
Health Tips: ਬਾਸੀ ਮੂੰਹ ਪੀਓ ਸਿਰਫ ਇਕ ਗਲਾਸ ਪਾਣੀ, ਮਿਲਣਗੇ ਕਈ ਫਾਇਦੇ
ਸਿਹਤਮੰਦ ਸਰੀਰ ਲਈ ਬਹੁਤ ਜ਼ਿਆਦਾ ਹੈ ਪਾਣੀ ਦੀ ਮਹੱਤਤਾ: ਆਯੁਰਵੇਦ ਅਤੇ ਕੁਦਰਤੀ ਇਲਾਜਾਂ (Natural therapy) ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਸਵੇਰੇ ਉੱਠ ਕੇ ਬੁਰਸ਼ (brush) ਕਰਨ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਂਦੇ ਹੋ, ਤਾਂ ਤੁਹਾਡੇ ਸਰੀਰ ਦੇ ਅੰਗਾਂ ਨੂੰ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ। ਬਾਸੀ ਮੂੰਹ ਪਾਣੀ ਪੀਣਾ ਬਹੁਤ ਸਾਰੇ ਮਾਮਲਿਆਂ ਵਿੱਚ ਫਾਇਦੇਮੰਦ ਹੁੰਦਾ ਹੈ।
OnlyMyHealth ਦੇ ਅਨੁਸਾਰ, ਜੇਕਰ ਮੂੰਹ ਵਿੱਚ ਮੌਜੂਦ ਲਾਰ (Saliva) ਸਵੇਰੇ ਪਾਣੀ ਦੇ ਨਾਲ ਪੇਟ ਵਿੱਚ ਪਹੁੰਚ ਜਾਂਦੀ ਹੈ, ਤਾਂ ਇਹ ਨੁਕਸਾਨਦੇਹ ਬੈਕਟੀਰੀਆ (bacteria) ਨੂੰ ਮਾਰਨ ਦਾ ਕੰਮ ਕਰਦੀ ਹੈ। ਤੁਹਾਨੂੰ ਦੱਸਦੇ ਹਾਂ ਕਿ ਬਾਸੀ ਮੂੰਹ ਪਾਣੀ ਪੀਣ ਦੇ ਕੀ ਫਾਇਦੇ ਹਨ।
ਬਾਸੀ ਮੂੰਹ ਪਾਣੀ ਪੀਣ ਦੇ ਫਾਇਦੇ (ਬੁਰਸ਼ ਕਰਨ ਤੋਂ ਬਿਨਾਂ ਪਾਣੀ ਪੀਣ ਦੇ ਫਾਇਦੇ)
ਸਰੀਰ ਨੂੰ ਡੀਟੌਕਸ ਕਰੋ
ਜੇਕਰ ਤੁਸੀਂ ਸਰੀਰ ਡੀਟੌਕਸ ਕਰਨਾ ਬਹੁਤ ਔਖਾ ਕੰਮ ਮੰਨ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਨੈਚੁਰਲ ਥੈਰੇਪੀ ਦੇ ਮੁਤਾਬਕ ਜੇਕਰ ਤੁਸੀਂ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਂਦੇ ਹੋ ਤਾਂ ਸਰੀਰ ਦੇ ਕਈ ਜ਼ਹਿਰੀਲੇ ਤੱਤਾਂ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਜੇਕਰ ਤੁਸੀਂ ਹਰ ਰੋਜ਼ ਸਵੇਰੇ ਕੋਸੇ ਪਾਣੀ ਦਾ ਸੇਵਨ ਕਰਦੇ ਹੋ, ਤਾਂ ਲਾਰ (Saliva) ਇੱਕ ਐਂਟੀਆਕਸੀਡੈਂਟ ਵਜੋਂ ਕੰਮ ਕਰਦੀ ਹੈ ਅਤੇ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਵੀ ਮਦਦਗਾਰ ਹੈ।
