Home /News /lifestyle /

ਕਦੇ ਅਸਮਾਨ 'ਤੋਂ ਦੇਖੀ ਹੈ ਸਤਰੰਗੀ ਪੀਂਘ ? ਇਸ ਵੀਡੀਓ ਨੂੰ ਦੇਖ ਕਈ ਗਲਤਫਹਿਮੀਆਂ ਹੋ ਜਾਣਗੀਆਂ ਦੂਰ

ਕੁਦਰਤ ਅਦਭੁਤ ਹੈ, ਇਸ ਦੇ ਨਜ਼ਾਰਿਆਂ ਦਾ ਹਿਸਾਬ ਨਹੀਂ ਲਗਾਇਆ ਜਾ ਸਕਦਾ। ਅਸਮਾਨੀ ਬਿਜਲੀ ਹੋਵੇ ਜਾਂ ਬਰਸਾਤ ਤੋਂ ਬਾਅਦ ਦਿਖਣ ਵਾਲੀ ਸਤਰੰਗੀ ਪੀਂਘ, ਇਨ੍ਹਾਂ ਨਜ਼ਾਰਿਆਂ ਨੂੰ ਨੰਗੀਆਂ ਅੱਖਾਂ ਨਾਲ ਵੇਖ ਕੇ ਮਨ ਮੰਤਰਮੁਗਧ ਹੋ ਜਾਂਦਾ ਹੈ। ਅਸਮਾਨ ਵਿੱਚ ਸਤਰੰਗੀ ਪੀਂਘ ਦੇਖ ਕੇ ਹਰੇਕ ਦੇ ਮੰਨ ਵਿੱਚ ਇਹ ਸਵਾਲ ਇੱਕ ਵਾਰ ਵਾਰ ਤਾਂ ਜ਼ਰੂਰ ਆਇਆ ਹੋਵੇਗਾ ਕਿ ਇਸ ਸਤਰੰਗੀ ਪੀਂਘ ਦਾ ਸਿਰਾ ਕਿੱਥੇ ਜਾ ਕੇ ਮੁੱਕਦਾ ਹੈ। ਖੈਰ, ਇਹ ਤਾਂ ਹੋ ਗਈ ਜ਼ਮੀਨ 'ਤੋਂ ਸਤਰੰਗੀ ਪੀਂਘ ਨੂੰ ਦੇਖਣ ਦੀ ਗੱਲ, ਪਰ ਕੀ ਤੁਸੀਂ ਅਸਮਾਨ ਤੋਂ ਸਤਰੰਗੀ ਪੀਂਘ ਦੇਖੀ ਹੈ। ਜੇ ਨਹੀਂ ਤਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਤੁਹਾਨੂੰ ਇਹ ਅਦਭੁਤ ਨਜ਼ਾਰਾ ਦਿਖਾ ਸਕਦੀ ਹੈ।

ਹੋਰ ਪੜ੍ਹੋ ...
  • Share this:

    ਸੋਸ਼ਲ਼ ਮੀਡੀਆ ਪਲੇਟਫਾਰਮ ਰੈਡਿਟ ਉੱਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਵਿੱਚ ਇੱਕ ਵਿਅਕਤੀ ਪੈਰਾਗਲਾਈਡਿੰਗ ਕਰਦਾ ਦਿਖ ਰਿਹਾ ਹੈ। ਇਸ ਦੌਰਾਨ ਵੀਡੀਓ ਰਿਕਾਰਡ ਕਰਦੇ ਹੋਏ ਇੱਕ ਅਜਿਹਾ ਨਜ਼ਾਰਾ ਦਿਖਿਆ ਜਿਸ ਨੂੰ ਸ਼ਾਇਹ ਤੁਸੀਂ ਹੀ ਪਹਿਲਾਂ ਆਪਣੇ ਜੀਵਨ ਵਿੱਚ ਦੇਖਿਆ ਹੋਵੇਗਾ। ਇਸ ਵੀਡੀਓ ਵਿੱਚ ਆਪਟੀਕਲ ਇਲਯੂਜ਼ਨ ਦਾ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਵਿੱਚ ਸਤਰੰਗੀ ਪੀਂਘ ਪੈਰਾਗਲਾਈਡਿੰਗ ਕਰ ਰਹੇ ਨੌਜਵਾਨਾਂ ਦੇ ਪੈਰਾਂ ਹੇਠ ਸੀ। ਵੀਡੀਓ ਦੀ ਮਜ਼ੇਦਾਰ ਗੱਲ ਇਹ ਨਹੀਂ ਕਿ ਸਤਰੰਗੀ ਪੀਂਘ ਨੂੰ ਉਕਤ ਪੈਰਾਗਲਾਈਡਰ ਨੀਚੇ ਵੱਲ ਨੂੰ ਦੇਖ ਪਾ ਰਹੇ ਸਨ, ਦਰਅਸਲ ਇਹ ਸਤਰੰਗੀ ਪੀਂਘ ਪੂਰੇ ਗੋਲ ਆਕਾਰ ਦੀ ਸੀ। ਜੀ ਹਾਂ ਤੁਸੀਂ ਸਹੀ ਪੜ੍ਹਿਆ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਤਰੰਗੀ ਪੀਂਘ ਇੱਕ ਸਿਰੇ ਤੋਂ ਦੂਜੇ ਸਿਰੇ ਉੱਤੇ ਨਹੀਂ ਬਲਕਿ ਪੂਰੇ ਗੋਲਾਕਾਰ ਵਿੱਚ ਦਿਖਾਈ ਦੇ ਰਹੀ ਸੀ।

