• Home
  • »
  • News
  • »
  • lifestyle
  • »
  • HDFC BANK OFFERS CAR LOAN FACILITY IN HALF AN HOUR FIND OUT THE FULL DETAILS GH RUP AS

Car Loan: HDFC ਬੈਂਕ 'ਅੱਧੇ ਘੰਟੇ 'ਚ ਦੇ ਰਿਹਾ ਕਾਰ ਲੋਨ ਦੀ ਸੁਵਿਧਾ, ਜਾਣੋ ਪੂਰੀ ਡਿਟੇਲ

Car Loan: ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ HDFC ਬੈਂਕ ਨੇ ਕਾਰ ਖਰੀਦਦਾਰਾਂ ਲਈ ਵਿੱਤ 'ਤੇ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਗਾਹਕਾਂ ਨੂੰ ਸਿਰਫ 30 ਮਿੰਟਾਂ 'ਚ ਕਾਰ ਲੋਨ ਮਿਲ ਜਾਵੇਗਾ। ਇਸ ਸਹੂਲਤ ਨਾਲ ਨਾ ਸਿਰਫ ਗਾਹਕਾਂ ਲਈ ਕਾਰਾਂ ਖਰੀਦਣਾ ਆਸਾਨ ਹੋਵੇਗਾ ਸਗੋਂ ਕਾਰਾਂ ਦੀ ਵਿਕਰੀ ਵਧਣ ਦੀ ਉਮੀਦ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਕਾਰ ਲੋਨ ਸਹੂਲਤ ਹੈ।

HDFC ਬੈਂਕ 'ਅੱਧੇ ਘੰਟੇ 'ਚ ਦੇ ਰਿਹਾ ਕਾਰ ਲੋਨ ਦੀ ਸੁਵਿਧਾ, ਜਾਣੋ ਪੂਰੀ ਡਿਟੇਲ

  • Share this:
Car Loan: ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ HDFC ਬੈਂਕ ਨੇ ਕਾਰ ਖਰੀਦਦਾਰਾਂ ਲਈ ਵਿੱਤ 'ਤੇ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਗਾਹਕਾਂ ਨੂੰ ਸਿਰਫ 30 ਮਿੰਟਾਂ 'ਚ ਕਾਰ ਲੋਨ ਮਿਲ ਜਾਵੇਗਾ। ਇਸ ਸਹੂਲਤ ਨਾਲ ਨਾ ਸਿਰਫ ਗਾਹਕਾਂ ਲਈ ਕਾਰਾਂ ਖਰੀਦਣਾ ਆਸਾਨ ਹੋਵੇਗਾ ਸਗੋਂ ਕਾਰਾਂ ਦੀ ਵਿਕਰੀ ਵਧਣ ਦੀ ਉਮੀਦ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਕਾਰ ਲੋਨ ਸਹੂਲਤ ਹੈ।

HDFC ਬੈਂਕ ਨੇ 'ਐਕਸਪ੍ਰੈਸ ਕਾਰ ਲੋਨ' (Express Car Loan) ਸੁਵਿਧਾ ਸ਼ੁਰੂ ਕੀਤੀ ਹੈ। ਬੈਂਕ ਦੇ ਮੌਜੂਦਾ ਅਤੇ ਨਵੇਂ ਗਾਹਕਾਂ ਲਈ ਪੂਰੀ ਲੋਨ ਪ੍ਰਕਿਰਿਆ ਸ਼ੁਰੂ ਤੋਂ ਅੰਤ ਤੱਕ ਡਿਜੀਟਲ ਹੋਵੇਗੀ। ਇਸ ਦੇ ਲਈ ਐਚਡੀਐਫਸੀ ਬੈਂਕ ਨੇ ਦੇਸ਼ ਭਰ ਦੇ ਕਾਰ ਡੀਲਰਾਂ ਨਾਲ ਲੋਨ ਐਪਲੀਕੇਸ਼ਨਾਂ ਨੂੰ ਏਕੀਕ੍ਰਿਤ ਕੀਤਾ ਹੈ। ਬੈਂਕ ਨੂੰ ਉਮੀਦ ਹੈ ਕਿ ਇਹ ਸਹੂਲਤ ਦੇਸ਼ ਵਿੱਚ ਕਾਰ ਵਿੱਤ ਵਿੱਚ ਕ੍ਰਾਂਤੀ ਲਿਆਵੇਗੀ।

ਕਾਰਾਂ ਦੀ ਵਿਕਰੀ ਨੂੰ ਮਿਲੇਗਾ ਹੁਲਾਰਾ
ਇਸ ਸਹੂਲਤ ਨਾਲ ਅਰਧ-ਸ਼ਹਿਰੀ (Semi-Urban) ਅਤੇ ਪੇਂਡੂ ਖੇਤਰਾਂ (Rural Areas) ਸਮੇਤ ਦੇਸ਼ ਭਰ ਵਿੱਚ ਕਾਰਾਂ ਦੀ ਵਿਕਰੀ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ, ਜਿਸ ਨਾਲ ਕਾਰਾਂ ਦੀ ਖਰੀਦਦਾਰੀ ਆਸਾਨ ਹੋਵੇਗੀ।

