HOME » NEWS » Life

ਪ੍ਰਾਈਵੇਟ ਬੈਂਕ ਨੇ ਦਿੱਤਾ ਗਾਹਕਾਂ ਨੂੰ ਤੋਹਫਾ, ਕਰਜ਼ ਦਰਾਂ ‘ਚ ਕੀਤੀ ਕਟੌਤੀ

News18 Punjabi | News18 Punjab
Updated: September 15, 2020, 3:24 PM IST
share image
ਪ੍ਰਾਈਵੇਟ ਬੈਂਕ ਨੇ ਦਿੱਤਾ ਗਾਹਕਾਂ ਨੂੰ ਤੋਹਫਾ, ਕਰਜ਼ ਦਰਾਂ ‘ਚ ਕੀਤੀ ਕਟੌਤੀ
HDFC ਬੈਂਕ ਨੇ ਕਰਜਾ ਦਰਾਂ ਵਿਚ ਕਟੌਤੀ ਕੀਤੀ

ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਐਚਡੀਐਫਸੀ ਬੈਂਕ ਨੇ ਕਰਜ਼ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਵੀਂਆਂ ਦਰਾਂ 11 ਸਤੰਬਰ ਤੋਂ ਲਾਗੂ ਹੋ ਗਈਆਂ ਹਨ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਐਚਡੀਐਫਸੀ (HDFC) ਬੈਂਕ ਨੇ ਗਾਹਕਾਂ ਲਈ ਵੱਡਾ ਐਲਾਨ ਕੀਤਾ ਹੈ। ਐਚਡੀਐਫਸੀ ਬੈਂਕ ਨੇ ਬੇਸ ਰੇਟ ਨੂੰ 0.55 ਫੀਸਦੀ ਤੋਂ ਘਟਾ ਕੇ 7.55 ਫੀਸਦੀ ਕਰ ਦਿੱਤਾ ਹੈ। ਇਹ ਦਰਾਂ 11 ਸਤੰਬਰ ਤੋਂ ਲਾਗੂ ਹੋ ਗਈਆਂ ਹਨ। ਇਸ ਘੋਸ਼ਣਾ ਤੋਂ ਬਾਅਦ ਬੇਸ ਰੇਟ ਦੇ ਅਧਾਰ 'ਤੇ ਕਰਜ਼ਾ ਸਸਤਾ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਬੇਸ ਰੇਟ ਨੂੰ ਉਸ ਦਰ ਨੂੰ ਕਿਹਾ ਜਾਂਦਾ ਹੈ ਜਿਸ ਦੇ ਹੇਠਾਂ ਬੈਂਕ ਕਰਜ਼ਾ ਨਹੀਂ ਦੇ ਸਕਦਾ। ਇਹ ਕਰਜ਼ੇ ਦੀ ਘੱਟੋ ਘੱਟ ਵਿਆਜ਼ ਦਰ ਮੰਨੀ ਜਾਂਦੀ ਹੈ।

ਇਸ ਤੋਂ ਪਹਿਲਾਂ ਅੱਜ ਭਾਰਤ ਦੇ ਸਰਕਾਰੀ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ ਨੇ ਪ੍ਰਮੁੱਖ ਕਰਜ ਮਾਰਜੀਨਲ ਕਾਸਟ ਆਫ ਫੰਡ ਅਧਾਰਤ ਲੇਡਿੰਗ ਰੇਟ  (MCLR) ਦੀਆਂ ਦਰਾਂ ਵਿਚ 0.05 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਹ ਕਟੌਤੀ ਸਾਰੇ ਮਿਆਦ ਦੇ ਕਰਜ਼ਿਆਂ ਲਈ ਕੀਤੀ ਗਈ ਹੈ। ਨਵੀਂਆਂ ਦਰਾਂ ਮੰਗਲਵਾਰ, 15 ਸਤੰਬਰ ਤੋਂ ਲਾਗੂ ਹੋ ਗਈਆਂ ਹਨ। ਬੈਂਕ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਇੱਕ ਸਾਲ ਦੇ ਮਿਆਦ ਵਾਲੇ ਕਰਜ਼ੇ ਲਈ ਐਮਸੀਐਲਆਰ ਨੂੰ 7.15 ਪ੍ਰਤੀਸ਼ਤ ਤੋਂ ਘਟਾ ਕੇ 7.10 ਪ੍ਰਤੀਸ਼ਤ ਕਰ ਦਿੱਤਾ ਹੈ।

ਇਸੇ ਤਰ੍ਹਾਂ ਇੱਕ ਦਿਨ ਅਤੇ ਇੱਕ ਮਹੀਨੇ ਦੇ ਕਰਜ਼ਿਆਂ ਲਈ MCLR ਘੱਟ ਕੇ 6.55 ਪ੍ਰਤੀਸ਼ਤ ਹੋ ਗਈ ਹੈ, ਜੋ ਇਸ ਤੋਂ ਪਹਿਲਾਂ 6.60 ਪ੍ਰਤੀਸ਼ਤ ਸੀ। ਬੈਂਕ ਨੇ ਤਿੰਨ ਮਹੀਨੇ ਅਤੇ ਛੇ ਮਹੀਨਿਆਂ ਦੇ ਕਰਜ਼ਿਆਂ 'ਤੇ MCLR ਵੀ ਘਟਾ ਦਿੱਤੀ ਹੈ। ਇਨ੍ਹਾਂ ਮਿਆਦਾਂ ਲਈ ਕਰਜ਼ੇ ਦੀਆਂ ਦਰਾਂ ਹੁਣ ਕ੍ਰਮਵਾਰ 6.85 ਅਤੇ 7 ਪ੍ਰਤੀਸ਼ਤ ਰਹਿਣਗੀਆਂ।
ਬੇਸ ਰੇਟ ਕੀ ਹੈ, ਬੈਂਕ ਨੇ ਇਸਨੂੰ ਕਿਉਂ ਬਦਲਿਆ –

ਬੇਸ ਰੇਟ ਦਾ ਸੰਕਲਪ ਸਾਲ 2010 ਵਿੱਚ ਪੇਸ਼ ਕੀਤਾ ਗਿਆ ਸੀ, ਤਾਂ ਜੋ ਬੈਂਕ ਨਾ ਸਿਰਫ ਕਾਰਪੋਰੇਟ ਨੂੰ ਬਲਕਿ ਪ੍ਰਚੂਨ ਕਰਜ਼ਾ ਲੈਣ ਵਾਲਿਆਂ ਨੂੰ ਵੀ ਸਸਤਾ ਕਰਜ਼ਾ ਦੇਣ। ਬੇਸ ਰੇਟ ਨੂੰ ਉਹ ਦਰ ਕਿਹਾ ਜਾਂਦਾ ਹੈ ਜਿਸ ਦੇ ਹੇਠਾਂ ਕੋਈ ਬੈਂਕ ਕਰਜ਼ਾ ਨਹੀਂ ਦੇ ਸਕਦਾ। ਇਹ ਕਰਜ਼ੇ ਦੀ ਘੱਟੋ ਘੱਟ ਵਿਆਜ਼ ਦਰ ਮੰਨੀ ਜਾਂਦੀ ਹੈ।

ਪਰ ਬੈਂਕਾਂ ਨੇ ਇਸ ਦਰ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਸਾਲ 2015 ਵਿੱਚ ਆਰਬੀਆਈ ਨੇ ਐਮਸੀਐਲਆਰ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਬੈਂਕ ਲੋਨ ਦੀ ਰਕਮ ਅਤੇ ਮਿਆਦ ਦੇ ਅਧਾਰ ‘ਤੇ ਵੱਖ ਵੱਖ ਦਰਾਂ ਉਤੇ ਕਰਜ਼ਾ ਦੇ ਸਕਦੇ ਸਨ। ਇਸ ਅਨੁਸਾਰ ਵਿਆਜ ਦਰ ਇੱਕ ਨਿਸ਼ਚਤ ਸਮੇਂ ਲਈ ਨਿਰਧਾਰਤ ਕੀਤੀ ਜਾਏਗੀ ਅਤੇ ਬਾਅਦ ਵਿੱਚ ਇਸ ਵਿੱਚ ਬਦਲਾਵ ਸੰਭਵ ਹੋਣਗੇ।
Published by: Ashish Sharma
First published: September 15, 2020, 3:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading