
ਖੜ੍ਹੇ ਹੋ ਕੇ ਪਾਣੀ ਪੀਣਾ ਬਣ ਸਕਦਾ ਹੈ ਨੁਕਸਾਨ ਦਾ ਕਾਰਨ, ਸਾਵਧਾਨ ਰਹੋ
ਪਾਣੀ ਪੀਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਵਾਬ ਅਕਸਰ ਇੰਟਰਨੈੱਟ 'ਤੇ ਲੱਭੇ ਜਾਂਦੇ ਹਨ। ਜਿਹਨਾਂ ਵਿੱਚ ਆਮ ਹੀ ਇੱਕ ਸਵਾਲ ਹੁੰਦਾ ਹੈ ਕਿ ਕੀ ਪਾਣੀ ਖੜ੍ਹੇ ਹੋ ਕੇ ਪੀਣਾ ਚਾਹੀਦਾ ਹੈ ਜਾਂ ਬੈਠ ਕੇ?
ਅੱਜ ਦੀ ਜੀਵਨ ਸ਼ੈਲੀ ਵਿੱਚ ਖੜ੍ਹੇ ਹੋ ਕੇ ਪਾਣੀ (Water) ਪੀਣਾ ਇੱਕ ਰਿਵਾਜ ਬਣ ਗਿਆ ਹੈ, ਕੁਝ ਲੋਕਾਂ ਲਈ ਇਹ ਇੱਕ ਮਜਬੂਰੀ ਵੀ ਹੈ। ਕਿਸੇ ਨੂੰ ਕੰਮ ਕਰਨ ਦੀ ਕਾਹਲੀ ਹੈ, ਤਾਂ ਕੋਈ ਪਾਣੀ ਪੀਣ ਲਈ ਬੈਠਣ ਲਈ ਆਲਸੀ ਹੈ। ਦਫਤਰਾਂ ਜਾਂ ਜਨਤਕ ਥਾਵਾਂ 'ਤੇ ਹੀ ਨਹੀਂ, ਸਗੋਂ ਘਰਾਂ ਵਿੱਚ ਵੀ ਲੋਕ ਖੜ੍ਹੇ ਹੋ ਕੇ ਪਾਣੀ ਪੀਣ ਨੂੰ ਮਹੱਤਵ ਦਿੰਦੇ ਹਨ। ਅਜਿਹਾ ਕਰਨਾ ਸਿਹਤ ਲਈ ਹਾਨੀਕਾਰਕ (Harmful) ਹੋ ਸਕਦਾ ਹੈ। ਤੁਸੀ ਅੱਜ ਤੱਕ ਪਾਣੀ ਪੀਣ ਦੇ ਲਾਭ ਸੁਣੇ ਹੋਣਗੇ, ਪਰ ਖੜ੍ਹੇ ਹੋ ਕੇ ਪਾਣੀ ਪੀਣਾ ਤੁਹਾਡੀ ਸਿਹਤ ਨੂੰ ਕਈ ਨੁਕਸਾਨ ਪਹੁੰਚਾ ਸਕਦਾ ਹੈ।
ਗੋਡਿਆਂ ਦਾ ਦਰਦ ਹੋ ਸਕਦਾ ਹੈ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਤੁਹਾਡੇ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ। ਜਦੋਂ ਤੁਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹੋ, ਤਾਂ ਪਾਣੀ ਤੁਹਾਡੇ ਸਰੀਰ ਤੋਂ ਹੋ ਕੇ ਗੋਡਿਆਂ ਤੱਕ ਜਾਂਦਾ ਹੈ ਅਤੇ ਉੱਥੇ ਜਮ੍ਹਾਂ ਹੋ ਜਾਂਦਾ ਹੈ। ਜਿਸ ਕਰਕੇ ਗੋਡੇ ਦੀ ਹੱਡੀ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਸਰੀਰ ਦੇ ਹੋਰ ਜੋੜਾਂ ਵਿੱਚ ਵੀ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਹਰਨੀਆ ਦੀ ਸ਼ਿਕਾਇਤ ਹੋ ਸਕਦੀ ਹੈ