ਗੁਰਦਿਆਂ (Kidney) ਨੂੰ ਸਿਹਤਮੰਦ ਰੱਖਦਾ ਹੈ
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਇਹ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। ਬਾਸੀ ਮੂੰਹ ਪਾਣੀ ਪੀਣ ਨਾਲ ਕਿਡਨੀ ਸੰਬੰਧੀ ਕਈ ਸਮੱਸਿਆਵਾਂ ਜਿਵੇਂ ਕਿਡਨੀ ਸਟੋਨ ਦੀ ਸਮੱਸਿਆ ਦੂਰ ਰਹਿੰਦੀ ਹੈ।
ਸਕਿਨ ਲਈ ਫ਼ਾਇਦੇਮੰਦ
ਸਵੇਰੇ ਬਾਸੀ ਮੂੰਹ ਪਾਣੀ ਪੀਣ ਨਾਲ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਮੁਹਾਂਸੇ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਪਾਚਨ ਤੰਤਰ ਨੂੰ ਠੀਕ ਰੱਖਣ ਦੇ ਨਾਲ ਸਕਿਨ ਨੂੰ ਵੀ ਸਿਹਤਮੰਦ ਅਤੇ ਚਮਕਦਾਰ ਬਣਾਇਆ ਜਾਂਦਾ ਹੈ।
ਮੈਟਾਬੋਲਿਜ਼ਮ ਵਧਾਓ
ਜੋ ਲੋਕ ਸਵੇਰੇ ਉੱਠਦੇ ਸਾਰ ਹੀ ਸਭ ਤੋਂ ਪਹਿਲਾਂ ਪਾਣੀ ਪੀਂਦੇ ਹਨ, ਉਨ੍ਹਾਂ ਦਾ ਮੈਟਾਬੋਲਿਜ਼ਮ ਰੇਟ ਬਿਹਤਰ ਹੁੰਦਾ ਹੈ। ਅਜਿਹੇ 'ਚ ਭਾਰ ਨਹੀਂ ਵਧਦਾ ਅਤੇ ਸਿਹਤ ਵੀ ਠੀਕ ਰਹਿੰਦੀ ਹੈ।
ਵਾਲਾਂ ਲਈ ਵੀ ਫ਼ਾਇਦੇਮੰਦ
ਖਾਲੀ ਪੇਟ ਪਾਣੀ ਪੀਣ ਨਾਲ ਨਾ ਸਿਰਫ ਵਾਲਾਂ ਦੀਆਂ ਜੜ੍ਹਾਂ ਵਿਚ ਖੂਨ ਦਾ ਸੰਚਾਰ ਵਧਦਾ ਹੈ, ਸਗੋਂ ਇਹ ਵਾਲਾਂ ਨੂੰ ਮਜ਼ਬੂਤ ਬਣਾਉਣ ਵਿਚ ਵੀ ਮਦਦ ਕਰਦਾ ਹੈ। ਅਜਿਹੀ ਸਥਿਤੀ ਵਿੱਚ ਵਾਲਾਂ ਦਾ ਵਿਕਾਸ ਚੰਗਾ ਹੁੰਦਾ ਹੈ।
ਭਾਰ ਘਟਾਉਣ 'ਚ ਫ਼ਾਇਦੇਮੰਦ
ਭਾਰ ਘੱਟ ਕਰਨ ਲਈ ਜੇਕਰ ਤੁਸੀਂ ਬਾਸੀ ਮੂੰਹ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਕਾਫੀ ਫਾਇਦਾ ਮਿਲ ਸਕਦਾ ਹੈ। ਦਰਅਸਲ, ਬਾਸੀ ਮੂੰਹ ਪਾਣੀ ਪੀਣ ਨਾਲ ਮੈਟਾਬੌਲਿਕ ਰੇਟ ਵਧਦਾ ਹੈ ਅਤੇ ਕੈਲੋਰੀ ਵੀ ਬਰਨ ਹੁੰਦੀ ਹੈ। ਅਜਿਹੇ 'ਚ ਖਾਲੀ ਪੇਟ ਪਾਣੀ ਪੀਣਾ ਭਾਰ ਨੂੰ ਕੰਟਰੋਲ ਕਰਨ 'ਚ ਕਾਫੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।