    ਇਸ ਵੀਡੀਓ ਨੂੰ ਹੁਣ ਤੱਕ 10 ਹਜ਼ਾਰ ਅਪਵੋਟ ਮਿਲ ਚੁੱਕੇ ਹਨ। ਕਈਆਂ ਨੇ ਕਮੈਂਟ ਵੀ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ "ਸਾਨੂੰ ਬਚਪਨ ਵਿੱਚ ਦੱਸਿਆ ਜਾਂਦਾ ਸੀ ਕਿ ਸਤਰੰਗੀ ਪੀਂਘ ਦੇ ਸਿਰੇ ਉੱਤੇ ਸੋਨਾ ਮਿਲਦਾ ਹੈ, ਤੇ ਇਸ ਵੀਡੀਓ ਨੇ ਤਾਂ ਸਾਰਾ ਭਰਮ ਹੀ ਦੂਰ ਕਰ ਦਿੱਤਾ, ਕੀ ਸਤਰੰਗੀ ਪੀਂਘ ਸਿਰਫ ਇੱਕ ਵਿਸ਼ਾਲ ਲੈਂਜ਼ ਫਲੇਅਰ ਹੈ"। ਰੈਡਿਟ ਉੱਤੇ ਵਾਇਰਲ ਹੋ ਰਹੀ ਇਹ ਵੀਡੀਓ ਸਾਲ 2017 ਦੀ ਹੈ ਤੇ ਇਸ ਵਿੱਚੋਂ ਇਹ ਕਲਿੱਪ ਕੱਟ ਕੇ ਰੈਡਿਟ ਉੱਤੇ ਸ਼ੇਅਰ ਕੀਤੀ ਗਈ ਹੈ। ਹੁਣ ਜੇ ਇਸ ਪਿੱਛੇ ਦੇ ਵਿਗਿਆਨ ਦੀ ਗੱਲ ਕਰੀਏ ਤਾਂ ਸਤਰੰਗੀ ਪੀਂਘ ਆਪਟੀਕਲ ਸਾਇੰਸ ਵਿੱਚ ਇੱਕ ਅਪਵਰਤਨ ਨੂੰ ਦਰਸਾਉਂਦਾ ਹੈ। ਦਰਅਸਲ ਸਤਰੰਗੀ ਪੀਂਘ ਸ਼ੁਰੂ ਤੋਂ ਹੀ ਗੋਲਾਕਾਰ ਹੁੰਦੀ ਹੈ। ਪਰ ਜ਼ਮੀਨ ਤੋਂ ਦੇਖਣ ਵੇਲੇ, ਬਹੁਤ ਜ਼ਿਆਦਾ ਦੂਰ ਉੱਤੇ ਹੋਣ ਕਾਰਨ ਇਸ ਅਰਧ ਗੋਲਾਕਾਰ ਵਿੱਚ ਹੀ ਦਿਖਾਈ ਦਿੰਦੀ ਹੈ।

    Published by:Sarafraz Singh
    First published:

    Tags: Cloud, Skydiving, Viral video