ਖੜ੍ਹੇ ਹੋ ਕੇ ਪਾਣੀ ਪੀਣ ਦੀ ਆਦਤ ਕਾਰਨ ਹਰਨੀਆ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਖੜ੍ਹੇ ਹੋ ਕੇ ਪੀਣ ਨਾਲ ਢਿੱਡ ਦੇ ਹੇਠਲੇ ਹਿੱਸੇ ਵਿੱਚ ਦਬਾਅ ਪੈਦਾ ਹੁੰਦਾ ਹੈ। ਜਿਸ ਕਾਰਣ ਪੇਟ ਦੇ ਆਲੇ-ਦੁਆਲੇ ਦੇ ਅੰਗਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਗੁਰਦੇ ਤੇ ਅਸਰ ਹੁੰਦਾ ਹੈ
ਖੜ੍ਹੇ ਹੋ ਕੇ ਪਾਣੀ ਪੀਣ ਦੌਰਾਨ, ਪਾਣੀ ਬਿਨਾਂ ਫਿਲਟਰ ਹੋਏ ਪੇਟ ਦੇ ਹੇਠਲੇ ਹਿੱਸੇ ਵੱਲ ਤੇਜ਼ੀ ਨਾਲ ਵਧਦਾ ਹੈ। ਇਸ ਵਿੱਚ ਸਟੋਰ ਅਸ਼ੁੱਧੀਆਂ ਨਾਲ ਪਿੱਤੇ ਦੇ ਬਲੈਡਰ ਵਿੱਚ ਜਮ੍ਹਾਂ ਹੋਣ ਦਾ ਖਤਰਾ ਬਣ ਜਾਂਦਾ ਹੈ। ਜੋ ਗੁਰਦਿਆਂ ਲਈ ਹਾਨੀਕਾਰਕ ਹੋ ਸਕਦਾ ਹੈ।
ਤੇਜ਼ਾਬ ਸਰੀਰ ਵਿੱਚੋਂ ਬਾਹਰ ਨਹੀਂ ਆਉਂਦਾ
ਸਰੀਰ ਵਿੱਚ ਤੇਜ਼ਾਬ ਬਣਨਾ ਆਮ ਗੱਲ ਹੈ। ਪਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਤੇਜ਼ਾਬ ਸਰੀਰ ਤੋਂ ਬਾਹਰ ਨਹੀਂ ਆਂਦਾ ਅਤੇ ਸਰੀਰ ਵਿੱਚ ਇਸਦਾ ਪੱਧਰ ਘੱਟ ਨਹੀਂ ਹੋ ਪਾਂਦਾ। ਹੌਲੀ-ਹੌਲੀ ਬੈਠ ਕੇ ਪਾਣੀ ਪੀਂਦੇ ਸਮੇਂ, ਮਾੜਾ ਤੇਜ਼ਾਬ ਸਰੀਰ ਤੋਂ ਬਾਹਰ ਆ ਜਾਂਦਾ ਹੈ ਅਤੇ ਸਰੀਰ ਵਿੱਚ ਤੇਜ਼ਾਬ ਦਾ ਪੱਧਰ ਨਹੀਂ ਵਧਦਾ।
ਬਦਹਜ਼ਮੀ ਦੀ ਸਮੱਸਿਆ ਵੀ ਬਣ ਸਕਦੀ ਹੈ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਬਦਹਜ਼ਮੀ ਵੀ ਹੋ ਸਕਦੀ ਹੈ। ਜਦੋਂ ਬੈਠ ਕੇ ਪਾਣੀ ਪੀਤਾ ਜਾਂਦਾ ਹੈ, ਤਾਂ ਮਾਸਪੇਸ਼ੀਆਂ ਅਤੇ ਤੰਤੂ ਪ੍ਰਣਾਲੀ ਨੂੰ ਆਰਾਮ ਮਿਲਦਾ ਹੈ ਅਤੇ ਪਾਣੀ ਆਸਾਨੀ ਨਾਲ ਪਚ ਕੇ ਸਰੀਰ ਦੇ ਸਾਰੇ ਸੈੱਲਾਂ ਤੱਕ ਸਹੀ ਢੰਗ ਨਾਲ ਪਹੁੰਚਦਾ ਹੈ। ਜਦੋਂ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਅਜਿਹਾ ਨਹੀਂ ਹੁੰਦਾ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।