Home /News /lifestyle /

ਕੀ ਤੁਸੀਂ ਖਾਧੀ ਹੈ ਰਾਜਸਥਾਨੀ ਹਲਦੀ ਦੀ ਸਬਜ਼ੀ? ਜਾਣੋ ਆਸਾਨ ਰੈਸਿਪੀ

ਕੀ ਤੁਸੀਂ ਖਾਧੀ ਹੈ ਰਾਜਸਥਾਨੀ ਹਲਦੀ ਦੀ ਸਬਜ਼ੀ? ਜਾਣੋ ਆਸਾਨ ਰੈਸਿਪੀ

ਕੀ ਤੁਸੀਂ ਖਾਧੀ ਹੈ ਰਾਜਸਥਾਨੀ ਹਲਦੀ ਦੀ ਸਬਜ਼ੀ? ਜਾਣੋ ਆਸਾਨ ਰੈਸਿਪੀ

ਕੀ ਤੁਸੀਂ ਖਾਧੀ ਹੈ ਰਾਜਸਥਾਨੀ ਹਲਦੀ ਦੀ ਸਬਜ਼ੀ? ਜਾਣੋ ਆਸਾਨ ਰੈਸਿਪੀ

ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਸੂਬੇ ਦੇ ਖਾਣੇ ਅੱਡ-ਅੱਡ ਹਨ। ਫਿਰ ਵੀ ਲੋਕ ਹਰ ਸੂਬੇ ਦਾ ਭੋਜਨ ਖਾਣ ਨੂੰ ਪਸੰਦ ਕਰਦੇ ਹਨ। ਦੱਖਣ ਵਿੱਚ ਰਹਿਣ ਵਾਲੇ ਲੋਕ ਉੱਤਰ ਭਾਰਤ ਦਾ ਭੋਜਨ ਬਹੁਤ ਪਸੰਦ ਕਰਦੇ ਹਨ ਅਤੇ ਉੱਤਰ ਭਾਰਤ ਦੇ ਲੋਕ ਵੀ ਇਡਲੀ-ਡੋਸਾ ਬੜੇ ਚਾਅ ਨਾਲ ਖਾਂਦੇ ਹਨ। ਜਦੋਂ ਭੋਜਨ ਦੀ ਥਾਲੀ ਦੀ ਗੱਲ ਆਉਂਦੀ ਹੈ ਤਾਂ ਰਾਜਸਥਾਨੀ ਥਾਲੀ ਦਾ ਨਾਮ ਪਹਿਲਾਂ ਆਉਂਦਾ ਹੈ।

ਹੋਰ ਪੜ੍ਹੋ ...
  • Share this:

ਇੱਥੇ ਦੀ ਇੱਕ ਡਿਸ਼ ਬਹੁਤ ਪਸੰਦ ਕੀਤੀ ਜਾਂਦੀ ਹੈ ਜੋ ਹੋਰ ਕਿਸੇ ਥਾਂ ਨਹੀਂ ਬਣਦੀ, ਉਹ ਹੈ ਕੱਚੀ ਹਲਦੀ ਦੀ ਸਬਜ਼ੀ। ਵੈਸੇ ਤਾਂ ਹਲਦੀ ਦੇ ਆਪਣੇ ਬਹੁਤ ਗੁਣ ਹਨ ਜਿਹਨਾਂ ਦਾ ਵਰਨਣ ਆਯੁਰਵੇਦ ਵਿੱਚ ਕੀਤਾ ਗਿਆ ਹੈ ਪਰ ਕੱਚੀ ਹਲਦੀ ਦੀ ਸਬਜ਼ੀ ਦੀ ਗੱਲ ਕਰੀਏ ਤਾਂ ਇਹ ਸਵਾਦ 'ਚ ਵੀ ਲਾਜਵਾਬ ਹੁੰਦੀ ਹੈ। ਹਲਦੀ ਨੂੰ ਅਸੀਂ ਅਕਸਰ ਐਂਟੀ ਸੇਪਟਿਕ ਦੇ ਤੌਰ 'ਤੇ ਵਰਤਦੇ ਆਏ ਹਾਂ। ਕੱਚੀ ਹਲਦੀ ਦੀ ਸਬਜ਼ੀ ਨੂੰ ਅਕਸਰ ਸਰਦੀਆਂ ਵਿੱਚ ਬਣਾਇਆ ਜਾਂਦਾ ਹੈ ਕਿਉਂਕਿ ਇਸਦੀ ਤਾਸੀਰ ਗਰਮ ਹੁੰਦੀ ਹੈ।

