Home /News /lifestyle /

Republic Day 2023 Wishes: ਇਹ ਵਧਾਈ ਸੰਦੇਸ ਭੇਜ ਕੇ ਮਨਾਓ 74ਵਾਂ ਗਣਤੰਤਰ ਦਿਵਸ 

Republic Day 2023 Wishes: ਇਹ ਵਧਾਈ ਸੰਦੇਸ ਭੇਜ ਕੇ ਮਨਾਓ 74ਵਾਂ ਗਣਤੰਤਰ ਦਿਵਸ 

Republic day 2023

Republic day 2023

ਭਾਰਤੀ ਸੰਵਿਧਾਨ ਨੂੰ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੋਣ ਦਾ ਮਾਣ ਵੀ ਹਾਸਲ ਹੈ। ਭਾਰਤੀ ਸੰਵਿਧਾਨ ਦੇ ਇਸ ਮਾਣ ਨੂੰ ਕਾਇਮ ਰੱਖਣ ਲਈ, ਦੇਸ਼ ਦੇ ਲੋਕਤੰਤਰੀ ਰਾਸ਼ਟਰ ਬਣਨ ਦੀਆਂ ਖੁਸ਼ੀਆਂ ਮਨਾਉਣ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਇਨਕਲਾਬੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ। ਇਸ ਲਈ ਅਸੀਂ ਤੁਹਾਡੇ ਨਾਲ ਗਣਤੰਤਰ ਦਿਵਸ ਦੇ ਵਧਾਈ ਸੰਦੇਸ਼ ਸਾਂਝੇ ਕਰਨ ਜਾ ਰਹੇ ਹਾਂ ਜੋ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਭੇਜ ਸਕਦੇ ਹੋ...

ਹੋਰ ਪੜ੍ਹੋ ...
  • Share this:

ਕੱਲ ਪੂਰਾ ਦੇਸ਼ ਆਪਣਾ 74ਵਾਂ ਗਣਤੰਤਰ ਦਿਵਸ ਮਨਾਉਣ ਜਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਇੱਕ ਸੰਵਿਧਾਨਕ ਅਤੇ ਲੋਕਤੰਤਰੀ ਰਾਸ਼ਟਰ ਬਣਨ ਦੇ ਰਾਹ 'ਤੇ ਤੁਰਿਆ ਸੀ। ਸਾਡੇ ਦੇਸ਼ ਦੇ ਮਹਾਨ ਨੇਤਾਵਾਂ ਤੇ ਬੁੱਧੀਜੀਵੀਆਂ ਨੇ ਮਿਲ ਕੇ ਸੰਵਿਧਾਨ ਤਿਆਰ ਕੀਤਾ, ਜੋ 26 ਜਨਵਰੀ 1950 ਨੂੰ ਲਾਗੂ ਹੋਇਆ। ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਗਿਆ। ਭਾਰਤ ਦਾ ਸੰਵਿਧਾਨ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰ ਦਾ ਸੰਵਿਧਾਨ ਹੈ। ਦੁਨੀਆ ਦੇ ਕਿਸੇ ਹੋਰ ਸੰਵਿਧਾਨ ਵਿੱਚ ਸਾਡੇ ਸੰਵਿਧਾਨ ਜਿੰਨੀ ਵਿਭਿੰਨਤਾ ਨਹੀਂ ਹੈ।

ਭਾਰਤੀ ਸੰਵਿਧਾਨ ਨੂੰ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੋਣ ਦਾ ਮਾਣ ਵੀ ਹਾਸਲ ਹੈ। ਭਾਰਤੀ ਸੰਵਿਧਾਨ ਦੇ ਇਸ ਮਾਣ ਨੂੰ ਕਾਇਮ ਰੱਖਣ ਲਈ, ਦੇਸ਼ ਦੇ ਲੋਕਤੰਤਰੀ ਰਾਸ਼ਟਰ ਬਣਨ ਦੀਆਂ ਖੁਸ਼ੀਆਂ ਮਨਾਉਣ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਇਨਕਲਾਬੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ। ਇਸ ਲਈ ਅਸੀਂ ਤੁਹਾਡੇ ਨਾਲ ਗਣਤੰਤਰ ਦਿਵਸ ਦੇ ਵਧਾਈ ਸੰਦੇਸ਼ ਸਾਂਝੇ ਕਰਨ ਜਾ ਰਹੇ ਹਾਂ ਜੋ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਭੇਜ ਸਕਦੇ ਹੋ...

ਦੇਸ਼ ਭਗਤਾਂ ਕਾਰਨ ਹੀ ਦੇਸ਼ ਦੀ ਸ਼ਾਨ ਹੈ

ਦੇਸ਼ ਭਗਤਾਂ ਕਾਰਨ ਹੀ ਦੇਸ਼ ਦਾ ਮਾਨ ਹੈ

ਅਸੀਂ ਉਸ ਦੇਸ਼ ਦੇ ਫੁੱਲ ਹਾਂ ਦੋਸਤੋ

ਜਿਸ ਦੇਸ਼ ਦਾ ਨਾਂ ਹਿੰਦੁਸਤਾਨ ਹੈ।

ਗਣਤੰਤਰ ਦਿਵਸ 2023 ਦੀਆਂ ਮੁਬਾਰਕਾਂ

ਦਿਲ ਚੋਂ ਨਿਕਲੇਗੀ ਨਹੀਂ ਮਰ ਕੇ ਵੀ ਵਤਨ ਦੀ ਉਲਫਤ

ਮੇਰੀ ਮਿੱਟੀ 'ਚੋਂ ਵੀ ਖੁਸ਼ਬੂ-ਏ-ਵਫਾ ਆਵੇਗੀ।

ਗਣਤੰਤਰ ਦਿਵਸ 2023 ਦੀਆਂ ਮੁਬਾਰਕਾਂ

ਰਾਸ਼ਟਰ ਦਾ ਸਨਮਾਨ ਰਹੇ

ਹਰ ਦਿਲ ਵਿੱਚ ਹਿੰਦੁਸਤਾਨ ਰਹੇ

ਦੇਸ਼ ਲਈ ਇੱਕ-ਦੋ ਤਰੀਕ ਨਹੀਂ

ਭਾਰਤ ਮਾਂ ਲਈ ਸਾਡਾ ਹਰ ਸਾਹ ਰਹੇ

ਗਣਤੰਤਰ ਦਿਵਸ 2023 ਦੀਆਂ ਮੁਬਾਰਕਾਂ

ਦਸ ਦਿਓ ਇਨ੍ਹਾਂ ਹਵਾਵਾਂ ਨੂੰ

ਜਲਾ ਕੇ ਰੱਖੋ ਇਨ੍ਹਾਂ ਚਿਰਾਗਾਂ ਨੂੰ

ਖੂਨ ਦੇ ਕੇ ਲਈ ਹੈ ਇਹ ਆਜ਼ਾਦੀ

ਟੁੱਟਣ ਦਾ ਦਿਓ ਇਨ੍ਹਾਂ ਪਰੇਮ ਦੇ ਧਾਗਿਆ ਨੂੰ

ਗਣਤੰਤਰ ਦਿਵਸ 2023 ਦੀਆਂ ਮੁਬਾਰਕਾਂ

ਹਰ ਦਿਲ ਵਿੱਚ ਹਿੰਦੁਸਤਾਨ ਹੈ

ਰਾਸ਼ਟਰ ਲਈ ਮਾਨ ਸਨਮਾਨ ਹੈ

ਭਾਰਤ ਮਾਤਾ ਦੇ ਸਪੂਤ ਹਾਂ ਅਸੀਂ

ਇਸ ਮਿੱਟੀ ਉੱਤੇ ਸਾਨੂੰ ਸਭ ਨੂੰ ਮਾਨ ਹੈ।

ਗਣਤੰਤਰ ਦਿਵਸ 2023 ਦੀਆਂ ਮੁਬਾਰਕਾਂ

Published by:Drishti Gupta
First published:

Tags: Festival, Republic Day, Republic Day 2023