ਵੈਲੇਨਟਾਈਨ ਵੀਕ ਦੇ ਦੂਜੇ ਦਿਨ ਯਾਨੀ ਅੱਜ 8 ਫਰਵਰੀ ਨੂੰ ਪ੍ਰਪੋਜ਼ ਡੇਅ ਵਜੋਂ ਮਨਾਇਆ ਜਾਂਦਾ ਹੈ। ਜਿਸ ਦਿਨ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਹਾਲਾਂਕਿ ਪ੍ਰਪੋਜ਼ ਫੁੱਲਾਂ ਨਾਲ ਕੀਤਾ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਥੋੜ੍ਹਾ ਖ਼ਾਸ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਕੁੱਝ ਤੋਹਫ਼ੇ ਦੇ ਕੇ ਵੀ ਇਸ ਦਿਨ ਨੂੰ ਖ਼ਾਸ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ Propose Day ਉੱਤੇ ਤੁਸੀਂ ਕਿਹੜੇ ਕਿਹੜੇ ਤੋਹਫ਼ੇ ਦੇ ਸਕਦੇ ਹੋ...
Propose Day ਲਈ ਤੁਸੀਂ ਅਜਿਹੇ ਤੋਹਫ਼ੇ ਦੇਣ ਉੱਤੇ ਵਿਚਾਰ ਕਰ ਸਕਦੇ ਹੋ
ਅੰਗੂਠੀ : ਜੇ ਤੁਸੀਂ ਠੀਕ ਠਾਕ ਬਜਟ ਰੱਖਦੇ ਹੋ ਤਾਂ ਤੁਸੀਂ ਆਪਣੇ ਸਾਥੀ ਨੂੰ ਇੱਕ ਅੰਗੂਠੀ ਗਿਫ਼ਟ ਕਰ ਸਕਦੇ ਹੋ। ਵੈਸੇ ਅਮਰੀਕੀ ਡਾਇਮੰਡ ਇਸ ਲਈ ਵਧੀਆ ਵਿਕਲਪ ਹੋ ਸਕਦਾ ਹੈ। ਇਸ ਖ਼ਾਸ ਦਿਨ 'ਤੇ ਤੁਸੀਂ ਆਪਣੇ ਬੁਆਏ ਫਰੈਂਡ/ਗਰਲਫ੍ਰੈਂਡ ਨੂੰ ਕਸਟਮਾਈਜ਼ ਅੰਗੂਠੀ ਦੇਣ ਬਾਰੇ ਸੋਚ ਸਕਦੇ ਹਨ।
ਕਸਟਮਾਈਜ਼ਡ ਤੋਹਫ਼ਾ: ਅੱਜ ਕਲ ਕਸਟਮਾਈਜ਼ਡ ਤੋਹਫ਼ੇ ਦੇਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਅਜਿਹੇ ਤੋਹਫ਼ਿਆਂ 'ਤੇ ਤੁਸੀਂ ਇੱਕ-ਦੂਜੇ ਦੀ ਤਸਵੀਰ ਅਤੇ ਨਾਮ ਨੂੰ ਕਸਟਮਾਈਜ਼ ਕਰਕੇ ਗਿਫ਼ਟ ਕਰ ਸਕਦੇ ਹੋ।
ਘੜੀ : ਅੱਜਕੱਲ੍ਹ ਘੜੀ ਸਮਾਂ ਦੇਖਣ ਲਈ ਨਹੀਂ ਸਗੋਂ ਸਟਾਈਲ ਸਟੇਟਮੈਂਟ ਵਜੋਂ ਪਾਈ ਜਾਂਦੀ ਹੈ। ਮਾਰਕੀਟ ਵਿੱਚ ਬਹੁਤ ਸਾਰੀਆਂ ਸਮਾਰਟ ਘੜੀਆਂ ਬਾਜ਼ਾਰ ਵਿੱਚ ਆ ਗਈਆਂ ਹਨ। ਤੁਸੀਂ ਕਿਸੇ ਚੰਗੀ ਕੰਪਨੀ ਦੀ ਘੜੀ ਖ਼ਰੀਦ ਕੇ ਆਪਣੇ ਸਾਥੀ ਨੂੰ ਦੇ ਸਕਦੇ ਹੋ। ਫਿਰ ਜਦੋਂ ਵੀ ਉਸ ਦਾ ਧਿਆਨ ਘੜੀ ਵੱਲ ਜਾਵੇਗਾ, ਉਹ ਤੁਹਾਡੇ ਬਾਰੇ ਹੀ ਸੋਚੇਗਾ।
ਮੇਕਅਪ ਕਿੱਟ: ਇੱਕ ਲੜਕੀ ਲਈ ਮੇਕਅਪ ਕਿੱਟ ਬਹੁਤ ਖ਼ਾਸ ਹੁੰਦੀ ਹੈ। ਕੁੜੀਆਂ ਮੇਕਅਪ ਦੀਆਂ ਬਹੁਤ ਸ਼ੌਕੀਨ ਹੁੰਦੀਆਂ ਹਨ। ਅਜਿਹੇ 'ਚ ਜੇਕਰ ਉਸ ਨੂੰ ਨਵੀਂ ਮੇਕਅਪ ਕਿੱਟ ਮਿਲੇ ਤਾਂ ਇਹ ਬਹੁਤ ਖ਼ੁਸ਼ ਹੋਣਗੀਆਂ।
ਗਰੂਮਿੰਗ ਕਿੱਟ : ਜੇ ਤੁਸੀਂ ਆਪਣੇ ਬੁਆਏ ਫਰੈਂਡ ਨੂੰ ਕੋਈ ਗਿਫ਼ਟ ਦੇਣਾ ਚਾਹੁੰਦੀ ਹੋ ਤਾਂ ਗਰੂਮਿੰਗ ਕਿੱਟ ਇੱਕ ਬਿਹਤਰ ਆਪਸ਼ਨ ਹੋ ਸਕਦਾ ਹੈ। ਅੱਜ ਕਲ ਕਈ ਕੰਪਨੀਆਂ ਗਰੂਮਿੰਗ ਕਿੱਟ ਦੇ ਕੋਂਬੋ ਪੈਕ ਵੀ ਆਫ਼ਰ ਕਰਦੀਆਂ ਹਨ, ਜਿਸ ਵਿੱਚ ਸਾਰੀਆਂ ਅਸੈਂਸ਼ਿਅਲ ਆਈਟਮਾਂ ਸ਼ਾਮਲ ਹੁੰਦੀਆਂ ਹਨ।
ਖ਼ਾਸ ਡਰੈੱਸ ਕਰੋ ਗਿਫ਼ਟ : ਜੇਕਰ ਤੁਹਾਡੇ ਪਾਰਟਨਰ ਨੂੰ ਕੈਜ਼ੂਅਲ ਡਰੈੱਸ 'ਚ ਰਹਿਣਾ ਪਸੰਦ ਹੈ ਤਾਂ ਇਸ ਤਰ੍ਹਾਂ ਦੇ ਕੱਪੜੇ ਗਿਫ਼ਟ ਕਰੋ ਜੋ ਉਹ ਪਸੰਦ ਕਰਦੇ ਹਨ। ਜੇਕਰ ਤੁਸੀਂ ਪਹਿਲੀ ਵਾਰ ਕਿਸੇ ਕੁੜੀ ਨੂੰ ਪ੍ਰਪੋਜ਼ ਕਰਨ ਜਾ ਰਹੇ ਹੋ ਤਾਂ ਕੱਪੜਿਆਂ ਦੀ ਚੋਣ 'ਚ ਧਿਆਨ ਰੱਖੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।