Home /News /lifestyle /

ਕੰਘੀ ਕਰਨ ਵੇਲੇ ਵਾਲ ਝੜਨ ਤਾਂ ਇਸ ਦੇ ਇਹ ਹੋ ਸਕਦੇ ਹਨ ਕਾਰਨ, ਜ਼ਰੂਰ ਅਪਣਾਓ ਇਹ Tips

ਕੰਘੀ ਕਰਨ ਵੇਲੇ ਵਾਲ ਝੜਨ ਤਾਂ ਇਸ ਦੇ ਇਹ ਹੋ ਸਕਦੇ ਹਨ ਕਾਰਨ, ਜ਼ਰੂਰ ਅਪਣਾਓ ਇਹ Tips

ਵਾਲਾਂ ਵਿੱਚ ਨਮੀ ਆਉਣ ਤੋਂ ਬਾਅਦ ਇਹ ਬਹੁਤ ਕਮਜ਼ੋਰ ਹੋ ਜਾਂਦੇ ਹਨ

ਵਾਲਾਂ ਵਿੱਚ ਨਮੀ ਆਉਣ ਤੋਂ ਬਾਅਦ ਇਹ ਬਹੁਤ ਕਮਜ਼ੋਰ ਹੋ ਜਾਂਦੇ ਹਨ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿੱਚ ਲਗਭਗ 35 ਮਿਲੀਅਨ ਪੁਰਸ਼ ਅਤੇ 20 ਮਿਲੀਅਨ ਤੋਂ ਵੱਧ ਔਰਤਾਂ ਬਹੁਤ ਜ਼ਿਆਦਾ ਵਾਲ ਝੜਨ ਤੋਂ ਪੀੜਤ ਹਨ। ਜੇਕਰ ਤੁਸੀਂ ਵੀ ਵਾਲ ਜੜਨ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਤੁਸੀਂ ਕੰਘੀ ਕਰਨ ਨੂੰ ਲੈ ਕੇ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖ ਸਕਦੇ ਹੋ...

ਹੋਰ ਪੜ੍ਹੋ ...
  • Share this:

Hair Care Tips: ਬਹੁਤ ਜ਼ਿਆਦਾ ਵਾਲ ਝੜਨਾ ਕਈ ਵਾਰ ਕੁਝ ਵੱਡੀਆਂ ਬਿਮਾਰੀਆਂ, ਹਾਰਮੋਨਲ ਬਦਲਾਅ, ਰਸਾਇਣਕ ਵਾਲਾਂ ਦੇ ਉਤਪਾਦਾਂ ਦੀ ਜ਼ਿਆਦਾ ਵਰਤੋਂ ਜਾਂ ਮਾੜੀ ਖੁਰਾਕ ਦਾ ਨਤੀਜਾ ਹੋ ਸਕਦਾ ਹੈ। ਪਰ ਤੁਸੀਂ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਗਲਤ ਤਰੀਕੇ ਨਾਲ ਕੰਘੀ ਕਰਨ ਨਾਲ ਵੀ ਵਾਲ ਝੜ ਸਕਦੇ ਹਨ ਅਤੇ ਤੁਸੀਂ ਗੰਜੇਪਨ ਦਾ ਸ਼ਿਕਾਰ ਵੀ ਹੋ ਸਕਦੇ ਹੋ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿੱਚ ਲਗਭਗ 35 ਮਿਲੀਅਨ ਪੁਰਸ਼ ਅਤੇ 20 ਮਿਲੀਅਨ ਤੋਂ ਵੱਧ ਔਰਤਾਂ ਬਹੁਤ ਜ਼ਿਆਦਾ ਵਾਲ ਝੜਨ ਤੋਂ ਪੀੜਤ ਹਨ। ਜੇਕਰ ਤੁਸੀਂ ਵੀ ਵਾਲ ਜੜਨ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਤੁਸੀਂ ਕੰਘੀ ਕਰਨ ਨੂੰ ਲੈ ਕੇ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖ ਸਕਦੇ ਹੋ...

