Health News: ਸਰਦੀਆਂ 'ਚ ਮੱਛੀ ਦਾ ਤੇਲ ਸਿਹਤ ਲਈ ਹੈ ਲਾਭਕਾਰੀ

ਮੱਛੀਆਂ ਦੇ ਟਿਸ਼ੂ ਤੋਂ ਤਿਆਰ ਕੀਤਾ ਗਿਆ ਇਹ ਤੇਲ ਸਮੁੰਦਰੀ ਮੱਛੀਆਂ ਜਿਵੇਂ ਕਿ ਟੂਨਾ, ਹੇਰਿੰਗ, ਮੈਕਰੇਲ ਤੋਂ ਤਿਆਰ ਕੀਤਾ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਵੀ ਹਫ਼ਤੇ ਵਿੱਚ ਘੱਟ ਤੋਂ ਘੱਟ 1 ਜਾਂ 2 ਵਾਰ ਮੱਛੀ ਦਾ ਸੇਵਨ ਕਰਨ ਦੀ ਸਲਾਹ ਦਿੰਦਾ ਹੈ। ਇਸ ਦਾ ਕਾਰਨ ਇਸ ਵਿੱਚ ਮੌਜੂਦ ਓਮੇਗਾ 3 ਫੈਟੀ ਐਸਿਡ ਹੈ ਜੋ ਸਿਹਤ ਦੇ ਲਈ ਬਹੁਤ ਲਾਭਕਾਰੀ ਹੈ।

Health News: ਸਰਦੀਆਂ 'ਚ ਮੱਛੀ ਦਾ ਤੇਲ ਸਿਹਤ ਲਈ ਹੈ ਲਾਭਕਾਰੀ

  • Share this:
ਸਰਦੀਆ ਵਿੱਚ ਮੱਛੀ ਦੇ ਤੇਲ ਦਾ ਸੇਵਨ ਕਲੈਸਟਰੋਲ ਨੂੰ ਠੀਕ ਕਰਨ ਲਈ ਅਤੇ ਅੱਖਾਂ ਲਈ ਕਾਫ਼ੀ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਕਈ ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਮੱਛੀ ਦੇ ਤੇਲ ਵਿੱਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ ਅਤੇ ਡੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।

ਮੱਛੀ ਦਾ ਤੇਲ ਸਾਡੀ ਸਿਹਤ ਲਈ ਤਾਂ ਲਾਹੇਵੰਦ ਹੈ ਹੀ, ਇਹ ਸਾਡੀ ਚਮੜੀ ਅਤੇ ਵਾਲਾਂ ਨੂੰ ਵੀ ਵਧੀਆ ਬਣਾ ਕੇ ਰੱਖਦਾ ਹੈ। ਅੱਖਾਂ ਦੀ ਰੋਸ਼ਨੀ ਚੰਗੀ ਰਹੇ, ਇਸ ਲਈ ਵੀ ਆਪਣੀ ਡਾਇਟ ਵਿੱਚ ਮੱਛੀ ਦੇ ਤੇਲ ਨੂੰ ਜ਼ਰੂਰ ਸ਼ਾਮਲ ਕਰੋ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਡਾਇਟ ਵਿੱਚ ਮੱਛੀ ਤੇਲ ਦੇ ਸਪਲੀਮੈਂਟ ਵੀ ਸ਼ਾਮਿਲ ਕਰ ਸਕਦੇ ਹੋ।

ਹੈਲਥਲਾਇਨ ਦੇ ਮੁਤਾਬਕ, ਮੱਛੀਆਂ ਦੇ ਟਿਸ਼ੂ ਤੋਂ ਤਿਆਰ ਕੀਤਾ ਗਿਆ ਇਹ ਤੇਲ ਸਮੁੰਦਰੀ ਮੱਛੀਆਂ ਜਿਵੇਂ ਕਿ ਟੂਨਾ, ਹੇਰਿੰਗ, ਮੈਕਰੇਲ ਤੋਂ ਤਿਆਰ ਕੀਤਾ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਵੀ ਹਫ਼ਤੇ ਵਿੱਚ ਘੱਟ ਤੋਂ ਘੱਟ 1 ਜਾਂ 2 ਵਾਰ ਮੱਛੀ ਦਾ ਸੇਵਨ ਕਰਨ ਦੀ ਸਲਾਹ ਦਿੰਦਾ ਹੈ। ਇਸ ਦਾ ਕਾਰਨ ਇਸ ਵਿੱਚ ਮੌਜੂਦ ਓਮੇਗਾ 3 ਫੈਟੀ ਐਸਿਡ ਹੈ ਜੋ ਸਿਹਤ ਦੇ ਲਈ ਬਹੁਤ ਲਾਭਕਾਰੀ ਹੈ।

ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਹੈਲਥਕਾਰਟ ਦੇ ਪੋਸ਼ਣ ਵਿਗਿਆਨੀ ਅਵਨੀ ਸ਼ਰਮਾ ਨੇ ਕਿਹਾ ਕਿ ਮੱਛੀ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ ਜੋ ਸਰਦੀਆਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਰੱਖ ਸਕਦੀ ਹੈ।

ਇਸ ਲਈ ਆਓ ਜਾਣਦੇ ਹਾਂ ਕਿ ਮੱਛੀ ਦੇ ਤੇਲ ਨੂੰ ਸਾਨੂੰ ਖੁਰਾਕ ਵਿੱਚ ਕਿਉਂ ਸ਼ਾਮਲ ਕਰਨਾ ਚਾਹੀਦਾ ਹੈ:

ਅਲਟ੍ਰਾ ਰਿਫਾਇੰਡ ਓਮੇਗਾ-3
ਆਮਤੌਰ ‘ਤੇ ਮੱਛੀ ਵਿੱਚ ਹਾਈ ਮਰਕਿਯੂਰੀ ਵੀ ਪਾਇਆ ਜਾਂਦਾ ਹੈ ਜੋ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ ਵਿੱਚ ਜਦ ਅਸੀਂ ਮੱਛੀ ਦੇ ਤੇਲ ਦਾ ਸੇਵਨ ਕਰਦੇ ਹਾਂ ਤਾਂ ਇਸ ਨੂੰ ਪਹਿਲਾਂ ਸ਼ੁੱਧ ਕੀਤਾ ਜਾਂਦਾ ਹਾਂ ਜਿਸ ਵਿੱਚ ਹਾਨੀਕਾਰਕ ਪਦਾਰਥ ਖ਼ਤਮ ਹੋ ਜਾਂਦੇ ਹਨ। ਦੱਸ ਦੇਈਏ ਕਿ ਮੱਛੀ ਦੇ ਤੇਲ ਵਿੱਚ 80 ਪ੍ਰਤੀਸ਼ਤ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ।

ਕੋਲੈਸਟਰੋਲ
ਮੱਛੀ ਦਾ ਤੇਲ ਮਾੜੇ ਕੋਲੈਸਟਰੋਲ ਨੂੰ ਘਟਾਉਣ ਵਿੱਚ ਮਦਦ ਕਰਦੇ ਹੋਏ ਵਧੀਆ ਕੋਲੈਸਟਰੋਲ ਨੂੰ ਵਧਾਉਂਦਾ ਹੈ। ਇਸ ਵਿੱਚ ਕੋਲੈਸਟਰੋਲ ਦੀ ਸਮੱਸਿਆ ਨੂੰ 15 ਤੋਂ 30 ਪ੍ਰਤੀਸ਼ਤ ਤੱਕ ਘਟਾਉਣ ਦੀ ਯੋਗਤਾ ਵੀ ਮੌਜੂਦ ਹੈ।

ਅੰਗਾਂ ਲਈ ਲਾਹੇਵੰਦ
ਓਮੇਗਾ 3 ਫੈਟੀ ਐਸਿਡ ਦਿਮਾਗ ਨੂੰ ਬਿਹਤਰ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਅੱਖਾਂ ਲਈ ਕਾਫ਼ੀ ਲਾਭਕਾਰੀ ਸਿੱਧ ਹੋ ਸਕਦਾ ਹੈ। ਇਹ ਅੱਖਾਂ ਦੀਆਂ ਕਈ ਕਿਸਮਾਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ।

ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਕਰੇ
ਮੱਛੀ ਦੇ ਤੇਲ ਵਿੱਚ ਮੌਜੂਦ ਡੀਐਚਏ ਸਾਡੀ ਨਜ਼ਰ ਨੂੰ ਵੀ ਵਧੀਆ ਬਣਾ ਕੇ ਰੱਖਦਾ ਹੈ। ਡੀਐਚਏ ਰੈਟਿਨਾ ਫੰਕਸ਼ਨ ਨੂੰ ਬਿਹਤਰ ਬਣਾਉਣ ਲਈ ਅੱਖਾਂ ਦੇ ਰੈਟੀਨਾ ਵਿੱਚ ਕੇਂਦ੍ਰਿਤ ਹੁੰਦਾ ਹੈ।

ਸਕਿਨ ਦੇ ਟੈਕਸਚਰ ਲਈ ਲਾਭਕਾਰੀ
ਜੇਕਰ ਡਾਇਟ ਵਿੱਚ ਮੱਛੀ ਦੇ ਤੇਲ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਯੂਵੀ ਕਿਰਨਾਂ ਤੋਂ ਪ੍ਰਭਾਵਿਤ ਜਾਂ ਡੈਮੇਜ ਹੋਏ ਸਕਿਨ ਟਿਸ਼ੂ ਨੂੰ ਠੀਕ ਕਰਨ ਅਤੇ ਚਮੜੀ ਟੈਕਸਚਰ ਨੂੰ ਬਹਿਤਰ ਰੱਖਦਾ ਹੈ।
Published by:Amelia Punjabi
First published: