Home /News /lifestyle /

ਬਿਨਾਂ ਦਵਾਈਆਂ ਤੋਂ ਸ਼ੂਗਰ, ਬਲੱਡ ਪ੍ਰੈਸ਼ਰ ਤੇ ਕਿਡਨੀ ਦੀਆਂ ਬਿਮਾਰੀਆਂ ਦਾ ਇਲਾਜ, ਜਾਣੋ ਮਾਹਰਾਂ ਦੀ ਰਾਏ

ਬਿਨਾਂ ਦਵਾਈਆਂ ਤੋਂ ਸ਼ੂਗਰ, ਬਲੱਡ ਪ੍ਰੈਸ਼ਰ ਤੇ ਕਿਡਨੀ ਦੀਆਂ ਬਿਮਾਰੀਆਂ ਦਾ ਇਲਾਜ, ਜਾਣੋ ਮਾਹਰਾਂ ਦੀ ਰਾਏ

ਡਾ. ਵਿਸ਼ਵਰੂਪ ਰਾਏ ਚੌਧਰੀ ਨੇ ਗਰੈਵੀਟੇਸ਼ਨਲ ਰੇਜ਼ਿਸਟੈਂਸ ਅਤੇ ਡਾਈਟ-ਗ੍ਰੈਡ ਸਿਸਟਮ ਵਿਕਸਿਤ ਕੀਤਾ ਹੈ। ਗੁਰਦੇ ਦੇ ਮਰੀਜ਼ਾਂ ਦੇ ਇਲਾਜ ਲਈ ਇਹ ਬਹੁਤ ਲਾਭਦਾਇਕ ਹੈ। ਜਿਨ੍ਹਾਂ ਲੋਕਾਂ 'ਤੇ GRAD ਟੈਸਟ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ 75% ਲੋਕਾਂ ਨੇ ਆਪਣੇ ਡਾਇਲਸਿਸ ਨੂੰ ਘਟਾ ਦਿੱਤਾ ਜਾਂ ਬੰਦ ਕਰ ਦਿੱਤਾ ਅਤੇ 89 ਪ੍ਰਤੀਸ਼ਤ ਲੋਕਾਂ ਨੇ ਆਪਣੀਆਂ ਦਵਾਈਆਂ ਨੂੰ ਘਟਾ ਦਿੱਤਾ ਜਾਂ ਬੰਦ ਕਰ ਦਿੱਤਾ।

ਹੋਰ ਪੜ੍ਹੋ ...
  • Share this:
ਸਾਡੇ ਦੇਸ਼ ਵਿਚ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕਿਡਨੀ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਿਤ ਹੋਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਦੀ ਪੁਰਾਣੀ ਚਿਕਿਤਸਾ ਪ੍ਰਣਾਲੀ ਆਯੁਰਵੇਦ ਵਿੱਚ ਮਨੁੱਖ ਦੀਆਂ ਖਾਣ ਆਦਤਾਂ ਨੂੰ ਬਹੁਤੀਆਂ ਬਿਮਾਰੀਆਂ ਦਾ ਕਾਰਨ ਅਤੇ ਇਲਾਜ ਮੰਨਿਆ ਗਿਆ ਹੈ। ਇਸ ਤੱਥ ਨੂੰ ਅੱਜ ਕਈ ਵਿਗਿਆਨਕ ਅਧਿਐਨਾਂ ਤੋਂ ਬਾਅਦ ਸਹੀ ਸਵੀਕਾਰਿਆ ਗਿਆ ਹੈ।

ਡਾ. ਵਿਸ਼ਵਰੂਪ ਰਾਏ ਚੌਧਰੀ ਵੀ ਇਸ ਸਿਧਾਂਤ ਨੂੰ ਅੱਗੇ ਲੈ ਕੇ ਜਾ ਰਹੇ ਹਨ। ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਬਣਾਈ ਗਈ ਡੀਆਈਪੀ ਡਾਈਟ (Disciplined and Intelligent Diet/ਅਨੁਸ਼ਾਸਿਤ ਅਤੇ ਬੁੱਧੀਮਾਨ ਖੁਰਾਕ) ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਸਮੇਤ ਕਈ ਖ਼ਤਰਨਾਕ ਬਿਮਾਰੀਆਂ ਦਾ ਇਲਾਜ ਕਰ ਸਕਦੀ ਹੈ।

