Home /News /lifestyle /

ਸ਼ੂਗਰ ਦੇ HbA1c ਟੈਸਟ ਨੂੰ ਲੈ ਕੇ ਕਈ ਤਰ੍ਹਾਂ ਦੀ ਹੈ ਉਲਝਣ, ਜਾਣੋ ਮਾਹਿਰਾਂ ਦੀ ਰਾਏ

ਦੁਨੀਆਂ ਭਰ 'ਚ ਸ਼ੂਗਰ (Diabetes) ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਵਿੱਚ 7 ​​ਕਰੋੜ ਤੋਂ ਵੱਧ ਲੋਕ ਸ਼ੂਗਰ ਦੀ ਬਿਮਾਰੀ ਤੋਂ ਪ੍ਰਭਾਵਿਤ ਹਨ। ਚਿੰਤਾਂ ਯੋਗ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ। ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਵਿਅਕਤੀ ਦੀ ਇਮਿਊਨ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਸ ਬੀਮਾਰੀ ਦਾ ਸਾਡੇ ਸਰੀਰ ਦੇ ਕਈ ਹਿੱਸਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਸ਼ੂਗਰ (Diabetes test) ਦੀ ਜਾਂਚ ਕਰਨ ਲਈ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ HbA1c ਹੈ। ਇਸਨੂੰ ਗਲਾਈਕੇਟਿਡ ਹੀਮੋਗਲੋਬਿਨ ਜਾਂ ਗਲਾਈਕੋਹੀਮੋਗਲੋਬਿਨ ਟੈਸਟ ਵੀ ਕਿਹਾ ਜਾਂਦਾ ਹੈ। ਇਸ ਟੈਸਟ ਨੂੰ ਲੈ ਕੇ ਵੱਡੀ ਗਿਣਤੀ ਲੋਕ ਉਲਝਣ ਵਿਚ ਰਹਿੰਦੇ ਹਨ। ਆਓ ਜਾਣਦੇ ਹਾਂ ਕਿ ਮਾਹਰ ਇਸ ਟੈਸਟ ਬਾਰੇ ਕੀ ਕਹਿੰਦੇ ਹਨ।

ਸ਼ੂਗਰ ਦੇ ਮਾਹਿਰ ਡਾਕਟਰ ਲਲਿਤ ਕੌਸ਼ਿਕ (MD) ਅਨੁਸਾਰ, HbA1c ਹੀਮੋਗਲੋਬਿਨ ਦਾ ਇੱਕ ਟੈਸਟ ਹੈ, ਜਿਸ ਵਿੱਚ ਪਿਛਲੇ 3 ਮਹੀਨਿਆਂ ਦੇ ਔਸਤ ਬਲੱਡ ਸ਼ੂਗਰ ਦੇ ਪੱਧਰ ਦਾ ਪਤਾ ਲਗਾਇਆ ਜਾਂਦਾ ਹੈ। ਇਸ ਟੈਸਟ ਰਾਹੀਂ ਸ਼ੂਗਰ ਲੈਵਲ ਵਿੱਚ ਉਤਰਾਅ-ਚੜ੍ਹਾਅ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਦਾ HbA1c ਲੈਵਲ 6.4 ਤੋਂ ਜ਼ਿਆਦਾ ਹੈ, ਉਹ ਡਾਇਬਟੀਜ਼ ਦੀ ਸਮੱਸਿਆ ਤੋਂ ਪੀੜਤ ਹਨ। ਇਹ ਟੈਸਟ ਪ੍ਰਤੀਸ਼ਤ ਵਿੱਚ ਮਾਪਿਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦਾ HbA1c ਪੱਧਰ ਆਮ ਨਾਲੋਂ ਵੱਧ ਹੈ, ਤਾਂ ਇਸਦਾ ਮਤਲਬ ਹੈ ਕਿ ਉਸਨੂੰ ਸ਼ੂਗਰ ਦੀ ਸਮੱਸਿਆ ਹੈ। ਜੋ ਲੋਕ ਸੋਚਦੇ ਹਨ ਕਿ HbA1c ਪੱਧਰ ਵਧਣਾ ਸ਼ੂਗਰ ਦੀ ਬਿਮਾਰੀ ਨਹੀਂ ਹੈ, ਉਹ ਬਿਲਕੁਲ ਗ਼ਲਤ ਹਨ।

ਡਾ. ਲਲਿਤ ਕੌਸ਼ਿਕ ਦਾ ਕਹਿਣਾ ਹੈ ਕਿ ਸਿਹਤਮੰਦ ਲੋਕਾਂ ਨੂੰ ਇਹ ਟੈਸਟ ਹਰ 2 ਸਾਲ 'ਚ ਇਕ ਵਾਰ ਕਰਵਾਉਣਾ ਚਾਹੀਦਾ ਹੈ, ਜਦਕਿ ਸ਼ੂਗਰ ਤੋਂ ਪੀੜਤ ਲੋਕਾਂ ਲਈ ਇਹ ਟੈਸਟ ਹਰ 3 ਮਹੀਨਿਆਂ 'ਚ ਕਰਵਾਉਣਾ ਜ਼ਰੂਰੀ ਹੈ | ਇਹ ਟੈਸਟ ਡਾਇਬਟੀਜ਼ ਦੇ ਮਰੀਜ਼ਾਂ ਦੇ ਬਲੱਡ ਸ਼ੂਗਰ ਦੇ ਪੱਧਰ ਵਿੱਚ ਬਦਲਾਅ ਨੂੰ ਦਰਸਾਉਂਦਾ ਹੈ। ਇਹ ਟੈਸਟ ਸ਼ੂਗਰ ਦੇ ਸਮੁੱਚੇ ਕੰਟਰੋਲ ਦੀ ਜਾਂਚ ਕਰਨ ਲਈ ਕੀਤਾ ਜਾਂਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਟੈਸਟ ਰੋਜ਼ਾਨਾ ਸ਼ੂਗਰ ਲੈਵਲ ਟੈਸਟ ਦਾ ਬਦਲ ਨਹੀਂ ਹੋ ਸਕਦਾ। ਇਸਦੇ ਨਾਲ ਹੀ ਜਿਨ੍ਹਾਂ ਲੋਕਾਂ ਵਿੱਚ ਹੀਮੋਗਲੋਬਿਨ ਦੀ ਕਮੀਂ ਹੈ ਜਾਂ ਕਿਸੇ ਖੂਨ ਦੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਲਈ ਇਹ ਟੈਸਟ ਬਹੁਤਾ ਕਾਰਗਰ ਸਾਬਤ ਨਹੀਂ ਹੋਵੇਗਾ।

ਸ਼ੂਗਰ ਦੇ ਪ੍ਰਮੁੱਖ ਲੱਛਣ

  • ਵਾਰ ਵਾਰ ਪਿਸ਼ਾਬ ਆਉਣਾ

  • ਰੁਕ-ਰੁਕ ਕੇ ਪਿਆਸ ਆਉਣਾ

  • ਥਕਾਵਟ ਮਹਿਸੂਸ ਕਰਨਾ

  • ਬਾਹਾਂ, ਲੱਤਾਂ ਅਤੇ ਸਿਰ ਵਿੱਚ ਦਰਦ ਦਾ ਰਹਿਣਾ

  • ਜਿਨਸੀ ਸਮੱਸਿਆਵਾਂ ਹੋਣਾ

  • ਬਹੁਤ ਜ਼ਿਆਦਾ ਭੁੱਖ ਦਾ ਲੱਗਣਾ

  • ਤੇਜ਼ੀ ਨਾਲ ਭਾਰ ਦਾ ਘੱਟ ਹੋ ਜਾਣਾ

Published by:Drishti Gupta
First published:

Tags: Diabetes, Health, Health tips, Sugar

ਅਗਲੀ ਖਬਰ