Home /News /lifestyle /

ਪੋਸਿਟਿਵ ਫੀਲ ਕਰ ਰਹੇ ਹੋ? ਤਾਂ ਤੁਸੀਂ ਹਮੇਸ਼ਾ ਲੈਫਟ ਸਾਈਡ ਹੀ ਕਿਸੇ ਨੂੰ ਗਲੇ ਮਿਲਣਾ ਪਸੰਦ ਕਰੋਗੇ....

ਪੋਸਿਟਿਵ ਫੀਲ ਕਰ ਰਹੇ ਹੋ? ਤਾਂ ਤੁਸੀਂ ਹਮੇਸ਼ਾ ਲੈਫਟ ਸਾਈਡ ਹੀ ਕਿਸੇ ਨੂੰ ਗਲੇ ਮਿਲਣਾ ਪਸੰਦ ਕਰੋਗੇ....

ਤੁਸੀਂ ਹਮੇਸ਼ਾ ਲੈਫਟ ਸਾਈਡ ਹੀ ਕਿਸੇ ਨੂੰ ਗਲੇ ਮਿਲਣਾ ਪਸੰਦ ਕਰੋਗੇ

ਤੁਸੀਂ ਹਮੇਸ਼ਾ ਲੈਫਟ ਸਾਈਡ ਹੀ ਕਿਸੇ ਨੂੰ ਗਲੇ ਮਿਲਣਾ ਪਸੰਦ ਕਰੋਗੇ

 • Share this:
  ਹਾਲਾਂਕਿ ਕਿਸੇ ਨੂੰ ਗਲੇ ਲਗਾਉਣਾ ਇੱਕ ਬਹੁਤ ਹੀ ਵਧੀਆ ਥੈਰੇਪੀ ਹੈ ਪਰ ਅਸੀਂ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦੇਂਦੇ, ਹੁਣ ਇਸ 'ਤੇ ਇੱਕ European ਰਿਸਰਚ ਸਾਹਮਣੇ ਆਈ ਹੈ ਜਿਸ 'ਚ ਇਹ ਲਿਖਿਆ ਹੈ ਕਿ ਅਸੀਂ ਜਦੋਂ ਕਿਸੇ ਨੂੰ ਗਲੇ ਲਗਾਉਂਦੇ ਹਾਂ ਤਾਂ ਉਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨ੍ਹੇ ਭਾਵੁਕ ਹੋ।

  RUB ਯੂਨੀਵਰਸਿਟੀ 'ਚ biopsychologists ਦੀ ਟੀਮ ਵੱਲੋਂ ਇਹ ਰਿਸਰਚ ਕੀਤੀ ਗਈ ਜਿਹਨਾਂ ਨੇ ਵੱਖਰੇ-ਵੱਖਰੇ ਹਲਾਤਾਂ 'ਚ 2500 ਗਲੇ ਲਗਾਉਣ ਵਾਲਿਆਂ 'ਤੇ ਰਿਸਰਚ ਕੀਤੀ।

  ਕਈ ਵਾਰੀ ਅਸੀਂ ਗਲੇ ਲਗਾਉਣਾ ਸਿਰਫ ਪਿਆਰ ਦਾ ਇਜ਼ਹਾਰ ਕਰਨ ਲੱਗਿਆਂ ਹੀ ਕਰਦੇ ਹਾਂ, ਪਰ ਇਹ ਜ਼ਰੂਰੀ ਨਹੀਂ, ਕਈ ਵਾਰੀ ਬਾਕੀ ਹਾਲਾਤਾਂ 'ਚ ਵੀ ਗਲੇ ਲਗਾਇਆ ਜਾ ਸਕਦਾ ਹੈ ਜਿਵੇਂ ਕਿਸੇ ਨੂੰ 'ਸੋਰੀ' ਕਹਿਣ ਲੱਗਿਆ ਜਾਂ ਤੁਸੀਂ ਕਿਸੇ ਨੂੰ 'ਹੈਲੋ' ਕਹਿ ਰਹੇ ਹੋਵੋ।

  'ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਜੱਫੀ ਪਾਉਣਾ ਭਾਵੁਕਤਾ ਨਾਲ ਕਿਵੇਂ ਮੇਲ ਖਾਂਦਾ ਹੈ", ਇਹ ਕਹਿਣਾ ਹੈ ਇੱਕ ਉੱਘੇ ਲੇਖਕ Julian Packheiser ਦਾ

  ਗਲੇ ਲਗਾਉਣਾ ਤੇ ਭਾਵੁਕਤਾ ਦਾ ਮੇਲ ਵੇਖਣ ਲਈ ਟੀਮ ਨੇ ਪਹਿਲਾਂ 1000 ਜੱਫੀਆਂ ਦਾ ਸਰਵੇਖਣ ਕੀਤਾ ਜਿਹੜਾ ਕਿ ਜਰਮਨ ਏਅਰਪੋਰਟ 'ਚ ਆਉਣ ਤੇ ਜਾਣ ਵਾਲੇ ਲੋਕਾਂ ਦਾ ਸੀ।

  ਜਾਣ ਵਾਲੇ ਲੋਕਾਂ ਦਾ ਗਲੇ ਲਗਾਉਣਾ ਭਾਵੁਕਤਾ ਤੇ ਡਰ ਦਾ ਸੁਮੇਲ ਸੀ ਇਸ ਲਈ ਕਿਉਂਕਿ ਇੱਕ ਤਾਂ ਉਹ ਜਾ ਰਹੇ ਸੀ ਦੂਸਰਾ ਉਹ ਡਰੇ ਸੀ ਕਿ ਹੁਣੇ ਫਲਾਈਟ 'ਚ ਸਫ਼ਰ ਕਰਨਾ ਹੈ।

  ਜੇ ਗੱਲ ਕਰੀਏ ਆਉਣ ਵਾਲੇ ਯਾਤਰੀਆਂ ਦੀ ਤਾਂ ਜ਼ਿਆਦਾਤਰ ਪੋਸਿਟਿਵ ਗਲੇ ਲਗਾਉਣਾ ਸੀ ਕਿਉਂਕਿ ਇੱਕ ਤਾਂ ਹੁਣ ਉਹ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਰਹੇ ਸੀ ਉਸਦੀ ਖੁਸ਼ੀ ਸੀ ਦੂਸਰਾ ਉਹਨਾਂ ਨੂੰ ਫਲਾਈਟ ਦਾ ਸਫ਼ਰ ਖਤਮ ਹੋਣ ਦੀ ਰਾਹਤ ਸੀ।

  ਹੁਣ ਨਿਰਪੱਖ ਜਾਂਚ ਲਈ ਵੇਖੀਏ ਤਾਂ ਟੀਮ ਨੇ ਯੂਟਿਊਬ 'ਤੇ ਪਾਈਆਂ ਗਈਆਂ ਵੀਡਿਓਜ਼ ਨੂੰ ਵੇਖਿਆ ਜਿਸ 'ਚ ਉਹਨਾਂ ਨੂੰ ਪਤਾ ਚੱਲਿਆ ਕਿ ਨਿਰਪੱਖ ਹਾਲਾਤਾਂ 'ਚ ਜ਼ਿਆਦਾਤਰ ਲੋਕ ਰਾਈਟ ਸਾਈਡ ਗਲੇ ਮਿਲਣਾ ਪਸੰਦ ਕਰਦੇ ਹਨ ਪਰ ਜੇਕਰ ਲੋਕ ਭਾਵੁਕ ਹਨ ਤਾਂ ਜ਼ਿਆਦਾਤਰ ਲੈਫਟ ਸਾਈਡ ਗਲੇ ਮਿਲਣਾ ਪਸੰਦ ਕਰਦੇ ਹਨ।

  "ਇਹ ਸੱਭ ਰਾਈਟ ਹੈਮਿਸਫੇਅਰ ਦੇ ਪ੍ਰਭਾਵ ਕਾਰਨ ਹੁੰਦਾ ਹੈ ਜਿਸ ਨਾਲ ਦੋਵੇਂ ਪੋਸਿਟਿਵ ਤੇ ਨੈਗੇਟਿਵ ਜਜ਼ਬਾਤ ਪੈਦਾ ਹੁੰਦੇ ਹਨ,"ਇਹ ਕਹਿਣਾ ਹੈ ਜੂਲੀਅਨ ਪੈਕਹੀਸਰ ਦਾ

  "ਜਦੋਂ ਲੋਕ ਇੱਕ ਦੂਜੇ ਨੂੰ ਗਲੇ ਲਗਾਉਂਦੇ ਹਨ ਤਾਂ ਭਾਵਨਾਤਮਕ ਅਤੇ ਦਿਮਾਗ ਵਿਚ ਮੋਟਰ ਨੈੱਟਵਰਕ ਦੀ ਗੱਲ ਹੁੰਦੀ ਹੈ ਅਤੇ ਭਾਵਨਾਤਮਕ ਪ੍ਰਸੰਗਾਂ ਵਿਚ ਖੱਬੇ ਤੋਂ ਮਜ਼ਬੂਤ ਡ੍ਰਾਈਵ ਕਰ ਦਿੰਦੇ ਹਨ।

  ਹਾਲਾਂਕਿ, ਟੀਮ ਨੇ ਇਹ ਵੀ ਪਾਇਆ ਕਿ ਜਦੋਂ ਮਰਦਾਂ ਵਿਚਕਾਰ ਗਲੇ ਲਗਾਇਆ ਜਾਂਦਾ ਹੈ, ਤਾਂ ਉਹ ਕਿਸੇ ਨਿਰਪੱਖ ਸਥਿਤੀ ਨੂੰ ਸਮਝਣ ਦੇ ਨਾਲ ਵੀ ਖੱਬੇ ਤੋਂ ਗਲੇ ਲੱਗਣ ਦੀ ਜ਼ਿਆਦਾ ਸੰਭਾਵਨਾ ਮਹਿਸੂਸ ਕਰਦੇ ਹਨ।

  "ਸਾਡੀ ਵਿਆਖਿਆ ਇਹ ਹੈ ਕਿ ਬਹੁਤ ਸਾਰੇ ਪੁਰਸ਼ ਮੰਨਦੇ ਹਨ ਕਿ ਪੁਰਸ਼ਾਂ ਦੇ ਵਿਚ ਕੁਝ ਨਕਾਰਾਤਮਕ ਹੈ, ਇਸ ਲਈ ਉਹ ਇਕ ਨਿਰਪੱਖ ਸਥਿਤੀ ਵਿਚ ਨਕਾਰਾਤਮਕ ਵੀ ਮੰਨਦੇ ਹਨ, ਜਿਵੇਂ ਹੈਲੋ ਕਹਿ ਰਹੇ ਹਨ," ਸਹਿ ਲੇਖਕ ਸੇਬੇਸਟਿਅਨ ਓਕਲੇਨਬਰਗ ਨੇ ਸਮਝਾਇਆ ਇਸ ਲਈ, ਨਕਾਰਾਤਮਕ ਭਾਵਨਾਵਾਂ ਨੂੰ ਮਹਿਸੂਸ ਕਰਨ ਕਰਕੇ ਦਿਮਾਗ ਦਾ ਸਹੀ ਗੋਲਾਕਾਰ ਸਰਗਰਮ ਹੋ ਜਾਂਦਾ ਹੈ, ਅਤੇ ਇਸ ਲਈ ਸਰੀਰ ਖੱਬੇ ਤੋਂ ਇਕ ਗਲੇ ਵਿਚ ਘੁੰਮਦਾ ਹੈ.
  First published:

  Tags: Hug

  ਅਗਲੀ ਖਬਰ