Home /News /lifestyle /

Hair care: ਲੰਬੇ ਤੇ ਖੂਬਸੂਰਤ ਬਣਾਉਣੇ ਹਨ ਵਾਲ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਸਰ੍ਹੋਂ ਦੇ ਤੇਲ ਦੀ ਵਰਤੋਂ, ਜਾਣੋ ਫਾਇਦੇ

Hair care: ਲੰਬੇ ਤੇ ਖੂਬਸੂਰਤ ਬਣਾਉਣੇ ਹਨ ਵਾਲ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਸਰ੍ਹੋਂ ਦੇ ਤੇਲ ਦੀ ਵਰਤੋਂ, ਜਾਣੋ ਫਾਇਦੇ

ਵਾਲਾਂ ਵਿੱਚ ਨਮੀ ਆਉਣ ਤੋਂ ਬਾਅਦ ਇਹ ਬਹੁਤ ਕਮਜ਼ੋਰ ਹੋ ਜਾਂਦੇ ਹਨ

ਵਾਲਾਂ ਵਿੱਚ ਨਮੀ ਆਉਣ ਤੋਂ ਬਾਅਦ ਇਹ ਬਹੁਤ ਕਮਜ਼ੋਰ ਹੋ ਜਾਂਦੇ ਹਨ

Hair Care Tips: ਤੇਲ ਦੀ ਵਰਤੋਂ ਲਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ ਪਰ ਸਮੇਂ ਦੇ ਬਦਲਣ ਨਾਲ ਲੋਕ ਮਹਿੰਗੇ ਹੇਅਰ ਪ੍ਰਾਡਕਟ ਦਾ ਰੁੱਖ ਕਰ ਰਹੇ ਹਨ। ਚਾਹੇ ਵਾਲਾਂ ਦੀ ਗਰੋਥ ਵਧਾਉਣ ਦੀ ਗੱਲ ਹੋਵੇ ਜਾਂ ਵਾਲਾਂ ਦੀ ਬਣਤਰ ਨੂੰ ਸੁਧਾਰਨ ਲਈ ਸਰ੍ਹੋਂ ਦਾ ਤੇਲ ਹਰ ਥਾਂ ਲਾਭਦਾਇਕ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...

ਹੋਰ ਪੜ੍ਹੋ ...
  • Share this:

Hair Care Tips: ਜੇਕਰ ਤੁਸੀਂ ਵਾਲਾਂ ਨੂੰ ਮਜ਼ਬੂਤ ​​ਅਤੇ ਸੰਘਣਾ ਬਣਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਸਰ੍ਹੋਂ ਦਾ ਤੇਲ ਤੁਹਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਜੋ ਵਾਲਾਂ ਨੂੰ ਜੜ੍ਹ ਤੋਂ ਮਜ਼ਬੂਤ ​​ਕਰਨ ਦੇ ਨਾਲ-ਨਾਲ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਤੇਲ ਦੀ ਵਰਤੋਂ ਲਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ ਪਰ ਸਮੇਂ ਦੇ ਬਦਲਣ ਨਾਲ ਲੋਕ ਮਹਿੰਗੇ ਹੇਅਰ ਪ੍ਰਾਡਕਟ ਦਾ ਰੁੱਖ ਕਰ ਰਹੇ ਹਨ। ਚਾਹੇ ਵਾਲਾਂ ਦੀ ਗਰੋਥ ਵਧਾਉਣ ਦੀ ਗੱਲ ਹੋਵੇ ਜਾਂ ਵਾਲਾਂ ਦੀ ਬਣਤਰ ਨੂੰ ਸੁਧਾਰਨ ਲਈ ਸਰ੍ਹੋਂ ਦਾ ਤੇਲ ਹਰ ਥਾਂ ਲਾਭਦਾਇਕ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...

ਲੰਬੇ ਹੁੰਦੇ ਹਨ ਵਾਲ: ਸਰ੍ਹੋਂ ਜੇ ਤੇਲ ਵਿੱਚ ਐਂਟੀਆਕਸੀਡੈਂਟ, ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ, ਵਿਟਾਮਿਨ ਬੀ3, ਓਮੇਗਾ 3 ਫੈਟੀ ਐਸਿਡ ਆਦਿ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਉਹ ਵਾਲਾਂ ਦੇ ਵਿਕਾਸ ਵਿੱਚ ਸੁਧਾਰ ਕਰਦੇ ਹਨ, ਨਤੀਜੇ ਵਜੋਂ ਵਾਲਾਂ ਦੀ ਲੰਬਾਈ ਵਧਦੀ ਹੈ।

ਦੋ ਮੂੰਹੇ ਵਾਲਾਂ ਤੋਂ ਮਿਲਦਾ ਹੈ ਛੁਟਕਾਰਾ : ਜੇਕਰ ਤੁਸੀਂ ਨਹਾਉਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਵਾਲਾਂ 'ਚ ਸਰ੍ਹੋਂ ਦਾ ਤੇਲ ਲਗਾਓ ਅਤੇ ਕੁਝ ਦੇਰ ਲਈ ਇਸ ਨੂੰ ਛੱਡ ਦਿਓ ਤਾਂ ਹੌਲੀ-ਹੌਲੀ ਇਸ ਨਾਲ ਸਪਲਿਟ ਐਂਡਸ ਦੀ ਸਮੱਸਿਆ ਦੂਰ ਹੋ ਸਕਦੀ ਹੈ। ਤੁਸੀਂ ਚਾਹੋ ਤਾਂ ਇਸ਼ਨਾਨ ਕਰਨ ਤੋਂ ਬਾਅਦ ਵੀ ਵਾਲਾਂ 'ਤੇ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲਗਾ ਸਕਦੇ ਹੋ।

ਵਾਲਾਂ ਨੂੰ ਮਿਲਦਾ ਹੈ ਪੋਸ਼ਣ : ਸਰ੍ਹੋਂ ਦਾ ਤੇਲ ਨਾ ਸਿਰਫ਼ ਵਾਲਾਂ ਨੂੰ ਨਰਮ, ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ, ਸਗੋਂ ਇਹ ਹਰ ਤਰ੍ਹਾਂ ਦਾ ਪੋਸ਼ਣ ਵੀ ਦਿੰਦਾ ਹੈ। ਮਾਹਿਰਾਂ ਅਨੁਸਾਰ ਇਸ ਵਿੱਚ ਸੇਲੇਨੀਅਮ, ਓਮੇਗਾ-3 ਫੈਟੀ ਐਸਿਡ ਅਤੇ ਪ੍ਰੋਟੀਨ ਪਾਏ ਜਾਂਦੇ ਹਨ, ਜਿਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਬੀ-3 ਯਾਨੀ ਨਿਆਸੀਨ ਵੀ ਪਾਇਆ ਜਾਂਦਾ ਹੈ ਜੋ ਵਾਲਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਵਾਲ ਝੜਨ ਨੂੰ ਰੋਕਦਾ ਹੈ ਸਰ੍ਹੋਂ ਦਾ ਤੇਲ : ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਸਰ੍ਹੋਂ ਦੇ ਤੇਲ ਨਾਲ ਆਪਣੇ ਵਾਲਾਂ ਦੀ ਮਾਲਿਸ਼ ਕਰਦੇ ਹੋ, ਤਾਂ ਇਸ ਨਾਲ ਖੂਨ ਦਾ ਸੰਚਾਰ ਵਧਦਾ ਹੈ ਅਤੇ ਤੁਹਾਡੇ ਵਾਲ ਮਜ਼ਬੂਤ ​​ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਝੜਨਾ ਬੰਦ ਹੋ ਜਾਂਦਾ ਹੈ।

ਵਾਲਾਂ ਦੀ ਖੁਸ਼ਕੀ ਹੁੰਦੀ ਹੈ ਦੂਰ : ਸਰ੍ਹੋਂ ਦੇ ਤੇਲ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ​​ਬਣਾਉਣ ਵਿੱਚ ਮਦਦ ਕਰਦੇ ਹਨ। ਸਰ੍ਹੋਂ ਦੇ ਤੇਲ ਦੀ ਮਦਦ ਨਾਲ ਵਾਲਾਂ ਦੀ ਖੁਸ਼ਕੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹ ਵਾਲਾਂ ਨੂੰ ਨਰਮ, ਕੋਮਲ ਅਤੇ ਸਿਹਤਮੰਦ ਰੱਖਦਾ ਹੈ ਅਤੇ ਕੰਡੀਸ਼ਨਿੰਗ ਵਿੱਚ ਮਦਦ ਕਰਦਾ ਹੈ।

Published by:Krishan Sharma
First published:

Tags: Fashion tips, Hair Care Tips, Hair Growth Diet, Health care tips, Health news, Healthy oils, Life style