ਜਦੋਂ ਕਿ ਅੱਜ ਦੇ ਮੈਡੀਕਲ ਵਿਗਿਆਨ ਵਿੱਚ ਇਨ੍ਹਾਂ ਬਿਮਾਰੀਆਂ ਨੂੰ ਲਗਭਗ ਲਾਇਲਾਜ ਮੰਨਿਆ ਗਿਆ ਹੈ। ਉਨ੍ਹਾਂ ਦੇ ਮਰੀਜ਼ਾਂ ਨੂੰ ਜ਼ਿੰਦਗੀ ਭਰ ਦਵਾਈਆਂ ਅਤੇ ਡਾਕਟਰਾਂ 'ਤੇ ਨਿਰਭਰ ਰਹਿਣ ਦਾ ਸਰਾਪ ਝੱਲਣਾ ਪੈਂਦਾ ਹੈ।

ਡਾ. ਵਿਸ਼ਵਰੂਪ ਰਾਏ ਚੌਧਰੀ ਦਾ ਮੰਨਣਾ ਹੈ ਕਿ 1947 ਤੱਕ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ, ਅੱਜ ਦੇਸ਼ ਅੰਗਰੇਜ਼ੀ ਦਵਾਈਆਂ ਦਾ ਗੁਲਾਮ ਹੋ ਚੁੱਕਿਆ ਹੈ। ਭਾਰਤ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਵੱਲ ਮੁੜਨ ਅਤੇ ਵਿਗਿਆਨਕ ਸੋਚ ਨਾਲ ਬਿਮਾਰੀਆਂ ਦਾ ਇਲਾਜ ਲੱਭਣ ਦੀ ਲੋੜ ਹੈ।

ਡਾ. ਵਿਸ਼ਵਰੂਪ ਰਾਏ ਚੌਧਰੀ ਦਾ ਮੰਨਣਾ ਹੈ ਕਿ ਹਰ ਮਨੁੱਖ ਨੂੰ ਆਪਣਾ ਇਲਾਜ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਹਰ ਵਿਅਕਤੀ ਆਪਣਾ ਡਾਕਟਰ ਬਣ ਸਕਦਾ ਹੈ। ਇਸ ਦੇ ਲਈ ਉਹ ਕੁਝ ਇਕ ਖਾਸ ਉਪਾਅ ਅਤੇ ਸੁਝਾਅ ਆਪਣੇ ਮਰੀਜ਼ਾਂ ਨੂੰ ਸਿੱਖਾਉਂਦੇ ਹਨ ਜਿਨ੍ਹਾਂ ਸਦਕਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਠੀਕ ਕਰ ਸਕਦਾ ਹੈ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਠੀਕ ਰੱਖ ਸਕਦਾ ਹੈ।

ਡਾ. ਵਿਸ਼ਵਰੂਪ ਰਾਏ ਚੌਧਰੀ ਨੇ ਪੰਜਾਬ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਸ਼ੂਗਰ ਬਾਰੇ ਅਧਿਐਨ ਕੀਤਾ ਅਤੇ ਇਕ ਕਿਤਾਬ ਵੀ ਲਿਖੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ। ਉਸ ਨੇ ਪੀਐਚਡੀ ਦੀ ਡਿਗਰੀ ਵੀ ਹਾਸਲ ਕੀਤੀ।

ਆਪਣੇ ਵਿਦਿਅਕ ਪਿਛੋਕੜ ਦੇ ਕਾਰਨ, ਡਾ. ਵਿਸ਼ਵਰੂਪ ਰਾਏ ਚੌਧਰੀ ਆਪਣੇ ਮਰੀਜ਼ਾਂ ਦੇ ਇਲਾਜ ਲਈ ਇੰਜੀਨੀਅਰਿੰਗ ਦੇ ਸਿਧਾਂਤਾਂ ਦੀ ਵਰਤੋਂ ਕਰਦੇ ਹਨ। ਉਹ ਕਹਿੰਦੇ ਹਨ ਕਿ ਧਰਤੀ ਦੀ ਗੁਰੂਤਾ ਸ਼ਕਤੀ ਦਾ ਮਨੁੱਖੀ ਸਰੀਰ, ਖਾਸ ਕਰਕੇ ਉਸ ਦੇ ਖੂਨ ਦੇ ਵਹਾਅ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਡਾ. ਵਿਸ਼ਵਰੂਪ ਰਾਏ ਚੌਧਰੀ ਨੇ ਵੀ ਇਸ ਗੁਰੂਤਾ ਸ਼ਕਤੀ ਦੀ ਸਟੀਕ ਵਰਤੋਂ ਨਾਲ ਕਈ ਬਿਮਾਰੀਆਂ ਨੂੰ ਠੀਕ ਕਰਨ ਦੇ ਪੱਕੇ ਤਰੀਕੇ ਖੋਜਣ ਦਾ ਦਾਅਵਾ ਕੀਤਾ ਹੈ।

ਡਾ. ਵਿਸ਼ਵਰੂਪ ਰਾਏ ਚੌਧਰੀ ਮਨੁੱਖ ਦਾ ਭੋਜਨ ਇਸ ਤਰ੍ਹਾਂ ਤਿਆਰ ਕਰਨ 'ਤੇ ਜ਼ੋਰ ਦਿੰਦੇ ਹਨ ਕਿ ਭੋਜਨ ਆਪਣੇ ਆਪ ਦਵਾਈ ਦਾ ਕੰਮ ਕਰਨ ਲੱਗ ਪੈਂਦਾ ਹੈ। ਉਸਨੇ ਇੱਕ ਵਿਸ਼ੇਸ਼ ਖੁਰਾਕ ਤਿਆਰ ਕੀਤੀ ਹੈ, ਜੋ ਜ਼ਿਆਦਾਤਰ ਬਿਮਾਰੀਆਂ ਵਿੱਚ ਦਵਾਈਆਂ ਦੀ ਜ਼ਰੂਰਤ ਨੂੰ ਖਤਮ ਕਰ ਦਿੰਦੀ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ, ਸਰਿਤਾ ਵਿਹਾਰ ਵਿਖੇ ਉਹਨਾਂ ਦੀ ਖੁਰਾਕ ਦੇ ਕਲੀਨਿਕਲ ਟਰਾਇਲ ਕੀਤੇ ਗਏ ਸਨ।

ਇਹਨਾਂ ਟਰਾਇਲਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਖੁਰਾਕ ਨੇ ਕਿਡਨੀ, ਸ਼ੂਗਰ, ਬੀਪੀ, ਹਾਈਪਰਟੈਨਸ਼ਨ ਵਰਗੀਆਂ ਬਿਮਾਰੀਆਂ ਵਿੱਚ ਬਹੁਤ ਲਾਹੇਵੰਦ ਨਤੀਜੇ ਦਿੱਤੇ ਹਨ। ਇਹ ਖੁਰਾਕ ਸ਼ੂਗਰ ਵਿਚ 3 ਦਿਨਾਂ ਵਿਚ, ਹਾਈਪਰਟੈਨਸ਼ਨ ਵਿਚ 7 ਦਿਨਾਂ ਵਿਚ ਅਤੇ ਦਿਲ ਵਿਚ ਐਨਜਾਈਨਾ ਦੀ ਸਮੱਸਿਆ ਹੋਣ 'ਤੇ ਇਕ ਮਹੀਨੇ ਵਿਚ ਪ੍ਰਭਾਵ ਦਿਖਾਉਣੀ ਸ਼ੁਰੂ ਕਰ ਦਿੰਦੀ ਹੈ। ਜੇਕਰ ਇਹ ਖੁਰਾਕ ਮੋਟੇ ਲੋਕਾਂ ਨੂੰ ਇੱਕ ਮਹੀਨੇ ਤੱਕ ਖੁਆਈ ਜਾਵੇ ਤਾਂ ਉਨ੍ਹਾਂ ਦਾ ਭਾਰ 10 ਫੀਸਦੀ ਤੱਕ ਘੱਟ ਜਾਂਦਾ ਹੈ।

ਡਾ. ਵਿਸ਼ਵਰੂਪ ਰਾਏ ਚੌਧਰੀ ਨੇ ਗਰੈਵੀਟੇਸ਼ਨਲ ਰੇਜ਼ਿਸਟੈਂਸ ਅਤੇ ਡਾਈਟ-ਗ੍ਰੈਡ ਸਿਸਟਮ ਵਿਕਸਿਤ ਕੀਤਾ ਹੈ। ਗੁਰਦੇ ਦੇ ਮਰੀਜ਼ਾਂ ਦੇ ਇਲਾਜ ਲਈ ਇਹ ਬਹੁਤ ਲਾਭਦਾਇਕ ਹੈ। ਜਿਨ੍ਹਾਂ ਲੋਕਾਂ 'ਤੇ GRAD ਟੈਸਟ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ 75% ਲੋਕਾਂ ਨੇ ਆਪਣੇ ਡਾਇਲਸਿਸ ਨੂੰ ਘਟਾ ਦਿੱਤਾ ਜਾਂ ਬੰਦ ਕਰ ਦਿੱਤਾ ਅਤੇ 89 ਪ੍ਰਤੀਸ਼ਤ ਲੋਕਾਂ ਨੇ ਆਪਣੀਆਂ ਦਵਾਈਆਂ ਨੂੰ ਘਟਾ ਦਿੱਤਾ ਜਾਂ ਬੰਦ ਕਰ ਦਿੱਤਾ।

ਇਸ ਦੇ ਨਾਲ ਹੀ ਕਿਡਨੀ ਦੇ ਮਰੀਜ਼ਾਂ ਦੇ ਲੱਛਣਾਂ ਵਿੱਚ ਵੀ ਸੁਧਾਰ ਹੋਇਆ ਹੈ। ਉਸਨੇ HIMS (Hospital & Institute of Integrated Medical) ਦੇ ਨਾਮ 'ਤੇ ਚੰਡੀਗੜ੍ਹ, ਜੋਧਪੁਰ ਅਤੇ ਜੈਪੁਰ ਵਿੱਚ ਵੀ ਹਸਪਤਾਲ ਖੋਲ੍ਹੇ ਹਨ। ਇਹ ਹਸਪਤਾਲ ਉਹ ਜਲਦੀ ਹੀ ਲਖਨਊ ਅਤੇ ਗੁੜਗਾਉਂ ਵਿੱਚ ਵੀ ਖੋਲ੍ਹਣ ਜਾ ਰਹੇ ਹਨ।

GRAD ਵਿਧੀ ਵਿੱਚ, ਗੁਰਦੇ ਦੇ ਮਰੀਜ਼ਾਂ ਨੂੰ ਰੋਜ਼ਾਨਾ ਦੋ ਘੰਟੇ ਲਈ 40 ਡਿਗਰੀ ਸੈਂਟੀਗਰੇਡ ਤੱਕ ਗਰਮ ਪਾਣੀ ਦੇ ਇੱਕ ਟੱਬ ਵਿੱਚ ਰੱਖਿਆ ਜਾਂਦਾ ਹੈ। ਇਸਨੂੰ ਗਰਮ ਪਾਣੀ ਇਮਰਸ਼ਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ, ਉਨ੍ਹਾਂ ਨੂੰ ਸਿਰ ਹੇਠਾਂ ਅਤੇ ਪੈਰਾਂ ਨੂੰ ਉੱਪਰ ਰੱਖ ਕੇ ਇੱਕ ਖਾਸ ਕੋਣ 'ਤੇ 2 ਘੰਟੇ ਤੱਕ ਲੇਟਣਾ ਪੈਂਦਾ ਹੈ।

ਜਿਸ ਨੂੰ ਹੈੱਡ ਡਾਊਨ ਟਿਲਟ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਅਨੁਸ਼ਾਸਨ ਨਾਲ ਤੈਅ ਕੀਤੀ ਖੁਰਾਕ ਹੀ ਖਾਣੀ ਪੈਂਦੀ ਹੈ। ਜਿਸ ਵਿੱਚ ਮਰੀਜ਼ ਨੂੰ ਕਈ ਪ੍ਰਕਾਰ ਦੇ ਫਲ, ਕੱਚੀਆਂ ਸਬਜ਼ੀਆਂ ਅਤੇ ਫਾਈਬਰ ਵਾਲਾ ਘਰ ਦਾ ਬਣਿਆ ਸ਼ਾਕਾਹਾਰੀ ਭੋਜਨ ਲੈਣਾ ਪੈਂਦਾ ਹੈ। ਡਾ. ਵਿਸ਼ਵਰੂਪ ਰਾਏ ਚੌਧਰੀ ਦਾ ਮੰਨਣਾ ਹੈ ਕਿ ਜੇਕਰ ਉਸ ਦਾ ਇਲਾਜ ਸਹੀ ਢੰਗ ਨਾਲ ਅਪਣਾਇਆ ਜਾਵੇ ਤਾਂ ਡਾਇਲਸਿਸ ਨੂੰ ਘੱਟ ਜਾਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ।

ਡਾ. ਵਿਸ਼ਵਰੂਪ ਰਾਏ ਚੌਧਰੀ ਨੇ ਗਲਤ ਜੀਵਨ ਸ਼ੈਲੀ ਤੋਂ ਪੈਦਾ ਹੋਣ ਵਾਲੀਆਂ ਸ਼ੂਗਰ ਵਰਗੀਆਂ ਕਈ ਬਿਮਾਰੀਆਂ ਦੇ ਇਲਾਜ ਲਈ 25 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਹ ਸਵਿਟਜ਼ਰਲੈਂਡ, ਮਲੇਸ਼ੀਆ, ਵੀਅਤਨਾਮ ਅਤੇ ਭਾਰਤ ਵਿੱਚ ਆਪਣੇ ਇਲਾਜ ਕੇਂਦਰ ਚਲਾਉਂਦੇ ਹਨ। ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ ਪਰ ਇਸ ਕਾਰਨ ਆਈਐਮਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਨੇ ਵੀ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਆਈਐਮਏ ਦਾ ਕਹਿਣਾ ਹੈ ਕਿ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦੇ ਦਾਅਵਿਆਂ ਦਾ ਕੋਈ ਠੋਸ ਵਿਗਿਆਨਕ ਆਧਾਰ ਨਹੀਂ ਹੈ। ਹਾਲਾਂਕਿ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਆਪਣੇ ਦਾਅਵਿਆਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਉਹ ਸਪੱਸ਼ਟ ਕਹਿੰਦੇ ਹਨ ਕਿ ਉਹਨਾਂ ਦੁਆਰਾ ਕੀਤੇ ਇਲਾਜ ਦੇ ਨਤੀਜੇ ਹੀ ਉਸਦੇ ਦਾਅਵਿਆਂ ਲਈ ਸਪਸ਼ਟੀਕਰਨ ਹਨ ਅਤੇ ਸਾਡੇ ਦੇਸ਼ ਨੂੰ ਅੰਗਰੇਜ਼ੀ ਦਵਾਈਆਂ ਤੋਂ ਆਜ਼ਾਦ ਕਰਵਾਉਣ ਦੀ ਲੋੜ ਹੈ।
Published by:Amelia Punjabi
First published:

Tags: Ayurveda health tips, Health news

ਅਗਲੀ ਖਬਰ