ਸਹੀ ਤਰੀਕੇ ਨਾਲ ਕਰੋ ਕੰਘੀ : ਕਈਆਂ ਨੂੰ ਇਹ ਆਦਤ ਹੁੰਦੀ ਹੈ ਕਿ ਉਹ ਬਹੁਤ ਜ਼ੋਰ ਨਾਲ ਕੰਘੀ ਵਾਲਾਂ ਵਿੱਚ ਫੇਰਦੇ ਹਨ। ਪਰ ਇਹ ਸਹੀ ਤਰੀਕਾ ਨਹੀਂ ਹੈ, ਇਹ ਵਾਲਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਸਕਦਾ ਹੈ। ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਰੱਖਣ ਲਈ ਪਹਿਲਾਂ ਵਾਲਾਂ ਦੇ ਸਿਰਿਆਂ ਤੋਂ ਗੁੰਝਲਦਾਰ ਵਾਲਾਂ ਨੂੰ ਕੰਘੀ ਕਰਨਾ ਸ਼ੁਰੂ ਕਰੋ ਤੇ ਫਿਰ ਉੱਪਰ ਵਰ ਜਾਓ। ਇਸ ਨਾਲ ਵਾਲਾਂ ਵਿੱਚ ਸਹੀ ਕਰੀਕੇ ਨਾਲ ਕੰਘੀ ਹੋ ਸਕੇਗੀ ਤੇ ਵਾਲ ਨਹੀਂ ਝੜਨਗੇ।

ਸ਼ੈਂਪੂ ਕਰਨ ਤੋਂ ਬਾਅਦ ਵਾਲਾਂ ਨੂੰ ਕੰਘੀ ਨਾ ਕਰੋ : ਗਿੱਲੇ ਹੋਣ 'ਤੇ ਵਾਲ ਸਭ ਤੋਂ ਜ਼ਿਆਦਾ ਕਮਜ਼ੋਰ ਹੁੰਦੇ ਹਨ। ਇਸ ਲਈ ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਛਾਂਟ ਲਓ ਅਤੇ ਸ਼ੈਂਪੂ ਨਾਲ ਧੋ ਲਓ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਉਸ ਵੇਲੇ ਹੀ ਵਾਲਾਂ ਨੂੰ ਕੰਘੀ ਕਰੋ।

ਵਾਲਾਂ ਉੱਤੇ ਕੋਈ ਪ੍ਰਾਡਕਟ ਲਗਾਉਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰਨਾ: ਜੇ ਤੁਸੀਂ ਸੀਰਮ, ਹੇਅਰ ਪੈਕ ਆਦਿ ਲਗਾਉਣ ਤੋਂ ਬਾਅਦ ਆਪਣੇ ਵਾਲਾਂ ਨੂੰ ਕੰਘੀ ਕਰਦੇ ਹੋ, ਤਾਂ ਇਸ ਨਾਲ ਕਈ ਗੁਣਾ ਜ਼ਿਆਦਾ ਵਾਲ ਝੜ ਸਕਦੇ ਹਨ। ਦੱਸ ਦੇਈਏ ਕਿ ਵਾਲਾਂ ਵਿੱਚ ਨਮੀ ਆਉਣ ਤੋਂ ਬਾਅਦ ਇਹ ਬਹੁਤ ਕਮਜ਼ੋਰ ਹੋ ਜਾਂਦੇ ਹਨ। ਇਸ ਹਾਲਤ ਵਿੱਚ ਜੇਕਰ ਜ਼ਿਆਦਾ ਸਟ੍ਰੈਚਿੰਗ ਹੁੰਦੀ ਹੈ ਤਾਂ ਵਾਲਾਂ ਦੀ ਬਣਤਰ ਖ਼ਰਾਬ ਹੋ ਸਕਦੀ ਹੈ ਅਤੇ ਇਹ ਜ਼ਿਆਦਾ ਝੜ ਸਕਦੇ ਹਨ।

ਪਲਾਸਟਿਕ ਕੰਘੀ ਦੀ ਵਰਤੋਂ ਨਾ ਕਰੋ : ਜਦੋਂ ਤੁਸੀਂ ਵਾਲਾਂ ਲਈ ਪਲਾਸਟਿਕ ਦੀ ਕੰਘੀ ਦੀ ਵਰਤੋਂ ਕਰਦੇ ਹੋ, ਤਾਂ ਇਹ ਦੋਵੇਂ ਸੰਪਰਕ ਵਿੱਚ ਆਉਂਦੇ ਹੀ ਸਟੈਟਿਨ ਊਰਜਾ ਪੈਦਾ ਕਰਦੇ ਹਨ, ਜਿਸ ਨਾਲ ਵਾਲਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਲੱਕੜ ਦੀ ਕੰਘੀ ਦੀ ਵਰਤੋਂ ਹੀ ਕਰੋ।

Published by:Tanya Chaudhary
First published:

Tags: Beauty tips, Hair Care Tips, Lifestyle