Home /News /lifestyle /

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ: ਗੁਰੂ ਸਾਹਿਬਾਨ ਦੇ 10 ਅਨਮੋਲ ਵਚਨ

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ: ਗੁਰੂ ਸਾਹਿਬਾਨ ਦੇ 10 ਅਨਮੋਲ ਵਚਨ

ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਧਾਰਮਿਕ ਸੁਭਾਅ ਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਸਮਾਜ ਦੀ ਨੀਂਹ ਰੱਖੀ ਸੀ। ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਵੀ ਹਨ ਅਤੇ ਇਸ ਧਰਮ ਦੇ ਮੋਢੀ ਵੀ ਹਨ। ਉਨ੍ਹਾਂ ਨੂੰ ਨਾਨਕ ਦੇਵ, ਬਾਬਾ ਨਾਨਕ ਅਤੇ ਨਾਨਕ ਸ਼ਾਹ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਦੇ 10 ਅਨਮੋਲ ਵਚਨ, ਜਿਨ੍ਹਾਂ ਨੂੰ ਜਾਣ ਕੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ।

ਹੋਰ ਪੜ੍ਹੋ ...
  • Share this:

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ‘ਤੇ ਦੇਸ਼ ਵਿੱਚ ਹੀ ਨਹੀਂ, ਬਲਕਿ ਵਿਦੇਸ਼ਾਂ ‘ਚ ਵੀ ਸਿੱਖ ਭਾਈਚਾਰੇ ‘ਚ ਖ਼ੁਸ਼ੀ ਤੇ ਉਤਸ਼ਾਹ ਦਾ ਮਾਹੌਲ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਹਨ। ਉਨ੍ਹਾਂ ਦਾ ਜਨਮ ਕੱਤਕ ਦੀ ਪੁੱਨਿਆ ‘ਤੇ ਰਾਵੀ ਦਰਿਆ ਦੇ ਕੰਢੇ ਵਸੇ ਪਿੰਡ ਤਲਵੰਡੀ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਧਾਰਮਿਕ ਸੁਭਾਅ ਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਸਮਾਜ ਦੀ ਨੀਂਹ ਰੱਖੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਵੀ ਹਨ ਅਤੇ ਇਸ ਧਰਮ ਦੇ ਮੋਢੀ ਵੀ ਹਨ। ਉਨ੍ਹਾਂ ਨੂੰ ਨਾਨਕ ਦੇਵ, ਬਾਬਾ ਨਾਨਕ ਅਤੇ ਨਾਨਕ ਸ਼ਾਹ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 10 ਅਨਮੋਲ ਵਚਨ, ਜਿਨ੍ਹਾਂ ਨੂੰ ਜਾਣ ਕੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ।

ਪਰਮਾਤਮਾ ਇੱਕ ਹੈ ਅਤੇ ਹਰ ਥਾਂ ਮੌਜੂਦ ਹੈ। ਸਦਾ ਕੇਵਲ ਇੱਕ ਪਰਮਾਤਮਾ ਦੀ ਹੀ ਭਗਤੀ ਕਰੋ।

ਮਨੁੱਖ ਨੂੰ ਮਿਹਨਤ ਕਰਕੇ, ਲਾਲਚ ਨੂੰ ਤਿਆਗ ਕੇ ਅਤੇ ਕੇਵਲ ਇਮਾਨਦਾਰੀ ਨਾਲ ਹੀ ਪੈਸਾ ਕਮਾਉਣਾ ਚਾਹੀਦਾ ਹੈ।

ਗਰੀਬਾਂ ਅਤੇ ਲੋੜਵੰਦਾਂ ਦੀ ਮਿਹਨਤ ਅਤੇ ਸੱਚਾਈ ਨਾਲ ਮਦਦ ਕੀਤੀ ਜਾਣੀ ਚਾਹੀਦੀ ਹੈ।

ਕਿਸੇ ਦਾ ਹੱਕ ਨਹੀਂ ਖੋਹਣਾ ਚਾਹੀਦਾ।

ਜੇਕਰ ਕਿਸੇ ਨੂੰ ਪੈਸੇ ਜਾਂ ਕਿਸੇ ਹੋਰ ਮਦਦ ਦੀ ਲੋੜ ਹੈ, ਤਾਂ ਸਾਨੂੰ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ।

ਆਪਣੀ ਕਮਾਈ ਦਾ 10ਵਾਂ ਹਿੱਸਾ ਦਾਨ ਵਿੱਚ ਅਤੇ 10ਵਾਂ ਹਿੱਸਾ ਪਰਮਾਤਮਾ ਦੀ ਭਗਤੀ ਵਿੱਚ ਲਗਾਉਣਾ ਚਾਹੀਦਾ ਹੈ।

ਪੈਸੇ ਨੂੰ ਜੇਬ ਵਿੱਚ ਥਾਂ ਦੇਣੀ ਚਾਹੀਦੀ ਹੈ ਦਿਲ ਵਿੱਚ ਨਹੀਂ।

ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਰੇ ਮਰਦ ਅਤੇ ਔਰਤਾਂ ਬਰਾਬਰ ਹਨ।

ਗੁਰੂ ਦੀ ਅਵਾਜ਼ ਪਰਮਾਤਮਾ ਦੀ ਆਵਾਜ਼ ਹੈ। ਇਹੀ ਗਿਆਨ ਅਤੇ ਨਿਰਵਾਣ ਦਾ ਸੱਚਾ ਸੋਮਾ ਹੈ।

ਹਉਮੈ, ਈਰਖਾ, ਲੋਭ, ਲਾਲਚ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੇ। ਇਸ ਲਈ ਇਨ੍ਹਾਂ ਤੋਂ ਦੂਰ ਰਹੋ।

Published by:Amelia Punjabi
First published:

Tags: Gurdwara Kartarpur Sahib, Gurpurab, Guru Nanak Dev, Kartarpur Langha, Nankana Sahib