਧ ਸਕਦੀ ਹੈ। ਤੁਹਾਨੂੰ ਕਿਸੇ ਨੂੰ ਵੀ ਪੈਸਾ ਉਧਾਰ ਨਹੀਂ ਦੇਣਾ ਚਾਹੀਦਾ।

ਧਨੁ ਰਾਸ਼ੀ

ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਦੇ ਪ੍ਰਭਾਵ ਕਰਕੇ ਧਨੁ ਰਾਸ਼ੀ ਦੇ ਲੋਕਾਂ ਨੂੰ ਆਰਥਿਕ ਲਾਭ ਹੋਵੇਗਾ। ਆਮਦਨ ਵਿੱਚ ਵਾਧਾ ਤੇ ਤਰੱਕੀ ਹੋਣ ਦੀ ਸੰਭਾਵਨਾ ਹੈ। ਸਰਕਾਰ ਤੋਂ ਕੋਈ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਹ ਸਥਿਤੀ ਔਲਾਦ ਲਈ ਵੀ ਚੰਗੀ ਹੋਵੇਗੀ।

ਮੀਨ ਰਾਸ਼ੀ

ਇਹ ਸਮਾਂ ਤੁਹਾਡੇ ਬਹੁਤਪੱਖੀ ਵਿਕਾਸ ਲਈ ਬਹੁਤ ਹੀ ਸ਼ੁਭ ਸਮਾਂ ਹੈ। ਤੁਹਾਨੂੰ ਹਰ ਖੇਤਰ ਵਿੱਚ ਸਫਲਤਾ ਮਿਲੇਗੀ। ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣਗੇ। ਤੁਹਾਨੂੰ ਤਰੱਕੀ ਹਾਸਿਲ ਹੋ ਸਕਦੀ ਹੈ ਤੇ ਤੁਹਾਡਾ ਵਿਦੇਸ਼ੀ ਨਾਗਰਿਕਤਾ ਦਾ ਸੁਪਨਾ ਪੂਰਾ ਹੋਣ ਦੀ ਵੀ ਸੰਭਾਵਨਾ ਹੈ।

ਮਿਥੁਨ ਰਾਸ਼ੀ

ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਦੇ ਪ੍ਰਭਾਵ ਮਿਥੁਨ ਰਾਸ਼ੀ ਦੇ ਲੋਕਾਂ ਦੀ ਨੌਕਰੀ ਉੱਤੇ ਵਧੇਰੇ ਪਵੇਗਾ। ਤੁਹਾਨੂੰ ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਇਸ ਰਾਸ਼ੀ ਨਾਲ ਸੰਬੰਧਤ ਨੌਕਰੀਪੇਸ਼ਾ ਲੋਕਾਂ ਦਾ ਤਬਾਦਲਾ ਹੋ ਸਕਦਾ ਹੈ। ਇਹ ਤੁਹਾਡੇ ਲਈ ਵਿਆਹ ਕਰਵਾਉਣ ਤੇ ਨਵੀਂ ਜਾਇਦਾਦ ਖਰੀਦਣ ਲਈ ਵੀ ਅਨੂਕੂਲ ਸਮਾਂ ਹੈ।

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਲੋਕਾਂ ਦੀ ਆਰਥਿਕ ਸਥਿਤੀ ਮਜ਼ਬੂਤ ​​ਹੋਵੇਗੀ। ਇਸਦੇ ਨਾਲ ਹੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਰਾਸ਼ੀ ਨਾਲ ਸੰਬੰਧਿਤ ਨੌਕਰੀਪੇਸ਼ਾ ਲੋਕਾਂ ਨੂੰ ਕੰਮ ਵਾਲੀ ਥਾਂ 'ਤੇ ਥੋੜਾ ਸੁਚੇਤ ਰਹਿਣਾ ਚਾਹੀਦਾ ਹੈ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਲੋਕਾਂ ਨੂੰ ਵਿਦੇਸ਼ ਵਿੱਚ ਨੌਕਰੀ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ। ਇਸਦੇ ਨਾਲ ਹੀ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਧਿਆਨ ਰੱਖੋ ਕਿ ਕਿਸੇ ਤੋਂ ਵੀ ਕਰਜ਼ਾ ਨਾ ਲਓ। ਇਸ ਸਮੇਂ ਲਿਆ ਗਿਆ ਕਰਜ਼ਾ ਤੁਹਾਡੇ ਲਈ ਭਾਰੀ ਸਾਬਿਤ ਹੋ ਸਕਦਾ ਹੈ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਚੰਗਾ ਰਹੇਗਾ। ਤੁਹਾਨੂੰ ਔਲਾਦ ਦੀ ਨਿਹਮਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਸ ਰਾਸੀ ਦੇ ਲੋਕਾਂ ਲਈ ਪ੍ਰੇਮ ਵਿਆਹ ਦਾ ਜੋੜ ਬਣ ਰਿਹਾ ਹੈ। ਸਰੀਰਕ ਤੰਦਰੁਸਤੀ ਬਣੀ ਰਹੇਗੀ ਅਤੇ ਤੁਹਾਨੂੰ ਸਿੱਖਿਆ ਦੇ ਖੇਤਰ ਵਿੱਚ ਸਫ਼ਲਤਾ ਹਾਸਿਲ ਹੋਵੇਗੀ।

ਮਕਰ ਰਾਸ਼ੀ

ਇਹ ਸਮਾਂ ਤੁਹਾਡੇ ਲਈ ਚੰਗਾ ਸਾਬਿਤ ਹੋ ਸਕਦਾ ਹੈ। ਨਵੇਂ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ। ਤੁਹਾਨੂੰ ਇਸ ਸਮੇਂ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

ਕੁੰਭ ਰਾਸ਼ੀ

ਇਸ ਸਮਾਂ ਤੁਹਾਡੀ ਆਰਥਿਕ ਸਥਿਤੀ ਲਈ ਚੰਗਾ ਸਾਬਿਤ ਹੋਵੇਗਾ। ਤੁਹਾਡਾ ਫਸਿਆ ਹੋਇਆ ਪੈਸਾ ਪ੍ਰਾਪਤ ਹੋ ਸਕਦਾ ਹੈ। ਇਸ ਰਾਸ਼ੀ ਦੇ ਲਕਾਂ ਲਈ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਦਾ ਸ਼ੁਭ ਯੋਗ ਹੈ।

ਕਰਕ ਰਾਸ਼ੀ

ਬ੍ਰਹਿਸਪਤੀ ਗ੍ਰਹਿ ਦੀ ਸਥਿਤੀ ਕਰਕ ਰਾਸ਼ੀ ਦੇ ਲੋਕਾਂ ਲਈ ਕਈ ਤਰ੍ਹਾਂ ਨਾਲ ਸ਼ੁਭ ਹੋ ਸਕਦੀ ਹੈ। ਕਰਕ ਰਾਸ਼ੀ ਦੇ ਲੋਕਾਂ ਲਈ ਵਿਦੇਸ਼ ਜਾ ਕੇ ਨੌਕਰੀ ਕਰਨ ਤੇ ਸੈਟਲ ਹੋਣ ਦਾ ਯੋਗ ਹੈ। ਇਸ ਤੋਂ ਇਲਾਵਾ ਨੌਕਰੀ ਕਰ ਰਹੇ ਲੋਕਾਂ ਨੂੰ ਪ੍ਰਮੋਸ਼ਨ ਮਿਲ ਸਕਦੀ ਹੈ ਅਤੇ ਇਸ ਰਾਸ਼ੀ ਨਾਲ ਸੰਬੰਧਤ ਲੋਕਾਂ ਦਾ ਵਿਆਹ ਤਹਿ ਹੋ ਸਕਦਾ ਹੈ।

ਧਨੁ ਰਾਸ਼ੀ

ਧਨੁ ਰਾਸ਼ੀ ਦੇ ਲੋਕਾਂ ਪਰਿਵਾਰਕ ਮਾਮਲਿਆਂ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਸਮਾਂ ਤੁਹਾਡੇ ਲਈ ਤਣਾਅ ਭਰਿਆ ਹੋ ਸਕਦਾ ਹੈ। ਇਸਦੇ ਨਾਲ ਹੀ ਤੁਸੀਂ ਕੋਈ ਨਵਾਂ ਮਕਾਨ ਜਾਂ ਵਾਹਨ ਖਰੀਦ ਸਕਦੇ ਹੋ।

Published by:Rupinder Kaur Sabherwal
First published:

Tags: Astrology, Hindu, Horoscope, Horoscope Today, Religion