Home /News /lifestyle /

Guru Purnima 2022: ਗੁਰੂ ਪੂਰਨਿਮਾ 'ਤੇ ਰਾਸ਼ੀ ਅਨੁਸਾਰ ਕਰੋ ਦਾਨ, ਮਿਲਣਗੇ ਅਨੇਕਾਂ ਲਾਭ

Guru Purnima 2022: ਗੁਰੂ ਪੂਰਨਿਮਾ ਦਾ ਤਿਉਹਾਰ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਇੱਕ ਵਿਸ਼ੇਸ਼ ਮਾਨਤਾ ਵੀ ਹੈ। ਇਸ ਦਿਨ ਗੁਰੂਆਂ ਦੀ ਪੂਜਾ ਅਤੇ ਸਤਿਕਾਰ ਕੀਤਾ ਜਾਂਦਾ ਹੈ। ਭਾਰਤ ਵਿੱਚ ਗੁਰੂ ਸ਼ਿਸ਼ ਦੀ ਪਰੰਪਰਾ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਤੋਂ ਬਿਨਾਂ ਚੇਲਾ ਆਪਣੀ ਜ਼ਿੰਦਗੀ ਦਾ ਟੀਚਾ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਹੀ ਆਪਣੇ ਚੇਲਿਆਂ ਨੂੰ ਸਹੀ ਰਸਤਾ ਦਿਖਾਉਂਦੇ ਹਨ।

ਹੋਰ ਪੜ੍ਹੋ ...
  • Share this:

ਹਰ ਸਾਲ ਹਾੜ ਦੇ ਮਹੀਨੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਗੁਰੂ ਪੂਰਨਿਮਾ ਵਜੋਂ ਮਨਾਇਆ ਜਾਂਦਾ ਹੈ। ਗੁਰੂ ਪੂਰਨਿਮਾ ਦੇ ਦਿਨ ਦਾਨ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ ਅਤੇ ਜੇਕਰ ਤੁਸੀਂ ਇਹ ਦਾਨ ਆਪਣੀ ਰਾਸ਼ੀ ਦੇ ਹਿਸਾਬ ਨਾਲ ਕਰਦੇ ਹੋ ਤਾਂ ਇਹ ਹੋਰ ਵੀ ਸ਼ੁਭ ਹੋ ਜਾਂਦਾ ਹੈ। ਭੋਪਾਲ ਦੇ ਜੋਤਸ਼ੀ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਦੱਸ ਰਹੇ ਹਨ ਗੁਰੂ ਪੂਰਨਿਮਾ ਦੇ ਦਿਨ ਰਾਸ਼ੀ ਦੇ ਹਿਸਾਬ ਨਾਲ ਕਿਹੜੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਦਾਨ ਕਰਨ ਨਾਲ ਤੁਸੀਂ ਆਪਣੇ ਜੀਵਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

- ਮੇਖ
ਮਾਨਤਾਵਾਂ ਦੇ ਅਨੁਸਾਰ, ਗੁਰੂ ਪੂਰਨਿਮਾ ਦੇ ਦਿਨ, ਮੇਖ ਰਾਸ਼ੀ ਦੇ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਗੁੜ ਅਤੇ ਲਾਲ ਰੰਗ ਦੇ ਕੱਪੜੇ ਦਾਨ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਵਿੱਤੀ ਸੰਕਟ ਦੂਰ ਹੋ ਜਾਂਦਾ ਹੈ।

-ਬ੍ਰਿਖ ਰਾਸ਼ੀ
ਬ੍ਰਿਖ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਖੰਡ ਦਾ ਦਾਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਬ੍ਰਿਖ ਰਾਸ਼ੀ ਦੇ ਲੋਕਾਂ ਨੂੰ ਆਪਣੇ ਪੂਜਾ ਘਰ 'ਚ ਘਿਓ ਦੀ ਅਖੰਡ ਜੌਤ ਜਗਾਉਣੀ ਚਾਹੀਦੀ ਹੈ।