ਇੰਨੇ ਗੁਣ ਜਾਨਣ ਤੋਂ ਬਾਅਦ ਜੇਕਰ ਤੁਹਾਡਾ ਮਨ ਵੀ ਹਲਦੀ ਦੀ ਸਬਜ਼ੀ ਖਾਣ ਨੂੰ ਮਨ ਕਰ ਰਿਹਾ ਹੈ ਤਾਂ ਅਸੀਂ ਤੁਹਾਨੂੰ ਆਸਾਨ ਰੈਸਿਪੀ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਘਰ ਵਿੱਚ ਬੈਠੇ ਹੀ ਇਸਦਾ ਸਵਾਦ ਲੈ ਸਕਦੇ ਹੋ।

ਹਲਦੀ ਦੀ ਸਬਜ਼ੀ ਬਣਾਉਣ ਲਈ ਤੁਹਾਨੂੰ ਕੱਚੀ ਹਲਦੀ ਦੀਆਂ ਗੰਢਾਂ - 1 ਕਟੋਰਾ, ਪਿਆਜ਼ - 1, ਮਟਰ - 1 ਕੱਪ, ਦਹੀ - 1/2 ਕਿਲੋ, ਲਸਣ - 5-6 ਲੌਂਗ, ਜੀਰਾ - 1 ਚਮਚ, ਲਾਲ ਮਿਰਚ ਪਾਊਡਰ -1 ਚਮਚ, ਧਨੀਆ ਪਾਊਡਰ - 2 ਚਮਚ, ਕਾਲੀ ਮਿਰਚ - 1 ਚਮਚ, ਸੌਂਫ ਪਾਊਡਰ - 2 ਚਮਚ, ਹਰੀ ਇਲਾਇਚੀ - 2-3, ਹਰੀ ਮਿਰਚ - 2-3, ਹਰੇ ਧਨੀਏ ਦੇ ਪੱਤੇ - 2 ਚਮਚ, ਹਿੰਗ - 1 ਚੁਟਕੀ, ਦਾਲਚੀਨੀ - 2 ਟੁਕੜੇ, ਦੇਸੀ ਘਿਓ - 250 ਗ੍ਰਾਮ, ਲੂਣ - ਸੁਆਦ ਅਨੁਸਾਰ ਇਹਨਾਂ ਚੀਜ਼ ਦੀ ਲੋੜ ਹੋਵੇਗੀ।

ਇਸ ਤਰ੍ਹਾਂ ਬਣਾਓ ਹਲਦੀ ਦੀ ਸਬਜ਼ੀ

ਹਲਦੀ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਹਲਦੀ ਨੂੰ ਕੱਦੂਕਸ ਕਰ ਲਓ ਅਤੇ ਪਿਆਜ਼ ਨੂੰ ਬਾਰੀਕ ਕੱਟ ਲਓ। ਹੁਣ ਇਕ ਪੈਨ ਵਿਚ ਦੇਸੀ ਘਿਓ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਘਿਓ ਪਿਘਲ ਜਾਵੇ ਤਾਂ ਇਸ ਵਿੱਚ ਕੱਦੂਕਸ ਕੀਤੀ ਕੱਚੀ ਹਲਦੀ ਪਾਓ ਅਤੇ ਸੁਨਹਿਰੀ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਹਲਦੀ ਨੂੰ ਪਲੇਟ 'ਚ ਕੱਢ ਲਓ। ਹੁਣ ਇਸੇ ਘਿਓ ਵਿੱਚ ਮਟਰ ਫ੍ਰਾਈ ਕਰ ਲਓ।

