Home /News /lifestyle /

Happy Teddy Day 2022: ਅੱਜ ਮਨਾਇਆ ਜਾ ਰਿਹਾ ਹੈ Teddy Day, ਪੜ੍ਹੋ ਇਸ ਦਿਨ ਨਾਲ ਜੁੜੀ ਦਿਲਚਸਪ ਕਹਾਣੀ

Happy Teddy Day 2022: ਅੱਜ ਮਨਾਇਆ ਜਾ ਰਿਹਾ ਹੈ Teddy Day, ਪੜ੍ਹੋ ਇਸ ਦਿਨ ਨਾਲ ਜੁੜੀ ਦਿਲਚਸਪ ਕਹਾਣੀ

Happy Teddy Day 2022: ਅੱਜ ਵੈਲੇਨਟਾਈਨ ਹਫ਼ਤੇ (Valentine Week 2022) ਦਾ ਚੌਥਾ ਦਿਨ ਹੈ, ਜਿਸ ਨੂੰ ਟੈੱਡੀ ਡੇਅ (Happy Teddy Day 2022) ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਕਿਊਟ ਟੈੱਡੀ ਬੀਅਰਜ਼ ਆਪਣੇ ਦੋਸਤਾਂ ਤੇ ਅਜ਼ੀਜ਼ਾਂ ਨੂੰ ਦੇ ਕੇ ਉਨ੍ਹਾਂ ਦੇ ਲਈ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ।

ਹੋਰ ਪੜ੍ਹੋ ...
  • Share this:

    Happy Teddy Day 2022: ਇਹ ਪਿਆਰ ਦਾ ਹਫ਼ਤਾ ਹੈ, ਜਿਸ ਨੂੰ ਵੈਲੇਨਟਾਈਨ ਵੀਕ  (Valentine Week 2022) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਅੱਜ ਵੈਲੇਨਟਾਈਨ ਹਫ਼ਤੇ ਦਾ ਚੌਥਾ ਦਿਨ ਹੈ, ਜਿਸ ਨੂੰ ਟੈੱਡੀ ਡੇਅ (Happy Teddy Day 2022) ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਕਿਊਟ ਟੈੱਡੀ ਬੀਅਰਜ਼ (Teddy Bear) ਆਪਣੇ ਦੋਸਤਾਂ ਤੇ ਅਜ਼ੀਜ਼ਾਂ ਨੂੰ ਦੇ ਕੇ ਉਨ੍ਹਾਂ ਦੇ ਲਈ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ।

    ਕਿਉਂ ਮਨਾਇਆ ਜਾਂਦਾ ਹੈ Teddy Day?

    ਟੈਡੀ ਬੀਅਰ ਦੀ ਖੋਜ ਅਮਰੀਕਾ ਦੇ ਰਾਸ਼ਟਰਪਤੀ ਥੀਓਡੋਰ ਦੇ ਨਾਂ 'ਤੇ ਕੀਤੀ ਗਈ ਸੀ। ਟੈੱਡੀ ਡੇਅ ਖ਼ਾਸ ਤੌਰ `ਤੇ ਕੁੜੀ ਕਰਕੇ ਬਣਾਇਆ ਗਿਆ ਹੈ, ਕਿਉਂਕਿ ਕੁੜੀਆਂ ਜ਼ਿਆਦਾਤਰ ਸਟੱਫ਼ਡ ਟੁਆਏ ਯਾਨਿ ਟੈਡੀ ਬੀਅਰ ਵਰਗੇ ਖਿਡੌਣੇ ਪਸੰਦ ਕਰਦੀਆਂ ਹਨ। ਲੜਕੇ ਆਪਣੇ ਸਾਥੀ ਨੂੰ ਟੈਡੀ ਬੀਅਰ ਗਿਫਟ ਦੇ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ, ਇਸ ਲਈ 10 ਫਰਵਰੀ ਨੂੰ ਟੈਡੀ ਡੇਅ ਵੀ ਵੈਲੇਨਟਾਈਨ ਵੀਕ ਵਿੱਚ ਸ਼ਾਮਲ ਕੀਤਾ ਗਿਆ ਸੀ।