-ਮਿਥੁਰ ਰਾਸ਼ੀ
ਮਿਥੁਨ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਗਾਂ ਨੂੰ ਹਰਾ ਚਾਰਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਸੀਂ ਹਰੀ ਮੂੰਗੀ ਦੀ ਦਾਲ ਵੀ ਦਾਨ ਕਰ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਿਆਹੁਤਾ ਜੀਵਨ ਖੁਸ਼ਹਾਲ ਰਹੇਗਾ।

-ਕਰਕ ਰਾਸ਼ੀ
ਕਰਕ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਚੌਲ ਦਾਨ ਕਰਨੇ ਚਾਹੀਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਤਣਾਅ ਦੂਰ ਹੁੰਦਾ ਹੈ।

-ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਕਣਕ ਦਾ ਦਾਨ ਕਰਨਾ ਚਾਹੀਦਾ ਹੈ। ਇਸ ਨਾਲ ਵਿਅਕਤੀ ਦਾ ਮਾਣ ਵਧਦਾ ਹੈ।

-ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਲੋਕਾਂ ਨੂੰ ਆਪਣੀ ਸਮਰਥਾ ਅਨੁਸਾਰ ਗੁਰੂ ਪੂਰਨਿਮਾ ਦੇ ਦਿਨ ਕਿਸੇ ਯੋਗ ਬ੍ਰਾਹਮਣ ਨੂੰ ਦਕਸ਼ਨਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੰਨਿਆ ਰਾਸ਼ੀ ਵਾਲੇ ਲੋਕ ਗਾਂ ਨੂੰ ਹਰਾ ਚਾਰਾ ਵੀ ਖੁਆ ਸਕਦੇ ਹਨ।

- ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਲੜਕੀਆਂ ਨੂੰ ਖੀਰ ਖੁਆਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਸਫਲਤਾ ਅਤੇ ਖੁਸ਼ਹਾਲੀ ਮਿਲਦੀ ਹੈ।

-ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਬਾਂਦਰਾਂ ਨੂੰ ਛੋਲੇ ਅਤੇ ਗੁੜ ਦਾ ਭੋਜਨ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗਰੀਬ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਪੜ੍ਹਨ ਲਿਖਣ ਲਈ ਤੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ।

-ਧਨੁ ਰਾਸ਼ੀ
ਧਨੁ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਮੰਦਰਾਂ ਵਿੱਚ ਛੋਲਿਆਂ ਦਾ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ।

-ਮਕਰ ਰਾਸ਼ੀ
ਮਕਰ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕੰਬਲ ਵੰਡਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਵਿਅਕਤੀ ਦੀ ਨੌਕਰੀ ਜਾਂ ਕਾਰੋਬਾਰ ਵਿਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।

-ਕੁੰਭ
ਕੁੰਭ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੂੰ ਕੱਪੜੇ, ਭੋਜਨ ਦਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁੰਭ ਰਾਸ਼ੀ ਵਾਲੇ ਲੋਕ ਵੀ ਮੰਦਰਾਂ 'ਚ ਕਾਲੇ ਉੜਦ ਦੀ ਦਾਲ ਦਾ ਦਾਨ ਕਰ ਸਕਦੇ ਹਨ।

-ਮੀਨ
ਮੀਨ ਰਾਸ਼ੀ ਦੇ ਲੋਕਾਂ ਨੂੰ ਗੁਰੂ ਪੂਰਨਿਮਾ ਦੇ ਦਿਨ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਹਲਦੀ ਅਤੇ ਛੋਲਿਆਂ ਦੀ ਬਣੀ ਮਠਿਆਈ ਦਾ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
Published by:rupinderkaursab
First published:

Tags: Hindu, Hinduism, Horoscope, Rashifal Today, Religion

ਅਗਲੀ ਖਬਰ