ਹਾਲ ਹੀ 'ਚ ਦਿੱਲੀ ਦੇ ਏਮਜ਼ ਹਸਪਤਾਲ 'ਚ ਡਾਟਾ ਹੈਕਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਹੈਕਰ ਹੁਣ ਆਪਣਾ ਸ਼ਿਕਾਰ ਸਮਾਰਟਫੋਨ, ਲੈਪਟਾਪ ਅਤੇ ਵਾਇਰਲੈੱਸ ਈਅਰ ਪਲੱਗਸ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਬਣਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਦੀ ਗੱਲਬਾਤ ਵੀ ਰਿਕਾਰਡ ਕੀਤੀ ਜਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹੈਕਰ ਤੁਹਾਡੇ ਵਾਇਰਲੈੱਸ ਈਅਰ ਪਲੱਗ ਨੂੰ ਹੈਕ ਕਰਕੇ ਤੁਹਾਡਾ ਡਾਟਾ ਹੈਕ ਕਰ ਸਕਦੇ ਹਨ। ਤੁਹਾਡੀ ਡਿਵਾਈਸ ਨਾਲ ਪੇਅਰ ਬਣਾਉਣ ਤੋਂ ਬਾਅਦ, ਹੈਕਰ ਇਸ ਵਿੱਚ ਮਾਲਵੇਅਰ ਇੰਸਟਾਲ ਕਰਦੇ ਹਨ ਅਤੇ ਤੁਹਾਡੀ ਡਿਵਾਈਸ ਦੀ ਸਕਿਓਰਿਟੀ ਨੂੰ ਡਿਸੇਬਲ ਕਰ ਦਿੰਦੇ ਹਨ। ਇਸ ਪ੍ਰਕਿਰਿਆ ਨੂੰ ਬਲੂਬੱਗਿੰਗ ਕਿਹਾ ਜਾਂਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਲੂਬਗਿੰਗ ਕੀ ਹੈ ਅਤੇ ਹੈਕਰ ਤੁਹਾਡੇ ਡੇਟਾ ਨੂੰ ਕਿਵੇਂ ਹੈਕ ਕਰ ਸਕਦੇ ਹਨ...
ਕੀ ਹੈ ਬਲੂਬੱਗਿੰਗ : ਬਲੂਬੱਗਿੰਗ ਹੈਕਿੰਗ ਦੀ ਇੱਕ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਦੇ ਜ਼ਰੀਏ, ਹੈਕਰ ਕਿਸੇ ਵੀ ਆਨ-ਡਿਵਾਈਸ ਬਲੂਟੁੱਥ ਕਨੈਕਸ਼ਨ ਨੂੰ ਸਰਚ ਕਰ ਕੇ ਉਪਭੋਗਤਾ ਦੇ ਡੇਟਾ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ। ਇੱਕ ਵਾਰ ਹੈਕਰ ਤੁਹਾਡੀ ਡਿਵਾਈਸ ਨੂੰ ਹੈਕ ਕਰ ਲੈਂਦੇ ਹਨ, ਉਹ ਤੁਹਾਡੇ ਫੋਨ 'ਤੇ ਹੋਣ ਵਾਲੀਆਂ ਸਾਰੀਆਂ ਗੱਲਬਾਤਾਂ ਨੂੰ ਸੁਣ ਸਕਦੇ ਹਨ, ਸਾਰੇ ਸੰਦੇਸ਼ ਪੜ੍ਹ ਸਕਦੇ ਹਨ ਅਤੇ ਕਿਸੇ ਹੋਰ ਨੂੰ ਭੇਜ ਸਕਦੇ ਹਨ। ਇਸ 'ਚ ਯੂਜ਼ਰ ਦੇ ਫੋਨ ਜਾਂ ਲੈਪਟਾਪ ਨੂੰ ਹੈਕ ਕਰਨ ਲਈ ਬਲੂ ਬਗਿੰਗ ਵਿਧੀ 'ਚ ਬਲੂਟੁੱਥ ਦੀ ਵਰਤੋਂ ਕੀਤੀ ਜਾਂਦੀ ਹੈ। ਹੈਕਰ ਬਲੂਬੱਗਿੰਗ ਰਾਹੀਂ ਨਾ ਸਿਰਫ ਬਲੂਟੁੱਥ ਡਿਵਾਈਸ ਨੂੰ ਹੈਕ ਕਰਦੇ ਹਨ ਬਲਕਿ ਤੁਹਾਡੀ ਡਿਵਾਈਸ ਦਾ ਸਾਰਾ ਡਾਟਾ ਵੀ ਦੇਖ ਸਕਦੇ ਹਨ। ਇੱਕ ਵਾਰ ਡੇਟਾ ਹੈਕ ਹੋ ਜਾਣ ਤੋਂ ਬਾਅਦ, ਹੈਕਰ ਤੁਹਾਡੀ ਡਿਵਾਈਸ ਤੋਂ ਕਾਲਾਂ ਸੁਣ ਸਕਦੇ ਹਨ ਅਤੇ ਸੰਦੇਸ਼ ਪੜ੍ਹ ਸਕਦੇ ਹਨ। ਇਸ ਤੋਂ ਬਾਅਦ, ਹੈਕਰ ਲਈ ਬਲੂ ਬੱਗ ਵਾਲੇ ਫੋਨ 'ਤੇ ਆਉਣ ਵਾਲੇ OTP ਨੂੰ ਐਕਸੈਸ ਕਰਨਾ ਆਸਾਨ ਹੋ ਜਾਂਦਾ ਹੈ।
ਬਲੂਬੱਗਿੰਗ ਤੋਂ ਕਿਵੇਂ ਬਚੀਏ : ਇਸ ਲਈ ਤੁਸੀਂ ਕੁੱਝ Tips ਅਪਣਾ ਸਕਦੇ ਹੋ
ਆਪਣੀ ਡਿਵਾਈਸ ਦਾ ਓਐਸ ਸਾਫਟਵੇਅਰ ਅੱਪ ਟੂ ਡੇਟ ਰੱਖੋ ਤੇ ਸਕਿਓਰਿਟੀ ਪੈਚ ਵੀ ਸਮੇਂ ਸਿਰ ਇੰਸਟਾਲ ਕਰਦੇ ਰਹੋ। ਪਬਲਿਕ ਵਾਈ-ਫਾਈ ਦੀ ਵਰਤੋਂ ਕਰਨ ਤੋਂ ਬਚੋ। ਨਾਲ ਹੀ, ਜੇਕਰ ਬਲੂਟੁੱਥ ਰਾਹੀਂ ਕੋਈ ਮੈਸੇਜ ਜਾਂ ਫਾਈਲ ਪ੍ਰਾਪਤ ਕਰਨ ਲਈ ਰਿਕਵੈਸਟ ਆਉਂਦੀ ਹੈ ਤਾਂ ਇਸ ਨੂੰ ਫੌਰਨ ਰੱਦ ਕਰ ਦਿਓ। ਜਦੋਂ ਵੀ ਤੁਹਾਡਾ ਫ਼ੋਨ ਜਾਂ ਬਲੂਟੁੱਥ ਜਾਂ ਵਾਈ-ਫਾਈ ਸਪੋਰਟ ਵਾਲਾ ਕੋਈ ਹੋਰ ਯੰਤਰ ਕਿਸੇ ਪਬਲਿਕ ਵਾਇਰਲੈੱਸ ਇੰਟਰਨੈੱਟ ਕਨੈਕਸ਼ਨ ਨਾਲ ਕਨੈਕਟ ਹੁੰਦਾ ਹੈ, ਤਾਂ ਇਸ ਨੂੰ ਰੀਸਟਾਰਟ ਕਰੋ। ਡਿਵਾਈਸ ਦੇ ਹੌਟਸਪੌਟ ਸ਼ੇਅਰਿੰਗ ਜਾਂ ਬਲੂਟੁੱਥ ਕਨੈਕਸ਼ਨ ਲਈ ਕਦੇ ਵੀ ਨਿੱਜੀ ਨਾਮ ਦੀ ਵਰਤੋਂ ਨਾ ਕਰੋ। ਪਬਲਿਕ ਇੰਟਰਨੈੱਟ ਸੇਵਾ ਨਾਲ ਕਨੈਕਟ ਕਰ ਕੇ ਕੋਈ ਵੀ ਵਿੱਤੀ ਲੈਣ-ਦੇਣ ਨਾ ਕਰੋ। ਵੈਸੇ ਤਾਂ ਆਪਣੀ ਡਿਵਾਈਸ ਦਾ ਬਲੂਟੁੱਥ ਬੰਦ ਰੱਖੋ ਤੇ ਜੇ ਆਨ ਕੀਤਾ ਹੈ ਤਾਂ ਜਾਂਚ ਕਰਦੇ ਰਹੋ ਕਿ ਇਹ ਕਿਸ ਡਿਵਾਈਸ ਨਾਲ ਕਨੈਕਟ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cyber attack, Cyber crime, Hackers, Tech News, Tech updates