    ਟੈਡੀ ਬੀਅਰ ਦਾ ਇਤਿਹਾਸ

    14 ਨਵੰਬਰ 1902 ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਮਿਸੀਸਿਪੀ ਦੇ ਇੱਕ ਜੰਗਲ ਵਿੱਚ ਸ਼ਿਕਾਰ ਕਰਨ ਗਏ ਸਨ। ਉਨ੍ਹਾਂ ਦੇ ਨਾਲ ਸਹਾਇਕ ਹੋਲਟ ਕੋਲੀਰ ਵੀ ਮੌਜੂਦ ਸਨ। ਇੱਥੇ ਕੋਲੀਰ ਨੇ ਇੱਕ ਜ਼ਖਮੀ ਕਾਲੇ ਰਿੱਛ ਨੂੰ ਫੜ ਕੇ ਇੱਕ ਦਰਖਤ ਨਾਲ ਬੰਨ੍ਹ ਦਿੱਤਾ। ਸਹਾਇਕ ਨੇ ਫਿਰ ਰਾਸ਼ਟਰਪਤੀ ਤੋਂ ਭਾਲੂ ਨੂੰ ਗੋਲੀ ਮਾਰਨ ਦੀ ਇਜਾਜ਼ਤ ਮੰਗੀ। ਪਰ ਰਿੱਛ ਨੂੰ ਜ਼ਖਮੀ ਹਾਲਤ ਵਿਚ ਦੇਖ ਕੇ ਰਾਸ਼ਟਰਪਤੀ ਰੂਜ਼ਵੈਲਟ ਦਾ ਦਿਲ ਪਿਘਲ ਗਿਆ ਅਤੇ ਉਸ ਨੇ ਜਾਨਵਰ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 16 ਨਵੰਬਰ ਨੂੰ, ਵਾਸ਼ਿੰਗਟਨ ਪੋਸਟ ਅਖਬਾਰ ਨੇ ਇਸ ਘਟਨਾ `ਤੇ ਆਧਾਰਤ ਇੱਕ ਤਸਵੀਰ ਛਾਪੀ, ਜਿਸ `ਤੇ ਟੈੱਡੀ ਦਾ ਕਾਰਟੂਨ ਬਣਾਇਆ ਗਿਆ ਸੀ, ਤੇ ਇਸ ਦੇ ਨਾਲ ਤਤਕਾਲੀਨ ਰਾਸ਼ਟਰਪਤੀ ਦਾ ਵੀ ਕਾਰਟੂਨ ਸੀ।

    ਆਪਣੇ ਸਾਥੀ ਨੂੰ ਅੱਜ ਦੇ ਦਿਨ ਗਿਫ਼ਟ ਕਰੋ ਕਿਊਟ ਟੈੱਡੀ

    ਬਾਜ਼ਾਰ 'ਚ ਤੁਸੀਂ ਆਪਣੇ ਬਜਟ 'ਚ 100 ਰੁਪਏ ਤੋਂ ਲੈ ਕੇ 2 ਹਜ਼ਾਰ ਤੱਕ ਦੇ ਟੈਡੀ ਬੀਅਰ ਖਰੀਦ ਸਕਦੇ ਹੋ। ਟੈਡੀ ਡੇ ਤੁਹਾਡੇ ਸਾਥੀ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਦਾ ਸਭ ਤੋਂ ਵਧੀਆ ਦਿਨ ਹੈ। ਟੈਡੀ ਡੇ 'ਤੇ ਤੁਸੀਂ ਆਪਣੇ ਪਾਰਟਨਰ ਨੂੰ ਟੈਡੀ ਦੇ ਕੇ ਦਿਨ ਨੂੰ ਬਹੁਤ ਯਾਦਗਾਰ ਬਣਾ ਸਕਦੇ ਹੋ। ਜੇਕਰ ਤੁਸੀਂ ਟੈਡੀ ਡੇਅ 'ਤੇ ਆਪਣੇ ਪਾਰਟਨਰ ਨੂੰ ਖਾਸ ਟੈਡੀ ਬੀਅਰ ਗਿਫਟ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਸੁਝਾਅ ਦੇ ਸਕਦੇ ਹਾਂ।

    Published by:Amelia Punjabi
    First published:

    Tags: I love you, Love life, Valentine week celebrations, Valentines day