ਇਸ ਦੀ ਸ਼ੁਰੂਆਤ ਕਰਦੇ ਹੋਏ, ਅਰਵਿੰਦ ਕਪਿਲ, ਕੰਟਰੀ ਹੈੱਡ (ਰਿਟੇਲ ਅਸੇਟਸ), HDFC ਬੈਂਕ ਨੇ ਕਿਹਾ ਕਿ HDFC ਬੈਂਕ ਡਿਜੀਟਲ ਨਵੀਨਤਾ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ। ਅਸੀਂ ਹੁਣ ਮੌਜੂਦਾ ਅਤੇ ਨਵੇਂ ਗਾਹਕਾਂ ਲਈ ਐਂਡ-ਟੂ-ਐਂਡ ਡਿਜੀਟਲ ਕਾਰ ਲੋਨ ਹੱਲ ਸ਼ੁਰੂ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ​​ਕਰਨ ਜਾ ਰਹੇ ਹਾਂ।

ਇਹ ਸਹੂਲਤ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ, ਡੀਲਰਸ਼ਿਪਾਂ (Dealerships) ਅਤੇ ਥਰਡ ਪਾਰਟੀ ਐਗਰੀਗੇਟਰ ਪਲੇਟਫਾਰਮਾਂ (Third Party Aggregator Platforms) 'ਤੇ ਉਪਲਬਧ ਹੋਵੇਗੀ।

ਡਿਜੀਟਲ ਪਲੇਟਫਾਰਮ ਨੂੰ ਮਜ਼ਬੂਤ ​​ਬਣਾਉਣ 'ਤੇ ਫੋਕਸ
ਮੰਨਿਆ ਜਾ ਰਿਹਾ ਹੈ ਕਿ ਅਗਲੇ 5-7 ਸਾਲਾਂ ਵਿੱਚ ਭਾਰਤੀ ਆਟੋਮੋਬਾਈਲ ਉਦਯੋਗ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋਮੋਟਿਵ ਉਦਯੋਗ ਬਣ ਜਾਵੇਗਾ। ਇਸ ਸਮੇਂ ਦੇਸ਼ ਵਿੱਚ ਸਾਲਾਨਾ 35 ਕਰੋੜ ਨਵੇਂ ਵਾਹਨ ਵਿਕਦੇ ਹਨ।

ਅਗਲੇ 10 ਸਾਲਾਂ ਵਿੱਚ 35 ਕਰੋੜ ਫੋਰ ਵਿਹਲੜ ਅਤੇ 32 ਕਰੋੜ ਤੋਂ ਵੱਧ ਟੂ ਵਿਹਲਰ ਵਿਕਣ ਦੀ ਉਮੀਦ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, HDFC ਬੈਂਕ ਆਪਣੀ ਮਾਰਕੀਟ ਸ਼ੇਅਰ ਵਧਾਉਣ ਲਈ ਡਿਜੀਟਲ ਪਲੇਟਫਾਰਮ ਨੂੰ ਮਜ਼ਬੂਤ ​​ਕਰਨ 'ਤੇ ਧਿਆਨ ਦੇ ਰਿਹਾ ਹੈ।

ਅਰਵਿੰਦ ਕਪਿਲ ਮੁਤਾਬਕ ਫਿਲਹਾਲ ਐਕਸਪ੍ਰੈਸ ਆਟੋ ਲੋਨ ਦੀ ਇਹ ਸਹੂਲਤ ਚਾਰ ਪਹੀਆ ਵਾਹਨਾਂ ਲਈ ਹੈ। ਹੌਲੀ-ਹੌਲੀ ਇਸ ਨੂੰ ਦੋਪਹੀਆ ਵਾਹਨ ਕਰਜ਼ਿਆਂ ਲਈ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਟੋਮੋਟਿਵ ਈਕੋਸਿਸਟਮ (Automotive Ecosystem) ਦਾ ਵਿਕਾਸ ਹੋਇਆ ਹੈ। ਇਹ ਗਾਹਕਾਂ ਨੂੰ ਆਪਣੇ ਤਜ਼ਰਬੇ ਨੂੰ ਬਦਲ ਕੇ ਨਵੀਆਂ ਸੇਵਾਵਾਂ ਪੇਸ਼ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਬੈਂਕ ਨੂੰ ਉਮੀਦ ਹੈ ਕਿ ਸ਼ੁਰੂ ਵਿੱਚ 20-30 ਫੀਸਦੀ ਗਾਹਕ ਇਸ ਸਹੂਲਤ ਦਾ ਲਾਭ ਲੈਣਗੇ।
Published by:rupinderkaursab
First published: