• Home
  • »
  • News
  • »
  • lifestyle
  • »
  • HDFC BANK STARTS ONLINE CUSTOM DUTY PAYMENT FACILITY FOR ITS CUSTOMERS GH AP AK

HDFC ਬੈਂਕ ਦੇ ਖਾਤਾਧਾਰਕ ਕਰ ਸਕਦੇ ਹਨ ਘਰ ਬੈਠੇ Custom Duty ਦਾ ਭੁਗਤਾਨ

ਕੁਝ ਦਿਨ ਪਹਿਲਾਂ ਹੀ ਨਿੱਜੀ ਖੇਤਰ ਦੇ ICICI ਬੈਂਕ ਨੇ ਵੀ ਇਹ ਸੇਵਾ ਸ਼ੁਰੂ ਕੀਤੀ ਹੈ। ਬੈਂਕ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਗਾਹਕ ਆਸਾਨੀ ਨਾਲ ਘਰ ਬੈਠੇ ਯਾਨੀ ਆਨਲਾਈਨ ਕਸਟਮ ਡਿਊਟੀ ਦਾ ਭੁਗਤਾਨ ਕਰ ਸਕਦੇ ਹਨ। ਕਾਰਪੋਰੇਟ ਅਤੇ ਰਿਟੇਲ ਗਾਹਕ ਦੋਵੇਂ ਹੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।

HDFC ਬੈਂਕ ਦੇ ਖਾਤਾਧਾਰਕ ਕਰ ਸਕਦੇ ਹਨ ਘਰ ਬੈਠੇ Custom Duty ਦਾ ਭੁਗਤਾਨ

  • Share this:
HDFCਬੈਂਕ ਦੇ ਖਾਤਾਧਾਰਕਾਂ ਲਈ ਖੁਸ਼ਖ਼ਬਰੀ ਹੈ। CBIC ICEGATE ਪਲੇਟਫਾਰਮ ਦੇ ਨਾਲ HDFC ਬੈਂਕ ਦਾ ਇੰਟੀਗ੍ਰੇਸ਼ਨ ਪੂਰਾ ਹੋ ਗਿਆ ਹੈ। ਜਿਸ ਸਦਕਾ ਹੁਣ ਗਾਹਕ ਆਪਣੀ ਕਸਟਮ ਡਿਊਟੀ ਦਾ ਭੁਗਤਾਨ ਸਿੱਧੇ ਬੈਂਕ ਰਾਹੀਂ ਹੀ ਕਰ ਸਕਦੇ ਹਨ। ਇਸਦੇ ਨਾਲ ਹੀ ਬੈਂਕ ਨੇ ਆਪਣੇ ਖਾਤਾਧਰਾਕਾਂ ਨੂੰ ਘਰ ਬੈਠੇ ਹੀ ਆਨਲਾਈਨ ਕਸਟਮ ਡਿਊਟੀ ਭਰਮ ਦੀ ਵੀ ਸੁਵਿਧਾ ਪ੍ਰਦਾਨ ਕੀਤੀ ਹੈ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਬੈਂਕ ਗਾਹਕਾਂ ਨੂੰ ਸਿੱਧੇ HDFC ਬੈਂਕ ਦੀ ਚੋਣ ਕਰਕੇ ਕਸਟਮ ਡਿਊਟੀ ਦਾ ਭੁਗਤਾਨ ਕਰਨ ਦੀ ਇਜਾਜ਼ਤ ਦੇਵੇਗਾ। HDFC ਬੈਂਕ ਨੇ ਕਿਹਾ ਕਿ ਉਹ ਕਸਟਮ ਡਿਊਟੀ ਦਾ ਪ੍ਰਚੂਨ (ਰਿਟੇਲ) ਅਤੇ ਥੋਕ (ਹੋਲਸੇਲ) ਭੁਗਤਾਨ ਪ੍ਰਦਾਨ ਕਰ ਰਿਹਾ ਹੈ। ਇਸਦੇ ਨਾਲ ਹੀ ਬੈਂਕ ਦਾ ਕਹਿਣਾ ਹੈ ਕਿ ਕਸਟਮ ਡਿਊਟੀ ਦੇ ਔਨਲਾਈਨ ਭੁਗਤਾਨ ਕਰਨ ਨਾਲ ਭਾਰਤ ਵਿੱਚ ਕਾਰੋਬਾਰ ਕਰਨ ਵਿੱਚ ਵੀ ਸੌਖ ਹੋਵੇਗੀ। ਇਸਦੇ ਨਾਲ ਹੀ ਇੰਟਰਨਐੱਟ ਬੈਂਕਿੰਗ ਨੂੰ ਪ੍ਰਫੁੱਲਤ ਕਰਨ ਵਿੱਚ ਇਹ ਇੱਕ ਸ਼ਲਾਘਾਯੋਗ ਕਦਮ ਹੈ।

ਕੁਝ ਦਿਨ ਪਹਿਲਾਂ ਹੀ ਨਿੱਜੀ ਖੇਤਰ ਦੇ ICICI ਬੈਂਕ ਨੇ ਵੀ ਇਹ ਸੇਵਾ ਸ਼ੁਰੂ ਕੀਤੀ ਹੈ। ਬੈਂਕ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਗਾਹਕ ਆਸਾਨੀ ਨਾਲ ਘਰ ਬੈਠੇ ਯਾਨੀ ਆਨਲਾਈਨ ਕਸਟਮ ਡਿਊਟੀ ਦਾ ਭੁਗਤਾਨ ਕਰ ਸਕਦੇ ਹਨ। ਕਾਰਪੋਰੇਟ ਅਤੇ ਰਿਟੇਲ ਗਾਹਕ ਦੋਵੇਂ ਹੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਕਾਰਪੋਰੇਟ ਗਾਹਕ ਬੈਂਕ ਦੀ ਕਾਰਪੋਰੇਟ ਇੰਟਰਨੈੱਟ ਬੈਂਕਿੰਗ (CIB) ਅਤੇ ਮੋਬਾਈਲ ਬੈਂਕਿੰਗ ਐਪ InstaBIZ ਰਾਹੀਂ ਕਸਟਮ ਡਿਊਟੀ ਦਾ ਭੁਗਤਾਨ ਕਰ ਸਕਦੇ ਹਨ, ਜਦਕਿ ਪ੍ਰਚੂਨ ਗਾਹਕ ਬੈਂਕ ਦੇ ਰਿਟੇਲ ਇੰਟਰਨੈੱਟ ਬੈਂਕਿੰਗ ਪਲੇਟਫਾਰਮ ਰਾਹੀਂ ਭੁਗਤਾਨ ਕਰ ਸਕਦੇ ਹਨ।

ਗਾਹਕ ਇੰਡੀਅਨ ਕਸਟਮਜ਼ ਇਲੈਕਟ੍ਰਾਨਿਕ ਗੇਟਵੇ (ICEGATE) ਦੀ ਵੈੱਬਸਾਈਟ 'ਤੇ ਬੈਂਕਾਂ ਦੀ ਸੂਚੀ ਵਿੱਚੋਂ ਕਿਸੇ ਬੈਂਕ ਦੀ ਚੋਣ ਕਰਕੇ ਔਨਲਾਈਨ ਭੁਗਤਾਨ ਕਰ ਸਕਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ IceGate ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਜਦੋਂ ਤੁਸੀਂ ਹੇਠਾਂ ਸਕ੍ਰੋਲ ਕਰਦੇ ਹੋ, ਤਾਂ ਤੁਹਾਨੂੰ ਦਸਤਾਵੇਜ਼ ਦੀ ਕਿਸਮ ਅਤੇ ਸਥਾਨ ਕੋਡ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਇੰਪੋਰਟ ਐਕਸਪੋਰਟ ਕੋਡ (IEC) ਐਂਟਰ ਕਰਨਾ ਹੋਵੇਗਾ। ਤੁਸੀਂ ਭੁਗਤਾਨ ਕਰਨ ਲਈ ਬੈਂਕਾਂ ਦੀ ਸੂਚੀ ਵਿੱਚੋਂ ਆਪਣਾ ਬੈਂਕ ਚੁਣ ਕੇ ਭੁਗਤਾਨ ਨੂੰ ਪੂਰਾ ਕਰ ਸਕਦੇ ਹੋ।
Published by:Amelia Punjabi
First published: