ਸਮਾਰਟਫੋਨ ਤੋਂ ਬਿਨ੍ਹਾਂ ਅੱਜ ਸਾਡੇ ਬਹੁਤ ਸਾਰੇ ਕੰਮ ਜਿਵੇਂ ਨਾ-ਮੁਮਕਿਨ ਹੀ ਹਨ। ਕਿਸੇ ਨੂੰ ਫੋਨ ਕਰਨਾ ਹੋਵੇ ਜਾਂ ਪੈਸੇ ਭੇਜਣੇ ਹੋਣ, ਅਸੀਂ ਆਪਣਾ ਸਮਾਰਟਫੋਨ ਲੈਂਦੇ ਹਾਂ ਤੇ ਕੰਮ ਹੋ ਜਾਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਸਮਾਰਟਫੋਨ ਅਜਿਹੀ ਡਿਵਾਈਸ ਹਨ ਜਿਹਨਾਂ 'ਤੇ ਹੈਕਿੰਗ ਸਭ ਤੋਂ ਵੱਧ ਹੁੰਦੀ ਹੈ। ਪਰ ਇਸ ਗੱਲ ਦਾ ਪਤਾ ਕਿਵੇਂ ਲੱਗੇ ਕਿ ਫੋਨ ਹੈਕਿੰਗ ਦਾ ਸ਼ਿਕਾਰ ਹੈ ਜਾਂ ਨਹੀਂ। ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਫ਼ੋਨ ਹੈਕ ਹੋਇਆ ਹੈ ਜਾਂ ਨਹੀਂ।
ਜਲਦੀ ਡਾਟਾ ਖਤਮ ਹੋਣਾ: ਜੇਕਰ ਤੁਹਾਡਾ ਡਾਟਾ ਇੰਟਰਨੇਟ ਦੀ ਵਰਤੋਂ ਤੋਂ ਬਿਨ੍ਹਾਂ ਹੀ ਬਹੁਤ ਜਲਦੀ ਖਤਮ ਹੋ ਰਿਹਾ ਹੈ ਤਾਂ ਤੁਹਾਨੂੰ ਇਸ ਬਾਰੇ ਜਾਨਣਾ ਹੋਵੇਗਾ। ਇੰਟਰਨੈਟ ਦੀ ਵਰਤੋਂ ਕਰਕੇ ਡਾਟਾ ਜਲਦੀ ਖਤਮ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਕਈ ਐਪਸ ਬੈਕਗ੍ਰਾਊਂਡ 'ਚ ਵੀ ਕੰਮ ਕਰਦੇ ਰਹਿੰਦੇ ਹਨ ਪਰ ਇਹ ਡਾਟਾ ਬਹੁਤ ਘੱਟ ਖਪਤ ਕਰਦਾ ਹੈ ਅਤੇ ਸਾਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ। ਜੇਕਰ ਤੁਸੀਂ ਸਾਰੇ ਐੱਪ ਬੰਦ ਵੀ ਕਰ ਦਿੰਦੇ ਹੋ ਤਾਂ ਤੁਹਾਡਾ ਡਾਟਾ ਜੇਕਰ ਫਿਰ ਵੀ ਖਤਮ ਹੋ ਰਿਹਾ ਹੈ ਤਾਂ ਇਹ ਹੈਕਿੰਗ ਦਾ ਨਤੀਜਾ ਹੋ ਸਕਦਾ ਹੈ।
ਫੋਨ ਹੈਂਗ ਹੋਣਾ: ਜੇਕਰ ਤੁਹਾਡਾ ਫੋਨ ਬਹੁਤ ਹੈਂਗ ਹੋ ਰਿਹਾ ਹੈ ਤਾਂ ਵੀ ਤੁਹਾਨੂੰ ਆਪਣੇ ਫੋਨ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਹਾਲਾਂਕਿ, ਫੋਨ ਹੈਂਗ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜਿਵੇਂ ਫੋਨ ਦੀ ਰੈਮ ਦੀ ਕਮੀ, ਸਟੋਰੇਜ ਦੀ ਕਮੀ ਆਦਿ। ਬਹੁਤ ਲੋਕ ਆਪਣੇ ਫੋਨ ਵਿੱਚ ਗੇਮਾਂ ਭਰਦੇ ਹਨ ਜਿਸ ਕਰਕੇ ਵੀ ਫੋਨ ਹੈਂਗ ਹੋਣ ਲੱਗਦਾ ਹੈ।
ਫ਼ੋਨ ਦਾ ਗਰਮ ਹੋਣਾ: ਫ਼ੋਨ ਦਾ ਬਾਰ ਬਾਰ ਗਰਮ ਹੋਣਾ ਵੀ ਇਸ ਦੇ ਹੈਕ ਹੋਣ ਦਾ ਸੰਕੇਤ ਹੋ ਸਕਦਾ ਹੈ। ਇਸ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਜਿਵੇਂ ਕਿ ਫੋਨ 'ਚ ਪਾਣੀ ਚਲਾ ਜਾਣਾ, ਸ਼ਾਰਟ ਸਰਕਟ ਹੋਣਾ, ਲੰਬੇ ਸਮੇਂ ਤੱਕ ਗੇਮ ਖੇਡਣਾ ਜਾਂ ਚਾਰਜਿੰਗ ਪੋਰਟ 'ਚ ਖਰਾਬੀ ਹੋਣਾ, ਪਰ ਜੇਕਰ ਇਨ੍ਹਾਂ 'ਚੋਂ ਕੋਈ ਵੀ ਕਾਰਨ ਨਹੀਂ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਫੋਨ ਹੈਕ ਹੋ ਗਿਆ ਹੈ।
ਫ਼ੋਨ ਦਾ ਅਜੀਬੋ-ਗਰੀਬ ਵਿਵਹਾਰ: ਹੈਕ ਹੋਣ ਦੀ ਇੱਕ ਨਿਸ਼ਾਨੀ ਇਹ ਵੀ ਹੁੰਦੀ ਹੈ ਕਿ ਤੁਹਾਡਾ ਫੋਨ ਅਜੀਬੋ-ਗਰੀਬ ਵਿਵਹਾਰ ਕਰਨ ਲਗਦਾ ਹੈ। ਤੁਸੀਂ ਕੋਈ ਹੋਰ ਬਟਨ ਦੱਬਦੇ ਹੋ ਤੇ ਫੋਨ ਕੁੱਝ ਹੋਰ ਹੀ ਐਕਸ਼ਨ ਕਰਦਾ ਹੈ। ਜੇਕਰ ਇਹ ਸਮੱਸਿਆ ਤੁਹਾਡੇ ਫ਼ੋਨ ਵਿੱਚ ਵੀ ਹੋ ਰਹੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਡਾ ਫ਼ੋਨ ਹੈਕ ਹੋ ਗਿਆ ਹੋਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।