Relationships: ਪਤੀ ਪਤਨੀ ਦੇ ਰਿਸ਼ਤੇ `ਚ ਮਿਠਾਸ ਘੋਲ ਦੇਣਗੇ ਇਹ Tips, ਜ਼ਰੂਰ ਅਪਣਾਓ ਜੇਕਰ ਪਤੀ-ਪਤਨੀ ਦੇ ਰਿਸ਼ਤੇ ਵਿੱਚ ਮਿਠਾਸ ਆ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਰਿਸ਼ਤੇ ਦੀ ਮਿਠਾਸ ਵਧਾਉਣੀ ਹੈ ਤਾਂ ਇਕ-ਦੂਜੇ ਨੂੰ ਤੋਹਫੇ ਦਿਓ। 'ਹੈਪੀ ਮਨੀ' ਦੀ ਲੇਖਿਕਾ ਐਲਿਜ਼ਾਬੈਥ ਡਨ ਮੰਨਦੀ ਹੈ ਕਿ ਜੇਕਰ ਸਹੀ ਤੋਹਫ਼ੇ ਨਾ ਦਿੱਤੇ ਜਾਣ ਤਾਂ ਇਸ ਦਾ ਰਿਸ਼ਤਿਆਂ 'ਤੇ ਮਾੜਾ ਅਸਰ ਪੈਂਦਾ ਹੈ।
ਹਾਲਾਂਕਿ ਦੁਨੀਆ ਦੇ ਹਰ ਦੇਸ਼ 'ਚ ਤਿਉਹਾਰਾਂ ਦੇ ਦਿਨਾਂ 'ਚ ਤੋਹਫੇ ਦੇਣ ਦਾ ਕਲਚਰ ਆਮ ਹੈ ਪਰ ਇਕ ਅਧਿਐਨ ਮੁਤਾਬਕ ਇੰਗਲੈਂਡ ਦੇ ਇਕ ਪਰਿਵਾਰ ਤਿਉਹਾਰਾਂ ਦੇ ਦਿਨਾਂ 'ਚ ਕਰੀਬ 50 ਹਜ਼ਾਰ ਰੁਪਏ ਤੇ ਅਮਰੀਕਾ ਵਿੱਚ ਇੱਕ ਪਰਿਵਾਰ ਕਰੀਬ 49 ਹਜ਼ਾਰ ਰੁਪਏ ਤੋਹਫ਼ਿਆਂ 'ਤੇ ਹੀ ਖਰਚ ਕਰਦਾ ਹੈ। ਭਾਰਤ ਦੀ ਗੱਲ ਕਰੀਏ ਤਾਂ ਸਾਲ 2025 ਤੱਕ ਭਾਰਤ ਵਿੱਚ ਤੋਹਫ਼ਿਆਂ ਦਾ ਬਾਜ਼ਾਰ 1200 ਕਰੋੜ ਦਾ ਹੋ ਜਾਵੇਗਾ। ਸਾਲ 2019 ਵਿੱਚ ਇਸ ਦੀ ਕੀਮਤ 900 ਕਰੋੜ ਰੁਪਏ ਸੀ।
ਕਲੀਨਿਕਲ ਮਨੋਵਿਗਿਆਨੀ ਡਾ: ਸ਼ਵੇਤਾ ਸ਼ਰਮਾ ਨੇ ਦੈਨਿਕ ਭਾਸਕਰ ਦੇ ਲੇਖ ਵਿਚ ਦੱਸਿਆ ਕਿ ਪਤੀ-ਪਤਨੀ ਵਿਚਕਾਰ ਤੋਹਫ਼ਿਆਂ ਦੇ ਆਦਾਨ-ਪ੍ਰਦਾਨ ਨੂੰ ਪਿਆਰ ਵਿਚ ਸੌਦੇਬਾਜ਼ੀ ਨਹੀਂ ਕਿਹਾ ਜਾ ਸਕਦਾ ਹੈ। ਖਾਸ ਦਿਨਾਂ ਦੀ ਮਹੱਤਤਾ ਨੂੰ ਸਮਝੋ : ਡਾਕਟਰ ਸ਼ਵੇਤਾ ਸ਼ਰਮਾ ਅਨੁਸਾਰ ਪਤੀ-ਪਤਨੀ ਵੱਲੋਂ ਇੱਕ-ਦੂਜੇ ਨੂੰ ਤੋਹਫ਼ੇ ਦੇਣ ਨਾਲ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਦੋਵੇਂ ਇੱਕ-ਦੂਜੇ ਬਾਰੇ ਸੋਚਦੇ ਹਨ ਤੇ ਇੱਕ-ਦੂਜੇ ਲਈ ਕਿੰਨੇ ਖਾਸ ਹਨ।
ਮਨੋਵਿਗਿਆਨੀ ਡਾ: ਸ਼ਵੇਤਾ ਸ਼ਰਮਾ ਦੇ ਅਨੁਸਾਰ, ਇਹ ਦੇਖਿਆ ਗਿਆ ਹੈ ਕਿ ਸਗਾਈ, ਵਿਆਹ ਅਤੇ ਵਿਆਹ ਦੀ ਵਰ੍ਹੇਗੰਢ ਵਰਗੇ ਖਾਸ ਦਿਨਾਂ ਤੋਂ ਇਲਾਵਾ ਕਿਸੇ ਵੀ ਖਾਸ ਮੌਕੇ 'ਤੇ ਸਰਪ੍ਰਾਈਜ਼ ਗਿਫਟ ਦੇਣ ਨਾਲ ਰਿਸ਼ਤੇ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਤੋਹਫ਼ਾ ਦੇਣ ਲਈ ਕਿਸੇ ਖਾਸ ਦਿਨ ਦੀ ਉਡੀਕ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਚਾਹੋ ਤਾਂ ਤੋਹਫ਼ੇ ਦੇਣ ਦੇ ਬਹਾਨੇ ਵੀ ਲੱਭ ਸਕਦੇ ਹੋ।
ਮਿਸਾਲ ਲਈ, ਜੇ ਪਤੀ ਜਾਂ ਪਤਨੀ ਕੋਈ ਚੰਗਾ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ ਹੌਸਲਾ ਦੇਣ ਲਈ ਤੋਹਫ਼ਾ ਵੀ ਦਿੱਤਾ ਜਾ ਸਕਦਾ ਹੈ। ਇਸ ਨਾਲ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਮਿਹਨਤ ਜਾਂ ਕੋਸ਼ਿਸ਼ਾਂ ਦੀ ਕਦਰ ਕੀਤੀ ਜਾ ਰਹੀ ਹੈ। ਪਰ ਹਾਂ, ਗਿਫਟ ਦਿੰਦੇ ਸਮੇਂ ਪਾਰਟਨਰ ਦੀ ਚੁਆਇਸ ਦਾ ਧਿਆਨ ਰੱਖੋ। ਧਿਆਨ ਰਹੇ, ਅਜਿਹੇ ਤੋਹਫ਼ੇ ਬਿਲਕੁਲ ਵੀ ਨਾ ਦਿਓ, ਜਿਨ੍ਹਾਂ ਦਾ ਪਾਰਟਨਰ ਨਾਲ ਕੋਈ ਲੈਣਾ-ਦੇਣਾ ਨਾ ਹੋਵੇ।
Published by: Amelia Punjabi
First published: December 19, 2021, 09:28 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।