ਇਸ ਤੋਂ ਬਾਅਦ ਇੱਕ ਵੱਡਾ ਬਰਤਨ ਲੈ ਕੇ ਉਸ ਵਿੱਚ ਦਹੀਂ ਪਾਓ ਅਤੇ ਇਸ 'ਚ ਲਾਲ ਮਿਰਚ ਪਾਊਡਰ ਅਤੇ ਧਨੀਆ ਪਾਊਡਰ ਮਿਲਾ ਕੇ ਇਕ ਪਾਸੇ ਰੱਖ ਦਿਓ। ਹੁਣ ਬਾਕੀ ਬਚੇ ਘਿਓ ਨੂੰ ਦੁਬਾਰਾ ਗਰਮ ਕਰਦੇ ਸਮੇਂ ਇਸ 'ਚ ਜੀਰਾ, ਸੌਂਫ ਅਤੇ ਹੋਰ ਮਸਾਲੇ ਪਾਓ। ਮਸਾਲੇ ਨੂੰ ਕੁਝ ਦੇਰ ਭੁੰਨਣ ਤੋਂ ਬਾਅਦ ਇਸ ਵਿਚ ਬਾਰੀਕ ਕੱਟਿਆ ਪਿਆਜ਼ ਪਾ ਕੇ ਭੁੰਨ ਲਓ। ਜਦੋਂ ਪਿਆਜ਼ ਨਰਮ ਅਤੇ ਹਲਕਾ ਭੂਰਾ ਹੋ ਜਾਵੇ ਤਾਂ ਅਦਰਕ, ਲਸਣ, ਹਰੀ ਮਿਰਚ ਪਾ ਕੇ ਪਕਾਓ। ਕੁਝ ਦੇਰ ਬਾਅਦ ਦਹੀਂ ਦਾ ਮਿਸ਼ਰਣ ਪਾਓ ਅਤੇ ਹਿਲਾਉਂਦੇ ਹੋਏ ਪਕਾਓ।

ਇਸ ਨੂੰ 3-4 ਮਿੰਟ ਤੱਕ ਪਕਣ ਦਿਓ। ਇਸ ਤੋਂ ਬਾਅਦ ਇਸ ਵਿਚ ਤਲੀ ਹੋਈ ਹਲਦੀ ਅਤੇ ਮਟਰ ਪਾਓ। ਕੁਝ ਦੇਰ ਪਕਾਉਣ ਤੋਂ ਬਾਅਦ ਇਸ 'ਚ ਸਵਾਦ ਅਨੁਸਾਰ ਨਮਕ ਪਾ ਕੇ ਕੜਛੀ ਨਾਲ ਮਿਕਸ ਕਰ ਲਓ। ਹੁਣ ਪੈਨ ਨੂੰ ਢੱਕ ਦਿਓ ਅਤੇ ਸਬਜ਼ੀ ਨੂੰ ਹੋਰ 10 ਮਿੰਟ ਤੱਕ ਪਕਣ ਦਿਓ। ਇਸ ਤਰ੍ਹਾਂ ਤੁਹਾਡੀ ਹਲਦੀ ਦੀ ਸਬਜ਼ੀ ਬਣ ਕੇ ਤਿਆਰ ਹੈ। ਤੁਸੀਂ ਇਸਨੂੰ ਹਰੇ ਧਨੀਏ ਨਾਲ ਗਾਰਨਿਸ਼ ਕਰ ਸਕਦੇ ਹੋ।

Published by:Drishti Gupta
First published:

Tags: Food, Healthy Food, Recipe